ਖੰਭ
ਪੰਖ, ਪਰ ਜਾਂ ਖੰਭ ਕੁੱਝ ਪ੍ਰਾਣੀਆਂ, ਖਾਸ ਤੌਰ ਉੱਤੇ ਪੰਛੀਆਂ ਦੀ ਦੇਹ ਨੂੰ ਢਕਣ ਵਾਲੇ ਅੰਗ ਹੁੰਦੇ ਹਨ। ਇਹ ਰੀੜ੍ਹ ਦੀ ਹੱਡੀ ਵਿਚਲੀਆਂ ਸਭ ਤੋਂ ਗੁੰਝਲਦਾਰ (ਇੰਟੇਗੁਮੈਂਟਰੀ ਬਣਤਰਾਂ ਮੰਨੇ ਜਾਂਦੇ ਹਨ[1][2] ਅਤੇ ਇਹ ਗੁੰਝਲਦਾਰ ਵਿਕਾਸਗਤ ਕਾਢਕਾਰੀ ਦੀ ਇੱਕ ਪ੍ਰਮੁੱਖ ਮਿਸਾਲ ਹੈ।[3] ਆਧੁਨਿਕ ਕਾਲ ਵਿੱਚ ਕੇਵਲ ਪਰਿੰਦਿਆਂ ਦੇ ਸਰੀਰਾਂ ਉੱਤੇ ਮਿਲਣ ਵਾਲੇ ਖੰਭ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਧਰਤੀ ਦੇ ਕੁਦਰਤੀ ਇਤਹਾਸ ਵਿੱਚ ਕੁੱਝ ਡਾਇਨਾਸੋਰਾਂ ਦੇ ਸਰੀਰਾਂ ਉੱਤੇ ਵੀ ਹੋਇਆ ਕਰਦੇ ਸਨ। ਜੀਵ ਵਿਗਿਆਨਿਆਂ ਦੇ ਅਨੁਸਾਰ ਖੰਭ ਪ੍ਰਾਣੀਆਂ ਦੀ ਤਵਚਾ ਪ੍ਰਣਾਲੀ ਨਾਲ ਸੰਬੰਧਿਤ ਸਭ ਤੋਂ ਜਟਿੱਲ (ਕਾਂਪਲੈਕਸ) ਅੰਗ ਹਨ। ਪੰਛੀਆਂ ਦੇ ਸਰੀਰ ਢਕਣ ਵਾਲੇ ਖੰਭਾਂ ਨੂੰ ਦੇਹ-ਖੰਭ ਕਹਿੰਦੇ ਹਨ। ਇਨ੍ਹਾਂ ਤੋਂ ਹੀ ਪੰਛੀਆਂ ਦੇ ਸਰੀਰ ਦੀ ਪਛਾਣ ਹੁੰਦੀ ਹੈ ਤੇ ਉਹਨਾਂ ਨੂੰ ਉੱਡਣ ਵਿੱਚ ਸੌਖ ਹੁੰਦੀ ਹੈ। ਇਨ੍ਹਾਂ ਖੰਭਾਂ ਵਿੱਚ ਉੱਡਣ-ਖੰਭ ਤੇ ਪੂਛ-ਖੰਭ ਵੀ ਸ਼ਾਮਿਲ ਹੁੰਦੇ ਹਨ।
ਪੰਛੀਆਂ ਨੂੰ ਖੰਭ ਕਈ ਤਰ੍ਹਾਂ ਫ਼ਾਇਦੇਮੰਦ ਹਨ।
- ਇਹ ਉੜਾਨ ਵਿੱਚ ਮਦਦ ਕਰਦੇ ਹਨ।
- ਸਰਦੀ-ਗਰਮੀ ਅਤੇ ਵਰਖਾ ਤੋਂ ਸਰੀਰ ਦਾ ਬਚਾਓ ਕਰਦੇ ਹਨ।
- ਰੰਗਾਂ ਤੋਂ ਆਪਸ ਵਿੱਚ ਆਪਣੀ ਜਾਤੀ ਦੀ ਪਹਿਚਾਣ ਕਰਾਂਦੇ ਹਨ।
- ਨਰ ਨੂੰ ਮਾਦਾ ਆਪਣੇ ਵੱਲ ਆਕਰਸ਼ਤ ਕਰਨ ਵਿੱਚ ਸਹਾਇਕ ਹੁੰਦੇ ਹਨ।
- ਇੱਕ-ਦੂਜੇ ਨੂੰ ਸੰਕੇਤ ਭੇਜਣ ਲਈ ਕੰਮ ਆਉਂਦੇ ਹਨ।
- ਲੜਾਈਆਂ ਵਿੱਚ ਕੰਮ ਆਉਂਦੇ ਹਨ।
ਹਵਾਲੇ
ਸੋਧੋ- ↑ "The evolutionary origin and diversification of feathers" (PDF). The Quarterly Review of Biology. 77 (3): 261–295. 2002. doi:10.1086/341993. PMID 12365352. Retrieved 7 July 2010.
{{cite journal}}
: Unknown parameter|authors=
ignored (help) - ↑ Prum, R.O.; Brush, A.H (March 2003). "Which Came First, the Feather or the Bird?" (PDF). Scientific American. 288 (3): 84–93. doi:10.1038/scientificamerican0303-84. PMID 12616863. Retrieved 7 July 2010.
{{cite journal}}
: Unknown parameter|last-author-amp=
ignored (|name-list-style=
suggested) (help) - ↑ Prum, Richard O (1999). "Development and Evolutionary Origin of Feathers" (PDF). Journal of Experimental Zoology (Molecular and Developmental Evolution). 285 (4): 291–306. doi:10.1002/(SICI)1097-010X(19991215)285:4<291::AID-JEZ1>3.0.CO;2-9. PMID 10578107. Archived from the original (PDF) on 9 ਅਪਰੈਲ 2011. Retrieved 7 ਜੁਲਾਈ 2010.
{{cite journal}}
: Unknown parameter|deadurl=
ignored (|url-status=
suggested) (help)