ਇਲੈਵਨ ਮਿੰਟਸ (ਪੁਰਤਗਾਲੀ: Lua error in package.lua at line 80: module 'Module:Lang/data/iana scripts' not found.) ਮਾਰੀਆ ਨਾਮ ਦੀ ਇੱਕ ਨੌਜਵਾਨ ਬਰਾਜੀਲੀ ਵੇਸਵਾ ਦੇ ਅਨੁਭਵਾਂ ਤੇ ਆਧਾਰਿਤ ਬਰਾਜ਼ੀਲੀ ਨਾਵਲਕਾਰ ਪਾਉਲੋ ਕੋਇਲੋ ਦਾ 2003 ਦਾ ਨਾਵਲ ਹੈ। ਪਿਆਰ ਨਾਲ ਉਸਦਾ ਪਹਿਲਾ ਮਾਸੂਮ ਵਾਹ ਉਸਦਾ ਦਿਲ ਤੋੜ ਦਿੰਦਾ ਹੈ। ਜਵਾਨੀ ਵਿੱਚ ਪੈਰ ਧਰਦਿਆਂ ਹੀ ਉਸ ਨੂੰ ਯਕੀਨ ਹੋ ਗਿਆ ਕਿ ਉਸ ਨੂੰ ਸੱਚਾ ਪਿਆਰ ਕਦੇ ਵੀ ਨਹੀਂ ਲੱਭ ਸਕੇਗਾ। ਉਸਦੀ ਧਾਰਨਾ ਬਣ ਜਾਂਦੀ ਹੈ ਕਿ "ਪਿਆਰ ਇੱਕ ਭਿਆਨਕ ਚੀਜ਼ ਜੋ ਤੁਹਾਨੂੰ ਦੁੱਖੀ ਹੀ ਕਰ ਸਕਦੀ ਹੈ।....। ਜਦੋਂ ਰੀਓ ਵਿੱਚ ਇੱਕ ਸਬੱਬੀ ਮੀਟਿੰਗ ਉਸਨੂੰ ਜਿਨੀਵਾ ਲੈ ਜਾਂਦੀ ਹੈ, ਉਹ ਪ੍ਰਸਿੱਧੀ ਅਤੇ ਦੌਲਤ ਦੇ ਸੁਪਨੇ ਲੈਣ ਲੱਗਦੀ ਹੈ ਪਰ ਅੰਤ ਇੱਕ ਵੇਸਵਾ ਦੇ ਤੌਰ 'ਤੇ ਗੁਜਾਰਾ ਚਲਾਉਣਾ ਪੈਂਦਾ ਹੈ।

ਇਲੈਵਨ ਮਿੰਟਸ (ਗਿਆਰਾਂ ਮਿੰਟ)
ਇਲੈਵਨ ਮਿੰਟਸ
ਲੇਖਕਪਾਉਲੋ ਕੋਇਲੋ
ਮੂਲ ਸਿਰਲੇਖOnze Minutos
ਦੇਸ਼ਬਰਾਜ਼ੀਲ
ਭਾਸ਼ਾਪੁਰਤਗਾਲੀ
ਪ੍ਰਕਾਸ਼ਨ ਦੀ ਮਿਤੀ
2003

ਪਾਤਰ

ਸੋਧੋ
  1. ਮਾਰੀਆ - ਕੇਂਦਰੀ ਪਾਤਰ
  2. ਮਾਰੀਆ ਦਾ ਬਾਪ - ਦੁਕਾਨਦਾਰ
  3. ਮਾਰੀਆ ਦੀ ਮਾਂ - ਦਰਜ਼ਣ
  4. ਮਾਰੀਆ ਦੇ ਬਚਪਨ ਦਾ ਮਹਿਬੂਬ - ਮਾਰੀਆ ਦੀ ਬਚਪਨ ਦੀ ਮੁਹੱਬਤ, ਉਦੋਂ ਮਾਰੀਆ ਸਿਰਫ਼ 11 ਸਾਲ ਦੀ ਸੀ। ਇਹ ਸ਼ੁਰੂਆਤੀ ਤਜਰਬੇ ਨੇ ਹੀ ਮਾਰੀਆ ਨੂੰ ਮਰਦਾਂ ਨਾਲ ਨਿਡਰ ਹੋ ਕੇ ਬਾਤ ਕਰਨ ਦੀ ਹਿੰਮਤ ਦਿੱਤੀ।
  5. ਮਾਰੀਆ ਦਾ ਦੂਸਰਾ ਦੋਸਤ ਜਿਸ ਨੇ ਉਇਸ ਨੂੰ ਪਹਿਲੀ ਚੁੰਮੀ ਦਿੱਤੀ - ਬਾਅਦ ਵਿੱਚ, ਮਾਰੀਆ ਨੇ ਇਸ ਲੜਕੇ ਨੂੰ ਆਪਣੀ ਇੱਕ ਸਹੇਲੀ ਨਾਲ ਪ੍ਰੇਮ ਕਰਦੇ ਦੇਖ ਲਿਆ। ਇਸ ਤੋਂ ਮਾਰੀਆ ਦੇ ਮਨ ਵਿੱਚ ਬਹੁਤ ਸਾਰਾ ਰੁਪਈਆ ਕਮਾਉਣ ਦਾ ਖਿਆਲ ਆਇਆ ਜਿਸ ਨਾਲ ਉਹ ਉਸਨੂੰ ਨੀਵਾਂ ਦਿਖਾ ਸਕਦੀ ਸੀ।
  6. ਮਾਰੀਆ ਦਾ ਦੋਸਤ ਜਿਸ ਤੋਂ ਮਾਰੀਆ ਦਾ ਕੰਵਾਰਪਣ ਖ਼ਤਮ ਹੋਇਆ - ਮਾਰੀਆ ਨੇ ਜਿਨਸੀ ਮਾਮਲਿਆਂ ਨੂੰ ਸਮਝਣ ਲਈ ਉਸਨੂੰ ਇਸਤੇਮਾਲ ਕੀਤਾ।
  7. ਸਟੋਰ ਮਾਲਕ - ਮਾਰੀਆ ਦਾ ਬੌਸ। ਉਸ ਨੂੰ ਮਾਰੀਆ ਨਾਲ ਪਿਆਰ ਹੋ ਗਿਆ ਅਤੇ ਰਿਓ ਦੇ ਜਨੇਰੋ ਤੱਕ ਉਸ ਨੂੰ ਯਾਤਰਾ ਲਈ ਪੈਸੇ ਮੁਹੱਈਆ ਕੀਤੇ। ਉਹ ਭਵਿੱਖ ਦੀਆਂ ਯੋਜਨਾਵਾਂ ਵਿੱਚ ਮਾਰੀਆ ਦਾ ਸੁਰੱਖਿਆ ਨੈੱਟ ਬਣ ਗਿਆ।