ਖ਼ਿਤਾਫ਼ੇ ਵੱਡਾ ਗਿਰਜਾਘਰ
(ਖ਼ਿਤਾਫ਼ੇ ਗਿਰਜਾਘਰ ਤੋਂ ਮੋੜਿਆ ਗਿਆ)
ਗੇਤਾਫੇ ਗਿਰਜਾਘਰ (ਸਪੇਨੀ ਭਾਸ਼ਾ: Catedral de La Magdalena) ਸਪੇਨ ਦੇ ਗਤਾਫੇ ਸ਼ਹਿਰ ਵਿੱਚ ਸਥਿਤ ਹੈ। 1991ਈ. ਵਿੱਚ ਇਸ ਗਿਰਜਾਘਰ ਨੂੰ ਵੱਡਾ ਗਿਰਜਾਘਰ ਬਣਾਇਆ ਗਿਆ। ਇਸ ਦਾ ਕਾਰਨ ਇਹ ਸੀ ਕਿ ਗੇਤਾਫੇ ਵਿੱਚ ਡਾਏਓਸੀਸ ਬਣਾਈ ਗਈ। ਇਸ ਗਿਰਜਾਘਰ ਦਾ ਖਾਕਾ ਅਲੋਂਸੋ ਦੇ ਕੋਵਾਰੁਬਿਆਸ (Alonso de Covarrubias) ਅਤੇ ਜੁਆਂ ਗੋਮੇਜ਼ ਦੇ ਮੋਰਾ (Juan Gómez de Mora) ਦੁਆਰਾ ਬਣਾਇਆ ਗਿਆ। ਇਹ 16ਵੀਂ ਸਦੀ ਵਿੱਚ ਬਣਨਾ ਸ਼ੁਰੂ ਹੋਇਆ ਅਤੇ 1770ਈ. ਵਿੱਚ ਬਣ ਕਿ ਪੂਰਾ ਹੋਇਆ। ਇਸ ਦਾ ਘੰਟੀ ਟਾਵਰ 14ਵੀਂ ਸਦੀ ਵਿੱਚ ਮੁਦੇਜਾਨ ਸ਼ੈਲੀ ਵਿੱਚ ਬਣਾਇਆ ਗਿਆ। ਬਾਕੀ ਦਾ ਪੁਨਰਜਾਗਰਣ ਅਤੇ ਬਾਰੋਕ ਸ਼ੈਲੀ ਵਿੱਚ ਬਣਿਆ ਹੋਇਆ ਹੈ।
ਗੇਤਾਫੇ ਗਿਰਜਾਘਰ | |
---|---|
ਮੂਲ ਨਾਮ Spanish: Catedral de La Magdalena | |
ਸਥਿਤੀ | ਗੇਤਾਫੇ , ਸਪੇਨ |
ਬਣਾਇਆ | 16ਵੀਂ ਸਦੀ ਤੋਂ 1770 |
ਆਰਕੀਟੈਕਟ | Alonso de Covarrubias, Juan Gómez de Mora |
ਆਰਕੀਟੈਕਚਰਲ ਸ਼ੈਲੀ(ਆਂ) | ਪੁਨਰਜਾਗਰਣ, ਬਾਰੋਕ |
ਅਧਿਕਾਰਤ ਨਾਮ | Catedral de La Magdalena |
ਕਿਸਮ | ਅਹਿਲ |
ਮਾਪਦੰਡ | ਸਮਾਰਕ |
ਅਹੁਦਾ | 1958[1] |
ਹਵਾਲਾ ਨੰ. | RI-51-0001260 |
ਇਸ ਵਿੱਚ ਚਿਤਰਕਾਰੀ ਜੋਸ ਲੇਓਨਾਰਦੋ (José Leonardo), ਅਨਜੇਲੋ ਨਾਰਦੀ (Angelo Nardi) ਅਤੇ ਫੇਲਿਕਸ ਕਾਸਤੀਲੋ (Félix Castelo) ਨੇ ਕੀਤੀ। ਇਸਨੂੰ 1958 ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।[1]
ਗੈਲਰੀ
ਸੋਧੋਸਰੋਤ
ਸੋਧੋ- Sánchez González, Martín (1989). De Alarnes a Getafe. Getafe: Ayuntamiento de Getafe. ISBN 978-84-505-8587-2.
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Cathedral of Getafe ਨਾਲ ਸਬੰਧਤ ਮੀਡੀਆ ਹੈ।
ਪੁਸਤਕ ਸੂਚੀ
ਸੋਧੋ- Madrid 2. La provincia (1982) Editorial Tania.।SBN 84-86120-03-9
- Sánchez González, Martín (1989). De Alarnes a Getafe. Getafe: Ayuntamiento de Getafe.।SBN 84-505-8587-2
- Sánchez González, Martín y José María (1998), Iglesia catedral Santa María Magdalena. Joya de Getafe, Madrid,।SBN 84-8497-546-0
- Sánchez González, Martín (1989). De Alarnes a Getafe. Getafe: Ayuntamiento de Getafe. ISBN 978-84-505-8587-2.