ਖੁਸ਼ਕ ਸੈੱਲ ਬਿਜਲੀ ਦਾ ਸੋਮਾ ਹੈ ਜਿਸ ਦੀ ਵਰਤੋਂ ਅਸਾਨ ਹੈ। ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਅਸਾਨ ਹੈ। ਇਸ ਦੀ ਵਰਤੋਂ ਟੈਲੀਵਿਜ਼ਨ, ਟਾੱਰਚ, ਖਿਡੌਣਾ, ਘੜੀਆਂ ਆਦਿ ਵਿੱਚ ਕੀਤੀ ਜਾਂਦੀ ਹੈ। ਖੁਸ਼ਕ ਸੈੱਲ ਦੀ ਖੋਜ ਜਪਾਨ ਦੇ ਕਲਾਕ ਬਣਾਉਂਣ ਵਾਲੇ ਯੇਈ ਸਾਕੀਜੋ ਨੇ 1887 ਵਿੱਚ ਅਤੇ ਜਰਮਨੀ ਦੇ ਵਿਗਿਆਨੀ ਕਾਰਲ ਗਾਸਨਾਰ ਨੇ 1888 ਵਿੱਚ ਤਿਆਰ ਕੀਤਾ।[1]

ਖੁਸ਼ਕ ਸੈੱਲ ਦੀ ਰਚਨਾ:
1. ਪਿੱਤਲ ਦੀ ਟੋਪੀ, 2. ਪਲਾਸਟਿਕ ਸੀਲ, 3. ਖਾਲੀ ਸਥਾਨ, 4. ਮੁਸਾਮਦਾਰ ਗੱਤਾ, 5. ਜ਼ਿੰਕ ਦਾ ਬਰਤਨ, 6. ਕਾਰਬਨ ਦੀ ਛੜ, 7. ਰਸਾਇਣਿਕ ਮਿਸ਼ਰਣ

ਰਚਨਾ ਸੋਧੋ

ਖੁਸਕ ਸੈੱਲ ਵਿੱਚ ਇੱਕ ਜ਼ਿੰਕ ਦਾ ਬਰਤਨ ਜੋ ਕਿ ਰਿਣ ਇਲੈੱਕਟ੍ਰੋਡ ਦਾ ਕੰਮ ਕਰਦਾ ਹੈ। ਇਲੈੱਕਟ੍ਰੋਲਾਈਟ ਅਮੋਨੀਅਮ ਕਲੋਰਾਈਡ ਦੀ ਲੇਟੀ ਦੇ ਰੂਪ ਵਿੱਚ ਹੁੰਦਾ ਹੈ। ਕਾਰਬਨ ਦੀ ਛਡ ਜਿਸ ਦੇ ਉੱਪਰ ਪਿੱਤਲ ਦੀ ਟੋਪੀ ਹੁੰਦੀ ਹੈ, ਧਨ ਇਲੈੱਕਟ੍ਰੋਡ ਦਾ ਕੰਮ ਕਰਦੀ ਹੈ। ਇਸ ਦੇ ਆਲੇ ਦੁਆਲੇ ਮੈਂਗੇਨੀਜ਼ ਡਾਈਆਕਸਾਈਡ ਅਤੇ ਕਾਰਬਨ ਦੇ ਕਣ ਭਰੇ ਹੁੰਦੇ ਹਨ। ਜਦੋਂ ਜ਼ਿੰਕ ਦੇ ਬਰਤਨ ਅਤੇ ਕਾਰਬਨ ਦੀ ਛੜ ਨੂੰ ਤਾਰ ਨਾਲ ਜੋੜਿਆ ਜਾਂਦਾ ਹੈ ਤਾਂ ਇਲੈਕਟਰਾਨ ਜ਼ਿੰਕ ਤੋਂ ਕਾਰਬਨ ਵੱਲ ਚਲਦੇ ਹਨ। ਸੈੱਲ ਬਾਹਰੋ ਖੁਸ਼ਕ ਹੁੰਦਾ ਹੈ ਪਰ ਇਸ ਦੇ ਰਸਾਇਣਾਂ ਨੂੰ ਗਿੱਲਾ ਰੱਖਣਾ ਜ਼ਰੂਰੀ ਹੈ, ਨਹੀਂ ਤਾਂ ਸੈੱਲ ਕੰਮ ਨਹੀਂ ਕਰੇਗਾ। ਕਾਰਬਨ ਦੇ ਛੜ ਦੇ ਉੱਪਰ ਸੀਲ ਰਸਾਇਣਾਂ ਨੂੰ ਗਿੱਲਾ ਰੱਖਦੀ ਹੈ। ਖੁਸ਼ਕ ਸੈੱਲ ਛੋਟਾ, ਹਲਕਾ ਅਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕਿ ਜਾਣਾ ਸੋਖਾ ਹੈ। ਖੁਸ਼ਕ ਸੈੱਲ ਬਿਜਲੀ ਦਾ ਸੋਮਾ ਹੈ ਜਿਸ ਦੀ ਵਰਤੋਂ ਅਸਾਨ ਹੈ। ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਅਸਾਨ ਹੈ।

ਰਸਾਇਣਿਕ ਕਿਰਿਆ ਸੋਧੋ

ਖੁਸ਼ਕ ਸੈੱਲ ਵਿੱਚ ਜ਼ਿੰਕ ਦਾ ਬਰਤਨ ਰਿਣ ਇਲੈਕਟ੍ਰੋਡ ਦਾ ਕੰਮ ਕਰਦਾ ਹੈ। ਜ਼ਿੰਕ ਦਾ ਆਕਸੀਡਾਈਜ਼ ਹੁੰਦਾ ਹੈ। ਪਹਿਲਾ ਅੱਧ ਦੀ ਕਿਰਿਆ

Zn(ਠੋਸ) → Zn2+(ਘੋਲ) + 2 e [E° = −0.7626 V]
2MnO2(s) + 2 e + 2NH4Cl(ਘੋਲ) → Mn2O3(ਠੋਸ) + 2NH3(ਘੋਲ) + H2O(ਤਰਲ) + 2 Cl [E° ≈ +0.5 V]

ਦੂਜੀ ਕਿਰਿਆ:

Zn(ਠੋਸ) + 2MnO2(ਠੋਸ) + 2NH4Cl(ਘੋਲ) → Mn2O3(ਠੋਸ) + Zn(NH3)2Cl2 (ਘੋਲ) + H2O(ਤਰਲ)

ਕੈਥੋਡ ਤੇ ਕਿਰਿਆ:

MnO2(ਠੋਸ) + H2O(ਤਰਲ) + e → MnO(OH)(ਠੋਸ) + OH(ਘੋਲ)

ਸਾਰੀ ਕਿਰਿਆ:

Zn(ਠੋਸ) + 2 MnO2(ਠੋਸ) + ZnCl2(ਘੋਲ) + 2 H2O(ਤਰਲ) → 2 MnO(OH)(ਠੋਸ) + 2 Zn(OH)Cl(ਘੋਲ)

ਖੁਸ਼ਕ ਸੈੱਲ ਦੀ ਇਲੈੱਟ੍ਰੋਮੋਟਿਵ ਬਲ (e.m.f.) 1.5 V ਹੈ।

ਹਵਾਲੇ ਸੋਧੋ

  1. "1) The Yai dry-battery". The history of the battery. Battery association of Japan. Archived from the original on 2017-09-01. Retrieved 2014-03-19. {{cite web}}: Unknown parameter |dead-url= ignored (help)