ਖੇੜਾ (ਸ਼ਹਿਰ)
ਖੇੜਾ, ਭਾਰਤੀ ਰਾਜ ਦੇ ਗੁਜਰਾਤ ਰਾਜ ਦੇ ਖੇੜਾ ਜ਼ਿਲ੍ਹੇ ਵਿੱਚ ਇੱਕ ਸ਼ਹਿਰ ਅਤੇ ਇੱਕ ਨਗਰਪਾਲਿਕਾ ਹੈ। ਇਹ ਕੈਰਾ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਇਹ ਅਹਿਮਦਾਬਾਦ ਤੋਂ 35 ਕਿਲੋਮੀਟਰ . ਅਹਿਮਦਾਬਾਦ ਤੇ ਮੁੰਬਈ ਨੂੰ ਮਿਲਾਉਂਦੀ ਨੈਸ਼ਨਲ ਹਾਈਵੇ 8 ਖੇੜਾ ਵਿੱਚੀਂ ਲੰਘਦੀ ਹੈ। ਇਹ ਖੇੜਾ ਜ਼ਿਲ੍ਹਾ ਦਾ ਪ੍ਰਬੰਧਕੀ ਕੇਂਦਰ ਹੈ।
ਇਤਿਹਾਸ
ਸੋਧੋਖੇੜਾ ਦੇ ਸ਼ਹਿਰ ਅਠਾਰਵੀਂ ਸਦੀ ਦੇ ਸ਼ੁਰੂ ਵਿੱਚ ਬਾਬੀ ਪਰਿਵਾਰ ਪਾਸ ਆਇਆ, ਜਿਹਨਾਂ ਕੋਲ ਇਹ 1763 ਤੱਕ ਰਿਹਾ, ਜਦ ਇਸ ਨੂੰ ਮਰਾਠਿਆਂ ਨੇ ਹਥਿਆ ਲਿਆ। ਬਾਬੀ ਪਰਿਵਾਰ, ਜੋ ਖੇੜਾ ਤੇ ਰਾਜ ਕਰਦਾ ਸੀ ਖੰਭਾਤ ਚਲਾ ਗਿਆ ਹੈ ਅਤੇ ਹੁਣ ਬਹੁਤਾ ਪਰਿਵਾਰ ਅਹਿਮਦਾਬਾਦ ਵਿੱਚ ਰਹਿੰਦਾ ਹੈ। ਖੇੜਾ ਦੇ ਪਰਿਵਾਰ ਦਾ ਆਖਰੀ ਮੁਖੀ ਸੀ ਸਾਹਿਬਜ਼ਾਦਾ ਅਹਿਮਦ ਸਿਦੀਕੀ ਹੁਸੈਨ ਖਾਨਜੀ ਦਿਲਾਵਰ ਖਾਨਜੀ ਬਾਬੀ ਸੀ ਜੋ ਜੂਨਾਗੜ੍ਹ ਦੀ ਬੀਮਾ ਰਹੀਮ ਸੁਲਤਾਨਾ ਬਖਤੇ ਬਾਬੀ ਸਾਹਿਬਾ ਨਾਲ ਵਿਆਹਿਆ ਹੋਇਆ ਸੀ ਅਤੇ ਉਹਨਾਂ ਦੀ ਇੱਕ ਧੀ ਬੀਮਾ ਨਸਰੀਨ ਸੁਲਤਾਨਾ ਬਖਤੇ ਬਾਬੀ ਹੋਈ ਜੋ ਜੂਨਾਗੜ੍ਹ ਰਾਜ ਦੇ ਇੱਕ ਘਰਾਣੇ, ਦੇਵਗਾਮ ਦੇ ਸਾਹਿਬਜ਼ਾਦਾ ਅਨੀਸ ਮੁਹੰਮਦ ਖਾਨਜੀ ਬਾਬੀ ਨਾਲ ਵਿਆਹੀ ਹੈ। ਮਰਾਠਿਆਂ ਨੇ 1803 ਵਿੱਚ ਇਸ ਜ਼ਿਲ੍ਹੇ ਨੂੰ ਬ੍ਰਿਟਿਸ਼ ਦੇ ਸਪੁਰਦ ਕਰ ਦਿੱਤਾ, ਅਤੇ ਇਹ ਬਰਤਾਨਵੀ ਭਾਰਤ ਦੀ ਬੰਬਈ ਪ੍ਰੈਜੀਡੈਂਸੀ ਦਾ ਹਿੱਸਾ ਬਣ ਗਿਆ। ਇਹ 1830 ਤੱਕ ਇੱਕ ਵਿਸ਼ਾਲ ਫੌਜੀ ਸਟੇਸ਼ਨ ਸੀ, ਜਦ ਛਾਉਣੀ ਨੂੰ ਇਥੋਂ ਹਟਾ ਕੇ ਦੇਸਾ ਭੇਜ ਦਿੱਤਾ ਗਿਆ ਸੀ। ਗੁੱਜਰਾਂ ਨੇ ਖੇੜਾ ਜ਼ਿਲ੍ਹੇ ਵਿੱਚ ਬਹੁਤ ਸਾਰੇ ਜਾਟ ਅਤੇ ਹੋਰ ਗਰੁੱਪਾਂ ਵਾਂਗ ਪਿੰਡਾਂ ਦੀ ਸਥਾਪਨਾ ਕੀਤੀ।