ਅਰਸਤੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਨਵੇਂ ਵਿਸ਼ੇ ਜੋੜੇ ਹਨ
ਲਾਈਨ 29:
ਅਰਸਤੂ ਦਾ ਜਨਮ 384 ਈ ਪੂ ਵਿੱਚ ਯੂਨਾਨ ਵਿੱਚ ਅੱਜਕੱਲ੍ਹ ਦੇ ਥੇਸਾਲੋਨੀਕੀ ਤੋਂ 55 ਕਿਲੋਮੀਟਰ ਪੂਰਬ ਵੱਲ ਸਟੇਗੀਰਾ ਵਿੱਚ ਹੋਇਆ। ਉਸ ਦਾ ਪਿਓ ਨਾਈਕੋਮਾਚਿਸ ਮਕਦੂਨੀਆ ਦੇ ਬਾਦਸ਼ਾਹ ਦਾ ਹਕੀਮ ਸੀ। ਉਹ 18 ਵਰਿਆਂ ਦਾ ਸੀ ਜਦੋਂ ਉਹ [[ਐਥਨਜ਼]] ਅਫ਼ਲਾਤੂਨ ਦੀ ਅਕੈਡਮੀ ਚ ਪੜ੍ਹਨ ਲਈ ਗਿਆ। ਓਥੇ ਉਹ 20 ਵਰੇ (348/47 ਈ ਪੂ) ਤੱਕ ਰਿਹਾ। 343 ਈ ਪੂ ਵਿੱਚ ਮਕਦੂਨੀਆ ਦੇ ਬਾਦਸ਼ਾਹ ਫ਼ਿਲਿਪ ਦੂਜੇ ਨੇ ਉਸਨੂੰ ਆਪਣੇ ਪੁੱਤਰ [[ਸਿਕੰਦਰ]] ਦਾ ਗੁਰੂ ਬਣਾ ਦਿੱਤਾ। ਅਰਸਤੂ ਨੂੰ ਮਕਦੂਨੀਆ ਦੀ ਸ਼ਾਹੀ ਅਕੈਡਮੀ ਮੁਖੀ ਨਿਯੁਕਤ ਕਰ ਦਿੱਤਾ ਗਿਆ। ਇੱਥੇ ਸਿਕੰਦਰ ਦੇ ਇਲਾਵਾ ਦੋ ਹੋਰ ਵੀ ਭਵਿੱਖ ਦੇ ਬਾਦਸ਼ਾਹ ਉਹਦੇ ਸ਼ਗਿਰਦ ਸਨ। ਆਪਣੀ ਕਿਤਾਬ ਪੌਲੇਟਿਕਸ ਚ ਅਰਸਤੂ ਲਿਖ਼ਦਾ ਹੈ ਸਿਰਫ਼ ਇੱਕ ਸਥਿਤੀ ਵਿੱਚ ਬਾਦਸ਼ਾਹੀ ਜ਼ਾਇਜ਼ ਹੈ ਜਦੋਂ ਬਾਦਸ਼ਾਹ ਤੇ ਸ਼ਾਹੀ ਖ਼ਾਨਦਾਨ ਦੀਆਂ ਨੇਕੀਆਂ ਆਮ ਲੋਕਾਂ ਤੋਂ ਵਧ ਹੋਣ। ਬੜੀ ਜ਼ਹਾਨਤ ਨਾਲ਼ ਉਸਨੇ ਬਾਦਸ਼ਾਹ ਤੇ ਉਹਦੇ ਪੁੱਤਰ ਨੂੰ ਏਸ ਕੈਟਾਗਰੀ ਵਿੱਚ ਰਲਾਇਆ। ਅਰਸਤੂ ਨੇ ਸਿਕੰਦਰ ਨੂੰ ਚੜ੍ਹਦੇ ਪਾਸੇ ਵੱਲ ਹੱਲਾ ਬੋਲਣ ਦੀ ਸਲਾਹ ਦਿੱਤੀ। 335 ਈ ਪੂ ਵਿੱਚ ਉਹ ਦੁਬਾਰਾ ਐਥਨਜ਼ ਆਂਦਾ ਹੈ ਤੇ ਇੱਥੇ ਇੱਕ ਸਕੂਲ ਬਣਾਂਦਾ ਹੈ ਜਿਹੜਾ [[ਲਾਈਸੀਮ]] ਦੇ ਨਾਂ ਨਾਲ ਮਸ਼ਹੂਰ ਸੀ। ਅਰਸਤੂ ਨੇ ਅਗਲੇ 12 ਸਾਲਾਂ ਤੱਕ ਓਥੇ ਪੜ੍ਹਾਇਆ।
[[ਤਸਵੀਰ:Arabic aristotle.jpg|thumb|left|upright|ਅਰਸਤੂ ਦਾ ਪੁਰਾਤਨ ਇਸਲਾਮੀ ਚਿਤਰ]]
 
==ਬਚਪਨ==
 
ਅਰਸਤੂ ਦਾ ਪਿਤਾ ਨਿਕੋਮੇਕਸ (ਉਸਨੇ ਚਕਿਤਸਾ ਦੀਆਂ ਕਈ ਕਿਤਾਬਾਂ ਵੀ ਲਿਖੀਆਂ ਸੀ) ਮਕਦੂਨੀਆਂ ਦੇ ਰਾਜੇ ਸਿਕੰਦਰ ਮਹਾਨ ਦੇ ਦਾਦੇ ਅਮਿਤੰਗ ਦੂਜੇ ਦੇ ਦਰਬਾਰ ਵਿਚ ਚਕਿਤਸਕ ਸੀ। । ਇਸ ਲਈ ਰਾਜਦਰਬਰ ਵਿਚ ਅਰਸਤੂ ਦਾ ਬਚਪਨ ਸੁਖਮਈ ਸੀ। ਪਰ ਇਹ ਸਭ ਚਿਰਸਥਾਈ ਨਹੀਂ ਰਿਹਾ। ਉਸਦੇ ਮਾਤਾ ਪਿਤਾ ਦੀ ਮੌਤ ਉਸਦੇ ਬਚਪਨ ਵਿੱਚ ਹੀ ਹੋ ਗਈ ਸੀ। ਇਸ ਤੋਂ ਬਾਅਦ ਓਹ ਆਪਣੇ ਕਿਸੇ ਰਿਸ਼ਤੇਦਾਰ ਪ੍ਰਾਕਜੇਨਸ ਕੋਲ ਰਹਿਣ ਲੱਗਿਆ। ਪ੍ਰਾਕਜੇਨਸ ਨਾਲ ਅਰਸਤੂ ਨੇ 18 ਸਾਲ ਬਿਤਾਏ।
 
==ਸਿੱਖਿਆ/ਵਿੱਦਿਆ==
ਅਠਾਰਾਂ ਉੱਨੀ ਸਾਲ ਦੀ ਉਮਰ ਵਿਚ ਅਰਸਤੂ ਯੂਨਾਨ ਦੇ ਮੁੱਖ ਨਗਰ ਏਥਨਜ਼ ਪੜ੍ਹਨ ਲਈ ਚਲਾ ਗਿਆ। ਏਥਨਜ਼ ਵਿਚ ਓਹ ਪਲੈਟੋ (ਅਫਲਾਤੂਨ) ਦੀ ਅਕੈਡਮੀ ਚ ਪੜ੍ਹਨ ਲਈ ਗਿਆ ਸੀ। ਜਦ ਓਹ ਅਫਲਾਤੂਨ ਦੀ ਅਕੈਡਮੀ ਚ ਪਹੁੰਚਿਆ ਤਾਂ ਅਫਲਾਤੂਨ ਕਿਸੇ ਹੋਰ ਨੂੰ ਸਿੱਖਿਆ ਦੇਣ ਲਈ ਕਿਤੇ ਬਾਹਰ ਗਿਆ ਹੋਇਆ ਸੀ। ਜਿਸਨੇ ਕਿ ਤਿੰਨ ਸਾਲਾਂ ਬਾਅਦ ਪਰਤਣਾ ਸੀ। ਪਰ ਫੇਰ ਵੀ ਅਰਸਤੂ ਨੇ ਓਥੇ ਰਹਿਣਾ ਹੀ ਠੀਕ ਸਮਝਿਆ ਤਾਂ ਕਿ ਜਦੋਂ ਅਫਲਾਤੂਨ ਵਾਪਸ ਆਵੇ ਤਾਂ ਓਹ ਉਸਨੂੰ ਗਿਆਨ ਦੇਣ ਤੋਂ ਇਨਕਾਰ ਨਾ ਕਰ ਸਕੇ। ਜਦ ਅਫਲਾਤੂਨ ਨੇ ਵਾਪਸ ਆ ਕੇ ਸੋਥਾ ਦਾ ਸਿਲਸਿਲਾ ਆਰੰਭ ਕੀਤਾ ਤਾਂ ਉਸਨੇ ਕੁਝ ਕੁ ਦਿਨਾਂ ਵਿਚ ਹੀ ਕਹਿ ਦਿੱਤਾ ਕਿ "ਅਰਸਤੂ ਮੇਰੇ ਮਦਰੱਸੇ ਦੀ ਰੂਹ ਹੈ" ਉਸ ਸਮੇਂ ਅਫਲਾਤੂਨ ਦੀ ਅਕੈਡਮੀ ਵਿਚ ਪੰਜ ਸੌ ਤੋਂ ਵੱਧ ਸ਼ਾਗਿਰਦ ਸਿੱਖਿਆ ਲੈ ਰਹੇ ਸਨ। ਇਹਨਾਂ ਸਾਰਿਆਂ ਚੋਂ ਐਨੀ ਛੇਤੀ ਅਰਸਤੂ ਦਾ ਅਫਲਾਤੂਨ ਦੀ ਨਿਗ੍ਹਾ ਵਿਚ ਆ ਜਾਣਾ ਵੱਡੀ ਗੱਲ ਸੀ।
 
==ਅਰਸਤੂ ਅਫਲਾਤੂਨ ਸੰਬੰਧ==
ਕੁਝ ਸਾਹਿਤਕਾਰਾਂ ਅਨੁਸਾਰ ਅਰਸਤੂ ਤੇ ਅਫਲਾਤੂਨ ਦਾ ਸੰਬੰਧ ਕੋਈ ਬਹੁਤੇ ਚੰਗੇ ਨਹੀਂ ਸਨ। ਇਸ ਪਿੱਛੇ ਉਹ ਇਹ ਧਾਰਨਾ ਦਿੰਦੇ ਹਨ ਕਿ ਅਫਲਾਤੂਨ ਨੇ ਆਪਣੇ ਮਰਨ ਤੋਂ ਪਹਿਲਾਂ ਸਪਿਊਸੀਪਸ ਨੂੰ ਜਾਂ ਨਸ਼ੀਨ ਬਣਾ ਦਿੱਤਾ ਸੀ। ਪਰ ਸਟੇਸ ਇਸ ਗੱਲ ਨੂੰ ਰੱਦਦਾ ਹੈ। ਓਹ ਕਹਿੰਦਾ ਹੈ ਕਿ ਜੇ ਉਹਨਾਂ ਦੀ ਆਪਸ ਵਿੱਚ ਸਾਂਝ ਨਾ ਹੁੰਦੀ ਤਾਂ ਅਰਸਤੂ ਕਿਵੇਂ ਵੀਹ ਸਾਲ ਅਫਲਾਤੂਨ ਦਾ ਸ਼ਾਗਿਰਦ ਜਾਂ ਨਾਲ ਰਹਿੰਦਾ ?
ਓਹਦੇ ਅਨੁਸਾਰ ਅਕੈਡਮੀ ਅਫਲਾਤੂਨ ਦੀ ਨਿਜੀ ਸੰਪਤੀ ਸੀ। ਉਸਦਾ ਕਾਨੂੰਨੀ ਤੌਰ ਤੇ ਉੱਤਰਾਧਿਕਾਰੀ ਸਪਿਊਸੀਪਸ ਹੀ ਸੀ। ਅਫਲਾਤੂਨ ਦੀ ਮੌਤ ਤੋਂ ਬਾਅਦ ਅਰਸਤੂ ਨੇ ਏਥਨਜ਼ ਛੱਡ ਦਿੱਤਾ ਸੀ।
 
==ਅਰਸਤੂ ਤੇ ਸਿਕੰਦਰ==
ਏਥਨਜ਼ ਛੱਡਣ ਤੋਂ ਬਾਅਦ ਅਰਸਤੂ ਨੇ ਬਾਰਾਂ ਸਾਲ ਕਈ ਕੰਮ ਕੀਤੇ। ਸੇਬਾਈਨ ਅਨੁਸਾਰ 346 ਈ ਪੂਰਬ ਓਹ ਮਕਦੂਨੀਆਂ ਦੇ ਰਾਜਕੁਮਾਰ ਸਿਕੰਦਰ ਦਾ ਸਿਖਿਅਕ ਨਿਯੁਕਤ ਹੋਇਆ। ਓਹ ਸਿਕੰਦਰ ਦਾ ਸਲਾਹਕਾਰ ਤੇ ਚਿਕਿਤਸਕ ਵੀ ਸੀ। ਕਈ ਇਤਿਹਾਸਕਾਰ ਮੰਨਦੇ ਨੇ ਕਿ ਸਿਕੰਦਰ ਦੀ ਵਿਸ਼ਵ ਵਿਜੈ ਦੀ ਮੁਹਿੰਮ ਦੌਰਾਨ ਅਰਸਤੂ ਵੀ ਓਹਦੇ ਨਾਲ ਹੀ ਸੀ। ਤੇ ਅਰਸਤੂ ਨੇ ਭਾਰਤੀ ਵੈਭਵ ਦੇ ਦਰਸ਼ਨ ਵੀ ਕੀਤੇ। 342ਈ ਪੂਰਬ ਉਸਦੇ ਮਿੱਤਰ ਹਰਮੀਅਸ ਨੂੰ ਇੱਕ ਇਰਾਨੀ ਸੈਨਾਪਤੀ ਨੇ ਧੋਖੇ ਨਾਲ ਪਕੜ ਲਿਆ ਅਤੇ ਸੂਸਾ ਲਿਜਾ ਕੇ ਉਸਦੀ ਹੱਤਿਆ ਕਰ ਦਿੱਤੀ। ਆਪਣੇ ਮਿੱਤਰ ਦੀ ਮੌਤ ਦਾ ਅਰਸਤੂ ਨੂੰ ਬਹੁਤ ਦੁੱਖ ਹੋਇਆ। ਉਸਨੇ ਹਰਮੀਅਸ ਉੱਪਰ ਇੱਕ ਗੀਤ ਕਾਵਿ ਦੀ ਰਚਨਾ ਕੀਤੀ। ਹਰਮੀਅਸ ਦੀ ਹੱਤਿਆ ਤੋਂ ਬਾਅਦ ਉਸਨੂੰ ਵਿਸ਼ਵਾਸ ਹੋ ਗਿਆ ਕਿ ਵਿਦੇਸ਼ੀ ਬਰਬਰ ਜਾਤੀਆਂ ਨੂੰ ਯੂਨਾਨੀਆਂ ਢੇ ਸ਼ਾਸਨ ਵਿਚ ਹੀ ਰਹਿਣਾ ਚਾਹੀਦਾ ਹੈ। ਆਪਣੇ ਗ੍ਰੰਥ 'ਪਾਲਿਟਿਕਸ' ਵਿੱਚ ਉਸਨੇ ਇਸੇ ਸਿਧਾਂਤ ਦਾ ਹੀ ਪ੍ਰੀਤਪਾਦਨ ਕੀਤਾ। ਅਰਸਤੂ ਨੇ ਸਿਕੰਦਰ ਨੂੰ ਯੂਨਾਨੀਆਂ ੜਾ ਨੇਤਾ ਤੇ ਬਰਬਰ ਜਾਤੀਆਂ ਦਾ ਸੁਆਮੀ ਬਣਨ ਦੀ ਸਿੱਖਿਆ ਦਿੱਤੀ ਤੇ ਸਿਕੰਦਰ ਨੇ ਵੀ ਉਸਨੂੰ 'ਪਿਤਾ' ਕਹਿ ਕੇ ਆਦਰ ਦਿੱਤਾ।
 
==ਵਿਆਹ==
ਗਿਆਨ ਵਰਧਨ ਕਰਨ ਪਿੱਛੋਂ 335 ਈ ਪੂਰਬ ਨੂੰ ਓਹ ਏਥਨਜ਼ ਵਾਪਸ ਪਰਤਿਆ ਜਿੱਥੇ ਓਹਨੇ ਵਿਦਿਆਲਿਆ ਸਥਾਪਿਤ ਕੀਤਾ। ਏਥੇ ਹੀ ਉਸਨੇ ਆਪਣੇ ਦੋਸਤ ਹਰਮੀਅਸ ਦੀ ਭਤੀਜੀ ਕਈ ਇਤਿਹਾਸਕਾਰਾਂ ਅਨੁਸਾਰ ਭਣੇਵੀ ਨਾਲ ਅਟਾਰਨੀਅਸ ਵਿਖੇ ਵਿਆਹ ਕਰਵਾ ਲਿਆ। ਉਸਦੀ ਪਤਨੀ ਦਾ ਨਾਮ ਪੀਬੀਆਸ ਸੀ। ਉਸਨੇ ਆਪਣੀ ਪਤਨੀ ਨਾਲ ਦੰਪਤੀ ਤੇ ਸੁਖਮਈ ਜੀਵਨ ਬਿਤਾਇਆ।
 
 
 
==ਅਰਸਤੂ ਦੇ ਭਾਸ਼ਾ ਬਾਰੇ ਵਿਚਾਰ==
ਅਰਸਤੂ ਕਾਵ੍ਯ ਦੇ ਮੂਲ ਤੱਤ ਭਾਸ਼ਾ ਤੋਂ ਲੈ ਕੇ ਉਸਦੇ ਇੱਕ ਇੱਕ ਸੂਖਮ ਅੰਗ ਤੇ ਭਾਵਾਂ ਬਾਰੇ ਵਿਚਾਰ ਵਿਮਰਸ਼ ਕਰਦਾ ਹੈ। ਭਾਸ਼ਾ ਹੀ ਮਾਧਿਅਮ ਹੈ ਅਤੇ ਇਸ ਬਿਨਾਂ ਸਮੂਹ ਸੰਸਾਰ ਗੂੰਗਾ ਹੈ। ਭਾਸ਼ਾ ਦੇ ਦੋ ਮੋਟੇ ਭੇਦ ਹਨ- ਗਦ ਅਤੇ ਪਦ ਜਾਂ ਛੰਦ। ਅਰਸਤੂ ਅਨੁਸਾਰ ਪਦ ਜਾਂ ਛੰਦ ਕਾਵਿ ਦਾ ਲਾਜ਼ਮੀ ਮਾਧਿਅਮ ਨਹੀਂ ਹੈ। ਕਾਵਿ ਰਚਨਾ ਗਦ ਅਤੇ ਪਦ ਦੋਵਾਂ ਵਿਚ ਹੋ ਸਕਦੀ ਹੈ। ਓਹ ਇਹ ਵੀ ਕਹਿੰਦਾ ਹੈ ਕਿ ਕੇਵਲ ਛੰਦ ਦੇ ਕਾਰਨ ਕੋਈ ਕਿਰਤ ਕਾਵਿ ਨਹੀਂ ਹੋ ਸਕਦੀ। ਕਾਵਿ ਸ਼ਾਸਤਰ ਵਿਚ ਕਾਵਿ ਸੰਬੰਧੀ ਥਾਂ-ਪੁਰ-ਥਾਂ ਖਿੱਲਰੀਆਂ ਅਰਸਤੂ ਦੀਆਂ ਉਕਤੀਆਂ ਦੇ ਵਰਗੀਕਰਨ ਉਪਰੰਤ ਅਸੀਂ ਕਾਵਿ ਸੰਬੰਧੀ ਉਸਦੀ ਪਰਿਭਾਸ਼ਾ ਤਿਆਰ ਕਰ ਸਕਦੇ ਹਾਂ। ਉਸ ਅਨੁਸਾਰ 'ਕਾਵਿ ਭਾਸ਼ਾ ਦੇ ਮਾਧਿਅਮ ਨਾਲ (ਜੋ ਗਦ ਅਤੇ ਪਦ ਦੋਵੇਂ ਹੋ ਸਕਦੇ ਹਨ) ਪ੍ਰਕ੍ਰਿਤੀ ਦਾ ਅਨੁਕਰਣ ਹੈ।" ਇਸ ਉਕਤੀ ਨੂੰ ਅਸੀਂ ਆਧੁਨਿਕ ਸ਼ਬਦਾਬਲੀ ਵਿਚ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, "ਕਾਵਿ ਭਾਸ਼ਾ ਦੇ ਮਾਧਿਅਮ ਨਾਲ ਅਨੁਭੂਤੀ ਅਤੇ ਕਲਪਨਾ ਦੁਆਰਾ ਜੀਵਨ ਦੀ ਪੁਨਰ ਸਿਰਜਣਾ ਹੈ।
ਲਾਈਨ 34 ⟶ 54:
=ਚਿੰਤਨ==
===ਤਰਕ===
[[ਪ੍ਰਾਇਰ ਐਨਾਲੀਟਿਕਸ]] ਪੁਸਤਕ ਦੇ ਕਰ ਕੇ ਇਹ ਮੰਨਿਆ ਜਾਂਦਾ ਹੈ ਕਿ ਤਰਕ ਦਾ ਸਭ ਤੋਂ ਪਹਿਲਾਂ ਅਧਿਐਨ ਅਰਸਤੂ ਨੇ ਕੀਤਾ ਸੀ।

<ref>MICHAEL DEGNAN, 1994. Recent Work in Aristotle's Logic. ''Philosophical Books'' 35.2 (April 1994): 81–89.</ref> ਪੱਛਮੀ ਤਰਕ ਵਿੱਚ 19ਵੀਂ ਸਦੀ ਵਿੱਚ ਗਣਿਤੀ ਤਰਕ ਵਿੱਚ ਵਿਕਾਸ ਹੋਣ ਤੋਂ ਪਹਿਲਾਂ ਤੱਕ ਅਰਸਤੂ ਦੀ ਤਰਕ ਦੀ ਧਾਰਨਾ ਦਾ ਮਹੱਤਵਪੂਰਨ ਸਥਾਨ ਸੀ।
 
==ਵਿਗਿਆਨ==