ਰੋਮਾਂ ਆ ਕਲੇ (ਫਰਾਂਸੀਸੀ: Roman à clef; ਨਾਵਲ ਜਿਸਦੀ ਇੱਕ ਚਾਬੀ ਹੋਵੇ) ਇੱਕ ਅਜਿਹਾ ਨਾਵਲ ਹੁੰਦਾ ਹੈ ਜੋ ਅਸਲੀ ਜ਼ਿੰਦਗੀ ਬਾਰੇ ਹੋਵੇ ਪਰ ਉਸਨੂੰ ਗਲਪ ਦੀ ਜਾਮਾ ਪਹਿਨਾਇਆ ਜਾਵੇ। ਨਾਵਲ ਦੇ ਗਲਪੀ ਪਾਤਰ ਅਸਲੀ ਲੋਕਾਂ ਦੀ ਤਰਜਮਾਨੀ ਕਰ ਰਹੇ ਹੁੰਦੇ ਹਨ। ਚਾਬੀ ਗਲਪ ਅਤੇ ਅਸਲੀ ਜ਼ਿੰਦਗੀ ਦੇ ਵਿੱਚ ਸੰਬੰਧ ਹੈ। ਇਹ ਚਾਬੀ ਲੇਖਕ ਵੱਖਰੇ ਤੌਰ ਉੱਤੇ ਦੇ ਸਕਦਾ ਹੈ ਜਾਂ ਫਿਰ ਨਾਵਲ ਵਿੱਚ ਸਾਹਿਤਿਕ ਯੁਗਤਾਂ ਦੀ ਵਰਤੋਂ ਨਾਲ ਹੀ ਸੰਕੇਤਤ ਹੁੰਦੀ ਹੈ।

ਡੈਰੀਵੀਐਰ ਮੈਨਲੇ ਦੇ ਨਾਵਲ ਨਿਊ ਅਟਲਾਂਟਿਸ (1709) ਦੀ ਦੂਜੀ ਜਿਲਦ ਦੀ ਚਾਬੀ

ਇਸਦਾ ਆਗਾਜ਼ ਮਾਦੇਲੀਨ ਦ ਸਕੂਦੇਰੀ ਨੇ ਕੀਤਾ। ਇਸਦੀ ਵਰਤੋਂ ਕਈ ਲੇਖਕਾਂ ਨੇ ਕੀਤੀ ਹੈ ਜਿਵੇਂ ਕਿ ਜਾਰਜ ਓਰਵੈਲ, ਵਿਕਤਰ ਊਗੋ, ਫਿਲਿਪ ਡਿਕ, ਬ੍ਰੈਟ ਈਸਟਨ ਐਲਿਸ ਅਤੇ ਮਾਲਾਚੀ ਮਾਰਟਿਨ।