ਗਾਉਂਦਾ ਪੰਜਾਬ (ਪੁਸਤਕ)
ਫਰਮਾ:।nfobox book ਪੁਸਤਕ:ਗਾਉਦਾ ਪੰਜਾਬ ਲੇਖਕ:ਸੁਖਦੇਵ ਮਾਦਪੁਰੀ ਪ੍ਰਕਾਸ਼ਕ: ਨਿੳ ਬੂਕ ਕੰਪਨੀ ਮਾਈ ਹੀਰਾ ਗੇਟ,ਜਲੰਧਰ ਛਾਪਕ:ਮਹਿੰਦਰਾ ਆਰਟ ਪ੍ਰੈਸ, ਕਚਹਿਰੀ ਰੋਡ ਲੁਧਿਆਣਾ ਮੁੱਲ:ਤਿੰਨ ਰੁਪੇੲ ਇਹ ਕਿਤਾਬ ਗਾਉਂਦਾ ਪੰਜਾਬ ਸੁਖਦੇਵ ਮਾਦਪੁਰੀ ਦੀ ਲਿਖੀ ਹੋਈ ਹੈ। ਇਸ ਕਤਾਬ ਵਿੱਚ ਮਲਵਈ ਟੱਪਿਆਂ ਦਾ ਜ਼ਿਕਰ ਕੀਤਾ ਗਿਆ ਹੈ। ਮਾਦਪੁਰੀ ਦਾ ਮਲਵਈ ਟੱਪਿਆਂ ਦਾ ਪਹਿਲਾ ਲੋਕ ਗੀਤ ਸੰਗ੍ਰਹਿ ਗਾਉਂਦਾ ਪੰਜਾਬ 1959 ਵਿੱਚ ਪ੍ਰਕਾਸ਼ਿਤ ਹੋਇਆ ਸੀ ਜਿਸ ਵਿੱਚ 1011 ਇੱਕ ਤੁਕੀਆ ਬੋਲੀਆਂ ਸੰਗ੍ਰਹਿਤ ਸਨ। ਇਸ ਕਿਤਾਬ ਦਾ ਨਵਾਂ ਐਡੀਸ਼ਨ ਵੀ ਛਪ ਚੁੱਕਾ ਹੈ।ਜਿਸ ਵਿੱਚ ਹੋਰ ਜ਼ਿਆਦਾ ਸੋਧ ਕੀਤੀ ਗਈ ਹੈ। ਇਸ ਵਿੱਚ ਹੋਰ ਟੱਪੇ ਸ਼ਾਮਿਲ ਕੀਤੇ ਗਏ ਹਨ। ਇਸ ਵਿੱਚ 180 ਪੰਨੇ ਹਨ।
ਮਲਵਈ ਟੱਪੇ
ਸੋਧੋਮਲਵਈ ਟੱਪੇ ਆਪਣੀ ਕਵਿ-ਸੱਮਗਰੀ ਦੀ ਅਨੂਪਮਤਾ ਕਾਰਨ ਸੰਸਾਰ ਭਰ ਦੀ ਉੱਤਮ ਕਾਵਿ ਪ੍ਰਾਪਤੀ ਹਨ। ਗਿੱਧੇ ਦੀਆਂ ਬੋਲੀਆਂ ਪੰਜਾਬੀ ਲੋਕ ਕਾਵਿ ਦਾ ਪ੍ਰਮੁੱਖ ਅੰਗ ਹਨ। ਜੋ ਹਜ਼ਾਰਾਂ ਦੀ ਗਿਣਤੀ ਵਿੱਚ ਮਿਲਦੀਆਂ ਹਨ। ਇੱਕ ਲੜੀਆਂ ਬੋਲੀਆਂ ਨੂੰ ਮਲਵਈ ਟੱਪੇ ਕਹਿੰਦੇ ਹਨ। ਇਸ ਵਿੱਚ ਪਸ਼ੂ ਪੰਛੀ, ਹਾਰ-ਸ਼ਿੰਗਾਰ, ਸਰਕਾਰੀ ਪਾਤਰ, ਪੇਕਾ ਘਰ, ਸੁਹਰਾ ਘਰ, ਆਦਿ ਟੱਪਿਆਂ ਦਾ ਜ਼ਿਕਰ ਕੀਤਾ ਗਿਆ ਹੈ।
ਫੁਲ ਪਤਾਸੇ
ਸੋਧੋਲਈਏ ਗੁਰਾਂ ਦਾ ਨਾਂ
ਸੋਧੋਇਸ ਵਿੱਚ ਮਾਦਪੁਰੀ ਨੇ ਅਲੱਗ-ਅਲੱਗ ਗੱਲਾਂ ਦਾ ਜ਼ਿਕਰ ਕੀਤਾ ਹੈ।ਮਲਵਈ ਟੱਪੇ ਸ਼ੁਰੂ ਕਰਨ ਤੋ ਪਹਿਲਾਂ ਗੁਰਾਂ ਦਾ ਨਾਂ ਲਿਆ ਜਾਂਦਾ ਹੈ।ਜਿਵੇਂ ਗੁਰੂ ਨਾਨਕ, ਭਗਤ, ਗੁਰੂ ਗੋਬਿੰਦ ਅਤੇ ਅੰਤ ਵਿੱਚ ਅਰਜ਼ੋਈ ਕੀਤੀ ਜਾਂਦੀ ਹੈ।
ਉੱਚਾ ਦਰ ਬਾਬੇ ਨਾਨਕ ਦਾ
ਮੈ ਸ਼ੌਭਾ ਸੁਣ ਕੇ ਆਇਆ
ਮੈ ਜਾਵਾਂ ਬਲਿਹਾਰ
ਕਲਗੀਆਂ ਵਾਲੇ ਤੋ
ਧਰਤੀ ਦੇ ਲਾਲ
ਸੋਧੋਧਰਤੀ ਦੇ ਲਾਲ ਵਿੱਚ ਲੇਖਕ ਨੇ ਵੱਖ-ਵੱਖ ਦਰਖ਼ਤਾਂ ਦੀ ਗੱਲ ਕੀਤੀ ਹੈ। ਜਿਵੇ:- ਅੰਬ, ਸਰੂ, ਹਰਮਲ, ਕਿੱਕਰ, ਕਰੀਰ ਤੇ ਵਣ, ਕੱਚੀ ਕੈਲ, ਚੰਨਣੁ, ਚੰਬਾ ਕਲੀ, ਨਿੰਮ, ਨਿੰਬੂ, ਬੇਰ, ਸਰੋਂ, ਕਪਾਹ ਆਦਿ ਦਾ ਜ਼ਿਕਰ ਆਇਆ ਹੈ।
ਛੇਤੀ ਛੇਤੀ ਵੱਧ ਕਿੱਕਰੇ
ਅਸੀਂ ਸੱਸ ਦਾ ਸੰਦੂਕ ਬਣਾਉਣਾ
ਕੱਤੇ ਦੀ ਕਪਾਹ ਵੇਚਕੇ
ਮੇਰਾ ਮਾਮਲਾ ਨਾ ਹੋਇਆ ਪੂਰਾ
ਫੁਲ ਪਤਾਸੇ
ਸੋਧੋਫੁਲ ਪਤਾਸੇ ਵਿੱਚ ਮਾਦਪੁਰੀ ਨੇ ਲੰਡੂਆਂ ਦਾ ਜ਼ਿਕਰ ਕੀਤਾ ਹੈ। ਜਿਸ ਵਿੱਚ ਔਰਤ ਤੇ ਮਰਦ ਦਾ ਪਿਆਰ ਲੰਡੂਆਂ ਨਾਲ ਜੋੜ ਕੇ ਦਰਸਾਇਆ ਗਿਆ ਹੈ।
ਲੰਡੂ ਭੁਰ ਗਏ ਬਨੇਰੇ ਨਾਲ ਲੱਗ ਕੇ
ਸੁੱਤੀਏ ਜਾਗ ਅਲ੍ਹੜੇ।
ਗਿਝੀ ਹੋਈ ਲੱਡੂਆਂ ਦੀ
ਦਾਲ ਫੁਲਕਾ ਨਾ ਖਾਵੇ
ਪਸ਼ੂ
ਸੋਧੋਹੀਰਾ ਹਰਨ, ਘੋੜਾ, ਬੋਤਾ/ਊਠ, ਬਲਦ, ਬੱਕਰੀ, ਬੱਕਰਾ, ਮੱਝ ਇਹਨਾਂ ਪਸ਼ੂਆ ਦਾ ਜ਼ਿਕਰ ਆਇਆ ਹੈ।
ਜਾਣਾ ਹੈਦਰ ਸ਼ੇਖ ਦੇ ਮੇਲੇ
ਬੋਤੇ ਨੂੰ ਸ਼ਿੰਗਾਰ ਮੁੰਡਿਆ
ਪੰਛੀ
ਸੋਧੋਇੱਲ, ਕਾਂ, ਕੋਇਲ, ਕਬੂਤਰ, ਕੂੰਜ, ਤੋਤਾ, ਤਿੱਤਰ, ਬਟੇਰਾ, ਬਾਜ਼, ਬਗਲਾ, ਭਰਿੰਡ, ਮੋਰ, ਭੋਰ ਆਦਿ ਪੰਛੀਆ ਦਾ ਜ਼ਿਕਰ ਆਇਆ ਹੈ।
ਸਾਡੇ ਤੋਤਿਆ ਨੂੰ ਬਾਗ ਬਾਹਰੇ
ਨਿੰਮ ਦਾ ਤੂੰ ਮਾਣ ਨਾ ਕਰੀ
ਸੁਰਮੇ ਦਾ ਕੀ ਪਾਉਣਾ
ਤੇਰੀ ਅੱਖ ਨੀ ਕਬੂਤਰ ਵਰਗੀ
ਹਾਰ-ਸ਼ਿੰਗਾਰ
ਸੋਧੋਇਸ ਵਿੱਚ ਔਰਤਾ ਦੇ ਗਹਿਣੇ, ਸ਼ਿੰਗਾਰ ਦਾ ਸਮਾਨ ਜਿਵੇਂ:-ਸੁਰਮਾ, ਚੂੜੀਆ, ਜ਼ੰਜ਼ੀਰੀ, ਜਾਗਟ, ਝਾਂਜਰ, ਝੁਮਕੇ, ਤਵੀਤ, ਨੱਥ-ਮੱਛਲੀ, ਨੱਤੀਆ, ਫ਼ੁਲਕਾਰੀ, ਬੰਦ, ਬਾਂਕਾਂ, ਬਾਜ਼ੂ ਬੰਦ, ਲੌਂਗ, ਲੋਟਣ ਆਦਿ ਦਾ ਜ਼ਿਕਰ ਆਇਆ ਹੈ।
ਲੋਕਾਂ ਭਾਣੇ ਘੁੰਡ ਕੱਢਦੀ
ਨੰਗਾ ਰੱਖਦੀ ਕਲਿੱਪ ਵਾਲਾ ਪਾਸਾ
ਨਿੰਮ ਨਾਲ ਝੂਟਦੀਏ
ਤੇਰੇ ਝੁਮਕੇ ਲੈਣ ਹੁਲਾਰੇ
ਸਰਕਾਰੀ ਪਾਤਰ
ਸੋਧੋਇਸ ਵਿੱਚ ਸਰਕਾਰੀ ਨੌਕਰੀਆ ਦੀ ਗੱਲ ਕੀਤੀ ਗਈ ਹੈ। ਜਿਵੇਂ:- ਜੱਜ, ਥਾਣੇਦਾਰ, ਪਟਵਾਰੀ ਆਦਿ ਸਰਕਾਰੀ ਪਾਤਰਾ ਦਾ ਜ਼ਿਕਰ ਕੀਤਾ ਗਿਆ ਹੈ।
ਤੀਲੀ ਲੌਂਗ ਦਾ ਮੁੱਕਦਮਾ ਭਾਰੀ
ਠਾਣੇਦਾਰਾ ਸੋਚ ਕੇ ਕਰੀ।
ਕਿਹੜੇ ਪਿੰਡ ਦਾ ਬਣਿਆ ਪਟਵਾਰੀ
ਕਾਗਜਾਂ ਦੀ ਬੰਨ੍ਹੀ ਗੱਠੜੀ
ਛੜਿਆ ਦਾ ਸ਼ੌਕ ਬੁਰਾ
ਸੋਧੋਇਸ ਵਿੱਚ ਛੜਿਆ ਦੀ ਜ਼ਿੰਦਗੀ, ਸ਼ੌਕ ਅਤੇ ਹੋਰ ਗੱਲਾ ਬਾਰੇ ਚਰਚਾ ਕੀਤੀ ਗਈ ਹੈ। ਤੀਵੀਆ ਤੋ ਬਿਨਾਂ ਛੜਿਆ ਦੇ ਹਾਲ ਦਾ ਵਰਨਰ ਕੀਤਾ ਗਿਆ ਹੈ।
ਰੰਨਾ ਵਾਲਿਆ ਦੇ ਪੱਕਣ ਪਰੌਠੇ
ਛੜਿਆ ਦੀ ਅੱਗ ਨਾ ਬਲੇ।
ਛੜਿਆ ਨੇ ਕਪਾਹ ਬੀਜਲੀ
ਕੋਈ ਡਰਦੀ ਚੁਗਣ ਨਾ ਜਾਵੇ
ਪੇਕਾ ਘਰ
ਸੋਧੋਬਾਬਲ ਧੀ
ਸੋਧੋਇਸ ਵਿੱਚ ਬਾਬਲ ਧੀ ਦੀ ਆਪਸੀ ਵਾਰਤਾਲਾਪ ਦਾ ਵਰਣਨਰ ਕੀਤਾ ਗਿਆ ਹੈ।ਧੀ ਆਪਣੇ ਬਾਬਲ ਨੂੰ ਚੰਗਾ ਵਰ ਲੱਭਣ ਲਈ ਨਸੀਹਤ ਕਰਦੀ ਹੈ। ਵਿਆਹ ਤੋ ਬਾਅਦ ਧੀ ਆਪਣੇ ਬਾਬਲ ਕੋਲ ਦੁੱਖ-ਸੁੱਖ ਕਿਵੇ ਸਾਂਝਾ ਕਰਦੀ ਹੈ ਇਹ ਮਲਵਈ ਟੱਪਿਆ ਵਿੱਚ ਦੇਖਣ ਨੂੰ ਮਿਲਦਾ ਹੈ। ਇਹਨਾਂ ਟੱਪਿਆ ਰਾਹੀ ਧੀ ਆਪਣੇ ਬਾਬਲ ਨਾਲ ਦਿਲ ਦੀਆਂ ਗੱਲਾ ਬਿਆਨ ਕਰਦੀ ਹੈ।
ਸੁੱਤੀ ਪਈ ਨੂੰ ਪੱਖੇ ਦੀ ਝੱਲ ਮਾਰੇ
ਉਹ ਵਰ ਟੋਲੀ ਬਾਬਲਾ।
ਬਾਪੂ ਤੇਰੇ ਮੰਦਰਾ 'ਚੋ
ਧੱਕੇ ਦੇਣ ਸਕੀਆ ਭਰਜਾਈਆਂ।
ਵੀਰ ਮੇਰਾ ਪੱਟ ਦਾ ਲੱਛਾ
ਸੋਧੋਇਸ ਵਿੱਚ ਭੈਣ ਆਪਣੇ ਵੀਰ ਦੀ ਤਾਰੀਫ਼ ਕਰਦੀ ਹੈ। ਪਹਿਲਾਂ ਉਹ ਰੱਬ ਕੋਲੋ ਆਪਣੇ ਵੀਰ ਨੂੰ ਮੰਗਦੀ ਹੈ। ਫਿਰ ਇਹਨਾਂ ਟੱਪਿਆਂ ਵਿੱਚ ਵੀਰ ਦੀ ਅਹਿਮੀਅਤ,ਚਾਚੇ ਤਾਏ ਦਾ ਮਤਲਬ ਹੋਣ ਬਾਰੇ, ਵੀਰਾਂ ਦਾ ਸਾਰੀ ਉਮਰ ਦੇ ਪੇਕੇ ਬਚਨ ਲਈ,ਸੁਹਰੇ ਗਈ ਭੈਣ ਨੂੰ ਵੀਰ ਦਾ ਮਿਲਣ ਜਾਣਾ,ਭੈਣ ਦਾ ਆਪਣੇ ਵੀਰ ਦੀ ਲੰਮੀ ਉਮਰ ਲਈ ਅਰਜ਼ੋਈਆ ਕਰਨਾ ਅਤੇ ਸੱਸਾ ਦਾ ਨੂੰਹਆ ਨੂੰ ਵੀਰਾ ਦੇ ਤਾਅਨੇ ਦੇਣਾ ਬਾਰੇ ਦੱਸਿਆ ਗਿਆ ਹੈ।
ਦੋ ਵੀਰ ਦਈ ਵੇ ਰੱਬਾ
ਮੇਰੀ ਸਾਰੀ ਉਮਰ ਦੇ ਮਾਪੇ।
ਚਾਚੇ ਤਾਏ ਮਤਲਬ ਦੇ
ਛੱਕਾ ਪੂਰਦੇ ਅੰਮਾ ਦੇ ਜਾਏ।
☬
ਬਹੁਤਿਆ ਭਰਾਵਾਂ ਵਾਲੀਏ
ਤੈਨੂੰ ਤੀਆਂ ਤੇ ਲੈਣ ਨੀ ਆਏ।
ਭੂਆ ਭਤੀਜਾ
ਸੋਧੋਇਹਨਾਂ ਟੱਪਿਆਂ ਵਿੱਚ ਭੂਆ ਭਤੀਜੇ ਦੇ ਆਪਸੀ ਪਿਆਰ ਦਾ ਵਰਣਨ ਕੀਤਾ ਗਿਆ ਹੈ।
ਬੋਤੇ ਚਾਰਦੇ ਭਤੀਜੇ ਮੇਰੇ
ਕੱਤਦੀ ਨੂੰ ਆਣ ਮਿਲਦੇ।
ਪੁੱਤ ਵੀਰ ਦਾ ਭਤੀਜਾ ਮੇਰਾ
ਨਾਉ ਜੜ ਮਾਪਿਆਂ ਦੀ
ਖੰਡ ਮਿਸ਼ਰੀ
ਸੋਧੋਖੰਡ ਮਿਸ਼ਰੀ ਦੇ ਟੱਪਿਆਂ ਵਿੱਚ ਮਾਦਪੁਰੀ ਨੇ ਕੁੜੀ ਦੇ ਰੰਗ, ਰੂਪ, ਹੁਸਨ, ਤੋਰ, ਲੱਕ, ਸ਼ਰਬਤੀ ਅੱਖੀਆਂ ਅਤੇ ਗੁੱਤ ਦਾ ਜ਼ਿਕਰ ਕੀਤਾ ਗਿਆ ਹੈ।
ਖੰਡ ਮਿਸ਼ਰੀਆ ਦੀਆਂ ਡਲੀਆ
ਰੂਪ ਕੁਆਰੀ ਦਾ।
ਗੋਰਾ ਰੰਗ ਤੇ ਸ਼ਰਬਤੀ ਅੱਖੀਆ
ਘੁੰਡ ਵਿੱਚ ਕੈਦ ਰੱਖੀਆ।
ਗੁੜ ਨਾਲੋ ਇਸ਼ਕ ਮਿੱਠਾ
ਸੋਧੋਇਨ੍ਹਾਂ ਟੱਪਿਆਂ ਵਿੱਚ ਕੁੜੀ ਅਤੇ ਮੁੰਡੇ ਦੇ ਪਿਆਰ ਸੰਬੰਧਾਂ ਦੀ ਗੱਲ ਕੀਤੀ ਗਈ ਹੈ ਕਿ ਕਿਵੇਂ ਦੋਵੇਂ ਇੱਕ ਦੂਜੇ ਨੂੰ ਇਸ਼ਕ ਕਰਨ ਲੱਗ ਜਾਂਦੇ ਹਨ। ਇਹਨਾਂ ਟੱਪਿਆ ਵਿੱਚ ਕਿਹਾ ਗਿਆ ਹੈ ਕਿ ਯਾਰੀ ਲਾਉਣੀ ਤਾਂ ਆਸਾਨ ਹੈ ਪਰ ਨਿਭਾਉਣੀ ਬਹੁਤ ਮੁਸ਼ਕਿਲ ਹੈ। ਯਾਰੀ ਲਾ ਕੇ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਸਗੋਂ ਦੁੱਖ ਹੀ ਭੋਗਣੇ ਪੈਂਦੇ ਹਨ। ਇਹਨਾਂ ਟੱਪਿਆਂ ਵਿੱਚ ਕੁੜੀ ਮੁੰਡੇ ਨਾਲ ਜਾਂ ਮੁੰਡਾ ਕੁੜੀ ਨਾਲ ਧੋਖਾ ਕਰ ਜਾਂਦਾ ਹੈ ਇਸ ਪ੍ਰਕਾਰ ਇਸ਼ਕ ਦੇ ਚੰਗੇ ਮਾੜੇ ਹਾਲਤਾ ਦਾ ਵਰਣਨ ਕੀਤਾ ਗਿਆ ਹੈ।
ਕੀ ਲੈ ਲਿਆ ਇਸ਼ਕ ਗਲ ਪਾਕੇ
ਜਿੰਦੜੀ ਨੂੰ ਰੋਗ ਲਾ ਲਿਆ
ਯਾਰੀ ਤੋੜਕੇ ਖੁੰਡਾਂ ਤੇ ਬਹਿ ਗਿਆ
ਹੁਣ ਕਿਹੜਾ ਰੱਬ ਬਣ ਗਿਆ
ਸਹੁਰਾ ਘਰ
ਸੋਧੋਦਿਲ ਦਾ ਮਹਿਰਮ
ਸੋਧੋਇਨ੍ਹਾਂ ਟੱਪਿਆਂ ਵਿੱਚ ਔਰਤ ਆਪਣੇ ਪਤੀ ਬਾਰੇ ਦੱਸਦੀ ਹੈ।ਪਹਿਲਾਂ ਉਹ ਮਾੜਾ ਵਰ ਲੱਭਣ ਕਰਕੇ ਆਪਣੇ ਮਾਪਿਆਂ ਨੂੰ ਬੁਰਾ ਭਲਾ ਬੋਲਦੀ ਹੈ। ਫਿਰ ਉਹ ਆਪਣੇ ਮਹਿਰਮ ਨੂੰ ਆਪਣੇ ਦਿਲ ਦਾ ਹਾਲ ਸੁਣਾਉਂਦੀ ਹੈ।
ਤੇਰੀ ਖਾਤਰ ਸਹਿਣੇ ਪੈਦੇ
ਵੇ ਬੋਲ ਸ਼ਰੀਕਾ ਦੇ
ਜ਼ੋਰ ਨਾ ਕੁੜੀ ਦਾ ਕੋਈ
ਰੋਦੀ ਨੂੰ ਤੋਰ ਦੇਣਗੇ
ਸੱਸ ਸੁਪੱਤੀ
ਸੋਧੋਇਨ੍ਹਾਂ ਟੱਪਿਆਂ ਵਿੱਚ ਸੱਸ ਅਤੇ ਨੂੰਹ ਦੇ ਕੁੜਤਣ ਭਰੇ ਰਿਸ਼ਤੇ ਦਾ ਜ਼ਿਕਰ ਕੀਤਾ ਗਿਆ ਹੈ।ਸੱਸ ਆਪਣੀ ਨੂੰਹ ਨਾਲ ਗੱਲ ਗੱਲ ਤੇ ਟੋਕਾ ਟਾਕੀ ਕਰਦੀ ਹੈ। ਜਿਸ ਕਰਕੇ ਸੱਸ ਨੂੰ ਸੁਪੱਤੀ ਕਿਹਾ ਗਿਆ ਹੈ।
ਆਪ ਸੱਸ ਮੰਜੀ ਲੇਟਦੀ
ਸਾਨੂੰ ਮਾਰਦੀ ਚੱਕੀ ਵੱਲ ਸੈਨਤਾਂ।
ਅੱਗੋ ਸੱਸ ਬਘਿਆੜੀ ਟਕਰੀ
ਮਾਪਿਆਂ ਨੇ ਰੱਖੀ ਲਾਡਲੀ
ਨਣਦ ਭਰਜਾਈ
ਸੋਧੋਇਨ੍ਹਾਂ ਟੱਪਿਆਂ ਵਿੱਚ ਨਣਦ ਅਤੇ ਭਰਜਾਈ ਦੇ ਚੰਗੇ ਮਾੜੇ ਅਤੇ ਨੋਕ-ਝੋਕ ਭਰੇ ਰਿਸ਼ਤੇ ਦਾ ਵਰਣਨ ਕੀਤਾ ਗਿਆ ਹੈ।
ਜੁੱਗ ਜੁੱਗ ਜਿਊਣ ਸਕੀਆਂ ਭਰਜਾਈਆਂ
ਪਾਣੀ ਮੰਗੇ ਦੁੱਧ ਦਿੰਦੀਆਂ
ਨਣਦੇ ਜਾ ਸਹੁਰੇ
ਭਾਮੇ ਲੈਜਾ ਕੰਨਾਂ ਦੇ ਵਾਲੇ
ਜੇਠ-ਜਠਾਣੀ
ਸੋਧੋਇਨ੍ਹਾਂ ਟੱਪਿਆ ਵਿੱਚ ਭਰਜਾਈ ਦੇ ਜੇਠ ਨਾਲ ਰਿਸ਼ਤੇ ਬਾਰੇ ਦੱਸਿਆ ਗਿਆ ਹੈ।ਉਹ ਆਪਣੇ ਜੇਠ ਨੂੰ ਚੰਗਾ ਨਹੀਂ ਸਮਝਦੀ।
ਰਾਂਝਾ ਰੁਲਦੂ ਬੱਕਰੀਆ ਚਾਰੇ
ਘਰ ਮੇਰੇ ਜੇਠ ਦੀ ਪੁੱਗੇ।
ਰੋਟੀ ਲੈ ਕੇ ਦਿੳਰ ਦੀ ਚੱਲੀ
ਅੱਗੇ ਜੇਠ ਬੱਕਰਾ ਜਲ ਵਾਹੇ
ਭਾਬੀਆ ਦਾ ਗਹਿਣਾ
ਸੋਧੋਇਹਨਾਂ ਟੱਪਿਆਂ ਵਿੱਚ ਦਿਉਰ ਭਰਜਾਈ ਦੇ ਰਿਸ਼ਤੇ ਦਾ ਵਰਣਨ ਕੀਤਾ ਗਿਆ ਹੈ ਕਿਵੇ ਭਰਜਾਈ ਆਪਣੇ ਦਿਉਰ ਨਾਲ ਪਿਆਰ ਭਰਿਆ ਸਲੂਕ ਕਰਦੀ ਹੈ।
ਦਿਉਰਾ ਬੱਕਰੀ ਚੁਰਾ ਲਿਆ ਮੇਰੀ
ਮੈ ਨਾਂ ਤੇਰਾ ਹੱਕ ਰੱਖਦੀ।
ਲੈ ਡੋਰੀਆ ਗੰਢੇ ਦੀ ਪੱਤ ਭਰਵਾਸਾ
ਰੋਟੀ ਲੈ ਕੇ ਦਿਉਰਾ ਦੀ ਚੱਲੀ
ਵਿਛੋੜਾ
ਸੋਧੋਇਹਨਾਂ ਮਾਲਵੇ ਦੇ ਟੱਪਿਆ ਵਿੱਚ ਮਾਹੀ ਦੇ ਵਿਛੋੜੇ ਦਾ ਵਰਣਨ ਕੀਤਾ ਗਿਆ ਹੈ। ਪਤਨੀ ਆਪਣੇ ਪਤੀ ਦੇ ਵਿਛੋੜੇ ਵਿੱਚ ਤੜਫਦੀ ਰਹਿੰਦੀ ਹੈ ਉਹ ਫੌਜ਼ ਵਿੱਚ ਗਏ ਪਤੀ ਨੂੰ ਵਾਪਸ ਬੁਲਾਉਣ ਲਈ ਤਰਲੇ,ਮਿੰਨਤਾ ਕਰਦੀ ਹੈ।
ਨਾ ਜਾ ਬਰ੍ਹਮਾ ਨੂੰ
ਤੇਰੇ ਲੇਖ ਜਾਣਗੇ ਨਾਲੇ
ਯਾਰ ਤੁਰ ਗਿਆ ਵਿਛੋੜਾ ਦੇ ਕੇ
ਬੈਠੀ ਰੋਵਾਂ ਵਰਖੇ ਤੇ
ਅੰਤਕਾ
ਸੋਧੋਆਰਥਕ ਪੱਖ
ਸੋਧੋਇਹਨਾਂ ਟੱਪਿਆ ਵਿੱਚ ਮਾਲਵੇ ਦੇ ਲੋਕਾਂ ਦੇ ਘਰਾਂ ਦੀਆਂ ਹਾਲਤਾ ਦਾ ਵਰਣਨਰ ਕੀਤਾ ਗਿਆ ਹੈ ਅਤੇ ਘਰਾਂ ਦੀ ਗਰੀਬੀ ਬਾਰੇ ਦੱਸਿਆ ਗਿਆ ਹੈ।
ਹਾੜ੍ਹੀ ਵਢਕੇ ਚਰੀ ਨੂੰ ਜਾਣਾ
ਜੱਟ ਦੀ ਜੂਨ ਬੁਰੀ
ਲੱਛੀ ਤੇਰੇ ਬੰਦ ਨਾ ਬਣੇ
ਮੁੰਡੇ ਮਰਗੇ ਕਮਾਈਆਂ ਕਰਦੇ
ਰਾਜਨੀਤਕ ਪੱਖ
ਸੋਧੋਇਹਨਾਂ ਟੱਪਿਆ ਵਿੱਚ ਮਾਲਵੇ ਦੇ ਰਾਜਨੀਤਕ ਹਾਲਤਾ ਦਾ ਵਰਣਨਰ ਕੀਤਾ ਗਿਆ ਹੈ। ਅਤੇ ਲੋਕਾਂ ਦੀ ਸੋਚ ਬਾਰੇ ਦੱਸਿਆ ਗਿਆ ਹੈ।
ਘਰ ਘਰ ਪੁੱਤ ਜੰਮਦੇ
ਭਗਤ ਸਿੰਘ ਨੀ ਕਿਸੇ ਬਣ ਜਾਣਾ।
ਗੌਰਮਿੰਟ ਕਨੂੰਨ ਨਵੇਂ ਬਣਾਏ
ਕੈਦ ਕਰਾਦੂਗੀ
ਹਵਾਲੇ
ਸੋਧੋ- ↑ ਸੁਖਦੇਵ ਮਾਦਪੁਰੀ, ਗਾਉਂਦਾ ਪੰਜਾਬ, ਨਿਊ ਬੁਕ ਕੰਪਨੀ ਮਾਈ ਹੀਰਾ ਗੇਟ, ਜਲੰਧਰ, 1959