ਸੰਦ ਸ਼ਬਦ ਦਾ ਅਰਥ ਹੈ ਅਜਿਹੀ ਕੋਈ ਵੀ ਵਸਤੂ ਜਿਸਨੂੰ ਲੋੜ ਮੁਤਾਬਿਕ, ਲੋੜ ਨੂੰ ਪੂਰਾ ਕਰਨ ਲਈ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਪੇਂਡੂ ਕਿਰਤ ਦੇ ਸੰਦਾਂ ਤੋਂ ਭਾਵ ਉਹ ਵਸਤਾਂ ਜਿੰਨ੍ਹਾਂ ਦੀ ਵਰਤੋਂ ਕਰਕੇ ਪੇਂਡੂ ਲੋਕ ਆਪਣੀ ਕਿਰਤ ਕਰਦੇ ਹਨ। ਇਨ੍ਹਾਂ ਸੰਦਾਂ ਦੀ ਵਰਤੋਂ ਆਰੰਭ ਤੋਂ ਲੈ ਕੇ ਅੱਜ ਤੱਕ ਹੁੰਦੀ ਆਈ ਹੈ। ਪਰ ਹੁਣ ਕੁਝ ਅਜਿਹੇ ਸੰਦ ਹਨ ਜਿੰਨ੍ਹਾਂ ਦੀ ਵਰਤੋਂ ਮਸ਼ੀਨਾਂ ਦੇ ਆਉਣ ਨਾਲ ਘੱਟਦੀ ਜਾ ਰਹੀ ਹੈ। ਹੁਣ ਅਸੀਂ ਇਸ ਬਾਰੇ ਵਿਸਥਾਰਪੂਰਵਕ ਪੜ੍ਹਾਂਗੇ।

ਸੁਹਾਗਾ

ਸੋਧੋ

ਲੱਕੜੀ ਦੇ ਇੱਕ ਮੋਟੇ ਫੱਟਿਆਂ ਵਾਲੇ ਵਾਹੀ ਜ਼ਮੀਨ ਨੂੰ ਪੱਧਰਾ ਕਰਨ ਵਾਲੇ, ਦੋ ਜੋਗਾਂ ਨਾਲ ਚੱਲਣ ਵਾਲੇ ਖੇਤੀ ਸੰਦ ਨੂੰ ਸੁਹਾਗਾ ਕਹਿੰਦੇ ਹਨ। ਸੁਹਾਗੇ ਦੀ ਵਰਤੋਂ ਵਾਹੀ ਹੋਈ ਜ਼ਮੀਨ ਵਿੱਚ ਉੱਠੇ ਡਲਿਆਂ ਨੂੰ ਭੰਨਣ ਲਈ, ਤੋੜਨ ਲਈ ਕੀਤੀ ਜਾਂਦੀ ਹੈ। ਸੁਹਾਗਾ ਫੇਰਨ ਨਾਲ ਵਹੀ ਹੋਈ ਜ਼ਮੀਨ ਤੇ ਧੁੱਪ ਤੇ ਗਰਮੀ ਦਾ ਘੱਟ ਅਸਰ ਹੋਣ ਕਾਰਨ ਜ਼ਮੀਨ ਵਿੱਚ ਨਮੀ ਬਣੀ ਰਹਿੰਦੀ ਹੈ। ਸੁਹਾਗਾ ਪਹਿਲਾਂ ਬਲਦਾਂ ਦੀਆਂ ਦੋ ਜੋੜੀਆਂ ਜਾਂ ਇੱਕ ਜੋੜੀ ਜਾਂ ਇੱਕ ਊਠ ਨਾਲ ਚਲਾਇਆ ਜਾਂਦਾ ਸੀ ਪਰ ਅੱਜ ਮਸ਼ੀਨੀਕਰਨ ਦਾ ਦੌਰ ਆ ਗਿਆ ਹੈ। ਇਸ ਲਈ ਅੱਜ ਦੇ ਸਮੇਂ ਵਿੱਚ ਸੁਹਾਗੇ ਲੱਕੜ ਦੇ ਵੀ ਬਣਦੇ ਹਨ ਤੇ ਲੋਹੇ ਦੇ ਵੀ ਅਤੇ ਟਰੈਕਟਰ ਨਾਲ ਚਲਾਏ ਜਾਂਦੇ ਹਨ। ਬਲਦਾਂ ਦੀਆਂ ਜੋੜੀਆਂ ਤੇ ਊਠਾਂ ਨਾਲ ਚੱਲਣ ਵਾਲੇ ਸੁਹਾਗੇ ਅੱਜ ਦੇ ਪੇਂਡੂ ਤੇ ਸ਼ਹਿਰੀ ਸਮਾਜ ਵਿੱਚੋਂ ਅਲੋਪ ਹੋ ਰਹੇ ਹਨ।

ਸੁਹਾਗੇ ਦੀ ਬਣਤਰ

ਸੋਧੋ

ਸੁਹਾਗੇ ਦੀ ਬਣਤਰ ਮੋਟੇ ਫੱਟੇ ਵਰਗੀ ਹੁੰਦੀ ਹੈ। ਇਹ 10 ਕੁ ਫੁੱਟ ਲੰਮਾ ਤੇ 1 1/4 ਕੁ ਫੁੱਟ ਚੌੜਾ ਤੇ 8/10 ਕੁ ਇੰਚ ਮੋਟਾ ਹੁੰਦਾ ਹੈ। ਆਮ ਤੌਰ 'ਤੇ 2/3 ਫੱਟਿਆਂ ਨੂੰ ਲੋਹੇ ਦੇ ਕਾਬਲਿਆਂ ਨਾਲ ਜੋੜ ਕੇ ਬਣਾਇਆ ਜਾਂਦਾ ਹੈ।

ਕੁਹਾੜੀ

ਸੋਧੋ

ਰੁੱਖਾਂ ਦੀਆਂ ਟਾਹਣੀਆਂ ਨੂੰ ਵੱਢਣ ਲਈ, ਛਾਂਗਣ ਲਈ ਅਤੇ ਲੱਕੜੀਆਂ ਨੂੰ ਪਾੜਨ ਵਾਲੇ ਘਰੇਲੂ ਸੰਦ ਨੂੰ ਕੁਹਾੜੀ ਕਹਿੰਦੇ ਹਨ। ਕੁਹਾੜੀ ਦੀ ਵਧੇਰੇ ਵਰਤੋਂ ਕਿਸਾਨਾਂ ਤੇ ਲੱਕੜਾਂ ਦਾ ਕੰਮ ਕਰਨ ਵਾਲੇ ਲੱਕੜਹਾਰਾ ਦੁਆਰਾ ਕੀਤੀ ਜਾਂਦੀ ਹੈ। ਕੁਹਾੜੀ ਦਾ ਵੱਡਾ ਰੂਪ ਕੁਹਾੜਾ ਹੁੰਦਾ ਹੈ। ਕੁਹਾੜੀ ਨਾਲ ਲੱਕੜਾਂ ਕੱਟ ਕੇ ਜੋ ਲੋਕ ਲੱਕੜ ਦਾ ਕੰਮ ਕਰਦੇ ਹਨ ਉਹ ਤਾਂ ਫਰਨੀਚਰ ਆਦਿ ਤਿਆਰ ਕਰਦੇ ਹਨ ਅਤੇ ਕਿਸਾਨ ਲੋਕ ਲੱਕੜਾਂ ਕੱਟ ਕੇ ਚੁੱਲ੍ਹਿਆਂ ਆਦਿ ਵਿੱਚ ਅੱਗ ਬਾਲਦੇ ਹਨ। ਕੁਹਾੜੀ ਦਾ ਪੀਨ ਤੇ ਪੱਤਾ ਇਕੱਠਾ ਹੀ ਹੁੰਦਾ ਹੈ। ਹੁਣ ਕੁਹਾੜੀ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ।

ਖੁਰਪਾ

ਸੋਧੋ

ਗੋਡੀ ਕਰਨ ਵਾਲੇ, ਘਾਹ ਖੋਤਣ ਵਾਲੇ ਸੰਦ ਨੂੰ ਖੁਰਖਾ ਕਹਿੰਦੇ ਹਨ। ਕਈ ਇਲਾਕਿਆਂ ਵਿੱਚ ਖੁਰਪੇ ਨੂੰ ਰੰਬਾ ਕਹਿੰਦੇ ਹਨ। ਖੇਤੀ ਦੇ ਮੁੱਢਲੇ ਸਮੇਂ ਵਿੱਚ ਖੁਰਪਾ ਇੱਕ ਮੁੱਢਲਾ ਸੰਦ ਸੀ। ਸ਼ੁਰੂ ਵਿੱਚ ਮਨੁੱਖੀ ਵਸੋਂ ਦੀ ਜਿਆਦਾ ਨਿਰਭਰਤਾ ਪਸ਼ੂਆਂ ਅਤੇ ਪਸ਼ੂਆਂ ਦੇ ਦੁੱਧ ਉੱਪਰ ਸੀ। ਬਹੁਤੀ ਧਰਤੀ ਗੈਰ ਆਬਾਦ ਸੀ। ਜਿੱਥੇ ਘਾਹ ਹੁੰਦਾ ਸੀ। ਘਾਹ ਨੂੰ ਖੁਰਪੇ ਨਾਲ ਖੋਤ ਕੇ ਪਸ਼ੂਆਂ ਨੂੰ ਪਾਇਆ ਜਾਂਦਾ ਸੀ। ਜਦੋਂ ਗੰਨਾ, ਮੱਕੀ, ਕਪਾਹ ਆਦਿ ਦੀਆਂ ਫਸਲਾਂ ਹੋਣ ਲੱਗੀਆਂ ਤਾਂ ਇਨ੍ਹਾਂ ਫਸਲਾਂ ਵਿੱਚ ਜਿਹੜਾ ਕੱਖ, ਘਾਹ ਆਦਿ ਹੁੰਦਾ ਸੀ, ਉਸਨੂੰ ਖੁਰਪੇ ਨਾਲ ਗੁੱਡ ਕੇ ਬਾਹਰ ਕੱਢਿਆ ਜਾਂਦਾ ਸੀ।

ਬਣਤਰ

ਸੋਧੋ

ਖੁਰਪੇ ਦਾ ਹੱਥਾ ਲੱਕੜ ਦਾ ਹੁੰਦਾ ਹੈ ਜਿਹੜਾ ਲੱਕੋਂ ਥੋੜ੍ਹਾ ਉਠਵਾਂ ਹੁੰਦਾ ਹੈ। ਜਿਸ ਵਿੱਚ ਆਸਾਨੀ ਨਾਲ ਹੱਥ ਦਾ ਪੰਜਾ ਆ ਜਾਂਦਾ ਹੈ। ਖੁਰਪੇ ਦਾ ਬਲੇਡ ਲੋਹੇ ਦੀ ਚੱਦਰ ਦਾ ਹੁੰਦਾ ਹੈ। ਬਲੈਡ ਦਾ ਅਗਲਾ ਹਿੱਸਾ ਬਹੁਤ ਤਿੱਖਾ ਹੁੰਦਾ ਹੈ। ਬਲੇਡ ਦੇ ਪਿਛਲੇ ਹਿੱਸੇ ਨੂੰ ਲੱਕੜ ਦੇ ਹੱਥੇ ਨਾਲ ਮੇਖਾਂ ਲਾ ਕੇ ਜੋੜਿਆ ਜਾਂਦਾ ਹੈ। ਪਰ ਅੱਜ ਦੇ ਸਮੇਂ ਵਿੱਚ ਖੁਰਪੇ ਦੀ ਵਰਤੋਂ ਵੀ ਬਹੁਤ ਘੱਟ ਗਈ ਹੈ।

ਘੱਹੀ

ਸੋਧੋ

ਮਿੱਟੀ ਪੁੱਟਣ ਵਾਲੇ ਲੋਹੇ ਦੇ ਧੰਦ ਨੂੰ ਘੱਹੀ ਕਹਿੰਦੇ ਹਨ। ਕਹੀ ਬਹੁਮੰਤਵੀ ਕੰਮ ਦੇਣ ਵਾਲਾ ਸੰਦ ਹੈ। ਘੱਹੀਆ ਨਾਲ ਟੋਏ ਪੱਟੇ ਜਾਂਦੇ ਹਨ ਖੇਤਾਂ ਵਿੱਚ ਖਾਦ ਖਿੰਡਾਈ ਜਾਂਦੀ ਹੈ। ਘਰਾਂ ਦੀ ਲਿੱਪਾਈ ਕਰਨ ਲਈ ਅਤੇ ਘਰ ਦੀ ਉਸਾਰੀ ਕਰਨ ਲਈ ਘਾਣੀ ਵੀ ਘੱਹੀ ਨਾਲ ਹੀ ਤਿਆਰ ਕੀਤੀ ਜਾਂਦੀ ਹੈ।

4 ਕੁ ਫੁੱਟ ਲੰਮਾ ਲੱਕੜ ਦਾ ਹੁੰਦਾ ਹੈ। ਇਸਦਾ ਬਲੇਡ ਲੋਹੇ ਦੀ ਚੱਦਰ ਦਾ ਹੁੰਦਾ ਹੈ। ਆਮ ਤੌਰ 'ਤੇ 12/13 ਕੁ ਇੰਚ ਲੰਮਾ ਹੁੰਦਾ ਹੈ ਅਤੇ 10/11 ਕੁ ਇੰਚ ਚੌੜਾ ਹੁੰਦਾ ਹੈ। ਬਲੇਡ ਦਾ ਅਗਲਾ ਹਿੱਸਾ ਤਿੱਖਾ ਹੁੰਦਾ ਹੈ ਤੇ ਪਿਛਲੇ ਹਿੱਸੇ ਵਿੱਚ ਪੀਨ ਫਿੱਟ ਕੀਤੀ ਜਾਂਦੀ ਹੈ। ਇਸ ਪੀਨ ਵਿੱਚ ਦਸਤਾ ਪਾਇਆ ਜਾਂਦਾ ਹੈ। ਇਸ ਤਰ੍ਹਾਂ ਕਹੀ ਬਣਦੀ ਹੈ। ਘੱਹੀ ਦੀ ਵਰਤੋਂ ਘਰੇਲੂ ਕੰਮਾਂ ਵਿੱਚ ਅਤੇ ਖੇਤੀ ਦੇ ਕੰਮਾਂ ਵਿੱਚ ਅਜੇ ਵੀ ਉਸੇ ਤਰ੍ਹਾਂ ਕੀਤੀ ਜਾਂਦੀ ਹੈ।

ਕਰੰਡੀ

ਸੋਧੋ

ਕਰੰਡੀ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਧੰਧਾ ਆਦਿ ਪਲੱਸਤਰ ਕਰਨ ਲਈ ਵਰਤੀ ਜਾਂਦੀ ਹੈ ਅਤੇ ਇੱਕ ਖੇਤਾਂ ਵਿੱਚ ਕਰੰਡ, ਭੰਨਣ ਲਈ ਵਰਤੀ ਜਾਂਦੀ ਹੈ। ਜੇਕਰ ਖੇਤ ਵਿੱਚ ਬੀਜ ਅਜੇ ਤਾਜ਼ਾ ਹੀ ਬੀਜਿਆ ਹੋਵੇ ਤੇ ਉਪਰੋਂ ਮੀਹ ਪੈ ਜਾਵੇ ਤਾਂ ਖੇਤ ਵਿੱਚ ਜ਼ਮੀਨ ਦੀ ਉਪਰਲੀ ਪਰਤ ਸਖਤ ਹੋ ਜਾਂਦੀ ਹੈ ਅਤੇ ਇਸ ਵਿੱਚੋਂ ਬੀਜ਼ ਉੱਗਦਾ ਨਹੀਂ। ਖੇਤ ਦੀ ਅਜਿਹੀ ਅਵਸਥਾ ਨੂੰ ਕਰੰਡ ਕਿਹਾ ਜਾਂਦਾ ਹੈ ਤੇ ਇਸ ਕਰੰਡ ਨੂੰ ਭੰਨਣ ਵਾਲੇ ਖੇਤੀ ਸੰਦ ਨੂੰ ਕੰਡਰੀ ਕਿਹਾ ਜਾਂਦਾ ਹੈ। ਦੂਸਰੀ ਕਰੰਡੀ ਦੀ ਵਧੇਰੇ ਵਰਤੋਂ ਘਰ ਆਦਿ ਕਿਸੇ ਵੀ ਇਮਾਰਤ ਦੀ ਉਸਾਰੀ ਕਰਨ ਵੇਲੇ ਮਿਸਤਰੀਆਂ ਦੁਆਰਾ ਕੀਤੀ ਜਾਂਦੀ ਹੈ।

ਕਸੀਆ

ਸੋਧੋ

ਛੋਟੀ ਕਹੀ, ਜਿਸਦਾ ਹੱਥਾ ਲੰਮਾ ਹੁੰਦਾ ਹੈ ਤੇ ਫਲ ਛੋਟਾ ਹੁੰਦਾ ਹੈ ਤੇ ਜਿਸ ਨਾਲ ਖੜ੍ਹ ਕੇ ਗੋਡੀ ਕੀਤੀ ਜਾਂਦੀ ਹੈ ਨੂੰ ਕਸੀਆ ਕਿਹਾ ਜਾਂਦਾ ਹੈ। ਫਸਲਾਂ ਵਿੱਚ ਹੋਏ ਨਦੀਨਾਂ ਨੂੰ ਕੱਢਣ ਲਈ ਗੋਡੀ ਕਰਨੀ ਪੈਂਦੀ ਹੈ। ਕਸੀਆ ਵਿਸ਼ੇਸ਼ ਤੌਰ 'ਤੇ ਕਪਾਹ, ਨਰਮਾ, ਤੇ ਗੰਨੇ ਦੀ ਗੋਡੀ ਲਈ ਵਰਤਿਆ ਜਾਂਦਾ ਹੈ। ਕਸੀਏ ਦਾ ਦਸਤਾ 5 ਕੁ ਫੁੱਟ ਲੰਮਾ ਹੁੰਦਾ ਹੈ ਤੇ ਦਸਤਾ ਲੱਕੜ ਦਾ ਹੁੰਦਾ ਹੈ। ਇਸਦਾ ਬਲੇਡ ਕਹੀ ਦੇ ਬਲੇਡ ਨਾਲੋਂ ਲੰਬਾਈ ਤੇ ਚੌੜਾਈ ਵਿੱਚ ਘੱਟ ਹੁੰਦਾ ਹੈ। ਅੱਜ ਕੱਲ੍ਹ ਨਦੀਨਾਸ਼ਕ ਦੇ ਆਉਣ ਨਾਲ ਕਸੀਏ ਦੀ ਵਰਤੋਂ ਘੱਟ ਗਈ ਹੈ।

ਛੱਜ ਲੱਕੜ ਦੀ ਵਸਤੂ ਹੈ ਜਿਸਨੂੰ ਪੁਰਾਣੇ ਸਮਿਆਂ ਵਿੱਚ ਬਹੁਤ ਉਪਯੋਗੀ ਸੰਦ ਵੋਂ ਵਰਤਿਆ ਜਾਂਦਾ ਸੀ। ਕਣਕ ਵੱਡਣ ਤੋਂ ਬਾਅਦ ਕੱਢਣ ਸਮੇਂ ਛੱਜ ਨਾਲ ਛੰਡੀ ਜਾਂਦੀ ਸੀ। ਛੱਜ ਨਾਲ ਦਾਲ, ਛੋਲੇ ਆਦਿ ਛੰਡ ਕੇ ਸਾਫ ਕੀਤੇ ਜਾਂਦੇ ਸਨ। ਇਸ ਤੋਂ ਇਲਾਵਾ ਛੱਜ ਨੂੰ ਵਿਆਹ-ਸ਼ਾਦੀ ਵਿੱਚ ਬਹੁਤ ਹੀ ਸ਼ੁਭ ਰਸਮ ਜਾਗੋ ਵਿੱਚ ਵਰਤਿਆ ਜਾਂਦਾ ਹੈ। ਅੱਜ ਮਸ਼ੀਨੀਕਰਨ ਦੇ ਯੁੱਗ ਵਿੱਚ ਕੰਬਾਇਨ੍ਹਾਂ ਆਦਿ ਆਉਣ ਕਰਕੇ ਛੱਜ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਹੈ।

ਚਿਮਟਾ

ਸੋਧੋ

ਚਿਮਟਾ ਲੋਹੇ ਦਾ ਘਰੇਲੂ ਸੰਦ ਹੈ। ਜਿਸਦੀ ਵਧੇਰੇ ਵਰਤੋਂ ਔਰਤਾਂ ਵੱਲੋਂ ਕੀਤੀ ਜਾਂਦੀ ਹੈ। ਜਦੋਂ ਔਰਤਾਂ ਚੁੱਲ੍ਹੇ ਉਪਰ ਜਾਂ ਗੈਸ ਉੱਪਰ ਜਾਂ ਤੰਦੂਰ ਉੱਪਰ ਰੋਟੀ ਬਣਾਉਂਦੀਆਂ ਹਨ ਤਾਂ ਰੋਟੀ ਨੂੰ ਅੱਗ ਵਿੱਚੋਂ ਸਿੱਧਾ ਚੱਕਣਾ ਬਹੁਤ ਹੀ ਔਖਾ ਹੈ। ਇਸ ਲਈ ਉਹ ਚਿਮਟੇ ਦੀ ਵਰਤੋਂ ਕਰਦੀਆਂ ਹਨ ਜੋ ਇੱਕ ਤਰ੍ਹਾਂ ਨਾਲ ਹੱਥ ਦਾ ਕੰਮ ਕਰਦਾ ਹੈ। ਇਸਦੀ ਵਰਤੋਂ ਨਾਲ ਹੱਥਾਂ ਨੂੰ ਸੇਕ ਨਹੀਂ ਲੱਗਦਾ। ਚਿਮਟਾ ਅੱਜ ਵੀ ਘਰੇਲੂ ਕੰਮਾਂ ਵਿੱਚ ਉਸੇ ਤਰ੍ਹਾਂ ਵਰਤਿਆ ਜਾਂਦਾ ਹੈ। ਜਿਵੇਂ ਕਿ ਪਹਿਲਾਂ ਵਰਤਿਆ ਜਾਂਦਾ ਸੀ।

ਦਾਤੀ

ਸੋਧੋ

ਫਸਲ ਜਾਂ ਪੱਠੇ ਵੱਢਣ ਵਾਲੇ ਲੋਹੇ ਤੇ ਲੱਕਣ ਦੇ ਦੰਦੇਦਾਰ ਬਣੇ ਸੰਦ ਨੂੰ ਦਾਤੀ ਕਹਿੰਦੇ ਹਨ। ਦਾਤੀ ਜਿੰਮੀਦਾਰਾਂ ਦਾ ਨਿੱਤ ਦਾ ਵਰੋਤਂ ਦਾ ਸੰਦ ਹੈ ਕਿਉਂਕਿ ਪਸ਼ੂਆਂ ਨੂੰ ਹਰ ਰੋਜ਼ ਹੀ ਪੱਠੇ ਵੱਢ ਕੇ ਪਾਉਣੇ ਹੁੰਦੇ ਹਨ। ਪਹਿਲੇ ਸਮਿਆਂ ਵਿੱਚ ਫਸਲ ਦੇ ਪੱਕਣ ਤੇ ਉਸਦੀ ਵਢਾਈ ਵੀ ਦਾਤੀ ਨਾਲ ਕੀਤੀ ਜਾਂਦੀ ਸੀ। ਇਸ ਲਈ ਫਸਲ ਵੱਢਣ ਤੋਂ ਪਹਿਲਾਂ ਦਾਤੀ ਦੀ ਪੂਜਾ ਕੀਤੀ ਜਾਂਦੀ ਸੀ। ਦਾਤੀ ਦਾ ਹੱਥਾ ਜਿਸਨੂੰ ਹੱਥ ਵਿੱਚ ਫੜਿਆ ਜਾਂਦਾ ਹੈ, ਉਹ ਲੱਥੜ ਦਾ ਹੁੰਦਾ ਹੈ ਅਤੇ ਇਸਦਾ ਫਲ ਲੋਹੇ ਦਾ ਹੁੰਦਾ ਹੈ। ਅੱਜ ਮਸ਼ੀਨਾਂ ਦੇ ਆਉਣ ਨਾਲ ਫਸਲਾਂ ਦੀ ਵਢਾਈ ਤੇ ਪੱਠਿਆਂ ਦੀ ਕਟਾਈ ਵਿੱਚ ਦਾਤੀ ਦੀ ਵਰਤੋਂ ਵੀ ਘਟਦੀ ਜਾ ਰਹੀ ਹੈ।

ਚਕਲਾ

ਸੋਧੋ

ਚਕਲਾ ਵੀ ਪੇਂਡੂ ਕਿਰਤ ਦਸੇ ਸੰਦਾਂ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਲੱਕੜੀ ਜਾਂ ਪੱਥਰ ਦੀ ਗੋਲ ਬਣੀ ਵਸਤੂ ਜਿਸ ਉੱਪਰ ਰੋਟੀਆਂ ਵੇਲੀਆਂ ਜਾਂਦੀਆਂ ਹਨ। ਉਸਨੂੰ ਚਕਲਾ ਕਿਹਾ ਜਾਂਦਾ ਹੈ। ਇੱਕ ਚਕਲਾ ਹੋਰ ਵੀ ਹੁੰਦਾ ਹੈ:- ਹਲਟ ਦੇ ਗੋਲ ਚੱਕਰ ਨੂੰ ਜਿਸ ਵਿੱਚ ਬੂੜੀਏ ਲੱਗੇ ਹੁੰਦੇ ਹਨ, ਚਕਲਾ ਕਹਿੰਦੇ ਹਨ।

ਕਰਾਹ

ਸੋਧੋ

ਉੱਚੀ-ਨੀਵੀਂ ਜ਼ਮੀਨ ਨੂੰ ਪੱਧਰ ਕਰਨ ਵਾਲੇ ਖੇਤੀ ਸੰਦ ਨੂੰ ਕਰਾਹ ਕਹਿੰਦੇ ਹਨ। ਕਰਾਹ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਬੜਾ ਕਰਾਹ ਜਿਸਨੂੰ ਬਲਦਾਂ ਦੀਆਂ ਦੋ ਜੋੜੀਆਂ ਚਲਾਉਂਦੀਆਂ ਹਨ। ਦੋ ਬੰਦੇ ਚਲਾਉਂਦੇ ਹਨ। ਇੱਕ ਛੋਟਾ ਕਰਾਹ ਜਿਸਨੂੰ ਬਲਦਾਂ ਦੀ ਇੱਕ ਜੋੜੀ ਖਿੱਚਦੀ ਹੈ ਤੇ ਇੱਕ ਬੰਦਾ ਚਲਾਉਂਦਾ ਹੈ। ਇਸਨੂੰ ਕਰਾਹੀ ਵੀ ਕਿਹਾ ਜਾਂਦਾ ਹੈ। ਕਰਾਹ ਆਮ ਤੌਰ 'ਤੇ ਕਿੱਦਰ ਦੇ ਫੱਟਿਆਂ ਦਾ ਬਣਾਇਆ ਜਾਂਦਾ ਹੈ। ਵੱਡੇ ਕਰਾਹ ਦੀ ਲੰਬਾਈ 9 ਕੁ ਫੁੱਟ ਹੁੰਦੀ ਹੈ। ਚੌੜਾਈ 2 ਕੁ ਫੁੱਟ ਹੁੰਦੀ ਹੈ ਤੇ ਛੋਟੇ ਕਰਾਹ/ਕਰਾਹੀ ਦੀ ਲੰਬਾਈ 4 ਕੁ ਫੁੱਟ ਹੁੰਦੀ ਹੈ।

ਘੁਲ੍ਹਾੜੀ/ਵੇਲਨਾ

ਸੋਧੋ

ਗੰਨਾ ਪੀੜਨ ਲਈ ਬਣੇ ਸੰਦ ਨੂੰ ਘੁਲ੍ਹਾੜੀ ਕਹਿੰਦੇ ਹਨ। ਕਈ ਇਲਾਕਿਆਂ ਵਿੱਚ ਘੁਲ੍ਹਾੜੀ ਨੂੰ ਵੇਲਨਾ ਵੀ ਕਹਿੰਦੇ ਹਨ। ਪਹਿਲਾਂ ਘੁਲ੍ਹਾੜੀ ਸੀ ਤੇ ਹੁਣ ਸਾਰੀ ਦੀ ਸਾਰੀ ਲੋਹੇ ਦੀ ਬਣਾਈ ਜਾਂਦੀ ਹੈ। ਗੰਨ੍ਹੇ ਦਾ ਸਾਰਾ ਕੰਮ ਇਸ ਘੁਲ੍ਹਾੜੀ ਤੇ ਹੀ ਨਿਰਭਰ ਕਰਦਾ ਹੈ।[1]

ਸਿੱਟਾ

ਸੋਧੋ

ਇਸ ਤਰ੍ਹਾਂ ਲੋਕ ਸਮੇਂ ਅਸੀਂ ਆਪਣੀ ਯੋਗਤਾ ਤੇ ਲੋੜ ਅਨੁਸਾਰ ਜਿਸ ਵੀ ਵਸਤੂ ਦੀ ਵਰਤੋਂ ਕਰਦੇ ਹਾਂ ਉਹ ਹੌਲੀ-ਹੌਲੀ ਇੱਕ ਉਪਯੋਗੀ ਸੰਦ ਦਾ ਸਥਾਨ ਪ੍ਰਾਪਤ ਕਰ ਲੈਂਦਾ ਹੈ। ਉੱਪਰ ਅਸੀਂ ਕੁਝ ਕੁ ਸੰਦਾਂ ਬਾਰੇ ਵਿਸਥਾਰ ਵਿੱਚ ਗੱਲ ਕੀਤੀ ਹੈ ਇਸ ਤੋਂ ਬਿਨਾਂ ਵੀ ਬਹੁਤ ਸਾਰੇ ਅਜਿਹੇ ਸੰਦ ਹਨ ਜਿੰਨ੍ਹਾਂ ਦੀ ਵਰਤੋਂ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਹੋ ਰਹੀ ਹੈ। ਜਿਵੇਂ ਹਲ, ਰੱਸਾ, ਲਾਸ, ਪੰਜਾਲੀ, ਪੱਟੀ, ਛਿੱਕਲਾ, ਤੰਗਲੀ, ਤਰਫਾਲੀ, ਟੋਕਾ, ਟਿੱਬਾ ਆਦਿ।

ਹਵਾਲੇ

ਸੋਧੋ
  1. ਕਹਿਲ, ਹਰਕੇਸ ਸਿੰਘ. ਪੰਜਾਬੀ ਵਿਰਸਾ ਕੋਸ਼. pp. 6–19.