ਗਿਆਨੀ ਪ੍ਰੀਤਮ ਸਿੰਘ ਢਿਲੋਂ

ਭਾਰਤੀ ਆਜ਼ਾਦੀ ਘੁਲਾਟੀਆ

ਗਿਆਨੀ ਪ੍ਰੀਤਮ ਸਿੰਘ ਢਿਲੋਂ ਭਾਰਤੀ ਦੀ ਆਜ਼ਾਦੀ ਦਾ ਇੱਕ ਘੁਲਾਟੀਆ ਅਤੇ ਸਿੱਖ ਮਿਸ਼ਨਰੀ ਸੀ। ਉਸਨੇ ਗਦਰ ਪਾਰਟੀ ਦੇ ਇੱਕ ਮੈਂਬਰ ਦੇ ਤੌਰ 'ਤੇ, ਬ੍ਰਿਟਿਸ਼ ਭਾਰਤੀ ਫੌਜ ਵਿੱਚ ਅਸਫਲ ਰਹੀ 1915 ਗਦਰ ਸਾਜ਼ਿਸ਼ ਦੀ ਯੋਜਨਾ ਵਿੱਚ ਭੂਮਿਕਾ ਨਿਭਾਈ ਸੀ। [1]ਗਿਆਨੀ ਪ੍ਰੀਤਮ ਸਿੰਘ ਢਿਲੋਂ, ਭਾਰਤੀ ਆਜ਼ਾਦੀ ਲਹਿਰ ਦੇ ਪ੍ਰਸਿੱਧ ਸਿੱਖ ਆਗੂ ਅਤੇ ਇੰਡੀਅਨ ਨੈਸ਼ਨਲ ਆਰਮੀ ਦੇ ਪ੍ਰਮੁੱਖ ਮੈਂਬਰ ਗੁਰਬਖਸ਼ ਸਿੰਘ ਢਿਲੋਂ ਦਾ ਇੱਕ ਕਰੀਬੀ ਦੋਸਤ ਸੀ।ਉਸ ਨੇ ਰਾਸ ਬਿਹਾਰੀ ਬੋਸ ਵੱਲੋਂ ਸਥਾਪਤ ਇੰਡੀਅਨ ਇੰਡੀਪੈਂਡੈਂਸ ਲੀਗ ਆਫ਼ ਮਲ਼ਾਇਆ ਦਾ ਸਹਿਯੋਗ ਕੀਤਾ ਤੇ ਜਪਾਨੀ ਫੌਜ ਦੇ ਮੇਜਰ ਫੁਜੀਵਾਤਾ ਨਾਲ ਗੰਢ ਤਰੁੱਪ ਕਰਕੇ ਬਰਿਟਿਸ਼ ਇੰਡੀਅਨ ਆਰਮੀ ਦੇ ਕੈਦੀਆਂ ਨੂੰ ਪ੍ਰੋਤਸਾਹਿਤ ਕਰਕੇ ਇੰਡੀਅਨ ਨੈਸ਼ਨਲ ਆਰਮੀ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਬਾਹੀ ।ਉਹ ਸੁਭਾਸ਼ ਚੰਦਰ ਬੋਸ ਦਾ ਵੀ ਨੇੜਲਾ ਸਹਿਯੋਗੀ ਸੀ। ਪ੍ਰੀਤਮ ਸਿੰਘ ਨੂੰ  ਦੂਜੇ ਵਿਸ਼ਵ ਯੁੱਧ ਦੇ ਦੌਰਾਨ ਇੰਡੀਅਨ ਨੈਸ਼ਨਲ ਆਰਮੀ ਦੀ ਸਥਾਪਨਾ ਲਈ ਜਪਾਨੀ ਸਹਿਯੋਗ ਦੀ ਮੰਗ ਕਰਕੇ  ਵੀ ਉਸੇ ਵਿਚਾਰ ਨੂੰ ਮੁੜ ਸੁਰਜੀਤ ਕਰਨ ਲਈ ਵੀ ਯਾਦ ਕੀਤਾ ਜਾਂਦਾ ਹੈ। 1942 ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋ ਗਈ।

ਪਹਿਲੀ ਕਤਾਰ ਵਿੱਚ 6 ਕ੍ਰਮ ਤੇ ਅੱਗੇ ਮੇਜਰ ਫੁਜੀਵਾਰਾ ਨਾਲ ਖੜੋਤਾ ਗਿਆਨੀ ਪ੍ਰੀਤਮ ਸਿੰਘ ਇੰਡੀਅਨ ਇੰਡੀਪੈਂਡੈਸ ਲੀਗ ਮਲ਼ਾਇਆਂ ਬ੍ਰਾਂਚਾਂ ਦੇ ਪ੍ਰਧਾਨ ( 28.02.1942)

ਹਵਾਲੇ

ਸੋਧੋ
  1. "The REAL founder of the Indian National Army [INA] - Giani Pritam Singh Ji Dhillon". SikhNet (in ਅੰਗਰੇਜ਼ੀ). 2015-07-30. Retrieved 2024-07-11.