ਹਲਟ ਦੇ ਬੜੇ ਚੱਕਲੇ ਦੇ ਧੁਰੇ ਦੇ ਉਪਰਲੇ ਹਿੱਸੇ ਵਿਚ ਪਾਈ ਲੰਮੀ ਲੱਕੜ ਨੂੰ ਜਿਸ ਨਾਲ ਜੁੜ ਦੇ ਬਲਦ ਹਲਟ ਨੂੰ ਗੋੜਦੇ ਹਨ, ਗਰਧਨ ਕਹਿੰਦੇ ਹਨ। ਕਈ ਇਲਾਕਿਆਂ ਵਿਚ ਗਾਧੀ ਕਹਿੰਦੇ ਹਨ। ਘੁਲਾੜੀ ਵੀ ਗਰਧਨ ਨਾਲ ਚਲਾਈ ਜਾਂਦੀ ਹੈ। ਖਰਾਸ਼ ਵੀ ਗਰਧਨ ਨਾਲ ਚਲਾਇਆ ਜਾਂਦਾ ਹੈ। ਕੋਹਲੂ ਵੀ ਗਰਧਨ ਨਾਲ ਚਲਾਇਆ ਜਾਂਦਾ ਹੈ। ਪਰ ਖਰਾਸ ਤੇ ਕੋਹਲੂ ਦੀ ਗਰਧਨ ਦੀ ਬਣਤਰ ਹਲਟ ਤੇ ਘੁਲਾੜੀ ਦੀ ਗਰਧਨ ਤੋਂ ਵੱਖਰੀ ਹੁੰਦੀ ਹੈ। ਹੁਣ ਨਾ ਹਲਟ ਰਹੇ ਹਨ, ਨਾ ਖਰਾਸ ਰਹੇ ਹਨ, ਨਾ ਕੋਹਲੂ ਰਹੇ ਹਨ।ਘੁਲਾੜੀ ਜ਼ਰੂਰ ਦੁਆਬੇ, ਮਾਝੇ ਅਤੇ ਰੋਪੜ ਜ਼ਿਲ੍ਹਿਆਂ ਵਿਚ ਕਿਤੇ ਨਾ ਕਿਤੇ ਚਲਦੀ ਮਿਲ ਜਾਂਦੀ ਹੈ। ਪਰ ਇਹ ਬਲਦਾਂ ਦੀ ਥਾਂ ਇੰਜਣ ਨਾਲ ਚਲਾਈ ਜਾਂਦੀ ਹੈ। ਹੁਣ ਗਰਧਨ ਬਾਰੇ ਜਾਣਕਾਰੀ ਤਾਂ ਅੱਜ ਦੀ ਪੀੜ੍ਹੀ ਨੂੰ ਸ਼ਬਦ-ਕੋਸ਼ ਵਿਚੋਂ ਹੀ ਮਿਲਿਆ ਕਰੇਗੀ ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.