ਗਿਆਨੀ ਸੰਤੋਖ ਸਿੰਘ
ਗਿਆਨੀ ਸੰਤੋਖ ਸਿੰਘ (11 ਜੁਲਾਈ 1943) ਇੱਕ ਆਸਟਰੇਲੀਆ ਵਾਸੀ ਪੰਜਾਬੀ ਲੇਖਕ ਹੈ। ਉਸ ਦੀਆਂ ਹੁਣ (ਮਈ 2022) ਤੱਕ 10 ਕਿਤਾਬਾਂ ਛਪ ਚੁਕੀਆਂ ਹਨ।[1]
ਜੀਵਨੀ
ਸੋਧੋਗਿਆਨੀ ਸੰਤੋਖ ਸਿੰਘ ਜੀ ਦਾ ਜਨਮ 11 ਜੁਲਾਈ 1943 ਈਸਵੀ ਨੂੰ ਆਪਣੇ ਨਾਨਕੇ ਪਿੰਡ ਉਦੋਕੇ ਵਿੱਚ ਹੋਇਆ। ਉਸਦਾ ਪਿਤਾ ਭਾਈ ਗਿਆਨ ਸਿੰਘ ਅਤੇ ਮਾਤਾ ਜਸਵੰਤ ਕੌਰ ਗੁਰਬਾਣੀ ਦੇ ਚੰਗੇ ਗਿਆਤਾ ਸਨ। ਗਿਆਨੀ ਸੰਤੋਖ ਸਿੰਘ ਬਚਪਨ ਵਿੱਚ ਹੀ ਬਾਣੀ ਦਾ ਪਾਠ ਅਤੇ ਉਸ ਦੀ ਵਿਆਖਿਆ ਕਰਨ ਵਿੱਚ ਰੁਚੀ ਲੈਣ ਲੱਗ ਪਿਆ ਸੀ। ਇਸ ਤਰ੍ਹਾਂ ੳਸ ਦਾ ਬਾਣੀ ਪੜ੍ਹਦਿਆਂ ਮੁੱਢਲੀ ਸਿੱਖਿਆ ਦਾ ਮੁੱਢ ਬੱਝਿਆ ਅਤੇ ੧੯੫੮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਲਾਏ ਜਾਂਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿੱਚ [ਪ੍ਰੋ. ਰਾਜਿੰਦਰ ਸਿੰਘ ਜੀ ਪਾਸੋਂ ਗੁਰਮਤਿ ਸੰਗੀਤ ਅਤੇ ਪ੍ਰੋ. ਸਾਹਿਬ ਸਿੰਘ ਜੀ ਪਾਸੋਂ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਸਿੱਖਿਆ ਹਾਸਲ ਕੀਤੀ। ੧੯੬੬ ਵਿੱਚ ੳਸ ਨੇ ਪੰਜਾਬੀ ਯੂਨੀਵਰਸਿਟੀ ਚੰਡੀਗੜ ਤੋਂ ਗਿਆਨੀ ਪਾਸ ਕੀਤੀ ਤਾਂ ਉਸ ਦੇ ਨਾਮ ਨਾਲ ਗਿਆਨੀ ਸ਼ਬਦ ਜੁੜ ਗਿਆ।[2]
ਪੁਸਤਕਾਂ
ਸੋਧੋ- ਸੱਚੇ ਦਾ ਸੱਚਾ ਢੋਆ
- ਉਜਲ ਕੈਹਾ ਚਿੱਲਕਣਾ
- ਯਾਦਾਂ ਭਰੀ ਚੰਗੇਰ
- ਬਾਤਾਂ ਬੀਤੇ ਦੀਆਂ
- ਜੋ ਵੇਖਿਆ ਸੋ ਆਖਿਆ
- ਸਿਧਰੇ ਲੇਖ
- ਸਾਦੇ ਸਿਧਰੇ ਲੇਖ
- ਜਿੰਨੇ ਮੂੰਹ ਓਨੀਆਂ ਗੱਲਾਂ
- ਕੁਝ ਏਧਰੋਂ ਕੁਝ ਓਧਰੋਂ
- ਕੁਝ ਹੋਰ ਬਾਤਾਂ (ਸੰਪਾਦਕ ਪ੍ਰੋ. ਮੋਹਨ ਸਿੰਘ)
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2023-06-10. Retrieved 2023-06-10.
- ↑ https://apnaorg.com/books/gurmukhi/giani-santokh-singh/giani-santokh-singh.pdf