ਗਰਾਸਮੈਨ ਦਾ ਨੇਮ

ਗਰਾਸਮੈਨ ਦਾ ਨੇਮ ਜਾਂ ਮਹਾਂਪ੍ਰਾਣਤਾ ਦਾ ਨੇਮ ਧੁਨੀ ਪਰਿਵਤਨ ਦਾ ਇੱਕ ਨੇਮ ਹੈ ਜੋ ਹਰਮਨ ਗਰਾਸਮੈਨ ਦੁਆਰਾ ਲੱਭਿਆ ਗਿਆ ਸੀ। ਉਸਨੇ ਇਹ ਨੇਮ ਪੁਰਾਤਨ ਯੂਨਾਨੀ ਅਤੇ ਸੰਸਕ੍ਰਿਤ ਵਿੱਚ ਲੱਭਿਆ, ਜਿਸ ਅਨੁਸਾਰ ਜਦੋਂ ਦੋ ਨਾਲ ਲਗਦੇ ਉਚਾਰਖੰਡਾਂ ਦੇ ਵਿੱਚ ਦੋ ਮਹਾਂਪ੍ਰਾਣ ਧੁਨੀਆਂ ਆਉਣ ਤਾਂ ਪਹਿਲੀ ਧੁਨੀ ਆਪਣੀ ਪ੍ਰਾਣਤਾ ਗਵਾ ਦਿੰਦੀ ਹੈ।

ਉਦਾਹਰਨਸੋਧੋ

ਇਸ ਨੇਮ ਅਨੁਸਾਰ ਪਰੋਟੋ-ਇੰਡੋ-ਯੂਰਪੀ ਦਾ ਸ਼ਬਦ "*bʰodʰ" (ਭੋਧ) ਸੰਸਕ੍ਰਿਤ ਵਿੱਚ ਆਉਂਦੇ ਹੋਏ "बोध" (ਬੋਧ) ਬਣ ਗਿਆ ਕਿਉਂਕਿ ਨੇਮ ਅਨੁਸਾਰ ਪਹਿਲੀ ਧੁਨੀ ਦੀ ਪ੍ਰਾਣਤਾ ਨਹੀਂ ਰਹੀ।