ਖੋਪੇ
ਹਲਟ, ਖਰਾਸ, ਕੋਹਲੂ ਉੱਤੇ ਚਲਦੇ ਊਠ, ਬਲਦਾਂ ਦੀ ਜੋੜੀ ਜਾਂ ਇਕੱਲੇ ਬਲਦ ਦੀਆਂ ਅੱਖਾਂ ਨੂੰ ਢਕਣ ਵਾਲੇ ਚੰਮ ਦੇ ਟੋਪੇ ਜਿਹੀ ਬਣੀ ਵਸਤ ਨੂੰ ਖੋਪੇ ਕਹਿੰਦੇ ਹਨ। ਖੋਪੇ ਲਾਉਣ ਦਾ ਇਹ ਫਾਇਦਾ ਹੁੰਦਾ ਸੀ ਕਿ ਇਨ੍ਹਾਂ ਪਸ਼ੂਆਂ ਦੇ ਮਗਰ ਫਿਰ ਕੇ ਹੱਕਣ ਦੀ ਲੋੜ ਨਹੀਂ ਪੈਂਦੀ ਸੀ। ਖੋਪੇ ਲਾ ਕੇ ਹੀ ਪਸ਼ੂਆਂ ਨੂੰ ਚਲਾ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਇਕ ਬੰਦਾ ਹੀ ਹਲਟ, ਖਰਾਸ ਅਤੇ ਕੋਹਲੂ ਚਲਾ ਲੈਂਦਾ ਸੀ। ਜੇਕਰ ਊਠ ਜਾਂ ਬਲਦਾਂ ਦੀ ਜੋੜੀ ਨੂੰ ਬਗੈਰ ਖੋਪੇ ਲਾਇਆਂ ਹਲਟ ’ਤੇ ਜੋੜਿਆ ਜਾਂਦਾ ਸੀ ਤਾਂ ਇਕ ਬੰਦਾ ਤਾਂ ਇਨ੍ਹਾਂ ਪਸ਼ੂਆਂ ਨੂੰ ਹੱਕਣ ਲਈ ਚਾਹੀਦਾ ਹੁੰਦਾ ਸੀ। ਦੂਸਰਾ ਬੰਦਾ ਹਲਟ ਨਾਲ ਨਿਕਲੇ ਪਾਣੀ ਨੂੰ ਖੇਤਾਂ ਨੂੰ ਲਾਉਣ ਲਈ ਚਾਹੀਦਾ ਹੁੰਦਾ ਸੀ।[1]
ਖੋਪੇ ਦੇ ਟੋਪੇ ਵਰਗਾ ਹਿੱਸਾ ਅੱਖਾਂ ਉੱਪਰ ਲੱਗਦਾ ਸੀ। ਦੋਵੇਂ ਖੋਪਿਆਂ ਨੂੰ ਆਪਸ ਵਿਚ ਜੋੜਨ ਵਾਲੀ ਚੰਮ ਦੀ ਪੱਟੀ ਨੂੰ ਕਾਚੜ ਕਹਿੰਦੇ ਸਨ। ਕਈ ਇਲਾਕਿਆਂ ਵਿਚ ਇਸ ਨੂੰ ਮਾਝੀ ਕਹਿੰਦੇ ਸਨ। ਖੋਪਿਆਂ ਨੂੰ ਊਠ, ਬਲਦਾਂ ਦੇ ਅੱਖਾਂ ਉਪਰੋਂ ਦੀ ਕਸ ਕੇ ਬੰਨ੍ਹਣ ਵਾਲੀ ਰੱਸੀ ਨੂੰ ਤਣੀਆਂ ਕਹਿੰਦੇ ਸਨ। ਕਈ ਖੋਪਿਆਂ ਦੀਆਂ ਤਣੀਆਂ ਚੰਮ ਦੀਆਂ ਹੁੰਦੀਆਂ ਸਨ। ਕਈਆਂ ਦੀਆਂ ਸਣ ਦੀ ਰੱਸੀਆਂ ਦੀਆਂ ਹੁੰਦੀਆਂ ਸਨ। ਹੁਣ ਨਾ ਹਲਟ ਰਹੇ ਹਨ। ਨਾ ਖਰਾਸ ਰਹੇ ਹਨ। ਨਾ ਬਲਦਾਂ ਨਾਲ ਚੱਲਣ ਵਾਲੇ ਕੋਹਲੂ ਰਹੇ ਹਨ। ਇਸ ਲਈ ਖੋਪਿਆਂ ਦੀ ਵਰਤੋਂ ਕਿਥੋਂ ਹੋਣੀ ਹੈ ?[2]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991.
{{cite book}}
: Check date values in:|year=
(help)CS1 maint: location (link) CS1 maint: year (link) - ↑ ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991.
{{cite book}}
: Check date values in:|year=
(help)CS1 maint: location (link) CS1 maint: year (link)