ਗਿਆਨੀ ਜਾਂ ਗਯਾਨੀ ਇੱਕ ਸਨਮਾਨਯੋਗ ਸਿੱਖ ਲਕਬ ਹੈ ਜੋ ਸਿੱਖ ਧਰਮ ਵਿੱਚ ਰੂੜ੍ਹ ਕਿਸੇ ਵਿਅਕਤੀ ਲਈ ਵਰਤਿਆ ਜਾਂਦਾ ਹੈ ਅਤੇ ਜੋ ਅਕਸਰ ਅਰਦਾਸ , ਜਾਂ ਕੀਰਤਨ ਵਿੱਚ ਸੰਗਤ ਦੀ ਅਗਵਾਈ ਕਰਦਾ ਹੈ। ਗਯਾਨ ਜਾਂ ਗਿਆਨ ਸ਼ਬਦ ਪੰਜਾਬੀ ਵਿੱਚ "ਵਿਦਿਆ" ਦੇ ਅਰਥ ਵਿੱਚ ਵਰਤਿਆ ਜਾਂਦਾ ਹੈ, ਅਤੇ ਇਸ ਦੀ ਵਿਓਤਪਤੀ ਸੰਸਕ੍ਰਿਤ ਦੇ ਸ਼ਬਦ jnana ਤੋਂ ਹੋਈ ਹੈ। ਇਸ ਲਈ "ਗਿਆਨੀ" ਉਹ ਹੁੰਦਾ ਹੈ ਜਿਸ ਕੋਲ ਅਧਿਆਤਮਿਕ ਅਤੇ ਧਾਰਮਿਕ ਗਿਆਨ ਹੋਵੇ ਅਤੇ ਉਹ ਪਵਿੱਤਰ ਗ੍ਰੰਥਾਂ ਅਤੇ ਧਰਮ ਦੇ ਇਤਿਹਾਸ ਨੂੰ ਸਮਝਣ ਵਿੱਚ ਸੰਗਤ ਦੀ ਮਦਦ ਕਰ ਸਕਦਾ ਹੋਵੇ।

ਇੱਕ ਪੁਰਾਣੇ ਸਿੱਖ ਅਧਿਆਪਕ ਦੀ ਤਸਵੀਰ

ਵਿਸ਼ੇਸ਼ਤਾਈਆਂ ਸੋਧੋ

ਗਿਆਨੀ ਮਰਦ ਜਾਂ ਔਰਤ ਕੁਝ ਵੀ ਹੋ ਸਕਦਾ ਹੈ, ਕਿਉਂਕਿ ਸਿੱਖ ਧਰਮ ਦੋਵਾਂ ਲਿੰਗਾਂ ਨੂੰ ਬਰਾਬਰ ਅਧਿਕਾਰ ਦਿੰਦਾ ਹੈ। ਉਸਨੇ ਕਿਸੇ ਅਕਾਦਮਿਕ ਜਾਂ ਧਾਰਮਿਕ ਸੰਸਥਾ ਵਿੱਚ ਅਧਿਐਨ ਅਤੇ ਮੁਲਾਂਕਣ ਦਾ ਇੱਕ ਗਹਿਰਾ ਕੋਰਸ ਕੀਤਾ ਹੋਵੇਗਾ, ਉਸਨੂੰ ਗੁਰੂ ਗ੍ਰੰਥ ਸਾਹਿਬ, ਸਿੱਖ ਪਵਿੱਤਰ ਗ੍ਰੰਥ ਦਾ ਪੂਰਾ ਗਿਆਨ ਹੋਵੇ, ਅਤੇ ਪਵਿੱਤਰ ਪਾਠ ਦੇ ਸ਼ਬਦਾਂ ਨੂੰ ਸਰਲ ਰੋਜ਼ਾਨਾ ਭਾਸ਼ਾ ਵਿੱਚ ਅਨੁਵਾਦ ਕਰਨ ਦੀ ਯੋਗਤਾ ਹੋਵੇ। ਗਿਆਨੀ ਅੰਗਰੇਜ਼ੀ (ਪਰ ਹਮੇਸ਼ਾ ਅਜਿਹਾ ਨਹੀਂ ਹੁੰਦਾ) ਵਿੱਚ ਵੀ ਸੰਚਾਰ ਕਰ ਸਕਦੇ ਹਨ, ਪੱਛਮੀ ਬੱਚਿਆਂ ਲਈ ਇੱਕ ਵੱਡਾ ਬੋਨਸ ਹੁੰਦਾ ਜੋ ਪੰਜਾਬੀ ਜਾਂ ਗੁਰਮੁਖੀ, ਪਵਿੱਤਰ ਗ੍ਰੰਥਾਂ ਦੀ ਭਾਸ਼ਾ ਵਿੱਚ ਰਵਾਂ ਨਹੀਂ ਹਨ। ਧਾਰਮਿਕ ਸੰਦਰਭਾਂ ਵਿੱਚ, ਗਿਆਨੀ ਨੂੰ ਬ੍ਰਹਮ ਗਿਆਨੀ ਵੀ ਕਿਹਾ ਜਾ ਸਕਦਾ ਹੈ।

ਗਯਾਨੀ ਜਾਂ ਗਿਆਨੀ ਪੰਜਾਬੀ ਸਾਹਿਤ ਵਿੱਚ ਦਿੱਤੀ ਜਾਣ ਵਾਲ਼ੀ ਇੱਕ ਅਕਾਦਮਿਕ ਸਨਦ ਵੀ ਹੈ। [1]

ਇਹ ਵੀ ਵੇਖੋ ਸੋਧੋ

  • ਸਿੱਖ ਖ਼ਿਤਾਬ

ਹਵਾਲੇ ਸੋਧੋ

  1. A Popular Dictionary of Sikhism from W. Owen Cole and Piara Singh Sambhi, Curzon Press, p.68, ISBN 0700710485