ਖੈਰਲਾਂਜੀ ਹੱਤਿਆਕਾਂਡ
ਖੈਰਲਾਂਜੀ ਹੱਤਿਆਕਾਂਡ (ਜਾਂ ਖੈਰਲਾਂਜੀ ਕਤਲਾਮ) 29 ਸਤੰਬਰ 2006 ਨੂੰ ਪਿੰਡ ਖੈਰਲਾਂਜੀ (ਜ਼ਿਲ੍ਹਾ ਭੰਡਾਰਾ, ਮਹਾਰਾਸ਼ਟਰ) ਵਿੱਚ ਇੱਕ ਦਲਿਤ ਪਰਿਵਾਰ ਦੇ ਚਾਰ ਜੀਆਂ ਨੂੰ ਪਿੰਡ ਦੇ ਕੁੰਬੀ ਜਾਤੀ ਦੇ ਲੋਕਾਂ ਨੇ ਚੌਰਾਹੇ ਵਿੱਚ ਸਰੇਆਮ ਕਤਲ ਕਰ ਦਿੱਤਾ ਸੀ।[1][2]
ਮਿਤੀ | 29 ਸਤੰਬਰ 2006 |
---|---|
ਟਿਕਾਣਾ | ਖੈਰਲਾਂਜੀ, ਜ਼ਿਲ੍ਹਾ ਭੰਡਾਰਾ, ਮਹਾਰਾਸ਼ਟਰ |
ਕਾਰਨ | ਜਾਤੀਵਾਦ |
ਮੌਤ | 4 |
ਚਾਰਜ | ਕਤਲਾਮ |
ਇਤਿਹਾਸ
ਸੋਧੋ29 ਸਤੰਬਰ 2006 ਨੂੰ ਮਹਾਰਾਸ਼ਟਰ ਦੇ ਜ਼ਿਲ੍ਹਾ ਭੰਡਾਰਾ ਦੇ ਇੱਕ ਪਿੰਡ ਖੈਰਲਾਂਜੀ ਵਿੱਚ ਇੱਕ ਦਲਿਤ ਪਰਿਵਾਰ ਦੇ ਚਾਰ ਜੀਆਂ ਨੂੰ ਹਜੂਮ ਨੇ ਕਤਲ ਕਰ ਦਿੱਤਾ ਸੀ। ਪਰਿਵਾਰ ਦੀਆਂ ਔਰਤਾਂ ਸੁਰੇਖਾ ਤੇ ਪ੍ਰਿਯੰਕਾ (ਕ੍ਰਮਵਾਰ ਮਾਂ ਤੇ ਧੀ) ਨੂੰ ਕਤਲ ਕਰਨ ਤੋਂ ਪਹਿਲਾਂ ਜਨਤਕ ਤੌਰ 'ਤੇ ਨੰਗੇ ਘੁੰਮਾਇਆ ਗਿਆ ਸੀ। ਭਾਰਤੀ ਮੀਡੀਆ ਨੇ ਇਸ ਘਟਨਾ ਨੂੰ ਉਦੋਂ ਤੱਕ ਕਵਰ ਨਹੀਂ ਕੀਤਾ ਸੀ ਜਦੋਂ ਨਾਗਪੁਰ ਵਿੱਚ ਦੰਗੇ ਹੋ ਗਏ। ਫਿਰ ਵੀ ਇਸ ਨੂੰ ਉੱਚ ਜਾਤੀ ਦੇ ਲੋਕਾਂ ਦਾ ਇੱਕ ਕਾਰਾ ਦੱਸਿਆ ਗਿਆ। ਅਸਲ ਵਿੱਚ ਇਹ ਪਿੰਡ ਦੇ ਰਾਜਨੀਤਿਕ ਤੌਰ 'ਤੇ ਰਸੂਖ਼ ਵਾਲੇ ਕੁੰਬੀ ਜਾਤੀ (ਹੋਰ ਪਛੜੇ ਵਰਗ ਵਜੋਂ ਵਰਗੀਕ੍ਰਿਤ ਜਾਤੀ) ਦੇ ਲੋਕਾਂ ਨੇ ਅੰਜਾਮ ਦਿੱਤਾ ਸੀ।[3][4] ਉਹਨਾਂ ਨੇ ਆਪਣੇ ਖੇਤ ਉੱਤੇ ਦੀ ਸੜਕ ਬਣਾਉਣ ਦਾ ਵਿਰੋਧ ਕੀਤਾ ਸੀ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਕਤਲ ਕਰਨ ਤੋਂ ਪਹਿਲਾਂ ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ, ਜਦ ਕਿ ਬਾਅਦ ਨੂੰ ਸੀ ਬੀ ਆਈ ਦੀ ਪੜਤਾਲ ਨੇ ਸਿੱਟਾ ਕਢਿਆ ਕਿ ਬਲਾਤਕਾਰ ਨਹੀਂ ਕੀਤਾ ਗਿਆ ਸੀ।[5] ਪੋਸਟ-ਮਾਰਟਮ ਕਰਨ ਵਾਲੇ ਡਾਕਟਰਾਂ ਤੇ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਸਨ।[6]
ਹਵਾਲੇ
ਸੋਧੋ- ↑ Jaishankar, K. (2011), First।nternational Conference of the South Asian Society [of] Criminology and Victimology (SASCV), 15-17 January 2011, Jaipur, Rajasthan,।ndia: SASCV 2011: Conference Proceedings, South Asian Society of Criminology and Victimology.।nternational Conference, PP-295
- ↑ "Death sentences dropped for mob murder of Dalit family". BBC News. 14 July 2010.
- ↑ "Dalit blood on village square". Frontline. Archived from the original on 2008-03-01. Retrieved 2006-12-10.
{{cite web}}
: Unknown parameter|dead-url=
ignored (|url-status=
suggested) (help) - ↑ "Age old rivalry behind Khairlanji violence". NDTV. Retrieved 2006-12-10.
- ↑ "Khairlanji case: 11 chargesheeted". IBN Live. 2006-12-27. Archived from the original on 2007-01-06. Retrieved 2006-12-27.
- ↑ "India Outraged: Dalits, Like flies to feudal lords". Tehelka. 2006-04-11. Archived from the original on 2007-02-10. Retrieved 2006-12-27.
{{cite web}}
: Unknown parameter|dead-url=
ignored (|url-status=
suggested) (help)