ਸੋਹਿੰਦਰ ਸਿੰਘ ਵਣਜਾਰਾ ਬੇਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 36:
 
ਇਸ ਤੋਂ ਬਾਅਦ ਇੱਕ ਗੱਭਰੂ ਨੂੰ ਸ਼ੀਰੀ ਫਰਹਾਦ ਗਾਉਂਦਾ ਅਤੇ ਇੱਕ ਪੰਜਾਹ ਸਾਲ ਦੇ ਕਵੀਸ਼ਰ ਨੂੰ ਬੰਦ/ਕਬਿੱਤ (ਕਾਵਿ-ਟੋਟੇ) ਜੋੜ ਕੇ ਬਰਾਤ ਵਿੱਚ ਗਾਉਂਦਿਆ ਸੁਣਿਆ ਤਾਂ ਵਣਜਾਰਾ ਬੇਦੀ ਦੀ ਸਿਰਜਣ ਸ਼ਕਤੀ ਵਿੱਚ ਵਾਧਾ ਹੋਇਆ। ਡੀ.ਏ.ਵੀ. ਕਾਲਜ ਦੇ ਪੰਜਾਬੀ ਲੈਕਚਰਾਰ (ਗੋਪਾਲ ਸਿੰਘ ਦਰਦੀ) ਤੋਂ ਉਸਨੇ ਸ਼ਬਦ, ਲੈਅ ਅਤੇ ਤਾਲ ਦੀਆਂ ਬਰੀਕੀਆਂ ਨੂੰ ਸਮਝਿਆ। ਇਨ੍ਹਾਂ ਦੇ ਪ੍ਰਭਾਵ ਹੇਠ ਹੀ ਆਪਣੀਆਂ ਰਚਨਾਵਾਂ ਵਿੱਚ ਸੋਧ ਕਰਵਾ ਕੇ ਪਹਿਲਾ ਕਾਵਿ-ਸੰਗ੍ਰਹਿ ਖ਼ੁਸ਼ਬੂਆਂ ਲਿਖਿਆ। ਇਸ ਤੋਂ ਬਾਅਦ ਵਣਜਾਰਾ ਬੇਦੀ ਕੁਝ ਨਾ ਕੁਝ ਰੋਜ਼ਾਨਾ ਲਿਖਣ ਲੱਗ ਗਿਆ। ਐੱਫ.ਏ. ਕਰਦਿਆਂ ਬੇਦੀ ਨੇ ਧ੍ਰੂ ਭਗਤ ਅਤੇ ਮਨ ਅੰਤਰ ਕੀ ਪੀੜ ਨਾਟਕ ਲਿਖੇ ਅਤੇ ਉਨ੍ਹਾਂ ਦੀ ਪਹਿਲੀ ਕਵਿਤਾ ‘ਖੇੜਾ’ ‘ਕੰਵਲ’ ਰਸਾਲੇ ਵਿੱਚ ਛਪੀ।
 
== ਵਿਆਹ ਤੇ ਨੌਕਰੀ ==
1947 ਦੀ ਵੰਡ ਤੋਂ ਪਹਿਲਾ ਵਣਜਾਰਾ ਬੇਦੀ ਦੇ ਵੱਡੇ ਵਡੇਰੇ ਰਾਵਲਪਿੰਡੀ ਵਿੱਚ ਮੋਹਨਪੁਰ ਮੁਹੱਲੇ ਵਿੱਚ ਰਹਿੰਦੇ ਸਨ। ਉਸ ਦੇ ਪਿਤਾ ਜੀ ਕਲਕੱਤਾ ਦਫਤਰ ਵਿੱਚ ਕਲਰਕ ਦੀ ਨੌਕਰੀ ਕਰਦੇ ਸਨ। ਪ੍ਰਮੋਸ਼ਨ ਤੋਂ ਬਾਅਦ ਉਨ੍ਹਾਂ ਦੀਆਂ ਥਾਂ ਥਾਂ ਬਦਲੀਆਂ (ਜਲੰਧਰ, ਰਾਵਲਪਿੰਡੀ, ਵਾਅਨਾ, ਲਾਹੌਰ) ਹੁੰਦੀਆਂ ਰਹੀਆਂ। ਜਦੋਂ ਵਣਜਾਰਾ ਬੇਦੀ ਬੀ.ਏ. ਦੀ ਪ੍ਰੀਖਿਆ ਦੇ ਕੇ ਹਟਿਆ ਤਾਂ ਉਸ ਦੇ ਪਿਤਾ ਜੀ ਬਿਮਾਰ ਰਹਿਣ ਲੱਗ ਪਏ। ਵਣਜਾਰਾ ਬੇਦੀ ਆਕਾਲ ਲਿਮਟਿਡ ਬੈਂਕ ਵਿੱਚ 200 ਰੁਪਏ ਮਹੀਨਾ ਨੌਕਰੀ ਕਰਨ ਲੱਗਾ। ਕੁਝ ਸਮੇਂ ਬਾਅਦ ਵਿੱਚ ਪਿਤਾ ਨੇ ਆਪਣੀ ਬਿਮਾਰੀ ਨੂੰ ਵੇਖਦਿਆਂ ਆਪਣੇ ਜਿਉਂਦੇ-ਜਿਉਂਦੇ ਪੁੱਤਰ ਦਾ ਵਿਆਹ ਕਰਨਾ ਚਾਹਿਆ। ਨੌਸ਼ਹਿਰੇ ਪਿੰਡ ਦੀ ਲੜਕੀ ਨਾਲ ਮੰਗਣਾ ਕਰਨ ਪਿੱਛੋਂ 10 ਸਤੰਬਰ ਵਿਆਹ ਦੀ ਤਾਰੀਖ ਪੱਕੀ ਕਰ ਦਿੱਤੀ। ਪ੍ਰੰਤੂ ਕੁਦਰਤ ਦਾ ਕਹਿਰ ਅਜਿਹਾ ਵਾਪਰਿਆਂ ਕਿ ਪਿਤਾ ਅੰਤੜੀਆਂ ਦੀ ਬਿਮਾਰੀ ਨਾਲ 10 ਸਤੰਬਰ ਨੂੰ ਆਕਾਲ ਚਲਾਣਾ ਕਰ ਗਏ।
 
ਫਿਰ ਤਿੰਨ ਕੁ ਮਹੀਨੇ ਬਾਆਦ ਪਿਤਾ ਦੀ ਆਖਰੀ ਇੱਛਾ ਅਨੁਸਾਰ ਵਣਜਾਰਾ ਬੇਦੀ ਦਾ ਵਿਆਹ ਰੱਖ ਦਿੱਤਾ। ਸਮੁੱਚੇ ਪਰਿਵਾਰ, ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਨੇ ਬਿਨਾਂ ਸਿਹਰਾ, ਮਹਿੰਦੀ ਅਤੇ ਢੋਲ-ਢਮੱਕੇ ਦੇ ਸੰਖੇਪ ਜਿਹੀਆਂ ਰਸਮ-ਰਿਵਾਜ਼ਾਂ ਨਾਲ ਵਿਆਹ ਕਰ ਦਿੱਤਾ। ਹੌਲੀ ਹੌਲੀ ਘਰ ਦਾ ਮਾਹੌਲ ਬਦਲਣ ਲੱਗਾ। ਪੂਰੇ ਘਰ ਵਿੱਚ ਰੌਣਕ ਵਧਣ ਲੱਗੀ। ਮਾਤਾ ਜੀ ਨਾਲ ਪਰਿਵਾਰ ਦੀ ਸਹਿਮਤੀ ਪਿੱਛੋਂ ਪਿਤਾ ਦੇ ਜੀਵਨ ਬੀਮਾ ਫੰਡ ਅਤੇ ਹੋਰ ਫੰਡ ਕਢਵਾ ਕੇ ਘਰ ਦਾ ਪੁਨਰ ਨਿਰਮਾਣ ਕੀਤਾ ਗਿਆ। ਇਨ੍ਹੀਂ ਦਿਨੀਂ ਆਲੇ-ਦੁਆਲੇ ਦੇਸ਼ ਵੰਡ ਨੂੰ ਲੈ ਕੇ ਜਦੇਂ ਅੰਦੋਲਨ ਹੋਣ ਲੱਗੇ ਤਾਂ ਰਾਵਲਪਿੰਡੀ ਵਿੱਚ ਕਰਫਿਊ ਲੱਗ ਗਿਆ। ਲੋਕ ਉੱਥੋਂ ਘਰ ਬਾਰ ਛੱਡ ਆਪੋ-ਆਪਣਾ ਸਾਮਾਨ ਲੈ ਕੇ ਜਾਣ ਲੱਗੇ। ਆਖੀਰ ਵਣਜਾਰਾ ਬੇਦੀ ਵੀ ਆਪਣੇ ਮਾਤਾ ਜੀ (ਪਰਿਵਾਰ) ਨੂੰ ਪਟਿਆਲੇ ਲੈ ਆਇਆ।
 
ਇੱਥੇ ਆ ਕੇ ਇੱਕ ਡੰਗਰਾਂ (ਪਸ਼ੂਆਂ) ਵਾਲੇ ਮਕਾਨ ਨੂੰ ਕਿਰਾਏ ਉੱਤੇ ਲੈ ਕੇ ਭੁੱਖ-ਨੰਗ ਨਾਲ ਸਮਾਂ ਕੱਢਿਆ। ਵਣਜਾਰਾ ਬੇਦੀ ਨੇ ਕੁਝ ਸਮਾਂ ਮੁਨਸ਼ੀਗਿਰੀ ਕੀਤੀ ਪਰ ਪੈਸਾ ਕੋਈ ਨਾ ਮਿਲਿਆ। ਜਦੋਂ ਪਟਿਆਲਾ ਰਿਆਸਤ ਦੇ ਕਿਸੇ ਸਰਕਾਰੀ ਦਫਤਰ ਵਿੱਚ ਕਲਰਕ ਦੀ ਨੌਕਰੀ ਮਿਲੀ ਤਾਂ ਉਸ ਦੇ ਮਾਤਾ ਜੀ ਛੋਟੇ ਭਰਾ (ਪਰਿਵਾਰ ਸਮੇਤ) ਨਾਲ ਦਿੱਲੀ ਚਲੇ ਗਏ। ਰਘੂ ਮਾਜਰੇ ਤੋਂ ਵਣਜਾਰਾ ਬੇਦੀ ਆਪਣੇ ਸਹੁਰੇ ਨਾਲ ਦਿੱਲੀ ਜਾ ਕੇ ਇੱਕ ਅੰਗਰਜ਼ੀ ਦੇ ਹਫ਼ਤਾਵਰੀ ਅਖਬਾਰ ਵਿੱਚ ਪਰੂਫ ਰੀਡਰ ਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਪਟਿਆਲਾ ਦਫਤਰ ਵਿੱਚ ਅਸਤੀਫਾ ਭੇਜ ਦਿੰਦਾ ਹੈ। ਜਦੋਂ ਇਹ ਹਫਤਾਵਰੀ ਅਖਬਾਰ ਵੀ ਬੰਦ ਹੋਣ ਦੇ ਕਿਨਾਰੇ ਆ ਗਿਆ ਤਾਂ ਉਸ ਨੇ ਆਪਣੇ ਇੱਕ ਰਿਸ਼ਤੇਦਾਰ ਨਾਲ ਵਪਾਰ ਵਿੱਚ ਹੱਥ ਅਜ਼ਮਾਇਆ, ਜਿਹੜਾ ਘਾਟਾ ਪੈ ਜਾਣ ਕਾਰਣ ਅੱਧ-ਵਿਚਕਾਰ ਹੀ ਛੱਡ ਦਿੱਤਾ। ਫਿਰ ਸਟੇਡੀਅਮ ਸਿਨੇਮਾ ਵਿੱਚ ਗੇਟ ਕੀਪਰ ਦੀ ਡਿਉਟੀ ਕੀਤੀ, ਜਿੱਥੋਂ ਅੱਧੀ ਰਾਤ ਨੂੰ ਘਰ ਮੁੜਦਾ ਹੋਇਆ ਕੁੱਤਿਆਂ ਨੇ ਘੇਰ ਲਿਆ ਅਤੇ ਬੜੀ ਮੁਸ਼ਕਿਲ ਨਾਲ ਜਾਨ ਬਚਾਅ ਕੇ ਘਰ ਆਇਆ। ਉਸਦੇ ਮਾਤਾ ਜੀ ਆਖਣ ਲੱਗੇ, ‘ਕੱਲ੍ਹ ਤੋਂ ਕੰਮ ਉੱਤੇ ਨਹੀਂ ਜਾਣਾ, ਇਹ ਤੇਰੇ ਵੱਸ ਦੀ ਗੱਲ ਨਹੀਂ।’
 
ਘਰ ਵਿਹਲੇ ਬੈਠਿਆਂ-ਬੈਠਿਆਂ ਵਣਜਾਰਾ ਬੇਦੀ ਨੇ ਇੱਕ ਚਿੱਠੀ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਨੂੰ ਨੌਕਰੀ ਖਾਤਰ ਪਾਈ। ਉਹਨਾਂ ਨੇ ਉਸ ਨੂੰ ਅੰਮ੍ਰਿਤਸਰ ਬੁਲਾ ਲਿਆ। ਜਦੋਂ ਉੱਥੇ ਦਫਤਰ ਵਿੱਚ ਪਹੁੰਚਿਆ ਤਾਂ ਉਹ ਨਾ ਮਿਲੇ। ਵਾਪਸੀ ਸਮੇਂ ਉਨ੍ਹਾਂ ਨੇ ਪਠਾਨਕੋਟ ਆਪਣੇ ਭਰਾ ਕੋਲ ਜੀ.ਟੀ. ਕੰਪਨੀ ਵਿੱਚ ਰਾਤ ਕੱਟੀ। ਇੱਥੇ ਉਸਦੇ ਭਰਾ ਨੇ ਮੇਜਰ ਸਾਹਿਬ ਨਾਲ ਗੱਲਬਾਤ ਕਰਕੇ ਕੰਪਨੀ ਵਿੱਚ ਹੀ ਲਾਰੀ (ਗੱਡੀ) ਕਲਰਕ ਲਵਾ ਦਿੱਤਾ। ਸਿਵਲੀਅਨ ਕੰਪਨੀ ਵਿੱਚ ਹੁੰਦੀਆਂ ਹੇਰਾ-ਫੇਰੀਆਂ ਦੀ ਉੱਚ ਅਫਸਰਾਂ ਨੂੰ ਸ਼ਿਕਾਇਤ ਤੋਂ ਇੱਕ ਨਵਾਂ ਮੇਜਰ ਵਣਜਾਰਾ ਬੇਦੀ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦਿਆਂ ਰੋਜ਼ਾਨਾ ਤੰਗ (ਪ੍ਰੇਸ਼ਾਨ) ਕਰਨ ਲੱਗਾ ਤਾਂ ਉਹ ਨੌਕਰੀ ਹੀ ਛੱਡ ਆਇਆ।
 
ਜਦੋਂ ਮਾਤਾ ਜੀ ਆਪਣੇ ਛੋਟੇ ਪੁੱਤਰ ਕੋਲ ਅੰਬਾਲੇ ਚਲੇ ਜਾਂਦੇ ਹਨ ਤਾਂ ਵਣਜਾਰਾ ਬੇਦੀ ਨੂੰ ਬੇਰੁਜ਼ਗਾਰੀ ਕਾਰਣ ਰਿਸ਼ਤੇਦਾਰਾਂ ਤੋਂ ਉਧਾਰ ਮੰਗ-ਮੰਗ ਕੇ ਅਤੇ ਘਰ ਦੀਆਂ ਵਸਤੂਆਂ ਵੇਚ-ਵੇਚ ਕੇ ਗੁਜ਼ਾਰਾ ਕਰਨਾ ਪੈਂਦਾ ਹੈ। ਜਦੋਂ ਬੇਟੀ (ਗੁੱਡੀ) ਬਿਮਾਰ ਹੋ ਗਈ ਤਾਂ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਘਰ ਵਿੱਚ ਤਾਂ ਇੱਕ ਖੋਟਾ ਸਿੱਕਾ ਵੀ ਨਹੀਂ ਸੀ। ਪ੍ਰੰਤੂ ਇੱਕ ਦਿਨ ਅਚਾਨਕ ਕੁੜੀ ਆਪਣੇ ਆਪ ਉੱਠ ਕੇ ਬੈਠ ਗਈ ਅਤੇ ਖੇਡਣ ਲੱਗ ਪਈ। ਇਹ ਸਭ ਵੇਖ ਕੇ ਪਤਨੀ ਨੇ ਧਰਵਾਸ ਦਿੰਦਿਆਂ ਆਖਿਆ, “ਜੇ ਧੀ (ਗੁੱਡੀ) ਮੌਤ ਦੇ ਮੂੰਹੋਂ ਬਿਨਾਂ ਦਵਾਈਆਂ ਤੋਂ ਮੁੜ ਕੇ ਆ ਸਕਦੀ ਹੈ ਤਾਂ ਤੁਹਾਨੂੰ ਨੌਕਰੀ ਵੀ ਮਿਲ ਸਕਦੀ ਏ।”
 
1952-53 ਵਿੱਚ ਇੱਕ ਅਖ਼ਬਾਰ ਰਾਹੀਂ ‘ਫਤਿਹ ਪ੍ਰੀਤਮ’ ਦੀ ਇੱਕ ਆਸਾਮੀ ਦਾ ਪਤਾ ਲੱਗਾ। ਵਣਜਾਰਾ ਬੇਦੀ ਉਨ੍ਹਾਂ ਦੇ ਦਫਤਰ ਗਿਆ। ਉੱਥੇ ਮੌਜੂਦ ਵਿਅਕਤੀ ਨੇ ਪੰਜਾਬੀ ਵਿੱਚ ਇੱਕ ਅਰਜ਼ੀ ਲਿਖਵਾਈ। ਅਰਜ਼ੀ ਉੱਤੇ ਵਣਜਾਰਾ ਬੇਦੀ ਨਾਮ ਪੜ੍ਹਦਿਆਂ ਹੀ ਪ੍ਰੈੱਸ ਦੇ ਮਾਲਕ ਨੇ ਨੌਕਰੀ ਉੱਤੇ ਰੱਖ ਲਿਆ ਸੀ। ਇੱਕ ਵਾਰ ‘ਫਤਿਹ ਪ੍ਰੀਤਮ’ ਦੇ ਦਫਤਰ ਵਿੱਚ ਸ. ਅਵਤਾਰ ਸਿੰਘ ਆਜ਼ਾਦ ਮਿਲਣ ਆਏ। ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਸੰਪਾਦਕੀ (ਨੌਕਰੀ) ਛੱਡਣ ਦਾ ਨੋਟਿਸ ਲਿਖਤੀ ਤੌਰ ਉੱਤੇ ਦੇ ਦਿੱਤਾ। ਜਦੋਂ ਨੋਟਿਸ ਦੀ ਮਿਆਦ ਪੂਰੀ ਹੋ ਗਈ, ਉਹ ਵਗੈਰ ਦੱਸੇ ਹੀ ਕਦੇ ਟਿਊਸ਼ਨ ਪੜ੍ਹਾਉਣ, ਕਦੇ ਲਾਇਬਰੇਰੀ ਜਾਣ ਲੱਗ ਪਿਆ।
 
ਕਈ ਮਹੀਨੇ ਉਹ ਸਾਇਕਲ ਲੈ ਕੇ ਕਦੇ ਲਾਇਬਰੇਰੀ, ਕਦੇ ਟਿਊਸ਼ਨ ਪੜ੍ਹਾਉਣ ਜਾਂਦਾ ਰਿਹਾ। ਇੱਕ ਦਿਨ ਹਾਰਡਿੰਗ ਲਾਇਬਰੇਰੀ ਵਿੱਚੋਂ ਸਾਇਕਲ ਚੋਰੀ ਹੋ ਗਿਆ ਤਾਂ ਚਾਂਦਨੀ ਚੌਂਕ ਥਾਣੇ ਵਿੱਚ ਰਿਪੋਰਟ ਲਿਖਾਉਣ ਗਿਆ। ਉਨ੍ਹਾਂ ਨੇ ਸੌ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਵਣਜਾਰਾ ਬੇਦੀ ਨੇ ਅੱਗੋਂ ਆਖਿਆ ਕਿ ਮੈਂ ਇੱਕ ਅਖ਼ਬਾਰ ਦਾ ਸੰਪਾਦਕ ਹਾਂ। ਪੁਲਿਸ ਵਾਲੇ ਕਹਿੰਦੇ ਲਿਆਓ ਜੀ ਰਸੀਦ (ਬਿੱਲ) ਦਿਖਾਓ। ਨੇੜੇ ਖੜ੍ਹੇ ਇੱਕ ਵਿਅਕਤੀ ਨੇ ਉਸਨੂੰ ਇੱਕ ਪਾਸੇ ਲਿਜਾਕੇ ਕਿਹਾ ਕਿ ਮੇਰਾ ਸਾਇਕਲ ਵੀ ਚੋਰੀ ਹੋਇਆ ਸੀ। ਲੱਭ ਤਾਂ ਲਿਆ ਇਨ੍ਹਾਂ ਨੇ ਪਰ ਕੁਝ ਪੁਰਜ਼ੇ ਉਤਾਰ ਲਏ, ਕੁਝ ਬਦਲ ਦਿੱਤੇ ਨੇ। ਸਾਇਕਲ ਦਾ ਸਿਰਫ਼ ਢਾਂਚਾ (ਫਰੇਮ) ਹੀ ਮਿਲ ਰਿਹਾ ਉਹ ਵੀ ਰਿਸ਼ਵਤ ਤੋਂ ਬਿਨਾਂ ਨਹੀਂ ਦੇ ਰਹੇ। ਕੋਈ ਫਾਇਦਾ ਨਹੀਂ ਹੋਣਾ ਰਿਪੋਰਟ ਲਿਖਵਾਉਣ ਦਾ।
 
ਉੱਥੋਂ ਨਿਰਾਸ਼ ਹੋ ਕੇ ਬਣਜਾਰਾ ਬੇਦੀ ਘਰ ਨੂੰ ਤੁਰ ਆਇਆ। ਪਰ ਉਸਨੂੰ ਸਾਇਕਲ ਬਿਨਾਂ ਆਉਣਾ-ਜਾਣਾ ਔਖਾ ਹੋ ਗਿਆ। ਇੱਕ ਦਿਨ ਰੇਲਵੇ ਪਟੜੀ ਉੱਤੇ ਤੁਰਿਆ ਜਾਂਦਾ ਗੱਡੀ ਹੇਠ ਆਉਣੋ ਵਾਲ ਵਾਲ ਬਚ ਰਿਹਾ। ਘਰ ਆ ਕੇ ਕਹਿਣ ਲੱਗਾ ਅੱਜ ਤਾਂ ਬੱਚਿਆਂ ਖਾਤਰ ਹੀ ਭੇਜਿਆ ਰੱਬ ਨੇ। ਸਾਰੀ ਗੱਲ ਸੁਣ ਕੇ ਪਤਨੀ ਨੇ ਆਪਣਾ ਹਾਰ ਫੜਾਉਂਦਿਆਂ ਕਿਹਾ, ‘ਆਹ ਲਉ, ਲੈ ਜਾਓ।’ ਵਣਜਾਰਾ ਬੇਦੀ ਨੂੰ ਲੱਗਾ ਕਿ ਪਤਨੀ ਉਸ ਹਾਰ ਦੀ ਮੁਰੰਮਤ ਕਰਾਉਣ ਨੂੰ ਕਹਿੰਦੀ ਹੋਊ। ਕਹਿਣ ਲੱਗਾ, ਮੈਂ ਕੀ ਕਰਾਂ ਇਹਨੂੰ? ਅੱਗੋਂ ਪਤਨੀ ਕਹਿੰਦੀ ਇਹ ਵੇਚ ਕੇ ਸਾਇਕਲ ਲੈ ਆਓ। ਉਨ੍ਹਾਂ ਨੇ ਪਲੱਈਅਰ ਗਾਰਡਨ ਜਾ ਕੇ ਨਵਾਂ ਸਾਇਕਲ ਖਰੀਦ ਲਿਆਂਦਾ ਅਤੇ ਆਪਣੇ ਨਵੇਂ ਸਾਥੀ ਨਾਲ ਅਗਲਾ ਸਫਰ ਸ਼ੁਰੂ ਕਰ ਦਿੱਤਾ।
<br />
 
==ਵਣਜਾਰਾ ਬੇਦੀ ਅਤੇ ਲੋਕਧਾਰਾ==