"ਉੱਤਰ-ਸੰਰਚਨਾਵਾਦ" ਦੇ ਰੀਵਿਜ਼ਨਾਂ ਵਿਚ ਫ਼ਰਕ

 
== ਪੰਜਾਬੀ ਸਮੀਖਿਆ ਸੰਸਕਾਰ ਅਤੇ ਉੱਤਰ-ਸੰਰਚਨਾਵਾਦ ==
'''ਡਾ. ਸੁਰਜੀਤ ਸਿੰਘ''' ਅਨੁਸਾਰਪੰਜਾਬੀ ਸਾਹਿਤ ਚਿੰਤਨਧਾਰਾ ਦੀ ਇਕ ਵੱਡੀ ਸਮੱਸਿਆ ਇਹ ਰਹੀ ਹੈ ਕਿ ਇਸਦਾ ਗੈਰ-ਭਾਰਤੀ, ਪੱਛਮੀ ਸਾਹਿਤ ਅਧਿਐਨ ਵਿਧੀਆਂ ਬਾਰੇ ਪ੍ਰਤਿਕਰਮ ਆਲੋਚਨਾਤਮਕ ਅਤੇ ਵਿਸ਼ਲੇਸ਼ਣਾਤਮਕ ਹੋਣ ਦੀ ਥਾਂ ਅਨੁਕਰਣਾਤਮਕ ਰਿਹਾ ਹੈ।<ref name=":0">{{Cite book|title=ਪੱਛਮੀ ਕਾਵਿ-ਸਿਧਾਂਤ|last=ਸੈਣੀਸ਼ੈਣੀ|first=ਡਾ. ਜਸਵਿੰਦਰ ਸਿੰਘ|publisher=ਪਬਲੀਕੇਸ਼ਨ ਬਿਓਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ|year=2018|isbn=978-81-302-0471-0|location=ਪੰਜਾਬੀ ਯੂਨੀਵਰਸਿਟੀ, ਪਟਿਆਲਾ|pages=164}}</ref> ਮਾਨਸਿਕ ਗੁਲਾਮੀ ਸਾਡੇ ਵਿਹਾਰ ਵਿਚ ਇੰਨੀ ਗਹਿਰੀ ਉੱਤਰ ਗਈ ਹੈ ਕਿ ਅਸੀਂ ਪੱਛਮ ਦੀ ਹਰ ਚੀਜ਼ ਦਾ ਇੰਨ-ਬਿੰਨ ਅਨੁਕਰਣ ਕਰਨ ਅਤੇ ਉਸਨੂੰ ਸ਼ੁੱਧ ਰੂਪ ਵਿਚ ਸ਼ਬਦ ਦਰ ਸ਼ਬਦ ਲਾਗੂ ਕਰਨ ਵਿਚ ਮਾਣ ਮਹਿਸੂਸ ਕਰਦੇ ਹਾਂ। ਇਹ ਰੁਚੀ ਰਾਜਸੀ ਸੰਰਚਨਾਵਾਂ ਤੋਂ ਕਲਾਤਮਕ ਸੰਰਚਨਾਵਾਂ ਤੱਕ ਫ਼ੈਲੀ ਹੋਈ ਹੈ-ਜਦਕਿ ਸੰਰਚਨਾਵਾਂ ਕਦੇ ਵੀ ਪੂਰੀ ਤਰ੍ਹਾਂ ਅਨੁਕਰਣਯੋਗ ਨਹੀਂ ਹੁੰਦੀਆਂ। ਇਸੇ ਗੁਲਾਮ ਮਾਨਸਿਕਤਾ ਕਾਰਣ ਅਸੀਂ ਪੱਛਮ ਤੋਂ ਰਾਸ਼ਟਰ, ਰਾਸ਼ਟਰੀ ਭਾਸ਼ਾ, ਰਾਸ਼ਟਰੀ ਮਾਨ, ਤੇ ਹੋਰ ਰਾਸ਼ਟਰੀ ਚਿੰਨ੍ਹਾਂ ਦੇ ਸੰਕਲਪ ਲਏ ਅਤੇ ਇਸੇ ਗੁਲਾਮ ਮਾਨਸਿਕਤਾ ਦੇ ਅਧੀਨ ਅਸੀਂ ਆਪਣੀ ਸਾਹਿਤ-ਸ਼ਾਸਤਰੀ ਵਿਰਾਸਤ ਦੀਆਂ ਸੰਭਾਵਨਾਵਾਂ ਨੂੰ ਵਰਤਣ ਅਤੇ ਸੀਮਾਵਾਂ ਨੂੰ ਜਾਣਨ ਬਗੈਰ ਹੀ ਪੱਛਮ ਦੀਆਂ ਵਿਭਿੰਨ ਸਾਹਿਤ ਅਧਿਐਨ ਪ੍ਰਣਾਲੀਆਂ ਨੂੰ ਅਨੁਕਰਣਾਤਮਕ ਢੰਗ ਨਾਲ ਅਪਣਾਇਆ ਹੈ।
 
ਪੰਜਾਬੀ ਵਿਚ ਸੁਚੇਤ ਅਤੇ ਸਿੱਧਾਂਤਕ ਚਿੰਤਨ ਦਾ ਆਗਾਜ਼ ਸੰਤ ਸਿੰਘ ਸੇਖੋਂ ਦੀਆਂ ਮਾਰਕਸਵਾਦੀ ਦਰਸ਼ਨ ਤੋਂ ਪ੍ਰੇਰਿਤ ਲਿਖਤਾਂ ਨਾਲ ਹੋਇਆ।