ਗਣਰਾਜ
ਗਣਰਾਜ (ਰਿਪਬਲਿਕ, ਲਾਤੀਨੀ: Res Publica-ਜਨਤਾ ਦਾ ਰਾਜ) ਇੱਕ ਅਜਿਹਾ ਦੇਸ਼ ਹੁੰਦਾ ਹੈ ਜਿੱਥੋਂ ਦੇ ਸ਼ਾਸਨਤੰਤਰ ਵਿੱਚ ਦੇਸ਼ ਦੇ ਸਰਬਉਚ ਪਦ ਉੱਤੇ ਸੰਵਿਧਾਨਕ ਤੌਰ 'ਤੇ ਆਮ ਜਨਤਾ ਵਿੱਚੋਂ ਕੋਈ ਵੀ ਵਿਅਕਤੀ ਬਿਰਾਜਮਾਨ ਹੋ ਸਕਦਾ ਹੈ ਅਤੇ ਜਿਥੇ ਸ਼ਾਸਨ ਦੇ ਪਦ ਚੋਣ ਜਾਂ ਨਾਮਜਦਗੀਆਂ ਰਾਹੀਂ ਪੁਰ ਕੀਤੇ ਜਾਂਦੇ ਹਨ ਵਿਰਾਸਤ ਵਿੱਚ ਨਹੀਂ ਮਿਲਦੇ। ਆਮ ਪ੍ਰਚਲਿਤ ਸਰਲ ਪਰਿਭਾਸ਼ਾ ਅਨੁਸਾਰ ਇਸ ਤਰ੍ਹਾਂ ਦੇ ਸ਼ਾਸਨਤੰਤਰ ਨੂੰ ਗਣਤੰਤਰ ਕਿਹਾ ਜਾਂਦਾ ਹੈ ਜਿਥੇ ਦੇਸ਼ ਦਾ ਮੁੱਖੀ ਬਾਦਸ਼ਾਹ ਨਹੀਂ ਹੁੰਦਾ।[1][2] ਲੋਕਤੰਤਰ ਜਾਂ ਪਰਜਾਤੰਤਰ ਇਸ ਤੋਂ ਵੱਖ ਹੁੰਦਾ ਹੈ। ਲੋਕਤੰਤਰ (ਅੰਗਰੇਜ਼ੀ: Democracy) ਉਹ ਸ਼ਾਸਨਤੰਤਰ ਹੁੰਦਾ ਹੈ ਜਿੱਥੇ ਵਾਸਤਵ ਵਿੱਚ ਆਮ ਜਨਤਾ ਜਾਂ ਉਸ ਦੇ ਬਹੁਮਤ ਦੀ ਇੱਛਾ ਨਾਲ ਸ਼ਾਸਨ ਚੱਲਦਾ ਹੈ। ਅੱਜ ਸੰਸਾਰ ਦੇ ਬਹੁਤੇ ਦੇਸ਼ ਗਣਰਾਜ ਹਨ, ਅਤੇ ਇਸ ਦੇ ਨਾਲ-ਨਾਲ ਲੋਕਤਾਂਤਰਿਕ ਵੀ।
ਹਵਾਲੇ
ਸੋਧੋ- ↑ "republic", WordNet 3.0, Dictionary.com, retrieved 20 March 2009
- ↑ "Republic". Merriam-Webster. http://www.merriam-webster.com/dictionary/republic. Retrieved August 14, 2010.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |