ਖਿਆਲੀ
ਖਿਆਲੀ ਬਰਨਾਲਾ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਹੈ। ਇਹ ਪਿੰਡ ਬਰਨਾਲਾ-ਲੁਧਿਆਣਾ ਸੜਕ ਤੇ ਸਥਿਤ ਕਸਬਾ ਮਹਿਲ ਕਲਾਂ ਤੋਂ 4 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਹ ਮੂਲ ਰੂਪ ਵਿੱਚ ਚਾਹਲ ਗੋਤ ਦੇ ਲੋਕਾਂ ਦਾ ਪਿੰਡ ਹੈ।ਉਹਨਾਂ ਤੋਂ ਬਿਨਾਂ ਪਿੰਡ ਵਿੱਚ ਪੰਤੂ, ਦਿਉਲ, ਗਿੱਲ, ਗਰੇਵਾਲ ਅਤੇ ਧਾਲੀਵਾਲਾਂ ਦੇ ਵੀ ਕੁਝ ਪਰਿਵਾਰ ਹਨ। ਪਿੰਡ ਦੀ ਆਬਾਦੀ ਲਗਪਗ 3500 ਅਤੇ ਵੋਟਾਂ ਦੀ ਗਿਣਤੀ 1200 ਦੇ ਕਰੀਬ ਹੈ। ਇਸ ਪਿੰਡ ਦਾ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਤੇ ਲੋਕ ਸਭਾ ਹਲਕਾ ਹੈ। ਪਿੰਡ ਵਿੱਚ ਕਾਫੀ ਪੁਰਾਣਾ ਐਲੀਮੈਂਟਰੀ ਸਕੂਲ, ਇੱਕ ਗੁਰਦੁਆਰਾ, ਇੱਕ ਮੰਦਿਰ ਅਤੇ ਇੱਕ ਮਸੀਤ ਹੈ। ਪਿੰਡ ਤੋਂ ਬਾਹਰ ਬਾਬਾ ਰਾਮ ਜੋਗੀ ਪੀਰ ਦਾ ਡੇਰਾ ਹੈ ਜਿੱਥੇ ਹਰ ਸਾਲ ਤਿੰਨ ਦਿਨ ਦਾ ਮੇਲਾ ਲੱਗਦਾ ਹੈ। ਇਸ ਪਿੰਡ ਨੂੰ ਮਾਣ ਹੈ ਕਿ ਇਸ ਪਿੰਡ ਦੇ ਉਜਾਗਰ ਸਿੰਘ ਬਤੌਰ ਆਈ.ਏ.ਐੱਸ. ਅਧਿਕਾਰੀ ਤਾਮਿਲ ਨਾਡੂ ਵਿੱਚ ਸੇਵਾਵਾਂ ਨਿਭਾ ਰਹੇ ਹਨ। ਇਸ ਪਿੰਡ ਦੇ ਪਹਿਲਵਾਨ ਸਰਦਾਰਾ ਸਿੰਘ ਨੇ ਵੀ ਕੁਸ਼ਤੀ ਦੇ ਖੇਤਰ ਕਾਫੀ ਨਾਮਣਾ ਖੱਟਿਆ ਹੈ।[1]
ਖਿਆਲੀ | |
---|---|
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਬਰਨਾਲਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਪਿਛੋਕੜ
ਸੋਧੋਇਹ ਪਿੰਡ ਤਕਰੀਬਨ 350 ਸਾਲ ਪੁਰਾਣਾ ਹੈ। ਮੰਨਿਆ ਜਾਂਦਾ ਹੈ ਕਿ ਇਸ ਪਿੰਡ ਦੇ ਲੋਕ ਮੂਲ ਰੂਪ ਵਿੱਚ ਘਨੌਰੀ ਕਲਾਂ (ਜ਼ਿਲ੍ਹਾ ਸੰਗਰੂਰ) ਦੇ ਵਾਸੀ ਸਨ। ਪਿੰਡ ਖਿਆਲੀ ਦੀ ਦੀ ਮੋੜੀ ਗੱਡਣ ਲਈ ਪਿੰਡ ਕਲਾਲਾਂ ਅਤੇ ਘਨੌਰੀ ਕਲਾਂ ਦੇ ਲੋਕਾਂ ਵਿਚਕਾਰ ਕਾਫ਼ੀ ਜੱਦੋ ਜਹਿਦ ਚੱਲੀ ਪਰ ਘਨੌਰੀ ਕਲਾਂ ਦਾ ਥਾਣੇਦਾਰ ਚੂਹੜ ਸਿੰਘ ਪਿੰਡ ਦੀ ਮੋੜੀ ਗੱਡਣ ਵਿੱਚ ਸਫ਼ਲ ਹੋ ਗਿਆ। ਪਿੰਡ ਦੇ ਦੋ ਵਿਅਕਤੀ ਸਾਂਡ ਸਿੰਘ ਅਤੇ ਯੱਕੋ ਸਿੰਘ ਛੋਟੇ ਘੱਲੂ-ਘਾਰੇ ਦੌਰਾਨ ਸ਼ਹੀਦ ਹੋ ਗਏ।
ਹਵਾਲੇ
ਸੋਧੋ- ↑ ਸਰਾਂ, ਸੰਦੀਪ ਸਿੰਘ. "ਚਾਹਲ ਗੋਤੀਆਂ ਦਾ ਪਿੰਡ ਖਿਆਲੀ".