ਖ਼ੁਦਮੁਖ਼ਤਿਆਰੀ
ਸਿਆਸੀ ਸਿਧਾਂਤ ਵਿੱਚ ਖ਼ੁਦਮੁਖ਼ਤਿਆਰੀ (ਜਾਂ ਸਿਰਮੌਰਤਾ ਜਾਂ ਪ੍ਰਭੂਸੱਤਾ) ਇੱਕ ਮੌਲਿਕ ਇਸਤਲਾਹ ਹੈ ਜੋ ਕਿਸੇ ਰਾਜ-ਪ੍ਰਬੰਧ ਉੱਤੇ ਸਰਬ-ਉੱਚ ਇਖ਼ਤਿਆਰ (ਜਾਂ ਅਧਿਕਾਰ) ਨੂੰ ਦਰਸਾਉਂਦੀ ਹੈ।[1] ਇਹ ਰਾਜ ਸਥਾਪਨਾ ਦੇ ਪੱਛਮੀ ਫ਼ਾਲਨੀ ਨਮੂਮੇ ਦਾ ਇੱਕ ਮੂਲ ਸਿਧਾਂਤ ਹੈ। ਸੌਖੇ ਸ਼ਬਦਾਂ ਵਿੱਚ ਇਹਦਾ ਮਤਲਬ ਹੈ ਅਜਿਹਾ ਰਾਜ ਜਾਂ ਮੁਲਕ ਜਾਂ ਪ੍ਰਸ਼ਾਸਕੀ ਇਕਾਈ ਜਿਸ ਕੋਲ਼ ਆਪਣੇ-ਆਪ ਉੱਤੇ ਪ੍ਰਬੰਧ ਕਰਨ ਦਾ ਪੂਰਾ-ਪੂਰਾ ਹੱਕ ਅਤੇ ਤਾਕਤ ਹੋਵੇ, ਬਿਨਾਂ ਕਿਸੇ ਬਾਹਰਲੀਆਂ ਤਾਕਤਾਂ ਜਾਂ ਇਕਾਈਆਂ ਦੇ ਦਖ਼ਲ ਤੋਂ।

ਥਾਮਸ ਹੌਬਜ਼ ਦੀ ਲਿਵਾਇਥਨ ਕਿਤਾਬ ਦਾ ਮੂਹਰਲਾ ਸਫ਼ਾ ਜਿਸ ਵਿੱਚ ਖ਼ੁਦਮੁਖ਼ਤਿਆਰ ਨੂੰ ਇੱਕ ਤਲਵਾਰ ਅਤੇ ਕਰੋਜ਼ੀਅਰ ਫੜਿਆ ਵਿਖਾਇਆ ਗਿਆ ਅਤੇ ਕਈ ਨਿੱਜੀ ਸ਼ਖ਼ਸੀਅਤਾਂ ਦਾ ਬਣਿਆ ਹੋਇਆ ਹੈ।
ਹਵਾਲੇਸੋਧੋ
- ↑ "sovereignty (politics)". Encyclopædia Britannica. http://www.britannica.com/EBchecked/topic/557065/sovereignty. Retrieved on 5 ਅਗਸਤ 2010.