ਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 1:
ਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪ
 
ਰਿਸ਼ਤਾ ਨਾਤਾ ਪ੍ਰਬੰਧ ਸਮਾਜਿਕ ਰਿਸ਼ਤਿਆਂ ਦਾ ਇੱਕ ਜਾਲ ਹੈ ਜਿਸਦਾ ਹਿੱਸਾ ਲਗਭਗ ਸਾਰੇ ਸਭਿਆਚਾਰਾਂ ਦੇ ਲੋਕ ਹਨ|ਇਹ ਆਰੰਭ ਤੋਂ ਹੀ ਸਮਾਜ ਦਾ ਮੱਹਤਵਪੂਰਨ ਅੰਗ ਰਿਹਾ ਹੈ|ਮੂਲ ਰੂਪ ਵਿਚ ਕਿਸੇ ਸਮਾਜ ਅਤੇ ਸੱਭਿਆਚਾਰ ਵਿਚਲੀ ਰਿਸ਼ਤਾ-ਪ੍ਰਣਾਲੀ ਦੀ ਬੁਨਿਆਦੀ ਧਰਾਤਲ ਭੂਮੀ ਪਰਿਵਾਰ ਹੈ|ਪਰਿਵਾਰ ਵਿਚੋਂ ਹੀ ਵਿਵਿਧ ਕਿਸਮ ਦੇ ਰਿਸ਼ਤੇ ਪਨਪਦੇ,ਪਲਦੇ ਅਤੇ ਵਿਗਸਦੇ ਹੋਏ ਪ੍ਰਵਾਨ ਚੜ੍ਹਦੇ ਹਨ|ਮੁੱਖ ਤੌਰ ਤੇ ਪਰਿਵਾਰਕ ਰਿਸ਼ਤੇ ਪਤੀ-ਪਤਨੀ,ਪਿਉ-ਪੁੱਤਰ,ਪਿਉ-ਧੀ,ਮਾਂ-ਪੁੱਤਰ,ਮਾਂ-ਧੀ,ਭਰਾ-ਭਰਾ,ਭੈਣ-ਭੈਣ,ਭੈਣ-ਭਰਾ ਦੇ ਰੂਪ ਵਿਚ ਉੱਘੜਦੇ ਹਨ|ਸਮਾਜਕ ਪ੍ਰਣਾਲੀਆਂ ਅਥਵਾ ਮਨੁੱਖੀ ਜਾਤੀ ਦੀ ਬਾਕੀ ਸਾਰੀ ਸਾਕਾਦਾਰੀ ਇਹਨਾਂ ਮੁੱਖ ਰਿਸ਼ਤਿਆਂ ਦੀਆਂ ਪਾਈਆਂ ਹੋਈਆਂ ਸਾਂਝੀਆਂ ਤੰਦਾਂ ਉਪਰ ਸਿਰਜੀ ਹੋਈ ਉਪਲੱਬਧ ਹੈ|ਭਾਰਤੀ ਸਭਿਆਚਾਰ ਅਤੇ ਵਿਸ਼ੇਸ਼ ਕਰਕੇ ਪੰਜਾਬੀ ਸਭਿਆਚਾਰ ਵਿਚ ਜੋ ਰਿਸ਼ਤਿਆਂ ਦੀ ਵਿਵਿਸਥਾ ਅਤੇ ਵਿਸ਼ਲਤਾ ਹੈ ਉਹ ਹੋਰ ਸਭਿਆਚਾਰਾਂ ਵਿਚ ਨਹੀਂ|ਪੱਛਮੀ ਸਭਿਆਚਾਰ ਰਿਸ਼ਤਿਆਂ-ਨਾਤਿਆਂ ਦੇ ਪੱਖੋ ਬਹੁਤ ਸੰਕੁਚਿਤ ਅਤੇ ਕੋਰਾ ਹੈ|