ਖਰੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 17:
}
</mapframe>'''ਖਰੜ''', [[ਭਾਰਤ]] ਦੀ ਰਿਆਸਤ [[ਪੰਜਾਬ]] ਦੇ [[ਮੁਹਾਲੀ]] ਜ਼ਿਲੇ ਦਾ ਇੱਕ ਛੋਟਾ ਸ਼ਹਰ ਹੈ ਅਤੇ ਨਗਰ ਕੋਂਸਲ ਹੈ। ਇਹ [[ਚੰਡੀਗੜ੍ਹ]] ਤੋਂ 10-15 ਕਿਲੋਮੀਟਰ ਅਤੇ [[ਅਜੀਤਗੜ੍ਹ|ਮੁਹਾਲੀ]] ਤੋਂ ਤਕ਼ਰੀਬਨ 4 ਕਿਲੋਮੀਟਰ ਹੈ।<br />ਖਰੜ ਨੂੰ ਰੂਪਨਗਰ ਜ਼ਿਲੇ ਦੀ ਤਕਸੀਮ ਸਮੇਂ ਮੁਹਾਲੀ ਜ਼ਿਲੇ ਚ ਸ਼ਾਮਲ ਕੀਤਾ ਗਿਆ ਸੀ ਅਤੇ ਹੁਣ ਇਹ ਕਾਫੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਇਸ ਨੂੰ ਚੰਡੀਗੜ੍ਹ ਅਤੇ ਮੁਹਾਲੀ ਦੋਆਂ ਦੇ ਲਾਗੇ ਹੋਣ ਦਾ ਫਾਇਦਾ ਮਿਲਦਾ ਹੈ, ਨਾਲ ਹੀ ਇਸ ਨਾਲ ਵੀ ਕਿ ਪੰਜਾਬ ਸਰਕਾਰ ਖਰੜ ਦੇ ਵਿਕਾਸ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੀ ਕਰ ਕੇ ਇੱਥੇ ਰਹਾਇਸ਼ੀ ਇਲਾਕੇ ਤੇਜੀ ਨਾਲ ਵੱਧ ਰਹੇ ਨੇ। ਇੱਥੇ ਨਵੇਂ ਵੱਸੋ ਦੇ ਇਲਾਕੇ ਮਾਡਲ ਟਾਊਨ, ਸ਼ਿਵਾਲਿਕ ਇਨਕਲੇਵ, ਸੰਨੀ ਇਨਕਲੇਵ ਅਤੇ ਗਿਲਕੋ ਵੈੱਲੀ ਹਨ। ਇਸ ਦੇ ਆਲੇ-ਦੁਆਲੇ ਅਤੇ ਅੰਦਰ ਕਈ ਕਾਲਿਜ ਖੁੱਲ ਗਏ ਹਨ।
 
==ਇਤਿਹਾਸ ==
ਖਰੜ ਪੁਰਾਣੇ ਸਮਿਆਂ ਤੋਂ ਹੀ ਮਸ਼ਹੂਰ ਰਿਹਾ ਹੈ। ਇਹ ਪਾਂਡੂ ਕਾਲ ਤੋਂ ਲੈ ਕੇ ਕਈ ਕਹਾਣੀਆਂ ਵਿਚ ਪ੍ਰਚਲਿਤ ਰਿਹਾ ਹੈ।
 
===ਰਾਕਸ਼ਸ ਦਾ ਨਾ===
ਪੁਰਾਣੀ ਲੋਕ ਕਥਾਵਾਂ ਅਨੁਸਾਰ ਖਰੜ ਦੇ ਇਲਾਕੇ ਵਿਚ ਇਕ ਆਦਮਖੋਰ ਰਾਕਸ਼ਸ ਰਹਿੰਦਾ ਸੀ, ਜਿਸਦਾ ਨਾ ਖਰੜ ਮੰਨਿਆ ਜਾਂਦਾ ਹੈ। ਕਥਾਵਾਂ ਅਨੁਸਾਰ ਉਹ ਰਾਕਸ਼ਸ ਬਹੁਤ ਹੀ ਨਿਰਦਈ ਸੀ ਜੋ ਆਦਮੀ ਦੀ ਗਰਦਨ ਵੱਢ ਕੇ ਉਸਨੂੰ ਖਾ ਜਾਂਦਾ ਸੀ ਅੰਤੇ ਸਰ ਨੂੰ ਦੂਰ ਵਗਾਹ ਕੇ ਮਾਰਦਾ ਸੀ। ਜਿਸ ਦਿਸ਼ਾ ਵਿਚ ਉਹ ਸਰ ਨੂੰ ਵਗਾਹ ਕੇ ਮਾਰਦਾ ਸੀ ਉਸਦਾ ਨਾਂ ਮੁੰਡੀ ਖਰੜ ਪੈ ਗਿਆ।
 
===ਪਾਂਡੂ ਕਾਲ===
ਜਦੋ ਪਾਂਡੂ ਆਪਣੇ ਵਣਵਾਸ ਸਮੇਂ ਜੰਗਲਾਂ ਵਿਚ ਰਹਿ ਵਿਚਰ ਰਹੇ ਸਨ ਤਾ ਉਹ ਖਰੜ ਵਿਚ ਵੀ ਆਏ। ਅਤੇ ਇਥੇ ਹੀ ਉਹਨਾਂ ਦੀ ਖਰੜ ਫੇਰੀ ਨੂੰ ਸਮਰਪਤ ਇਕ ਮੰਦਰ ਵੀ ਬਣਿਆ ਹੋਇਆ ਹੈ।
 
===ਸਿੱਖ ਕਾਲ===
ਮੰਨਿਆ ਜਾਂਦਾ ਹੈ ਕਿ ਸਿਖਾਂ ਦੇ ਨੋਵੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਖਰੜ ਤੋਂ ਹੀ ਲੰਘ ਕੇ ਦਿੱਲੀ ਸ਼ਹਾਦਤ ਲਈ ਗਏ ਸਨ ਕਿਊਕਿ ਮੁਗ਼ਲ ਕਾਲ ਵਿਚ ਸ਼ਾਹ ਰਾਹ ਇਥੋਂ ਹੀ ਲੱਗਦਾ ਸੀ। ਤੇ ਉਹਨਾਂ ਦੀ ਯਾਦ ਵਿਚ ਬਣੇ ਨੇੜਲੇ ਗੁਰਦਵਾਰੇ ਇਸ ਦੀ ਤਸਦੀਕ ਕਰਦੇ ਹਨ।
ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਖਰੜ ਦੇ ਨੇੜੇ ਚੱਪੜਚਿੜੀ ਦੇ ਮੈਦਾਨ ਵਿਚ ਹੀ ਸਰਹਿੰਦ ਦੇ ਸੂਬੇਦਾਰ ਨੂੰ ਜੰਗ ਵਿਚ ਹਰਾਇਆ ਸੀ, ਜਿਸਦੀ ਯਾਦ ਵਿਚ ਗੁਰਦਵਾਰਾ ਸਾਹਿਬ ਵੀ ਸਥਾਪਿਤ ਹੈ ਅਤੇ ਪੰਜਾਬ ਸਰਕਾਰ ਵੱਲੋ ਇਸਨੂੰ ਤਸਦੀਕ ਕਰਦਾ ਇਕ ਬੁਰਜ ਐਂਡ ਇਤਿਹਾਸਿਕ ਸਮਾਰਕ ਵੀ ਉਸਾਰਿਆ ਹੈ।
 
===ਅੰਗਰੇਜ਼ ਕਾਲ===
ਅੰਗਰੇਜ਼ ਦੇ ਰਾਜ ਸਮੇਂ ਇਹ ਅੰਬਾਲਾ ਡਿਵੀਜ਼ਨ ਦਾ ਹਿੱਸਾ ਬਣ ਗਿਆ। ਇਸਨੂੰ ਤਹਿਸੀਲ ਪੱਧਰ ਦੀ ਮਾਨਤਾ ਪ੍ਰਾਪਤ ਹੋਈ ਜੋ ਅਜੇ ਵੀ ਜਾਰੀ ਹੈ। ਇਸ ਤਹਿਸੀਲ ਦੇ ਵਿਚ ਅੱਜ ਦੇ ਚੰਡੀਗੜ੍ਹ, ਮੁਹਾਲੀ, ਪੰਚਕੁਲਾ ਜ਼ਿਲਿਆਂ ਸਮੇਤ ਖਰੜ ਤਹਿਸੀਲ ਦਾ ਹੁਣ ਦਾ ਇਲਾਕਾ ਵੀ ਆਉਂਦਾ ਸੀ।
 
== ਭੂਗੋਲ ==
ਖਰੜ ਦੀ ਸਥਿਤੀ 30 °44′N 76°39′E / 30.74, 76.65 ਤੇ ਹੈ। ਇਸ ਦੀ ਉੱਚਾਈ ਤਕਰੀਬਨ 297 ਮੀਟਰ ਹੈ।