ਤਵਿਆਂ ਵਾਲੇ ਵਾਜੇ ਨੂੰ ਗਰਾਮੋਫੋਨ ਕਹਿੰਦੇ ਹਨ। ਲੋਕੀ ਆਮ ਇਸ ਨੂੰ ਤਵਿਆਂ ਵਾਲੀ ਮਸ਼ੀਨ ਕਹਿੰਦੇ ਸਨ। ਪਹਿਲੇ ਸਮਿਆਂ ਵਿਚ ਗਰਾਮੋਫੋਨ ਸੁਣਨਾ ਵੀ ਮਨੋਰੰਜਨ ਦਾ ਇਕ ਸਾਧਨ ਹੁੰਦਾ ਸੀ। ਪਿੰਡਾਂ ਵਿਚ ਕਿਸੇ ਕਿਸੇ ਪਰਿਵਾਰ ਕੋਲ ਹੀ ਗਰਾਮੋਫੋਨ ਹੁੰਦਾ ਸੀ। ਮਸ਼ੀਨ ਉਪਰ ਜੋ ਰਿਕਾਰਡ ਰੱਖਿਆ ਜਾਂਦਾ ਸੀ, ਉਸਨੂੰ ਤਵਾ ਕਹਿੰਦੇ ਸਨ।ਤਵੇ ਪੱਥਰ ਦੇ ਹੁੰਦੇ ਸਨ। ਤਵੇ ਨੂੰ ਮਸ਼ੀਨ ਉਪਰ ਰੱਖਿਆ ਜਾਂਦਾ ਸੀ। ਮਸ਼ੀਨ ਵਿਚ ਚਾਬੀ ਭਰੀ ਜਾਂਦੀ ਸੀ। ਮਸ਼ੀਨ ਦੇ ਸਾਊਂਡ ਬੌਕਸ ਵਿਚ ਸੂਈ ਪਾਈ ਜਾਂਦਾ ਸੀ। ਸੂਈ ਨੂੰ ਤਵੇ ਉੱਪਰ ਰੱਖਿਆ ਜਾਂਦਾ ਸੀ। ਸੂਈ ਨੂੰ ਤਵੇ 'ਤੇ ਰੱਖਣ ਨਾਲ ਗੌਣ ਵਾਲਿਆਂ ਦੀ ਆਵਾਜ਼ ਨਿਕਲਦੀ ਸੀ। ਇਸ ਤਰ੍ਹਾਂ ਤਵਿਆਂ ਵਿਚ ਭਰੇ ਗਾਣੇ, ਸ਼ਬਦਾਂ ਅਤੇ ਕਵੀਸ਼ਰਾਂ ਨੂੰ ਸੁਣਿਆ ਜਾਂਦਾ ਸੀ। ਹੁਣ ਇਹ ਸਾਡਾ ਮਨੋਰੰਜਨ ਦਾ ਸਾਧਨ ਅਲੋਪ ਹੋ ਗਿਆ ਹੈ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.