ਖੂੰਨੀ ਨੈਣ ਜਲ ਭਰੇ

ਸੋਧੋ
ਖੂੰਨੀ ਨੈਣ ਜਲ ਭਰੇ
ਲੇਖਕਡਾ. ਨਾਹਰ ਸਿੰਘ(ਸੰਪਾ)
ਪ੍ਰਕਾਸ਼ਕਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਫ਼ੇ272

ਖੂੰਨੀ ਨੈਣ ਜਲ ਭਰੇ ਮਾਲਵੇ ਦੇ ਲੋਕਗੀਤਾਂ ਦੀ ਲੜੀ ਅਧੀਨ ਤਿਆਰ ਕੀਤੀ ਚੌਥੀ ਜਿਲਦ ਹੈ। ਇਸ ਵਿੱਚ ਮਾਲਵੇ ਦੇ ਲੰਮੇ ਲੋਕ ਗੀਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹਨਾਂ ਗੀਤਾਂ ਨੂੰ ਮਲਵੈਣਾਂ ਦੇ ਲੰਮੇ ਲੋਕ ਗੀਤ ਕਿਹਾ ਜਾਂਦਾ ਹੈ। ਇਹਨਾਂ ਲੰਮੇ ਗੌਣਾ ਦੀ ਮਾਲਵੇ ਦੇ ਲੋਕ ਗੀਤਾਂ ਵਿੱਚ ਵਿਸ਼ੇਸ਼ ਥਾਂ ਹੈ। ਲੰਮੀਆ ਹੇਕਾ ਵਿੱਚ ਗਾਏ ਜਾਣ ਵਾਲੇ ਇਹ ਲੋਕ ਗੀਤ ਮਾਲਵੇ ਦੀ ਵੱਖਰੀ ਪਛਾਣ ਦਰਸਾਉਂਦੇ ਹਨ। ਇਹ ਲੰਮੇ ਲੋਕ ਗੀਤ ਨਿਸ਼ਿਚਤ ਹੇਕਾਂ ਅਤੇ ਵਿਸ਼ੇਸ਼ ਸੁਰ ਪਰਬੰਧ ਵਿੱ ਗਾਏ ਜਾਦੇ ਹਨ। ਇਹਨਾਂ ਲੰਮੇ ਗੌਣਾਂ ਵਿੱਚ ਮਲਵੈਣਾਂ ਦੇ ਧੁਰ ਅੰਦਰਲੇ ਮਾਨਸਕ ਜਗਤ ਦੀਆਂ ਕੲ ਪਰਤਾਂ ਉਘੜਦੀਆਂ ਹਨ। ਖੂੰਨੀ ਨੈਣ ਜਲ ਭਰੇ ਵਿੱਚ ਸਿਰਫ ਉਹੀ ਗੀਤ ਲਏ ਗਏ ਹਨ ਜਿਹਨਾਂ ਦੀ ਥੀਮ ਪਤੀ ਪਤਨੀ ਦੇ ਸਮਾਜਿਕ ਰਿਸ਼ਤੇ ਦੁਆਲੇ ਕੇਂਦਰਿਤ ਹੈ।ਇਹਨਾਂ ਗੌਣਾ ਵਿੱਚ ਪਤੀ ਪਤਨੀ ਦਾ ਰਿਸ਼ਤਾ ਦੋ ਰੂਪਾਂ ਵਿੱਚ ਪੇਸ਼ ਹੋਇਆ ਹੈ: ਇੱਕ ਘਰੋਗੀ ਨਾਰ ਦਾ ਹਾਲੀਕੰਤ ਨਾਲ,ਦੂਜਾ ਵਿਯੋਗਣ ਨਾਜੋਂ ਦਾ ਪ੍ਰਦੇਸ਼ੀ ਗਏ ਕੰਤ ਜਾਂ ਸਿਪਾਹੀ ਨਾਲ। ਇਹਨਾਂ ਦੋਨਾਂ ਰੂਪਾਂ ਦੇ ਅਧਾਰ ਤੇ ਇਸ ਸੰਗ੍ਰਹਿ ਦੇ ਦੋ ਭਾਗ ਬਣਾਏ ਗਏ ਹਨ:ਇੱਕ ਨਾਰ-ਕੰਤ, ਦੂਜਾ ਨਾਜੋ ਨੌਕਰ। ਇਹਨਾਂ ਦੋਹਾਂ ਵਿਚਲੀਆਂ ਸਥਿਤੀਆਂ ਇੱਕ ਦੂਜੇ ਦੇ ਸਮਾਨ-ਅੰਤਰ ਉਅਘੜਦੀਆਂ ਹਨ। 'ਖੂੰਨੀ ਨੈਣ ਜਲ ਭਰੇ'ਸੰਗ੍ਰਹਿ ਵਿਚਲੇ ਗੀਤਾਂ ਦੇ ਥੀਮ ਦੇ ਪੱਖੋਂ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਅਮਾਨਵੀ ਸਮਾਜਿਕ ਸਥਿਤੀਆਂ ਦੇ ਸਨਮੁੱਖ ਔਰਤ ਦੇ ਹੋ ਰਹੇ ਵਸਤੂਕਰਣ ਜਿਨਸੀਕਰਣ ਦੀ ਪ੍ਰਕਿਰਿਆ ਨੂੰ ਦਰਸਾਉਂਦੇ ਹਨ। ਇਹ ਔਰਤ ਦੇ ਸਮਾਜਿਕ ਸੰਤਾਪ ਵਿੱਚੋਂ ਉਪਜੇ ਵਿਯੋਗ ਦੇ ਬੋਲ ਹਨ।ਵਿਆਹ ਤੋਂ ਬਾਅਦ ਜਦੋਂ ਮੁਟਿਆਰ 'ਨਵੇਂ ਘਰ'ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਉਹ ਸਮਾਜਿਕ ਗੁਲਾਮੀ ਦੇ ਦੂਹਰੇ ਸੰਗਲਾਂ ਵਿੱਚ ਜਕੜੀ ਜਾਣ ਲੱਗਦੀ ਹੈ। ਪੇਕੇ ਘਰ ਵਿੱਚ ਔਰਤ 'ਆਪਣਿਆਂ'ਦੀ ਗੁਲਾਮ ਹੈ ਜਿੱਥੇ ਉਸ ਕੋਲ ਰੀਝਾਂ ਸਧਰਾਂ ਪ੍ਰਗਟਾਉਣ ਤੇ ਸੁਪਨੇ ਬੁਣਨ ਦੀ ਖੁੱਲ ਹੈ। ਸਹੁਰੇ ਘਰ ਵਿੱਚ ਆ ਕੇ ਉਹ 'ਡਾਢਿਆ' ਦੇ ਵਸ ਪੈ ਜਾਂਦੀ ਹੈ। ਇਸ ਸੰਗ੍ਰਹਿ ਵਿੱਚਲੇ ਗੌਣ ਲੰਮੇ ਹਨ। ਇਹਨਾਂ ਗੌਣਾਂ ਵਿੱਚ ਔਰਤਾਂ ਨੇ ਆਪਣਾ ਆਪਾ ਆਪਣੇ ਮੂੰਹੋਂ ਪ੍ਰਗਟਾਇਆ ਹੈ।ਇਹਨਾਂ ਗੀਤਾਂ ਵਿੱਚ ਮਲਵੈਣਾਂ ਨੇ ਜਮਾਤੀ ਸਮਾਜ ਵਿਚਲੀ ਔਰਤ ਦੀ ਦਾਬੇ ਵਾਲੀ ਸਥਿਤੀ ਨੂੰ ਨਿਰਾ ਪ੍ਰਗਟਾਇਆ ਹੀ ਨਹੀਂ ਸਗੋਂ ਇਸ ਜਬਰ ਦੇ ਵਿਰੁੱਧ ਰੋਸ ਵੀ ਦਰਜ ਕੀਤਾ ਹੈ। ਇਸੇ ਰੋਹ ਕਾਰਨ ਇਹ ਨੈਣ ਖੂਨੀ ਹਨ,ਇਸੇ ਬੇਵਸੀ ਕਾਰਨ ਇਹ ਜਲ ਭਰੇ ਹਨ।ਇਹਨਾਂ ਲੰਮੇ ਗੌਣਾ ਦੀ ਸਿਰਜਕ ਵਿਦਰੋਹ ਦੀ ਭਰੀ ਪੀਤੀ ਹੈ।ਪਰ ਇਸ ਦੇਸ਼ ਪਰਾਏ ਦੇ ਜੋਰਾਵਰ ਹਾਲੇ ਡਾਢੇ ਹਨ। ਇਸ ਪਰਾਏ ਦੇਸ਼ ਵਿੱਚ ਆਪਣੀ ਹੋਂਦ ਲਈ ਔਰਤ ਵੱਲੋ ਉਚਾਰੇ ਇਹ ਬੋਲ ਗੀਤਾਂ ਦੇ ਰੂਪ ਵਿੱਚ ਉੱਭਰੇ ਹਨ।

ਮੰਗਲਾਚਰਨ

ਸੋਧੋ

ਨਾਹਰ ਸਿੰਘ ਨੇ ਇਸ ਪੁਸਤਕ ਦੇ ਆਰੰਭ ਵਿੱਚ ਦੋ ਪੇਜਾਂ ਤੇ ਮੰਗਲਾਚਰਨ ਲਿਖਿਆ ਹੈ। ਇਹਨਾਂ'ਚ ਔਰਤ ਆਪਣੇ ਪਤੀ ਨੂੰ ਪ੍ਰਸ਼ਨ ਪੁੱਛਦੀ ਹੈ ਤੇ ਪਤੀ ਉੱਤਰ ਦਿੰਦਾ ਹੈ।ਪਤਨੀ ਕਹਿੰਦੀ ਹੈ:

 ਕੀਥੇ ਤਾਂ ਬੀਜਿਆ ਸਿੰਘਾ ਬਾਜਰਾ
 ਮਾਂ ਦਿਆ ਕਾਹਨ ਚੰਦਾ ਵੇ
 ਕੀਥੇ ਤਾ ਬੀਜੀ ਵੇ ਜਮਾਰ
 ਖੂਨੀ ਨੈਣ ਜਲ ਭਰੇ ਵੇ•••ਹੋ।

ਪਤੀ ਅੱਗੋ ਉੱਤਰ ਦਿੰਦਾ ਕਹਿੰਦਾ ਹੈ:

 ਊਚੇ ਤਾਂ ਬੀਜਿਆ ਗੋਰੀ ਬਾਜਰਾ
 ਨੀ ਨਾਜੋ ਮੇਰੀਏ ਨੀ
 ਨੀਮੇ ਤਾ ਬੀਜੀ ਨੀ ਜਮਾਰ
 ਖੂਨੀ ਨੈਣ ਜਲ ਭਰੇ ਵੇ••• ਹੋ।

ਇਸ ਵਿੱਚ ਸਮੇਂ ਦੀ ਲੋਟੂ ਸਰਕਾਰ ਬਾਰੇ ਵੀ ਲਿਖਦਾ ਹੈ।ਕਿਸਾਨ ਮਿਹਨਤ ਕਰਦਾ ਹੈ ਪਰ ਅੱਗੋਂ ਉਸ ਨੂੰ ਅੱਗੋਂ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ:

ਚਿੜੀਆਂ ਨੇ ਖਾ ਲਿਆ ਤੇਰਾ ਬਾਜਰਾ
 ਮਾਂ ਦਿਆ ਕਾਹਨ ਚੰਦਾ
 ਕਾਮਾਂ ਨੇ ਖਾਂ ਲੀ ਵੇ ਜਮਾਰ
 ਖੂਨੀ ਨੈਣ ਜਲ ਭਰੇ ਵੇ•••ਹੋ।

ਇਸ ਪੁਸਤਕ ਨੂੰ ਨਾਹਰ ਸਿੰਘ ਨੇ ਦੋ ਭਾਗਾਂ ਵਿੱਚ ਵੰਡਿਆ ਹੈ: ਭਾਗ-ਪਹਿਲਾ =ਨਾਰ- ਕੰਤ ਭਾਗ-ਦੂਜਾ = ਨਾਜੋ- ਨੌਕਰ

ਨਾਰ ਕੰਤ

ਸੋਧੋ

ਨਾਰ ਕੰਤ ਦੇ ਗੀਤਾਂ ਨੂੰ ਛੇ ਭਾਗਾਂ ਵਿੱਚ ਵੰਡਿਆ ਹੈ। ਇਹਨਾਂ ਛੇ ਭਾਗਾਂ ਦੇ ਵੀ ਅੱਗੋਂ ਹੋਰ ਭਾਗ ਹਨ ਜਿਵੇਂ:-

ਸ਼ਗਨਾਂ ਦਾ ਸਾਲੂ ਰੰਗ ਮਾਣ ਕੇ

ਸੋਧੋ

ਇਹ ਪੰਨਾ ਨੰਬਰ 11 ਤੌਂ 27 ਤੱਕ ਹਨ। ਇਸ ਵਿੱਚ 1 ਤੋਂ 23 ਤੱਕ ਬੋਲੀਆਂ ਹਨ।ਇਹ ਬੋਲੀਆਂ ਨਾਹਰ ਸਿੰਘ ਨੇ ਦਮਦਮਾ ਸਾਹਿਬ,ਮਲੋਟ,ਫਤਹਿਗੜ੍ਹ ਨਿਊਆ,ਮਾਨਸਾ,ਪਾਇਲ,ਬਿਲਾਸਪੁਰ ਤਖਤੂਪੁਰਾ, ਲੋਗੋਂਵਾਲ,ਘੁਡਾਣੀ ਖੁਰਦ,ਸਿੱਧਵਾ,ਦਾਊਦਰ ਦੀਆਂ ਔਰਤਾਂ ਤੋਂ ਇਕੱਠੀਆ ਕੀਤੀਆ।ਇਹਨਾਂ ਸਾਰੀਆ ਬੋਲੀਆਂ ਵਿੱਚ ਪਤੀ ਨੂੰ ਵਡਿਆਇਆ ਗਿਆ ਹੈ ਕਦੇ ਉਸ ਦੀ ਤੁਲਨਾ ਰਾਂਝੇ ਨਾਲ ਕਦੇ ਫੁੱਲ ਨਾਲ ਕਰੀ ਗੲ ਹੈ।

ਹਰੀ ਹਰੀ ਟਾਹਣੀ-ਬੋਲਣ ਤੋਤੇ

ਸੋਧੋ

ਇਹ ਪੰਨਾ ਨੰ 24ਤੋਂ43 ਤੱਕ ਹਨ ਤੇ 24 ਤੋਂ 44 ਤੱਕ ਗੀਤ ਹਨ। ਇਹਨਾਂ ਗੀਤਾਂ ਚ ਪਤਨੀ ਆਪਣੇ ਪਤੀ ਨੂੰ ਸੂਟ,ਚੁੰਨੀ,ਕੰਠੀ,ਲਹਿੰਗਾ,ਛਾਪ ਚੂੜੀਆਂ, ਸੱਗੀ, ਕਾਟੇ, ਟਿੱਕਾ,ਹਾਰ ਆਦਿ ਕਰਵਾ ਕੇ ਦੇਣ ਲਈ ਕਹਿੰਦੀ ਹੈ। ਇਹ ਬੋਲੀਆਂ ਬਿਲਾਸਪੁਰ ਮੁਕਤਸਰ,ਖਿੜਕੀਆਂ ਵਾਲਾ, ਸਿੱਧਵਾਂ ਖੁਰਦ,ਸਿੱਧਵਾਂ ਬੋਟ,ਕੁੱਸਾ, ਕਾਉਣੀ ਆਦਿ ਇਲਾਕਿਆਂ ਤੋ ਲਈਆ ਹਨ।

ਖੂੰਨੀ ਨੈਣ ਜਲ ਭਰੇ

ਸੋਧੋ

ਇਹ 44 ਤੋਂ 55 ਪੰਨੇ ਤੱਕ ਤੇ45ਤੋਂ 57 ਤੱਕ ਬੋਲੀਆਂ ਹਨ। ਔਰਤ ਆਪਣੇ ਪਤੀ ਨੂੰ ਦੱਸਦੀ ਹੈ ਕਿ ਤੇਰੀ ਮਾਂ,ਭੈਣ,ਭਰਜਾਈ, ਭੂਆ,ਭਰਾ,ਬਾਬਾ,ਭਾਬੀ,ਚਾਚੀ ਮੇਰੇ ਨਾਲ ਲੜਦੀਆ ਹਨ। ਉਹ ਵਿਚੋਲੇ ਨੂੰ ਨਿੰਦਦੀ ਹੈ ਜਿਸ ਨੇ ਇਹ ਸਾਕ ਕਰਵਾਇਆ ਹੈ। ਇਹ ਬੋਲੀਆਂ ਗੁਰੂਸਰ ਸੁਧਾਰ,ਭੜੀ,ਮੀਨੀਆ,ਮਹਿਮਾ ਸਵਾਈ,ਕਾਉਣ,ਫਙੜੇ ਭਾਈਕੇ,ਕੱਸਾ ਆਦਿ ਇਲਾਕਿਆਂ ਤੋ ਲਈਆ ਹਨ।

ਰਾਂਝਾ ਮੇਰਾ ਪੋਸਤੀ ਮਾਏ ਮੇਰੀਏ

ਸੋਧੋ

ਇਹ 56 ਤੋਂ 70 ਪੰਨੇ ਤੱਕ ਤੇ 55 ਤੋਂ 80 ਤੱਕ ਬੋਲੀਆਂ ਹਨ। ਔਰਤ ਨਸ਼ੇੜੀ ਨਾਲ ਵਿਆਹੀ ਜਾਂਦੀ ਹੈ। ਨਸ਼ਿਆਂ ਲੲ ਉਹ ਕਦੇ ਔਰਤ ਤੋ ਪੈਸੇ ਕਦੇ,ਸੱਗੀ,ਕਦੇ ਟਿੱਕਾ,ਹਾਰ,ਛਾਪ ਕੁੱਝ ਨਾ ਕੁੱਝ ਮੰਗਣ ਲਈ ਉਸ ਨਾਲ ਝਗੜਾ ਕਰਦਾ ਰਹਿੰਦਾ ਹੈ। ਇਨ੍ਹਾਂ ਬੋਲੀਆਂ'ਚ ਹੀ ਅੱਗੇ ਦੱਸਿਆ ਕਿ ਔਰਤ ਦਾ ਵਿਆਹ ਕਾਲੇ,ਨਿੱਕੇ,ਬੁੱਢੇ,ਗੁੰਗੇ, ਪਤੀ ਨਾਲ ਹੋ ਜਾਂਦਾ ਹੈਤੇ ਉਹ ਮਾਂ ਨੂੰ ਤਾਅਨੇ ਮਾਰਦੀ ਹੈ। ਇਹ ਬੋਲੀਆਂ ਜੈਤੋਂ,ਢੁਡੀਕੇ,ਰਾਮਪੁਰਾ ਫੁਲ,ਚੜਿੱਕ, ਸਲਾਵਤਪੁਰਾ,ਮੁੱਲਾਂਪੁਰ ਦਾਖਾ,ਸੇਹ,ਸਮਰਾਲਾ, ਕਾਉਂਕੇ,ਚੂਹੜਚੱਕ ਆਦਿ ਇਲਾਕਿਆਂ ਤੋ ਲਈਆ ਹਨ।

ਮੇਰੇ ਵਹਿਮੀਆ ਢੋਲਾ

ਸੋਧੋ

ਇਹ 71ਤੋਂ 83 ਪੰਨੇ ਤੱਕ ਤੇ 81ਤੋਂ 90 ਤੱਕ ਇਸ'ਚ ਬੋਲੀਆਂ ਹਨ। ਇਹਨਾਂ ਬੋਲੀਆਂ'ਚ ਪਤਨੀ ਪਾਣੀ ਲੈਣ ਜਾਂਦੀ ਹੈ ਤੇ ਪਤੀ ਉਸ ਤੇ ਸ਼ੱਕ ਕਰਦਾ ਹੈ ਕਿ ਤੂੰ ਏਨੇ ਕੁਵੇਲੇ ਕਿੱਥੇ ਗਈ ਸੀ:

ਐਸ ਕੁ ਵੇਲੜੇ ਨੀ ਪਾਣੀਏ ਨੂੰ
 ਕਿਉ ਗਈ ਸੀ ਮੇਰੀਏ ਨਾਜੁਕ ਨਾਰੇ
 ਐਸ ਕੁਵੇਲੜੇ ਪਾਣੀ ਦੀ ਸੀ ਲੋੜ
 ਵੇ ਮੇਰਿਆ ਵਹਿਮੀਆ ਢੋਲਾ

ਗੁੜ ਚੋਰੀ ਦਾ ਖਾਨੈਂ ਵੇ

ਸੋਧੋ

ਇਹ ਪੰਨਾ ਨੰ:84 ਤੋਂ 97ਤੱਕ ਇਸ ਚ 100 ਤੋਂ 117 ਤੱਕ ਬੋਲੀਆਂ ਹਨ।ਇਨ੍ਹਾਂ ਬੋਲੀਆਂ ਚ ਪਤਨੀ ਆਪਣੇ ਪਤੀ ਨੂੰ ਤਾਅਨੇ ਮਾਰਦੀ ਹੈ।ਕਿ ਉਹ ਉਸ ਨੂੰ ਛੱਡ ਕੇ ਆਪਣੀ ਭਰਜਾਈ ਕੋਲ ਚਲਾ ਜਾਂਦਾ ਹੈ।ਇਸ ਤੋਂ ਅੱਗੇ ਪਤੀ ਮਾਲਣ,ਤੇਲਣ,ਝਿਊਰੀ ਦੇ ਘਰ ਵੀ ਚਲਾ ਜਾਂਦਾ ਹੈ।ਪਰ ਪਤਨੀ ਨੂੰ ਪਿਆਰ ਨਹੀਂ ਕਰਦਾ।

ਘਰ ਦੀ ਮੱਝ ਖੜੀ ਛੱਡ ਜਾਂਦਾ
 ਜਾ ਭਾਬੋ ਦੀ ਚੋਂਦਾ ਵੇ
 ਲੋਕਾਂ ਭਾਣੋ ਚਤਰ ਸੁਣੀਂਦਾ
 ਮੇਰੇ ਭਾ ਦਾ ਮੂਰਾਂ ਵੇ

ਭਾਗ- ਦੂਜਾ ਨਾਜੋ- ਨੌਕਰ

ਪਾਰ ਲਾਹੌਰੋਂ ਚਿੱਠੀਆਂ ਆਈਆ

ਸੋਧੋ

ਇਹ ਪੰਨਾ ਨੰ 100 ਤੋਂ 114 ਤੱਕ'ਤੇ 118 ਤੋਂ 139 ਤੱਕ ਬੋਲੀਆਂ ਹਨ। ਇਹ ਬੋਲੀਆਂ ਮੋਹਣ ਮਾਜਰਾ,ਸਿੱਧਵਾਂ ਕਾਲਜ ਵਾਲੀ,ਜੈਤੋਂ,ਭਾਦਲਾ,ਬੱਧਣੀ ਸਲਾਬਤਪੁਰ,ਛਪਾਰ, ਮਲੋਟ ਆਦਿ ਇਲਾਕਿਆਂ ਤੋਂ ਇਕੱਠੀਆ ਕੀਤੀਆਂ ਹਨ।

ਸੋਡੀ ਮਾਂ ਲੜੇ ਸਾਡੇ ਨਾਲ

ਸੋਧੋ

ਇਹ ਪੰਨਾ ਨੰ 116 ਤੋਂ 125 ਤੱਕ ਤੇ 140 ਤੋਂ 153 ਤੱਕ ਬੋਲੀਆਂ ਹਨ। ਇਹਨਾਂ'ਚ ਪਤਨੀ ਪ੍ਰਦੇਸ਼ ਜਾ ਰਹੇ ਪਤੀ ਨੂੰ ਕਹਿੰਦੀ ਹੈ ਕਿ ਆਪਣੀ ਮਾਂ,ਭੈਣ,ਬਾਪ ਨੂੰ ਸਮਝਾ ਕੇ ਜਾਈ ਤੇਰੇ ਜਾਣ ਤੋ ਬਾਅਦ ਉਹ ਮੈਨੂੰ ਤਾਅਨੇ ਮਾਰਦੇ ਲੜਦੇ ਹਨ। ਉਹ ਕਹਿੰਦੀ ਹੈ:

ਆਪ ਤਾ ਚੱਲੇ ਪਰਦੇਸ ਸਿੰਘ ਜੀ
 ਸਾਡੀ ਗੱਲ ਸੁਣ ਜੀ ਜਾਇੳ
 ਸੋਡੀ ਮਾਂ ਤਾ ਲੜੇ ਸਾਡੇ ਨਾਲ
 ਉਹਨੂੰ ਸਮਝਾ ਜੀ ਜਾਇੳ।

ਇਹ ਬੋਲੀਆਂ ਫਫੜੇ ਭਾਈਕੇ,ਮੋਹਨ ਮਾਜਰਾ,ਘੁਡਾਣੀ ਖੁਰਦ,ਮੌੜ,ਦਿੜਬਾ,ਚੀਮੇ,ਮਲੋਟ ਆਦਿ ਇਲਾਕਿਆਂ ਤੋ ਲਈਆ ਹਨ।

ਦੇਸ ਪਰਾਏ ਡੇਕਾਂ ਫੁੱਲੀਆਂ

ਸੋਧੋ

ਇਹ ਪੰਨਾ ਨੰ 126 ਤੋਂ 138 ਤੱਕ ਤੇ 154 ਤੋਂ 166 ਤੱਕ ਬੋਲੀਆਂ ਹਨ। ਇਹਨਾਂ ਬੋਲੀਆਂ'ਚ ਪਤਨੀ ਛੱਡ ਕੇ ਦੂਰ ਜਾ ਰਹੇ ਪਤੀ ਨੂੰ ਕਹਿੰਦੀ ਹੈ ਕਿ ਆਪ ਤਾ ਤੂੰ ਮੈਨੂੰ ਛੱਡ ਕੇ ਪਰਦੇਸ਼ ਤੁਰ ਚੱਲਿਆ ਐ ਮੈਂ ਤੇਰੇ ਬਿਨਾ ਇਹ ਬਾਲ ਵਰੇਸ ਉਮਰ ਕਿਵੇਂ ਹੰਢਾਵਾਂਗੀ। ਕਹਿੰਦੀ ਹੈ ਇਹ ਬੈਠਕਾਂ ਕਿਉਂ ਪਾਈਆਂ ਸੀ ਜਦੋਂ ਤੂੰ ਇੱਥੇ ਵੱਸਣਾ ਹੀ ਨਹੀਂ ਸੀ। ਪਤੀ ਤੋਂ ਬਿਨਾਂ ਉਸ ਦੇ ਨੈਣਾਂ ਨੇ ਕਿਣ-ਮਿਣ ਲਾਈ ਹੈ।

ਦੰਮਾਂ ਦੀਆਂ ਬੋਰੀਆਂ-ਹੱਡਾਂ ਦੀਆਂ ਢੇਰੀਆਂ

ਸੋਧੋ

ਇਹ ਪੰਨਾ ਨੰ 139 ਤੋਂ 150 ਤੱਕ ਤੇ ਇਸ ਚ 167 ਤੋਂ 185 ਤੱਕ ਬੋਲੀਆਂ ਹਨ। ਇਹਨਾਂ ਬੋਲੀਆਂ ਚ ਔਰਤ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਤੇਰਾ ਜਿਗਰਾ ਧੰਨ ਹੈ ਜੋ ਤੂੰ ਆਪਣਾ ਪੁੱਤਰ ਇੰਨੀ ਦੂਰ ਭੇਜਿਆ ਹੈ। ਸੱਸ ਕਹਿੰਦੀ ਹੈ ਕਿ ਦਮਾ ਦੇ ਲੋਭ ਕਰਕੇ ਗਿਆ ਹੈ। ਪਤਨੀ ਨੂੰ ਪਤੀ ਤੋਂ ਬਿਨਾਂ ਕੋਈ ਹਾਰ ਸ਼ਿੰਗਾਰ ਚੰਗਾ ਨਹੀਂ ਲੱਗਦਾ। ਅਖੀਰ ਉਸ ਦਾ ਪਤੀ ਲੜਾਈ ਵਿੱਚ ਮਾਰਿਆ ਜਾਂਦਾ ਹੈ। ਉਸ ਦੀ ਨਨਦ ਮੌਤ ਦੀ ਖਬਰ ਸੁਣਾਉਂਦੀ ਹੈ:-

ਭਾਮੇਂ ਵਸ ਭਾਬੋ ਭਾਮੇਂ ਨਾ ਵਸ ਭਾਬੋ
 ਵੀਰਾ ਬਸਰੇ ਦੀ ਲਾਮ ਵਿੱਚ ਮਾਰਿਆ ਨੀ

ਅੰਬ ਪੱਕੇ ਰਸ ਚੋਂ ਪਿਆ

ਸੋਧੋ

ਇਹ ਪੰਨਾ ਨੰ 157 ਤੋਂ 170 ਤੱਕ ਤੇ 184 ਤੋਂ 205 ਤੱਕ ਬੋਲੀਆਂ ਹਨ। ਪਤੀ ਆਪਣੀ ਸੱਜ ਵਿਆਹੀ ਪਤਨੀ ਨੂੰ ਛੱਡ ਕੇ ਚਲਾ ਜਾਂਦਾ ਹੈ। ਪਤਨੀ ਦੀ ਉਮਰ ਨੂੰ ਅੰਬ ਨਾਲ ਤੁਲਨਾ ਦਿੱਤੀ ਗਈ ਹੈ। ਉਹ ਆਪਣੇ ਪਤੀ ਨੂੰ ਕਹਿੰਦੀ ਹੈ ਜਿਵੇਂ ਅੰਬ ਵਿੱਚੋਂ ਰਸ ਚੋਂ ਗਿਆ ਹੈ ਉਵੇਂ ਹੀ ਪਤਨੀ ਦੀ ਉਮਰ ਵੀ ਢਲ ਰਹੀ ਹੈ। ਉਹ ਆਪਣੇ ਪਤੀ ਨੂੰ ਕਹਿੰਦੀ ਹੈ ਜੇ ਤੂੰ ਇੰਝ ਹੀ ਤੁਰ ਜਾਣਾ ਸੀ ਤਾ ਵਿਆਹ ਕਿਉ ਕਰਵਾਇਆ ਸੀ। ਉਹ ਮਿੱਟੀ ਦਾ ਬਾਵਾ ਬਣਾਉਦੀ ਹੈ ਅਤੇ ਉਸ ਨੂੰ ਦਿਲ ਦਾ ਹਾਲ ਸੁਣਾਉਂਦੀ ਹੈ।

ਮਿੱਟੀ ਦਾ ਬਾਵਾ ਬਣਾਨੀਆਂ,ਝੱਗਾ ਪਾਨੀਆ
 ਵੇ ਉੱਤੇ ਦੇਨੀ ਆ ਖੇਸੀ।

ਝੂਲ ਝੂਲ ਬਰੋਟਿਆ ਵੇ

ਸੋਧੋ

ਇਹ ਬੋਲੀਆਂ ਪੰਨਾ ਨੰ 171 ਤੋਂ 181ਤੇ 206 ਤੋਂ 215 ਤੱਕ ਬੋਲੀਆਂ ਹਨ। ਇਹਨਾਂ ਬੋਲੀਆਂ ਚ ਪਤਨੀ ਪਤੀ ਦੇ ਵਿਯੋਗ ਵਿੱਚ ਉਸ ਦੇ ਲਗਾਏ ਦਰੱਖਤਾ ਨਾਲ ਗੱਲਾ ਕਰਦਿਆਂ ਉਹਨਾਂ ਨੂੰ ਝੂਲਣ ਲਈ ਕਹਿੰਦੀ ਹੈ। ਉਹ ਪਤੀ ਨੂੰ ਕਹਿੰਦੀ ਹੈ ਕਿ ਤੂੰ ਝੂਠਾ ਹੈ ਜੋ ਝੂਠੇ ਕੌਲ ਕਰਾਰ ਕਰਕੇ ਚਲਾ ਗਿਆ ਹੈ।

ਝੂਲ ਵੇ ਬਰੋਟਿਆ ਵੇ
 ਵੇ ਸਾਡੇ ਜਾਨੀ ਨੇ ਲਾਇਆ ਵੇ-ਹੇ-ਏ

ਝੂਠਾ ਮਾਹੀਂ-ਝੂਠੇ ਲਾਉਂਦਾ ਲਾਰੇ

ਸੋਧੋ

ਇਹ ਪੰਨਾ ਨੰ 182 ਤੋਂ 188 ਤੱਕ ਤੇ ਇਸ ਚ 216 ਤੋਂ 225 ਤੱਕ ਬੋਲੀਆਂ ਹਨ। ਇਹਨਾਂ ਬੋਲੀਆਂ ਚ ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਕਾਂਟੇ,ਹਾਰ,ਸੱਗੀ,ਟਿੱਕਾ ਕੁੱਝ ਵੀ ਬਣਵਾ ਕੇ ਨਹੀਂ ਦਿੱਤਾ ਬਸ ਝੂਠੇ ਲਾਰੇ ਲਾਉਂਦਾ ਰਿਹਾ ਏ।

ਸਬਰ ਪਵੇ ਤੇਰੇ ਸਾਹਬ ਨੂੰ

ਸੋਧੋ

ਇਹ ਪੰਨਾ ਨੰ 189 ਤੋਂ 202 ਤੱਕ ਹਨ। ਇਸ ਚ 226 ਤੋਂ 242 ਤੱਕ ਬੋਲੀਆਂ ਹਨ। ਇਨ੍ਹਾਂ ਬੋਲੀਆਂ ਚ ਪਤਨੀ ਆਪਣੇ ਪਤੀ ਨੂੰ ਘਰ ਆਉਣ ਲਈ ਅਰਜੋਈਆ ਕਰਦੀ ਹੈ। ਉਹ ਪਤੀ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਗਹਿਣੇ ਤਾ ਕਰਵਾ ਕੇ ਦੇ ਗਿਆ ਏ ਪਰ ਆਪ ਇਨ੍ਹਾਂ ਨੂੰ ਦੇਖਣ ਨਹੀਂ ਆਇਆ।

ਕੀ ਕੁੱਝ ਖਾਂਦੀ ਮੇਰੀ ਚੈਂਚਲ ਨਾਰ

ਸੋਧੋ

ਇਹ ਪੰਨਾ ਨੰ 203 ਤੋਂ 216 ਤੱਕ ਤੇ ਇਸ ਚ 243 ਤੋਂ 250 ਤੱਕ ਬੋਲੀਆਂ ਹਨ। ਦੇਰ ਗਿਆ ਪਤੀ ਆਪਣੀ ਪਤਨੀ ਦਾ ਹਾਲ ਪੁੱਛਦਾ ਹੈ।ਉਸ ਨੂੰ ਪਤਾ ਲੱਗਦਾ ਹੈ ਕਿ ਬਾਕੀ ਸਭ ਠੀਕ ਹਨ ਪਰ ਉਸ ਦੀ ਪਤਨੀ ਦਾ ਉਸ ਦੇ ਬਿਨਾਂ ਬੁਰਾ ਹਾਲ ਹੈ:

ਰੇਸ਼ਮ ਦਰਿਆਈ ਤੇਰੇ ਮਾਈ ਤੇ ਬਾਪ
 ਲੱਠਾ ਮਖਮਲ ਤੇਰਾ ਵੱਡਾ ਪਰਿਵਾਰ
 ਪਾਟੀਆਂ ਲੀਰਾਂ ਤੇਰੀ ਚੰਚਲ ਨਾਰ ਵੇ-ਹੇ।

ਬਾਰੀ ਤਾ ਬਰਸੀ ਆ ਲੱਥੇ

ਸੋਧੋ

ਇਹ ਬੋਲੀਆਂ ਪੰਨਾ ਨੰ 217 ਤੋਂ 230 ਤੱਕ ਹਨ। ਤੇ 257 ਤੋਂ 263 ਤੱਕ ਬੋਲੀਆਂ ਹਨ। ਇਹ ਜਿਉਦੀ ਦੁਨੀਆਂ-45,46,58 ਤੇ ਮੇਰਾ ਪਿੰਡ 211-12 ਤੋਂ ਲਈਆ ਹਨ।

ਅੰਤਕਾ

ਸੋਧੋ

ਅਖੀਰ ਤੇ ਅੰਤਿਕਾਵਾ ਦਿੱਤੀਆ ਹਨ। ਅੰਤਕਾ-1:-233 ਤੋਂ 241 ਪੰਨੇ ਤੱਕ ਅੰਤਕਾ-2:-242 ਤੋਂ 262 ਪੰਨੇ ਤੱਕ ਅੰਤਕਾ-3:-263 ਤੋਂ 272 ਪੰਨੇ ਤੱਕ।[1]

ਹਵਾਲੇ

ਸੋਧੋ
  1. ਖੂੰਨੀ ਨੈਣ ਜਲ ਭਰੇ,ਨਾਹਰ ਸਿੰਘ,ਪੰਨਾ ਨੰ:263-272