ਅਲੰਕਾਰ ਸੰਪਰਦਾਇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 8:
ਭਾਰਤੀ ਕਾਵਿ-ਸੰਪਰਦਾਵਾਂ ਵਿਚੋਂ ਰਸ ਦੇ ਇਲਾਵਾ ਸਭ ਤੋਂ ਪੁਰਾਣਾ ਸੰਪਰਦਾਇ ਅਲੰਕਾਰ ਹੀ ਹੈ। ਵੈਸੇ ਤਾਂ ਖੁਦ ਭਰਤਮੁਨੀ ਨੇ ਨਾਟ-ਸ਼ਾਸਤਰ ਵਿਚ ਚਾਰ ਅਲੰਕਾਰਾਂ ਦਾ ਵਰਣਨ ਕੀਤਾ ਹੈ, ਪਰ ਉਹਨਾਂ ਨੇ ਇਹਨਾਂ ਅਲੰਕਾਰਾਂ ਨੂੰ ਜਿਆਦਾ ਮਹੱਤਵ ਨਹੀਂ ਦਿੱਤਾ। ਅਲੰਕਾਰਾਂ ਨੂੰ ਕਾਵਿ ਦੀ ਆਤਮਾ ਮੰਨਦੇ ਹੋਏ ਵੱਖਰੇ ਰੂਪ ਵਿਚ ਅਲੰਕਾਰ ਸੰਪਰਦਾਇ ਦੀ ਸਥਾਪਨਾ 'ਕਾਵਿ-ਅਲੰਕਾਰ' ਦੇ ਕਰਤਾ ਭਾਮਹ ਨੇ ਹੀ ਕੀਤੀ। ਇਸ ਲਈ ਅਲੰਕਾਰ ਸੰਪ੍ਰਦਾਇ ਦੇ ਸੰਸਥਾਪਕ ਆਚਾਰੀਆ ਭਾਮਹ ਹੀ ਹਨ। ਅਲੰਕਾਰ ਸੰਪਰਦਾਇ ਵਿਚ ਆਚਾਰੀਆ ਨੇ ਕਵਿਤਾ ਦਾ ਸਰੂਪ ਵਿਵੇਚਨ ਕਰਦੇ ਹੋਏ ਸ਼ਬਦ ਅਤੇ ਉਸਦੇ ਅਰਥ ਦੇ ਅਸਧਾਰਨ ਅਤੇ ਚਮਤਕਾਰਪੂਰਨ ਹੋਣ ਉੱਤੇ ਜ਼ੋਰ ਦਿੱਤਾ ਹੈ ਭਾਵ ਕਵਿਤਾ ਨੂੰ ਸ਼ਿਲਪ ਸਵੀਕਾਰ ਕੀਤਾ ਹੈ। ਅਲੰਕਾਰ ਸੰਪਰਦਾਇ ਦੇ ਇਤਿਹਾਸਕ ਵਿਕਾਸ ਵਿਚ ਜਿੱਥੇ ਈਸਾ ਦੀ ਛੇਵੀਂ ਸਦੀ ਤੋਂ ਦਸਵੀਂ ਸਦੀ ਤੱਕ ਅਲੰਕਾਰ ਸਿਧਾਂਤ ਦਾ ਭਰਪੂਰ ਵਿਸਥਾਰ ਹੋਇਆ, ਉੱਥੇ ਹੀ 10 ਵੀਂ ਸਦੀ ਉਪਰੰਤ ਇਸਦੇ ਵਿਸਥਾਰ ਵਿਚ ਅਤਿੰਤ ਸੰਕੋਚ ਆ ਗਿਆ ਅਤੇ ਇਸਨੂੰ ਕਵਿਤਾ ਦੀ ਜਰੂਰਤ ਨਾ ਮੰਨ ਕੇ ਸਜਾਵਟੀ ਤੱਤ ਦੇ ਰੂਪ ਵਿਚ ਹੀ ਮਾਣਤਾ ਮਿਲ ਸਕੀ। ਅਲੰਕਾਰ ਦੀਆਂ ਸੰਸਕ੍ਰਿਤ ਸਾਹਿਤ- ਸ਼ਾਸਤਰ ਵਿਚ ਤਿੰਨ ਸਥਿਤੀਆਂ ਮਿਲਦੀਆਂ ਹਨ। ਸ਼ੁਰੂ ਵਿਚ ਕਾਵਿ ਦੇ ਪ੍ਰਭਾਵੀ ਗੁਣ' ਸ਼ਬਦ ਅਲੰਕਾਰ' ਨੂੰ ਅਲੰਕਾਰ ਕਿਹਾ ਗਿਆ। ਬਾਅਦ ਵਿਚ ਰੀਤੀ, ਗੁਣ, ਬਿਰਤੀ, ਵਕ੍ਰੋਕਤੀ, ਰਸ ਆਦਿ ਸਾਰੇ ਤੱਤਾਂ ਨੂੰ ਕਾਵਿ ਸੁੰਦਰਤਾ ਦਾ ਕਾਰਨ ਮੰਨਿਆ ਗਿਆ ਅਤੇ' ਅਲੰਕਾਰ' ਸ਼ਬਦ ਦੇ ਦੂਸਰੇ ਵਿਉਤਪੱਤ ਅਰਥ ਦੇ ਅੰਤਰਗਤ ਸਾਰਿਆਂ ਨੂੰ ਹੀ ਅਲੰਕਾਰ ਮੰਨ ਲਿਆ ਗਿਆ। ਫਿਰ ਈਸਾ ਦੀ 10 ਵੀਂ ਸਦੀ ਦੇ ਬਾਅਦ ਇਕ ਦੌਰ ਅਜਿਹਾ ਆਇਆ ਕਿ ਹੋਰ ਸਾਰੇ ਸਜਾਵਟੀ ਤੱਤ ਵੱਖ-ਵੱਖ ਸੰਪਰਦਾਵਾਂ ਦੇ ਰੂਪ ਵਿਚ ਪ੍ਰਸਿੱਧ ਹੋ ਗਏ ਅਤੇ ਅਲੰਕਾਰ ਕੇਵਲ' ਸ਼ਬਦ, ਅਰਥ ਤੇ ਸ਼ਬਦਾਰਥ' ਅਲੰਕਾਰ ਦੇ ਰੂਪ ਵਿਚ ਵੇਖਿਆ ਜਾਣ ਲੱਗਾ। ਪਹਿਲਾਂ ਅਲੰਕਾਰ-ਸ਼ਾਸਤਰ ਸੰਪੂਰਨ ਸਾਹਿਤ ਜਾਂ ਕਾਵਿ-ਸ਼ਾਸਤਰ ਦਾ ਸਮਾਨਾਰਥੀ ਰਿਹਾ ਹੈ, ਪਰ ਬਾਅਦ ਵਿਚ ਕੇਵਲ ਇਹ ਅਲੰਕਾਰ ਸੰਪ੍ਰਦਾਇ ਲਈ ਹੀ ਵਰਤਿਆ ਜਾਣ ਲੱਗਿਆ, ਜਿਵੇਂ ਕਿ ਹੁਣ ਮੰਨਿਆਂ ਜਾਂਦਾ ਹੈ। "ਅਲੰਕਾਰ ਸੰਪਰਦਾਇ ਤੋਂ ਭਾਵ ਉਹਨਾਂ ਲੇਖਕਾਂ ਦੀ ਪਰੰਪਰਾ ਤੋਂ ਹੈ, ਜਿਹਨਾਂ ਨੇ ਰਸ ਅਤੇ ਧ੍ਵਨੀ ਸਿਧਾਂਤਾ ਦੇ ਪ੍ਰਸਿੱਧ ਹੋ ਜਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਅਲੰਕਾਰ ਨੂੰ ਹੀ ਕਾਵਿ ਦੀ ਸ਼੍ਰੇਸਰਟਤਾ ਦਾ ਪ੍ਰਮੁੱਖ ਸਾਧਨ ਮੰਨਿਆ।" ਸੰਸਕ੍ਰਿਤ ਸਾਹਿਤ-ਸ਼ਾਸਤਰ ਵਿਚ ਅਲੰਕਾਰ ਸੰਪਰਦਾਇ ਨਾਲ ਸੰਬੰਧਿਤ ਛੋਟੇ-ਵੱਡੇ ਅਨੇਕ ਆਚਾਰੀਆ ਹੋ ਚੁੱਕੇ ਹਨ। ਕਿਸੇ ਨੇ ਅਲੰਕਾਰਾਂ ਦਾ ਵਰਣਨ ਪ੍ਰਮੁੱਖ ਰੂਪ ਵਿਚ ਕੀਤਾ ਹੈ ਅਤੇ ਕਿਸੇ ਆਚਾਰੀਆ ਨੇ ਹੋਰ ਕਾਵਿ-ਸ਼ਾਸਤਰੀ ਸਿਧਾਂਤਾਂ ਦੇ ਮੁਕਾਬਲੇ ਅਲੰਕਾਰਾਂ ਦਾ ਵਰਣਨ ਗੌਣ ਰੂਪ ਵਿਚ ਕੀਤਾ ਹੈ। ਇਹਨਾਂ ਸਾਰੇ ਆਚਾਰੀਆਂ ਦਾ ਸੰਖੇਪ ਵਰਣਨ ਵੀ ਸਾਡੇ ਅਧਿਐਨ ਨੂੰ ਬਹੁਤ ਜਿਆਦਾ ਵਿਸਥਾਰ ਦੇ ਦੇਵੇਗਾ। ਇਸ ਲਈ ਇੱਥੇ ਕੇਵਲ ਉਹਨਾਂ ਅਲੰਕਾਰਵਾਦੀ ਆਚਾਰੀਆਂ ਦਾ ਹੀ ਵਰਣਨ ਕੀਤਾ ਗਿਆ ਹੈ, ਜਿਹਨਾਂ ਦੇ ਗ੍ਰੰਥ ਅਤੇ ਸਿਧਾਂਤ ਅਲੰਕਾਰ ਸੰਪਰਦਾਇ ਦੇ ਪ੍ਰਸੰਗ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਅੱਗੇ ਵੱਖ-ਵੱਖ ਆਚਾਰੀਆਂ ਦੁਆਰਾ ਕਿਹੜੇ ਅਲੰਕਾਰ ਸਵੀਕਾਰ ਕੀਤੇ ਗਏ, ਕਿਹੜੇ ਰੱਦ ਕੀਤੇ ਗਏ, ਕਿਹੜੇ ਨਵੇਂ ਅੰਲਕਾਰਾਂ ਦੀ ਕਲਪਨਾ ਕੀਤੀ ਅਤੇ ਅੰਲਕਾਰ ਪ੍ਰਤੀ ਉਹਨਾਂ ਨੇ ਕਿਸ ਤਰ੍ਹਾਂ ਦਾ ਦ੍ਰਿਸ਼ਟੀਕੋਣ ਅਪਣਾਇਆ ਆਦਿ ਨੁਕਤਿਆ ਤੇ ਪਿਆਨ ਕੇਂਦਰਿਤ ਕਰਦੇ ਹੋਏ ਅਲੰਕਾਰ ਸੰਪਰਦਾਇ ਨਾਲ ਸੰਬੰਧਿਤ ਆਚਾਰੀਆਂ ਦਾ ਵਰਣਨ, ਉਹਨਾਂ ਦੇ ਕਾਲ-ਕ੍ਰਮ ਅਨੁਸਾਰ ਦਿੱਤਾ ਗਿਆ ਹੈ। ਸੰਸਕ੍ਰਿਤ ਸਾਹਿਤ-ਸ਼ਾਸਤਰ ਵਿਚ ਅਲੰਕਾਰ ਵਿਵੇਚਨ ਦਾ ਲੜੀਵਾਰ ਇਤਿਹਾਸ ਆਚਾਰੀਆ ਭਰਤਮੁਨੀ ਦੇ 'ਨਾਟ-ਸ਼ਾਸ਼ਤਰ'ਨਾਲ ਸ਼ੂਰੂ ਹੁੰਦਾ ਹੈ।
 
== ਵੱਖ ਵੱਖ ਅਾਚਾਰਿਅਾ ਦੇ ਅਲੰਕਾਰ ਬਾਰੇ ਵਿਚਾਰ ==
ਆਚਾਰਿਆ ਭਰਤਮੁਨੀ