ਖਾਰੇ ਬਦਲਣੇ
ਕਾਨਿਆਂ ਦੇ ਬਣੇ ਵੱਡੇ ਚੌਰਸ ਟੋਕਰੇ ਨੂੰ ਖਾਰਾ ਕਹਿੰਦੇ ਹਨ। ਪਹਿਲੇ ਸਮਿਆਂ ਦੇ ਹਿੰਦੂਆਂ ਦੇ ਵਿਆਹਾਂ ਵਿਚ ਬੇਦੀ ਵਿਚ ਲਾਵਾਂ ਵੇਲੇ ਮੁੰਡੇ ਅਤੇ ਕੁੜੀ ਨੂੰ ਖਾਰਿਆਂ ਵਿਚ ਬਿਠਾਇਆ ਜਾਂਦਾ ਸੀ। ਹੁਣ ਲਾਵਾਂ ਸਮੇਂ ਮੁੰਡੇ ਅਤੇ ਕੁੜੀ ਨੂੰ ਲੱਕੜ ਦੀਆਂ ਚੌਂਕੀਆਂ ਉੱਪਰ ਬਿਠਾਇਆ ਜਾਂਦਾ ਹੈ। ਲੱਕੜ ਦੀਆਂ ਚੌਂਕੀਆਂ ਨੂੰ ਵੀ ਖਾਰਾ ਹੀ ਕਹਿੰਦੇ ਹਨ। ਲਾਵਾਂ ਲੈਣ ਸਮੇਂ ਫੇਰਾ ਪੂਰਾ ਹੋਣ ਤੇ ਮੁੰਡੇ ਅਤੇ ਕੁੜੀ ਆਪਣੇ-ਆਪਣੇ ਖਾਰੇ ਤੇ ਆ ਬੈਠਦੇ ਹਨ। ਜਦ ਅੱਧੀਆਂ ਲਾਵਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਮੁੰਡਾ ਅਤੇ ਕੁੜੀ ਆਪਸ ਵਿਚ ਖਾਰੇ ਬਦਲ ਲੈਂਦੇ ਹਨ। ਪਹਿਲਾਂ ਮੁੰਡਾ ਅੱਗੇ ਹੁੰਦਾ ਹੈ ਤੇ ਕੁੜੀ ਪਿੱਛੋਂ ਹੋ ਕੇ ਫੇਰਾ ਲੈਂਦੀ ਹੈ। ਫੇਰ ਕੁੜੀ ਅੱਗੇ ਹੋ ਜਾਂਦੀ ਹੈ ਤੇ ਮੁੰਡਾ ਪਿੱਛੇ ਹੋ ਕੇ ਫੇਰਾ ਪੂਰਾ ਕਰਦਾ ਹੈ। ਲਾਵਾਂ ਲੈਣ ਸਮੇਂ ਦੀ ਇਸ ਰਸਮ ਨੂੰ ਹੀ ਖਾਰੇ ਬਦਲਣਾ ਕਹਿੰਦੇ ਹਨ। ਖਾਰੇ ਬਦਲਣ ਦੀ ਰਸਮ ਹਿੰਦੂ ਰੀਤੀ ਦੇ ਵਿਆਹਾਂ ਵਿਚ ਹੀ ਕੀਤੀ ਜਾਂਦੀ ਹੈ। ਸਿੱਖ ਰੀਤੀ ਦੇ ਵਿਆਹਾਂ ਵਿਚ ਖਾਰੇ ਬਦਲਣ ਦੀ ਰਸਮ ਨਹੀਂ ਹੈ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.