ਗਰੈਂਡ ਪੈਲਸ ਬੈਂਕਾਕ, ਥਾਈਲੈਂਡ ਵਿੱਚ ਬਣਿਆ ਇਮਾਰਤਾਂ ਦਾ ਇੱਕ ਕੰਪਲੈਕਸ ਹੈ[1]। ਇਹ ਥਾਂ ਲਗਭਗ 1782 ਤੋਂ ਥਾਈਲੈਂਡ ਦੇ ਰਾਜੇ ਦਾ ਰਹਿਣ ਦਾ ਸਥਾਨ ਹੈ। ਰਾਜਾ ਉਸਦੀ ਸਰਕਾਰ ਅਤੇ ਉਸਦਾ ਕੋਰਟ ਇਸ ਮਹਿਲ ਵਿੱਚ ਹੀ ਆਪਣੇ ਫੈਸਲੇ ਲੈਂਦੇ ਸਨ। ਹੁਣ ਦਾ ਬਾਦਸ਼ਾਹ ਭੂਮੀਬੋਲ ਅਦੁਲਿਦੇਜ ਚਿਤਰਾਲਿਆਦੇਜ ਪੈਲਸ ਵਿੱਚ ਰਹਿੰਦਾ ਹੈ। ਪਰ ਗਰੈਂਡ ਪੈਲਸ ਨੂੰ ਦਫ਼ਤਰੀ ਕੰਮਾਂ ਲਈ ਵਰਤਿਆ ਜਾਂਦਾ ਹੈ। ਇੱਥੇ ਹਰ ਸਾਲ ਕਈ ਸ਼ਾਹੀ ਪ੍ਰੋਗਰਾਮ ਹੁੰਦੇ ਹਨ। ਇਹ ਥਾਂ ਥਾਈਲੈਂਡ ਵਿੱਚ ਆਉਣ ਵਾਲੇ ਸੈਲਾਨੀਆਂ ਲਈ ਖਿਚ ਦਾ ਕੇਂਦਰ ਹੈ।

The Grand Palace from across the Chao Phraya River
Chakri Maha Prasat in the Grand Palace, completed in 1882

ਇਤਿਹਾਸ

ਸੋਧੋ

ਇਸ ਪੈਲਸ ਦੀ ਉਸਾਰੀ 6 ਮਈ 1782 ਨੂੰ ਸ਼ੁਰੂ ਹੋਈ ਸੀ। ਇਸਦੀ ਉਸਾਰੀ ਦਾ ਕੰਮ ਰਾਜਾ ਬੁੱਧ ਯੋਦਫਾ ਚੁਲਾਲੋਕਾ (ਰਾਮਾ ਪਹਿਲਾ) ਦੇ ਕਹਿਣ ਤੇ ਸ਼ੁਰੂ ਹੋਇਆ। ਥੋਨਬਰੀ ਦੇ ਰਾਜਾ ਤਕਸ਼ਿਨ ਤੋਂ ਰਾਜਭਾਗ ਖੋਹਣ ਤੋਂ ਬਾਅਦ ਰਾਮਾ ਪਹਿਲਾ ਆਪਣੇ ਚਕਰੀ ਵੰਸ਼ ਲਈ ਇੱਕ ਰਾਜਧਾਨੀ ਬਣਾਉਣਾ ਚਾਹੁੰਦਾ ਸੀ। ਉਸਨੇ ਸ਼ਕਤੀ ਦੀ ਸੀਟ ਥੋਨਬਰੀ ਤੋਂ ਬਦਲ ਕੇ ਚਾਓ ਫਰਾਇਆ ਨਦੀ ਦੇ ਕੰਡੇ ਤੇ ਲੈ ਆਇਆ, ਜਿਹੜਾ ਕਿ ਬੈਂਕਾਕ ਦੇ ਪੱਛਮੀ ਪਾਸੇ ਤੇ ਸਥਿਤ ਹੈ।

ਹਵਾਲੇ

ਸੋਧੋ
  1. Royal।nstitute of Thailand. (2011). How to read and how to write. (20th Edition). Bangkok: Royal।nstitute of Thailand.।SBN 978-974-349-384-3.

ਬਾਹਰੀ ਲਿੰਕ

ਸੋਧੋ