ਗਵਾਲਮੰਡੀ
ਗਵਾਲਮੰਡੀ ਲਾਹੌਰ ਦੇ ਕੇਂਦਰੀ ਹਿੱਸੇ ਵਿੱਚ ਸਥਿਤ ਇੱਕ ਨਗਰ ਹੈ। ਇਸਨੂੰ ਲਾਹੌਰ ਦਾ ਸੱਭਿਆਚਾਰਕ ਕੇਂਦਰ ਮੰਨਿਆ ਜਾਂਦਾ ਹੈ। ਲਾਹੌਰ ਦੀ ਮਸ਼ਹੂਰ ਫੂਡ ਸਟਰੀਟ ਇੱਥੇ ਸਥਿਤ ਹੈ। ਗਵਾਲਮੰਡੀ ਦੋ ਸ਼ਬਦਾਂ ਗਵਾਲ ਅਰਥਾਤ ਗਵਾਲਾ ਅਤੇ ਮੰਡੀ ਤੋਂ ਬਣਿਆ ਹੈ। ਰਸਮੀ ਤੌਰ 'ਤੇ ਗਵਾਲਮੰਡੀ ਪੰਜਾਬ ਵਿੱਚ ਮੱਝਾਂ ਦਾ ਦੁੱਧ ਪੈਦਾ ਕਰਨ ਵਾਲ਼ੀਆਂ ਸਭ ਤੋਂ ਵੱਡੀਆਂ ਮੰਡੀਆਂ ਵਿੱਚੋਂ ਇੱਕ ਸੀ। 1947 ਤੋਂ ਬਾਅਦ ਵੱਡੀ ਗਿਣਤੀ ਵਿੱਚ ਕਸ਼ਮੀਰੀ ਇੱਥੇ ਵੱਸਣ ਲੱਗੇ। ਗਵਾਲਮੰਡੀ ਬੱਟ ਪਰਿਵਾਰ ਦਾ ਕੇਂਦਰ ਹੈ ਅਤੇ ਯੂਕੇ ਦੇ ਬਹੁਤ ਸਾਰੇ ਬੱਟ ਨਾਗਰਿਕ ਇਨ੍ਹਾਂ ਪਰਿਵਾਰਾਂ ਤੋਂ ਹੀ ਹਨ। ਰਸਮੀ ਤੌਰ 'ਤੇ ਇਹ ਪਹਿਲਵਾਨਾਂ ਅਤੇ ਠੱਗਾਂ ਲਈ ਜਾਣਿਆ ਜਾਂਦਾ ਹੈ, ਜ਼ਿਆ ਹਕੂਮਤ ਦੇ ਬਾਅਦ ਗਵਾਲਮੰਡੀ ਦਾ ਸੱਭਿਆਚਾਰ ਬਹੁਤ ਜ਼ਿਆਦਾ ਬਦਲ ਗਿਆ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੇ ਉੱਚ ਅਤੇ ਇੱਥੋਂ ਤੱਕ ਕਿ ਪੋਸਟ ਗ੍ਰੈਜੂਏਟ ਸਿੱਖਿਆ ਲੈਣਾ ਸ਼ੁਰੂ ਕਰ ਦਿੱਤਾ। ਗਵਾਲਮੰਡੀ ਵਿੱਚ ਸਾਖਰਤਾ ਦਰ ਕਾਫ਼ੀ ਉੱਚੀ ਹੈ।
ਇਤਿਹਾਸਕ ਸਥਾਨ
ਸੋਧੋਗਵਾਲਮੰਡੀ ਦੇ ਇਲਾਕੇ ਨੂੰ ਚਾਰ ਸੜਕਾਂ ਲੱਗਦੀਆਂ ਹਨ ਜਿਨ੍ਹਾਂ ਨੂੰ ਜੋੜਨ ਨਾਲ਼ ਟ੍ਰੈਪੇਜ਼ੀਅਮ ਜਿਹੀ ਬਣਦੀ ਹੈ। ਚਾਰ ਵਿੱਚੋਂ 3 ਸੜਕਾਂ ਦਾ ਨਾਮ ਬ੍ਰਿਟਿਸ਼ ਸਾਮਰਾਜ ਦੇ ਲਾਰਡਾਂ ਦੇ ਨਾਮ ਉੱਤੇ ਰੱਖਿਆ ਗਿਆ ਹੈ:
- ਲਾਰਡ ਨਿਸਬਤ
- ਲਾਰਡ ਚੈਂਬਰਲੇਨ
- ਲਾਰਡ ਮੈਕਲਿਓਡ
ਨਿਸਬਤ ਰੋਡ ਦੇ ਅੰਤ ਵਿੱਚ ਅਤੇ ਕਿਲ੍ਹਾ ਗੁਜਰ ਸਿੰਘ ਬਸਤੀ ਦੇ ਜੰਕਸ਼ਨ 'ਤੇ ਮੁੱਖ ਚੌਕ ਨੂੰ ਮੌਲਾਨਾ ਜ਼ਫਰ ਅਲੀ ਚੌਕ ਕਿਹਾ ਜਾਂਦਾ ਹੈ। [1]
ਕਿੰਗ ਐਡਵਰਡ ਮੈਡੀਕਲ ਯੂਨੀਵਰਸਿਟੀ, ਜੋ ਕਿ ਭਾਰਤੀ ਉਪ ਮਹਾਂਦੀਪ ਦਾ ਦੂਜਾ ਸਭ ਤੋਂ ਪੁਰਾਣਾ ਮੈਡੀਕਲ ਕਾਲਜ ਹੈ, ਵੀ ਇੱਥੇ ਸਥਿਤ ਹੈ। ਮੇਓ ਹਸਪਤਾਲ, ਜੋ ਕਿ ਖੇਤਰ ਦਾ ਸਭ ਤੋਂ ਵੱਡਾ ਸਿਹਤ ਦੇਖਭਾਲ ਹਸਪਤਾਲ ਹੈ, ਵੀ ਇੱਥੇ ਗਵਾਲਮੰਡੀ ਅਤੇ ਮਸ਼ਹੂਰ ਅਨਾਰਕਲੀ ਬਾਜ਼ਾਰ ਦੇ ਵਿਚਕਾਰ ਸਥਿਤ ਹੈ।
ਸ਼ਾਹ ਅਬਦੁਲ-ਮਾਲੀ ਦਾ ਮਕਬਰਾ ਸ਼ਹਿਰ ਦੇ ਅੰਦਰ ਸਥਿਤ ਹੈ ਅਤੇ ਨਾਲ ਹੀ "ਮਾਈ ਲਾਡੋ" ਨਾਮ ਦੀ ਸਭ ਤੋਂ ਪੁਰਾਣੀ ਮਸਜਿਦ ਮੇਓ ਹਸਪਤਾਲ ਦੇ ਨੇੜੇ ਸਥਿਤ ਹੈ।
ਹਵਾਲੇ
ਸੋਧੋ- ↑ "Lakshmi Chowk: Ode to a Changing Lahore". Youlin magzine. 22 January 2020.