ਖ਼ੁਮਾਰ ਬਾਰਾਬੰਕਵੀ

ਖ਼ੁਮਾਰ ਬਾਰਾਬੰਕਵੀ (15 ਸਤੰਬਰ 1919 - 19 ਫਰਵਰੀ 1999)[1] ਬਾਰਾਬੰਕੀ ਨੂੰ ਅੰਤਰਰਾਸ਼ਟਰੀ ਪਧਰ ਤੇ ਪਹਿਚਾਣ ਦਵਾਉਣ ਵਾਲੇ ਅਜੀਮ ਉਰਦੂ ਸ਼ਾਇਰ ਸਨ। ਉਹਨਾਂ ਦਾ ਪੂਰਾ ਨਾਮ ਮੋਹੰਮਦ ਹੈਦਰ ਖਾਨ ਸੀ ਲੇਕਿਨ ਸ਼ਾਇਦ ਹੀ ਕੋਈ ਉਹਨਾਂ ਦੇ ਇਸ ਨਾਮ ਤੋਂ ਵਾਕਿਫ ਹੋਵੇ। ਖੁਮਾਰ ਬਾਰਾਬੰਕਵੀ ਜਾਂ ਖੁਮਾਰ ਸਾਹਿਬ ਦੇ ਨਾਮ ਨਾਲ ਮਸ਼ਹੂਰ ਸਨ।

ਮਕਬਰਾ ਖ਼ੁਮਾਰ ਬਾਰਾਬੰਕਵੀ, ਕਰਬਲਾ ਸ਼ਿਵਲ ਲਾਈਨਜ਼, ਲਖਨਊ-ਫੈਜ਼ਾਬਾਦ ਰੋਡ, ਬਾਰਾਬੰਕੀ ਸ਼ਹਿਰ
ਖ਼ੁਮਾਰ ਯਾਦਗਾਰੀ ਅਕਾਦਮੀ (ਲਾਇਬ੍ਰੇਰੀ), ਕੇ. ਡੀ. ਸਿੰਘ ਬਾਬੂ ਮਾਰਗ, ਬਾਰਾਬੰਕੀ
ਖ਼ੁਮਾਰ ਬਾਰਾਬੰਕਵੀ
ਜਨਮ15 ਸਤੰਬਰ 1919
ਮੌਤ19 ਫਰਵਰੀ 1999 (80 ਸਾਲ)
ਹੋਰ ਨਾਮਮੋਹੰਮਦ ਹੈਦਰ ਖਾਨ
ਸਰਗਰਮੀ ਦੇ ਸਾਲ
ਲਈ ਪ੍ਰਸਿੱਧਉਰਦੂ ਸ਼ਾਇਰੀ

ਜੀਵਨ ਵੇਰਵੇ

ਸੋਧੋ

ਖ਼ੁਮਾਰ ਬਾਰਾਬੰਕਵੀ ਦਾ ਜਨਮ 15 ਸਤੰਬਰ 1919 ਨੂੰ ਬਾਰਾਬੰਕੀ ਵਿੱਚ ਹੋਇਆ। ਸਥਾਨਕ ਸਿਟੀ ਇੰਟਰ ਕਾਲਜ ਤੋਂ ਅਠਵੀਂ ਤੱਕ ਸਿੱਖਿਆ ਹਾਸਲ ਕਰਕੇ ਉਹ ਰਾਜਕੀ ਇੰਟਰ ਕਾਲਜ ਬਾਰਾਬੰਕੀ ਤੋਂ 10ਵੀਂ ਦੀ ਪਰੀਖਿਆ ਪਾਸ ਕੀਤੀ। ਇਸਦੇ ਬਾਦ ਉਹਨਾਂ ਨੇ ਲਖਨਊ ਦੇ ਜੁਬਲੀ ਇੰਟਰ ਕਾਲਜ ਵਿੱਚ ਦਾਖਿਲਾ ਲਿਆ ਲੇਕਿਨ ਪੜ੍ਹਾਈ ਵਿੱਚ ਮਨ ਨਹੀਂ ਲਗਾਇਆ।

ਸਾਲ 1938 ਤੋਂ ਹੀ ਉਹਨਾਂ ਨੇ ਮੁਸ਼ਾਇਰਿਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਖੁਮਾਰ ਨੇ ਆਪਣਾ ਪਹਿਲਾ ਮੁਸ਼ਾਇਰਾ ਬਰੇਲੀ ਵਿੱਚ ਪੜ੍ਹਿਆ। ਉਹਨਾਂ ਦਾ ਪਹਿਲਾ ਸ਼ੇਅਰ 'ਵਾਕਿਫ ਨਹੀਂ ਤੂੰ ਆਪਣੀ ਨਿਗਾਹਾਂ ਕੇ ਅਸਰ ਸੇ, ਇਸ ਰਾਜ ਕੋ ਪੂਛੋ ਕਿਸੀ ਬਰਬਾਦ ਨਜ਼ਰ ਸੇ' ਸੀ। ਢਾਈ ਤਿੰਨ ਸਾਲ ਵਿੱਚ ਹੀ ਉਹ ਪੂਰੇ ਮੁਲਕ ਵਿੱਚ ਪ੍ਰਸਿੱਧ ਹੋ ਗਏ।

ਹਵਾਲੇ

ਸੋਧੋ