ਖੁਰਦਬੀਨ ਜਾਂ ਸੂਖਮਦਰਸ਼ੀ ਇੱਕ ਅਜਿਹਾ ਜੰਤਰ ਹੈ ਜਿਸ ਨਾਲ਼ ਉਹਨਾਂ ਸੂਖਮ ਚੀਜ਼ਾਂ ਨੂੰ ਤੱਕਿਆ ਜਾ ਸਕਦਾ ਹੈ ਜੋ ਨੰਗੀ ਅੱਖ ਲਈ ਬਹੁਤ ਹੀ ਬਰੀਕ ਹੋਣ। ਅਜਿਹਾ ਜੰਤਰ ਵਰਤ ਕੇ ਬਰੀਕ ਚੀਜ਼ਾਂ ਦਾ ਮੁਆਇਨਾ ਕਰਨ ਦੇ ਵਿਗਿਆਨ ਨੂੰ ਖੁਰਦਬੀਨ ਵਿਗਿਆਨ ਆਖਿਆ ਜਾਂਦਾ ਹੈ।

ਖੁਰਦਬੀਨ
ਤਸਵੀਰ:Optical microscope nikon alphaphot +.jpg
ਵਰਤੋਂਛੋਟੇ ਨਮੂਨਿਆਂ ਦਾ ਮੁਆਇਨਾ
Notable experiments
ਕੋਸ਼ਾਣੂਆਂ ਦੀ ਖੋਜ
ਖੋਜੀਜ਼ੈਕਰੀਅਸ ਜੈਨਸਨ
ਸਬੰਧਤ ਚੀਜ਼ਾਂਪ੍ਰਕਾਸ਼ ਖੁਰਦਬੀਨ ਬਿਜਲਾਣੂ ਖੁਰਦਬੀਨ

ਇਹਨਾਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਸਭ ਤੋਂ ਆਮ ਅਤੇ ਸਭ ਤੋਂ ਪਹਿਲਾਂ ਕੱਢੀ ਗਈ ਖੁਰਦਬੀਨ ਪ੍ਰਕਾਸ਼ ਖੁਰਦਬੀਨ ਹੈ ਜੋ ਨਮੂਨਾ ਵੇਖਣ ਵਾਸਤੇ ਰੌਸ਼ਨੀ ਦੀ ਵਰਤੋਂ ਕਰਦੀ ਹੈ। ਹੋਰ ਕਿਸਮਾਂ ਵਿੱਚ ਬਿਜਲਾਣੂ ਖੁਰਦਬੀਨ ਆਦਿ ਸ਼ਾਮਲ ਹਨ।

ਰਚਨਾ

ਸੋਧੋ
 
ਖੁਰਦਬੀਨ

ਸੰਯੁਕਤ ਸੁਖਮਦਰਸ਼ੀ ਜਾਂ ਖੁਰਦਬੀਨ ਕਈ ਲੈੱਨਜ਼ ਦਾ ਸਮੂਹ ਹੈ ਜੋ ਸੁਖਮ ਵਸਤੂਆਂ ਨੂੰ ਵੱਡਾ ਕਰ ਕੇ ਵਿਖਾਉਂਦਾ ਹੈ। ਇਸ ਦੇ ਪਹਿਲੇ ਲੈੱਨਜ਼ ਨੂੰ ਵਸਤੂ ਲੈੱਨਜ਼ ਕਿਹਾ ਜਾਂਦਾ ਹੈ ਇਹ ਬਹੁਤ ਘੱਟ ਫੋਕਸ ਦੂਰੀ ਦਾ ਹੁੰਦਾ ਹੈ। ਦੂਜਾ ਲੈੱਨਜ਼ ਜ਼ਿਆਦਾ ਫੋਕਸ ਦੂਰੀ ਦਾ ਹੁੰਦਾ ਹੈ ਜਿਸ ਨੂੰ ਨੇਤਰਿਕਾ ਲੈੱਨਜ਼ ਕਿਹਾ ਜਾਂਦਾ ਹੈ। ਜਿਸ ਵਸਤੂ ਨੂੰ ਵੇਖਣਾ ਹੋਵੇ ਉਸ ਨੂੰ ਵਸਤੂ ਲੈੱਨਜ਼ ਦੇ ਨੇੜੇ ਫੋਕਸ ਬਿੰਦੂ (Fo)ਦੇ ਨੇੜੇ ਪਰ (2Fo) ਤੋਂ ਪਹਿਲਾ ਰੱਖਿਆ ਜਾਂਦਾ ਹੈ। ਵਸਤੂ ਲੈੱਨਜ਼ ਇਸ ਦਾ ਉਲਟਾ, ਵੱਡਾ, ਵਾਸਤਵਿਕ ਪ੍ਰਤੀਬਿੰਬ (image 1)ਬਣਾਉਂਦਾ ਹੈ ਜੋ (2Fo) ਤੋਂ ਦੂਰ ਬਣਦਾ ਹੈ। ਇਹ ਪ੍ਰਤੀਬਿੰਬ ਨੇਤਰਿਕ ਲੈੱਨਜ਼ ਵਾਸਤੇ ਵਸਤੂ ਦਾ ਕੰਮ ਕਰਦਾ ਹੈ। ਨੇਤਰਿਕਾ ਲੈੱਨਜ਼ ਦੀ ਸਥਿਤੀ ਇਸਤਰ੍ਹਾਂ ਨਿਸਚਿਤ ਕੀਤੀ ਜਾਂਦੀ ਹੈ ਕਿ ਇਹ ਪ੍ਰਤੀਬਿੰਬ ਨੇਤਰਿਕ ਲੈੱਨਜ਼ ਦੇ ਫੋਕਸ (Fi)ਅਤੇ ਪ੍ਰਕਾਸ ਕੇਂਦਰ (O)ਦੇ ਵਿਚਕਾਰ ਆ ਜਾਵੇ। ਹੁਣ ਨੇਤਰਿਕਾ ਲੈੱਨਜ਼ ਇਸ ਵਾਸਤੇ ਵਡਦਰਸ਼ੀ ਦਾ ਕੰਮ ਕਰਦਾ ਹੈ ਤੇ ਇਸ ਦਾ ਵੱਡਾ, ਸਿੱਧਾ, ਅਭਾਸੀ ਪ੍ਰਤੀਬਿੰਬ ਬਣਾਉਂਦਾ (image 2) ਹੈ।

ਗੈਲਰੀ

ਸੋਧੋ

ਹਵਾਲੇ

ਸੋਧੋ