ਖਿੱਦੋ ਖੂੰਡੀ ਪੰਜਾਬ ਦੀਆਂ ਲੋਕ ਖੇਡਾਂ ਵਿੱਚੋ ਇੱਕ ਹੈ। ਇਸ ਦਾ ਉੱਨਤ ਰੂਪ ਹਾਕੀ ਹੈ। ਖਿੱਦੋ ਖੂੰਡੀ ਖੇਡ ਵਾਸਤੇ ਇੱਕ ਖੁੱਲ੍ਹਾ ਮੈਦਾਨ ਦੇ ਇਲਾਵਾ ਖੇਡਣ ਵਾਲੇ ਖਿਡਾਰੀਆ ਕੋਲ ਆਪੇ ਬਣਾਈਆਂ ਖੂੰਡੀਆਂ(ਹਾਕੀਆਂ) ਹੁੰਦੀਆਂ ਹਨ। ਖਿੱਦੋ ਖਾਸ ਤੌਰ 'ਤੇ ਸ਼ਖਤ ਦੀ ਰਬੜ ਬਣੀ ਹੋਈ ਜਾਂ ਕਪੜੇ ਦੀ ਬਣਾਈ ਜਾਂਦੀ ਹੈ।

ਇਸ ਖੇਡ ਵਿੱਚ ਪੰਜ-ਸੱਤ ਖਿਡਾਰੀ ਧਰਤੀ ਵਿੱਚ ਖੁੱਤੀਆਂ ਕੱਢ ਕੇ ਖੂੰਡੀਆਂ ਫੜ ਕੇ ਖਲੋ ਜਾਂਦੇ ਹਨ ਤੇ ਸਿਰਫ਼ ਇੱਕ ਖਿਡਾਰੀ ਹੀ ਅੱਗੇ ਜਾਂਦਾ ਹੈ। ਬਾਕੀ ਖਿਡਾਰੀ ਖੁੱਤੀਆਂ ਨੂੰ ਪੈਰਾਂ ਹੇਠ ਦਬਾ ਕੇ ਖਿੱਦੋ ਨੂੰ ਨਿਸ਼ਾਨਾ ਮਾਰਦੇ ਹਨ। ਅੱਗੇ ਲੱਗਾ ਖਿਡਾਰੀ ਖਿੱਦੋ ਫੜ੍ਹ ਕੇ ਕਿਸੇ ਨਾ ਕਿਸੇ ਖਿਡਾਰੀ ਦਾ ਖਿੱਦੋ ਨਾਲ ਨਿਸ਼ਾਨਾ ਫੁੰਡਣ ਦਾ ਯਤਨ ਕਰਦਾ ਹੈ। ਜੇ ਨਿਸ਼ਾਨਾ ਫੁੰਡ ਜਾਏ ਤਾਂ ਖਿੱਦੇ ਨੂੰ ਉੱਪਰ ਸੁੱਟਿਆ ਜਾਂਦਾ ਹੈ ਤਾਂ ਜੋ ਖੁੱਤੀ ਮੱਲ ਕੇ ਖਲੋਤੇ ਖਿਡਾਰੀ ਦਾ ਧਿਆਨ ਲਾਂਭੇ ਹੋ ਸਕੇ ਤੇ ਖਾਲੀ ਖੁੱਤੀ ਮੱਲੀ ਜਾ ਸਕੇ। ਕਿਸੇ ਇੱਕ ਕੋਸ਼ਿਸ਼ ਦੀ ਸਫਲਤਾ ਉਹਨੂੰ ਖੁੱਤੀ ਦਾ ਮਾਲਕ ਬਣਾ ਦਿੰਦੀ ਹੈ ਤੇ ਜਿਸ ਨੂੰ ਉਹਨੇ ਖਿੱਦੋ ਮਾਰਿਆ ਹੁੰਦਾ ਹੈ, ਉਹ ਫਿਰ ਖੂੰਡੀ ਉਹਨੂੰ ਦੇ ਕੇ ਅੱਗੇ ਲੱਗ ਜਾਵੇਗਾ। ਇਹ ਖੇਡ ਹੁਣ ਅਲੋਪ ਹੋ ਗਈ ਹੈ।