ਖੂਨ ਦੇ ਕੈਂਸਰ ਦੀ 1827 ਵਿੱਚ ਫਰਾਂਸ ਦੇ ਡਾਕਟਰ ਐਕਫਰਡ ਨੇ ਖੋਜ ਕੀਤੀ ਸੀ ਤੇ ਸੰਨ 1845 ਵਿੱਚ ਪੈਥਾਲੋਜੀ ਦੇ ਪਿਤਾਮਾ ਰੂਡੌਲਫ ਵਰਚੌ ਨੇ ਇਸ ਨੂੰ ਲਿਊਕੀਮੀਆ ਦਾ ਨਾਂ ਦਿੱਤਾ ਸੀ। ਖੂਨ ਦੇ ਕੈਂਸਰ ਨੂੰ ਲਿਊਕੀਮੀਆ ਕਿਹਾ ਜਾਂਦਾ ਹੈ। ‘ਲਿਊਕੀਮੀਆ’ ਇੱਕ ਯੂਨਾਨੀ ਸ਼ਬਦ ਹੈ ਜਿਸ ਦਾ ਮਤਲਬ ਇੰਜ ਹੈ: ਲਿਊਕੋਸ-ਸਫੈਦ ਜਾਂ ਚਿੱਟਾ+ਹਾਇਮਾ-ਲਹੂ ਜਾਂ ਖੂਨ। ਸਰੀਰ ਦੇ ਬਾਕੀ ਅੰਗਾਂ ਦੇ ਕੈਂਸਰਾਂ ਵਾਂਗ ਇਸ ਕੈਂਸਰ (ਲਿਊਕੀਮੀਆ) ਵਿੱਚ ਵੀ ਖੂਨ ਤੇ ਹੱਡੀ ਦੀ ਮਿੱਝ (ਬੋਨ ਮੈਰੋ) ਵਿਚਲੇ ਸੈੱਲਾਂ ਦੀ ਗਿਣਤੀ ਵਧ ਜਾਂਦੀ ਹੈ ਤੇ ਇਹ ਸੈੱਲ ਕੱਚੇ (ਇਮ-ਮੈਚਿਓਰ) ਹੁੰਦੇ ਹਨ। ਲਿਊਕੀਮੀਆ ਇੱਕ ਕਾਮਨ ਜਿਹਾ ਸ਼ਬਦ ਹੈ ਜਿਸ ਅਧੀਨ ਖੂਨ, ਬੋਨ ਮੈਰੋ ਤੇ ਲਿੰਫਾਇਡ ਸਿਸਟਮ ਦੇ ਕੈਂਸਰ ਆਉਂਦੇ ਹਨ।

ਖੂਨ ਦੇ ਕੈਂਸਰ
ਵਰਗੀਕਰਨ ਅਤੇ ਬਾਹਰਲੇ ਸਰੋਤ
ਆਈ.ਸੀ.ਡੀ. (ICD)-10C91-C95
ਆਈ.ਸੀ.ਡੀ. (ICD)-9208.9
ਆਈ.ਸੀ.ਡੀ.- ਓ (ICD-O):9800-9940
ਰੋਗ ਡੇਟਾਬੇਸ (DiseasesDB)7431
ਮੈੱਡਲਾਈਨ ਪਲੱਸ (MedlinePlus)001299
MeSHD007938

ਲੱਛਣ

ਸੋਧੋ
  • ਥਕਾਵਟ ਤੇ ਕਮਜ਼ੋਰੀ, ਭੁੱਖ ਤੇ ਭਾਰ ਦਾ ਘਟ ਜਾਣਾ।
  • ਬੁਖ਼ਾਰ ਦਾ ਹੋ ਜਾਣਾ।
  • ਪੀਲਾਪਣ ਜਾਂ ਅਨੀਮੀਆਂ ਹੋ ਜਾਂਦਾ ਹੈ।
  • ਚੱਕਰ ਆਉਣੇ, ਜੀਅ ਕੱਚਾ ਤੇ ਉਲਟੀ ਵੀ ਆ ਸਕਦੀ ਹੈ।
  • ਮਸੂੜਿਆਂ ’ਚੋਂ, ਜਾਂ ਨਕਸੀਰ, ਖੂਨ ਦੀ ਉਲਟੀ, ਪਿਸ਼ਾਬ ਵਿਚ, ਟੱਟੀ ਰਸਤੇ ਜਾਂ ਚਮੜੀ ਦੇ ਹੇਠਾਂ ਖੂਨ ਦੇ ਵੱਡੇ-ਛੋਟੇ ਲਾਲ/ ਭੂਰੇ ਧੱਬੇ ਆਦਿ। ਲੜਕੀਆਂ ਜਾਂ ਔਰਤਾਂ ਵਿੱਚ ਬੇਤਰਤੀਬੀ ਮਹਾਵਾਰੀ ਜਾਂ ਬਹੁਤ ਜ਼ਿਆਦਾ ਖੂਨ ਪੈਣ ਦੇ ਲੱਛਣ ਹੋ ਸਕਦੇ ਹਨ।

ਧੌਣ, ਨਲਾਂ ਕੱਛਾਂ ਜਾਂ ਹੋਰ ਥਾਵਾਂ ’ਤੇ ਲਿੰਫ ਨੋਡਜ਼ ਦੇ ਵੱਧਣ ਨਾਲ ਗਿਲਟੀਆਂ ਖਾਸ ਕਰਕੇ ਲਿੰਫੈਟਿਕ ਕਿਸਮ ਵਾਲੇ ਲਿਊਕੀਮੀਆਂ ਵਿਚ।

  • ਜਿਗਰ ਤੇ ਤਿੱਲੀ ਦਾ ਵਧ ਜਾਂਦਾ ਹੈ।

ਵਰਗੀਕਰਣ

ਸੋਧੋ
  • ਸੈੱਲ ਕਿਸਮ: ਰੋਗੀ ਦੇ ਮੁਆਇਨੇ ਅਤੇ ਖੂਨ ਦੀ ਖੁਦਰਬੀਨੀ ਜਾਂਚ ’ਤੇ ਨਿਰਧਾਰਤ, ਸਭ ਤੋਂ ਪਹਿਲਾਂ ਤਾਂ ਵੱਡੇ ਦੋ ਹੀ ਗਰੁੱਪ ਆਉਂਦੇ ਹਨ: ਐਕਿਊਟ ਤੇ ਕਰੌਨਿਕ।
    • ਐਕਿਊਟ ਲਿਊਕੀਮੀਆਂ: ਆਮ ਹਾਲਾਤਾਂ ਵਿੱਚ ਖੂਨ ਦੇ ਸੈੱਲ, ਬੋਨ ਮੈਰੋ ਵਿੱਚ ਬਣਦੇ ਹਨ ਜਾਂ ਇਓਂ ਕਹਿ ਲਈਏ ਕਿ ਬੋਨ ਮੈਰੋ, ਖੂਨ ਦੇ ਸੈੱਲ ਬਣਾਉਣ ਵਾਲਾ ਕਾਰਖਾਨਾ ਹੈ। ਐਕਿਊਟ ਲਿਊਕੀਮੀਆਂ ਆਮ ਕਰਕੇ ਬੱਚਿਆਂ ਵਿੱਚ ਹੁੰਦੇ ਹਨ।
    • ਕਰੌਨਿਕ ਲਿਊਕੀਮੀਆ: ਇਹ ਕੈਂਸਰ, ਹੌਲੀ ਹੌਲੀ, ਮਹੀਨਿਆਂ ਜਾਂ ਸਾਲਾਂ ਵਿੱਚ ਵਿਕਸਿਤ ਹੁੰਦਾ ਹੈ। ਮੈਰੋ ਵਿੱਚ ਸੈੱਲ, ਤਾਂ ਭਾਵੇਂ ਪੱਕੇ (ਮੈਚਿਓਰ) ਬਣਦੇ ਹਨ ਫਿਰ ਵੀ ਉਹ ਨਾਰਮਲ ਨਹੀਂ ਹੁੰਦੇ ਤੇ ਗਿਣਤੀ ਵਿੱਚ ਕਾਫੀ ਵਧੇਰੇ ਹੁੰਦੇ ਹਨ। ਇਹ ਕਿਸਮ ਆਮ ਕਰਕੇ ਵੱਡਿਆਂ ਵਿੱਚ ਜਾਂ ਬਜ਼ੁਰਗਾਂ ਵਿੱਚ ਹੁੰਦੀ ਹੈ।
  • ਲਿੰਫੈਟਿਕ: ਲਿੰਫੋਸਾਇਟ ਸੈੱਲ, ਜੋ ਚਿੱਟੇ ਸੈਲਾਂ ਦੀ ਇੱਕ ਕਿਸਮ ਹੈ, ਆਮ ਕਰਕੇ ਲਿੰਫ ਨੋਡਜ਼ (ਧੌਣ, ਕੱਛਾਂ, ਨਲਾਂ ਅਤੇ ਪੇਟ ਤੇ ਛਾਤੀ ਅੰਦਰ ਗੰਢਾਂ) ਵਿੱਚ ਬਣਦੇ ਹਨ। ਸਾਧਾਰਨ ਤੌਰ ’ਤੇ ਇਹ ਸੈੱਲ ਇਨਫੈਕਸ਼ਨ (ਬੈਕਟੀਰੀਆ) ਨਾਲ ਲੜਨ ਵਾਲੇ ਇਮਿਊਨ ਸਿਸਟਮ ਦਾ ਇੱਕ ਹਿੱਸਾ ਹੁੰਦੇ ਹਨ। ਸੋ ਇਨ੍ਹਾਂ ਸੈੱਲਾਂ ਦਾ ਅਸਾਧਾਰਨ ਵਾਧਾ ਲਿੰਫੈਟਿਕ ਲਿਊਕੀਮੀਆ (ਐਕਿਊਟ ਜਾਂ ਕਰੌਨਿਕ) ਹੁੰਦਾ ਹੈ।
  • ਮਾਇਲਾਇਡ ਜਾਂ ਮਾਇਲੋਜੀਨਸ: ਬੋਨ ਮੈਰੋ ਵਿੱਚ ਬਣਨ ਵਾਲੇ ਖੂਨ ਦੇ ਸੈੱਲ ਹਨ-ਲਾਲ ਸੈੱਲ, ਚਿੱਟੇ ਸੈੱਲ ਤੇ ਪਲੇਟਲੈਟਸ। ਇਨ੍ਹਾਂ ’ਚੋਂ ਕਿਸੇ ਵੀ ਕਿਸਮ ਦੇ ਸੈੱਲਾਂ ਦਾ ਅਸਾਧਾਰਨ ਵਾਧਾ ਤੇ ਇਮ-ਮੈਚਿਓਰ ਸੈੱਲਾਂ ਦਾ ਪੈਦਾ ਹੋਣਾ ਮਾਇਲਾਇਡ ਲਿਊਕੀਮੀਆ (ਐਕਿਊਟ ਜਾਂ ਕਰੌਨਿਕ) ਹੁੰਦਾ ਹੈ। ਸੋ ਖੂਨ ਦੇ ਕੈਂਸਰ ਦੀਆਂ ਮੁੱਖ ਰੂਪ ਵਿੱਚ ਚਾਰ ਕਿਸਮਾਂ ਹਨ:
    • ਐਕਿਊਟ ਲਿੰਫੈਟਿਕ ਲਿਊਕੀਮੀਆ: ਬੱਚਿਆਂ ਤੇ ਜਵਾਨ ਉਮਰ ਵਿੱਚ ਸਭ ਤੋਂ ਵਧੇਰੇ ਕੇਸ ਇਸੇ ਕਿਸਮ ਦੇ ਹੁੰਦੇ ਹਨ। ਕੁਝ ਕੇਸ 65 ਸਾਲ ਦੀ ਉਮਰ ਦੇ ਨੇੜੇ-ਤੇੜੇ ਵੀ ਹੁੰਦੇ ਹਨ। ਇਨ੍ਹਾਂ ਵਾਸਤੇ ਰੇਡੀਓਥੈਰੇਪੀ ਤੇ ਕੀਮੋਥੈਰੇਪੀ ਲਾਹੇਵੰਦੀ ਰਹਿੰਦੀ ਹੈ।
    • ਕਰੌਨਿਕ ਲਿੰਫੈਟਿਕ ਲਿਊਕੀਮੀਆ: ਆਮ ਕਰਕੇ 55 ਤੋਂ 65 ਸਾਲ ਦੇ ਵਿਅਕਤੀਆਂ ਵਿੱਚ ਹੁੰਦਾ ਹੈ। ਬੱਚਿਆਂ ਵਿੱਚ ਬਿਲਕੁਲ ਨਹੀਂ ਹੁੰਦਾ, ਤੇ ਦੋ ਤਿਹਾਈ ਰੋਗੀ, ਪੁਰਸ਼ ਹੁੰਦੇ ਹਨ। ਅਸਰਦਾਰ ਇਲਾਜ ਉਪਲਭਧ ਹਨ।
    • ਐਕਿਊਟ ਮਾਇਲਾਇਡ ਲਿਊਕੀਮੀਆ: ਬੱਚਿਆਂ ਨਾਲੋਂ ਵਧੇਰੇ ਬਾਲਗਾਂ ਵਿੱਚ ਤੇ ਔਰਤਾਂ ਨਾਲੋਂ ਜ਼ਿਆਦਾ ਮਰਦਾਂ ਵਿੱਚ ਹੁੰਦਾ ਹੈ। ਕੀਮੋਥੈਰਾਪੀ ਨਾਲ ਇਸ ਦਾ ਇਲਾਜ ਕੀਤਾ ਜਾਂਦਾ ਹੈ, ਪਰ ਇਹ ਕਿਸਮ ਹੈ ਖਤਰਨਾਕ।
    • ਕਰੌਨਿਕ ਮਾਇਲਾਇਡ ਲਿਊਕੀਮੀਆ: ਜਵਾਨਾਂ ਤੇ ਬਾਲਗਾਂ ਵਿੱਚ ਹੁੰਦਾ ਹੈ। ਕਦੀ-ਕਦਾਈਂ ਬੱਚਿਆਂ ਵਿੱਚ ਵੀ ਹੋ ਸਕਦਾ ਹੈ। ਇਲਾਜ ਨਾਲ ਜ਼ਿੰਦਗੀ ਕਾਫੀ ਸਾਲ ਹੋ ਸਕਦੀ ਹੈ। ਵਿਚੋਂ-ਵਿਚੋਂ ਇੰਜ ਮਹਿਸੂਸ ਹੋਣ ਲੱਗਦਾ ਹੈ ਜਿਵੇਂ ਕੋਈ ਰੋਗ ਹੋਵੇ ਈ ਨਾ ਪਰ ਫੇਰ ਸਥਿਤੀ ਖਰਾਬ ਹੋ ਜਾਂਦੀ ਹੈ। ਤਕਨੀਕੀ ਤੌਰ ’ਤੇ ਕੁਝ ਉਪ-ਕਿਸਮਾਂ ਹਨ ਜਿਵੇਂ ਹੇਅਰੀ ਸੈੱਲ, ਟੀ. ਸੈਲ, ਲਾਰਜ ਗਰੈਨੂਲਰ ਤੇ ਅਡਲਟ ਟੀ. ਸੈੱਲ ਲਿਊਕੀਮੀਆ।

ਕਾਰਨ

ਸੋਧੋ

ਅਜੇ ਤੱਕ ਭਾਵੇਂ ਕੋਈ ਪੱਕਾ ਕਾਰਨ ਨਹੀਂ ਖੋਜਿਆ ਜਾ ਸਕਿਆ ਫਿਰ ਵੀ ਕੁਝ ਰਿਸਕ ਫੈਕਟਰ ਹਨ ਜਿਨ੍ਹਾਂ ਕਰਕੇ ਇਹ ਕੈਂਸਰ ਉਤਪੰਨ ਹੁੰਦੇ ਹਨ। ਇਹ ਫੈਕਟਰ ਹਨ:

  • ਰੇਡੀਏਸ਼ਨ: ਅਲਟਰਾ ਵਾਇਲੈਟ ਕਿਰਨਾਂ, ਡਾਇਗਨੋਸਟਿਕ ਅਤੇ ਇਲਾਜ ਵਜੋਂ ਰੇਡੀਏਸ਼ਨ, ਆਦਿ। ਕਿਉਂਕਿ ਜਾਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਵਿੱਚ ਕਈ ਸਾਲ ਪਹਿਲਾਂ ਹੋਏ ਐਟਮੀ ਬੰਬ ਧਮਾਕਿਆਂ ’ਚ ਬਚਣ ਵਾਲਿਆਂ ਦੀਆਂ ਪੀੜ੍ਹੀਆਂ ਵਿੱਚ ਅਜੇ ਤੱਕ ਖੂਨ ਦੇ ਕੈਂਸਰ ਦੇ ਬਹੁਤ ਕੇਸ ਮਿਲ ਰਹੇ ਹਨ। ਦੂਸਰੇ ਕਾਰਨ ਹਨ ਮਾਵਾਂ ਦੁਆਰਾ ਗਰਭ ਦੌਰਾਨ ਸਿਗਰਟ ਨੋਸ਼ੀ, ਰਸਾਇਣ (ਬੈਂਨਜ਼ੀਨ), ਕੀਮੋਥੈਰੇਪੀ, ਡਾਊਨ ਸਿੰਡਰੋਮ

ਧਿਆਨ ਯੋਗ

ਸੋਧੋ
  • ਜ਼ਿਆਦਾ ਦਿਨ ਬੁਖ਼ਾਰ ਨਾ ਲੱਥੇ ਜਾਂ ਧੌਣ ਵਿੱਚ ਗਿਲ੍ਹਟੀਆਂ ਹੋਣ, ਜਿਗਰ/ਤਿੱਲੀ ਵਧੀ ਹੋਈ ਹੋਵੇ ਤਾਂ ਵਿਸਥਾਰ ਸਹਿਤ ਮੁਆਇਨਾ ਤੇ ਇਨਵੈਸਟੀਗੇਸ਼ਨਾਂ ਕਰਵਾਓ।
  • ਕਰੌਨਿਕ ਲਿਊਕੀਮੀਆਂ ਵਿੱਚ ਕਈ ਵਾਰ ਰੋਗ ਦਾ ਪਤਾ ਨਹੀਂ ਲੱਗਦਾ, ਕਿਸੇ ਹੋਰ ਤਕਲੀਫ ਕਾਰਨ ਟੈਸਟ ਕਰਵਾਉਣ ’ਤੇ ਪਤਾ ਲਗਦਾ ਹੈ ਕਿ ਕਰੌਨਿਕ ਲਿਊਕੀਮੀਆ ਹੈ।
  • ਇਲਾਜ ਤੇ ਰੋਗ ਦੀ ਮੌਨੀਟਰਿੰਗ ਵਾਸਤੇ ਖੂਨ ਤੇ (ਟੀ.ਐਲ.ਸੀ., ਡੀ. ਐਲ.ਸੀ. ਬਲੱਡ ਫਿਲਮ) ਬੋਨਮੈਰੋ ਦੇ ਟੈਸਟ ਦੁਬਾਰਾ ਦੁਬਾਰਾ ਕਰਵਾਉਣੇ ਪੈਂਦੇ ਹਨ।
  • ਕਈ ਵਾਰ ਕੋਈ ਵਿਅਕਤੀ ਢਿੱਲਾ-ਮੱਠਾ ਰਹਿੰਦਾ ਹੋਵੇ ਪਰ ਜਾਂਚ ਨਾ ਕਰਵਾਏ ਤਾਂ ਚਾਣ-ਚੱਕ ਟੈਸਟ ਕਰਾਉਣ ’ਤੇ ਪਤਾ ਲਗਦਾ ਹੈ।