ਖਾਨੁਮ ਸੁਲਤਾਨ ਬੇਗ਼ਮ

ਖਾਨੂਮ ਸੁਲਤਾਨ ਬੇਗਮ (1569-1603) ਇੱਕ ਮੁਗਲ ਰਾਜਕੁਮਾਰੀ ਸੀ ਅਤੇ ਸਮਰਾਟ ਅਕਬਰ ਦੀ ਸਭ ਤੋਂ ਵੱਡੀ ਲੜਕੀ ਸੀ. ਉਹ ਸਮਰਾਟ ਜਹਾਂਗੀਰ ਦੀ ਛੋਟੀ ਭੈਣ ਵੀ ਸੀ. ਅਕਬਰਨਾਮਾ ਵਿੱਚ, ਉਸ ਦਾ ਜ਼ਿਕਰ ਖਾਨਮ, ਖਾਨਿਮ ਸੁਲਤਾਨ ਅਤੇ ਸ਼ਾਹਜ਼ਾਦਾ ਖਾਨਮ ਵਾਂਗ ਬਹੁਤ ਵਾਰ ਕੀਤਾ ਹੈ. ਹਾਲਾਂਕਿ, ਉਹ ਸਭ ਤੋਂ ਵੱਧ ਸ਼ਹਿਜ਼ਾਦਾ ਖਾਨਮ ਦੇ ਤੌਰ ਤੇ ਮਸ਼ਹੂਰ ਹਨ .

ਖਾਨੂਮ ਸੁਲਤਾਨ ਬੇਗਮ ਦਾ ਜਨਮ 1569 ਨਵੰਬਰ ਵਿੱਚ ਆਪਣੇ ਵੱਡੇ ਭਰਾ ਰਾਜਕੁਮਾਰ ਸਲੀਮ (ਭਵਿੱਖ ਦੇ ਬਾਦਸ਼ਾਹ ਜਹਾਂਗੀਰ) ਦੇ ਜਨਮ ਤੋਂ ਤਿੰਨ ਮਹੀਨੇ ਬਾਅਦ ਹੋਇਆ ਸੀ. ਜਹਾਂਗੀਰਨਾਮਾ ਅਨੁਸਾਰ, ਉਸਦੀ ਮਾਂ ਇੱਕ ਸ਼ਾਹੀ ਉਪਾਧੀ ਸੀ ਜਿਸ ਨੂੰ ਬੀਬੀ ਸਲੀਮਾ ਕਿਹਾ ਜਾਂਦਾ ਸੀ (ਅਕਬਰ ਦੀ ਪਤਨੀ ਸਲੀਮਾ ਸੁਲਤਾਨ ਬੇਗਮ ਨਹੀਂ ਸੀ).[1]

ਅਕਬਰ ਨੇ ਆਪਣੀ ਬੇਟੀ ਦੀ ਜਿੰਮੇਦਾਰੀ ਆਪਣੀ ਮਾਂ ਹਮੀਦਾ ਬਾਨੂ ਬੇਗਮ ਨੂੰ ਸੌਂਪ ਦਿੱਤੀ,[2] ਜਿਸ ਨੇ ਉਸ ਦਾ ਪਾਲਣ ਪੋਸ਼ਣ ਕੀਤਾ.

ਵਿਆਹ

ਸੋਧੋ

ਖਾਨਮ ਸੁਲਤਾਨ ਦਾ ਵਿਆਹ 25 ਸਾਲ ਦੀ ਉਮਰ ਵਿੱਚ ਸਫਾਵਿਦ ਰਾਜਕੁਮਾਰ ਮਿਰਜ਼ਾ ਮੁਜ਼ਫਰ ਹਸਨ ਸਫਵੀ ਨਾਲ 1594 ਵਿੱਚ ਹੋਇਆ. ਮੁਜ਼ੱਫਰ, ਇਬਰਾਹਿਮ ਹੁਸੈਨ ਦਾ ਪੁੱਤਰ ਸੀ, ਜੋ ਸ਼ਾਹ ਇਸਮਾਇਲ I ਦੇ ਵੰਸ਼ਜ ਸਨ, ਜੋ ਫਾਰਸ ਦੇ ਸਫਾਵਿਦ ਰਾਜਵੰਸ਼ ਦੇ ਸੰਸਥਾਪਕ ਸਨ. ਮੁਜੱਫਰ ਇੱਕ ਸਮੇਂ ਗੁਜਰਾਤ ਦਾ ਰਾਜਪਾਲ ਸੀ ਉਸ ਦੀ ਭੈਣ, ਨੂਰ-ਉਨ-ਨਿਸਾ ਬੇਗਮ ਨੇ ਬਾਅਦ ਵਿੱਚ ਖਾਨੁਮ ਦੇ ਵੱਡੇ ਭਰਾ, ਜਹਾਂਗੀਰ ਨਾਲ ਵਿਆਹ ਕੀਤਾ. ਸੰਨ 1609 ਵਿੱਚ, ਖਾਨਮ ਸੁਲਤਾਨ ਦੀ ਧੀ, ਕੰਧਾਰੀ ਬੇਗਮ ਨੇ ਆਪਣੇ ਭਤੀਜੇ, ਰਾਜਕੁਮਾਰ ਖੁੱਰਮ (ਭਵਿੱਖ ਦੇ ਬਾਦਸ਼ਾਹ ਸ਼ਾਹਜਹਾਨ) ਨਾਲ ਵਿਆਹ ਕੀਤਾ ਅਤੇ ਉਹ ਉਸਦੀ ਪਹਿਲੀ ਪਤਨੀ ਬਣ ਗਈ.

ਦਿਹਾਂਤ

ਸੋਧੋ

ਖਾਨੁਮ ਸੁਲਤਾਨ ਬੇਗਮ 1603 ਵਿੱਚ ਅਕਾਲ ਚਲਾਣਾ ਕਰ ਗਏ ਅਤੇ ਉਸਨੂੰ ਸਿਕੰਦਰਾ, ਆਗਰਾ ਵਿੱਚ ਆਪਣੇ ਪਿਤਾ ਦੇ ਮਕਬਰੇ ਵਿੱਚ ਦਫ਼ਨਾਇਆ ਗਿਆ.[3]

ਹਵਾਲੇ

ਸੋਧੋ
  1. Lal, K.S. (1988). The Mughal harem. New Delhi: Aditya Prakashan. p. 30. ISBN 9788185179032.
  2. Hindustan), Jahangir (Emperor of (1968). Beveridge, Henry (ed.). The Tūzuk-i-Jahāngīrī: or, Memoirs of Jāhāngīr (in ਅੰਗਰੇਜ਼ੀ). Munshiram Manoharlal. p. 34.
  3. Bhopal), Shāh Jahān̲ Begam (Nawab of (1876). The Táj-ul Ikbál Tárikh Bhopal, Or, The History of Bhopal (in ਅੰਗਰੇਜ਼ੀ). Thacker, Spink. p. 90.