ਫਰਦੀਨੰਦ ਵਿਕਟਰ ਯੂਜੀਨ ਡੈਲਾਕਰੋਆ (ਫ਼ਰਾਂਸੀਸੀ: [ø.ʒɛn də.la.kʁwa]; 26 ਅਪ੍ਰੈਲ 1798 – 13 ਅਗਸਤ 1863) ਸੀ, ਇੱਕ ਫਰਾਂਸੀਸੀ ਰੋਮਾਂਸਵਾਦੀ ਕਲਾਕਾਰ ਸੀ  ਜਿਸਨੂੰ ਉਸਦੇ ਕੈਰੀਅਰ ਦੇ ਸ਼ੁਰੂ ਤੋਂ ਹੀ ਫਰਾਂਸੀਸੀ ਰੁਮਾਂਟਿਕ ਸਕੂਲ ਦੇ ਨੇਤਾ ਦੇ ਤੌਰ ਤੇ ਸਮਝਿਆ ਜਾਂਦਾ ਹੈ।[1]

ਯੂਜੀਨ ਡੈਲਾਕਰੋਆ
ਫਯੂਜੀਨ ਡੈਲਾਕਰੋਆ ( ਨਾਦਰ ਦੁਆਰਾ ਚਿੱਤਰ)
ਜਨਮ
ਫਰਦੀਨੰਦ ਵਿਕਟਰ ਯੂਜੀਨ ਡੈਲਾਕਰੋਆ

(1798-04-26)26 ਅਪ੍ਰੈਲ 1798
ਮੌਤ13 ਅਗਸਤ 1863(1863-08-13) (ਉਮਰ 65)
ਪੈਰਿਸ, ਫ਼ਰਾਂਸ
ਰਾਸ਼ਟਰੀਅਤਾਫ਼ਰਾਂਸੀਸੀ
ਲਈ ਪ੍ਰਸਿੱਧਪੇਂਟਿੰਗ, ਲਿਥੋਗਰਾਫੀ
ਜ਼ਿਕਰਯੋਗ ਕੰਮLiberty Leading the People, 1830
ਲਹਿਰਰੋਮਾਂਸਵਾਦ

ਪੇਂਟਰ ਅਤੇ ਮੁਰਾਲਿਸਟ ਵਜੋਂ, ਡੈਲਾਕਰੋਆ ਦੁਆਰਾ ਪ੍ਰਗਟਾਤਮਕ ਬਰੱਸ਼ ਛੋਹਾਂ ਦੀ ਵਰਤੋਂ ਅਤੇ ਰੰਗ ਦੇ ਆਪਟੀਕਲ ਪ੍ਰਭਾਵਾਂ ਬਾਰੇ ਉਸ ਦੇ ਅਧਿਐਨ ਨੇ ਪ੍ਰਭਾਵਵਾਦੀਆਂ ਤੇ ਵੱਡਾ ਪ੍ਰਭਾਵ ਪਾਇਆ, ਜਦਕਿ ਅਲੋਕਾਰ ਲਈ ਜਨੂੰਨ ਨੇ ਪ੍ਰਤੀਕਵਾਦੀ ਅੰਦੋਲਨ ਦੇ ਕਲਾਕਾਰਾਂ ਨੂੰ ਪ੍ਰੇਰਿਤ ਕੀਤਾ। ਇੱਕ ਸ਼ਾਨਦਾਰ ਲਿਖਤਕਾਰ, ਡੈਲਾਕਰੋਆ ਨੇ ਵਿਲੀਅਮ ਸ਼ੇਕਸਪੀਅਰ, ਸਕੌਟਿਸ਼ ਲੇਖਕ ਵਾਲਟਰ ਸਕਾਟ ਅਤੇ ਜਰਮਨ ਲੇਖਕ ਜੋਹਾਨ ਵੂਲਫ਼ਗਾਂਗ ਵਾਨ ਗੇਟੇ ਦੇ ਵੱਖ-ਵੱਖ ਕੰਮਾਂ ਦੀ ਵਿਆਖਿਆ ਕੀਤੀ। 

ਹਵਾਲੇ ਸੋਧੋ

  1. Noon, Patrick, et al., Crossing the Channel: British and French Painting in the Age of Romanticism, p. 58, Tate Publishing, 2003. ISBN 1-85437-513-X