ਗਿਰਝ (ਨਿੱਕੀ ਕਹਾਣੀ)
"ਗਿਰਝ" (ਜਰਮਨ: "Der Geier") ਫ਼ਰਾਂਜ਼ ਕਾਫ਼ਕਾ ਦੀ ਇੱਕ ਨਿੱਕੀ ਕਹਾਣੀ ਹੈ, ਜੋ 1917 ਅਤੇ 1923 ਦੇ ਵਿਚਕਾਰ ਲਿਖੀ ਗਈ ਸੀ।
ਪਲਾਟ ਸਾਰ
ਸੋਧੋਇੱਕ ਗਿਰਝ ਮੁੱਖ ਪਾਤਰ ਦੇ ਪੈਰਾਂ 'ਤੇ ਉਦੋਂ ਤੱਕ ਠੁੰਗਾਂ ਮਾਰਦੀ ਹੈ ਜਦੋਂ ਤੱਕ ਕੋਲੋਂ ਲੰਘਦਾ ਇੱਕ ਵਿਅਕਤੀ ਉਸਨੂੰ ਨਹੀਂ ਪੁੱਛਦਾ ਕਿ ਉਹ ਇਸ ਬਾਰੇ ਕੁਝ ਕਿਉਂ ਨਹੀਂ ਕਰਦਾ। ਮੁੱਖ ਪਾਤਰ ਦੱਸਦਾ ਹੈ ਕਿ ਉਹ ਬੇਵੱਸ ਹੈ, ਹਾਲਾਂਕਿ ਪਹਿਲਾਂ ਉਸਨੇ ਗਿਰਝ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਸਨੇ ਦੇਖਿਆ ਕਿ ਇਹ ਉਸਦੇ ਚਿਹਰੇ 'ਤੇ ਹਮਲਾ ਕਰਨ ਵਾਲ਼ਾ ਸੀ ਤਾਂ ਉਹ ਰੁਕ ਗਿਆ ਅਤੇ ਉਸਨੇ ਆਪਣੇ ਪੈਰਾਂ ਦੀ ਬਲੀ ਦੇਣ ਨੂੰ ਤਰਜੀਹ ਦਿੱਤੀ। ਦਰਸ਼ਕ ਉੱਚੀ-ਉੱਚੀ ਆਖਦਾ ਹੈ, "ਆਪਣੇ ਆਪ ਨੂੰ ਇਸ ਤਰ੍ਹਾਂ ਤਸੀਹੇ ਝੱਲਣ ਦੇਣਾ ਸੋਚੋ!", ਅਤੇ ਜਾ ਕੇ ਗਿਰਝ ਨੂੰ ਗੋਲੀ ਮਾਰਨ ਲਈ ਬੰਦੂਕ ਲੈ ਕੇ ਆਉਣ ਦੀ ਪੇਸ਼ਕਸ਼ ਕਰਦਾ ਹੈ। ਮੁੱਖ ਪਾਤਰ ਉਸਨੂੰ ਜਲਦੀ ਕਰਨ ਲਈ ਕਹਿੰਦਾ ਹੈ। ਗਿਰਝ ਗੱਲਬਾਤ ਨੂੰ ਸੁਣਦੀ ਹੈ, ਫਿਰ ਖੰਭ ਫੈਲਾਉਂਦੀ ਹੈ ਅਤੇ ਆਪਣੀ ਚੁੰਝ ਨਾਇਕ ਦੇ ਸਿਰ ਵਿੱਚ ਖੋਭ ਦਿੰਦੀ ਹੈ, ਉਸਨੂੰ ਮਾਰ ਦਿੰਦੀ ਹੈ, ਸਗੋਂ ਉਸਦੇ ਲਹੂ ਵਿੱਚ ਡੁੱਬ ਵੀ ਜਾਂਦੀ ਹੈ, ਜਦ ਕਿ ਇਹ "ਹਰ ਡੂੰਘਾਈ ਨੂੰ ਭਰਨ, ਹਰ ਕਿਨਾਰੇ ਨੂੰ ਡੱਕ" ਕੇ ਵਹਿੰਦਾ ਹੈ। [1]
ਵਿਸ਼ਲੇਸ਼ਣ
ਸੋਧੋਇਸ ਲਿਖਤ ਦੀ ਅਕਸਰ ਕਾਫਕਾ ਦੇ ਪ੍ਰੋਮੀਥੀਅਸ ਨਾਲ ਤੁਲਨਾ ਕੀਤੀ ਜਾਂਦੀ ਹੈ, ਜਿਸ ਵਿੱਚ ਉਕਾਬ ਦੀ ਥਾਂ ਗਿਰਝ ਹੁੰਦੀ ਹੈ। [2] ਪ੍ਰਾਚੀਨ ਮਿਸਰੀ ਲੋਕ, ਅਤੇ ਬਾਅਦ ਵਿੱਚ ਪੁਨਰਜਾਗਰਣ ਚਿੰਤਕ ਗਿਰਝਾਂ ਨੂੰ ਹਮੇਸ਼ਾ ਮਾਦਾ, ਅਤੇ ਸਵੈ-ਗਰਭਧਾਰੀ ਮੰਨਦੇ ਸੀ। [3]
ਪਾਠ ਦਾ ਸਿਰਲੇਖ, "Der Geier", ਵੀ ਵਿਭਿੰਨ ਅਰਥਾਂ ਨਾਲ ਲੱਦਿਆ ਹੋਇਆ ਹੈ। "geyer" ਸ਼ਬਦ ਯਿੱਦੀ ਭਾਸ਼ਾ ਵਿੱਚ "ਫੇਰੀ ਵਾਲ਼ਾ" ਹੁੰਦਾ ਹੈ, ਅਤੇ ਇੱਕ ਆਮ ਜਰਮਨ ਉਪਨਾਮ ਹੈ। ਏਂਗਲਜ਼ ਦੀ 1850 ਦੀ ਜਰਮਨੀ ਵਿਚ ਕਿਸਾਨੀ ਜੰਗ ਫਲੋਰੀਅਨ ਗੇਇਰ ਦੇ ਜੀਵਨ ਨੂੰ ਉਜਾਗਰ ਕਰਦੀ ਹੈ, ਜੋ 16ਵੀਂ ਸਦੀ ਦੇ ਜਰਮਨ ਕਿਸਾਨ ਯੁੱਧ ਵਿਚ ਕਿਸਾਨਾਂ ਦੇ ਪੱਖ ਵਿੱਚ ਲੜਦਿਆਂ ਮਾਰਿਆ ਗਿਆ ਸੀ, ਅਤੇ ਜਿਸ ਦੀ ਬਦਨਸੀਬ ਬਲੈਕ ਕੰਪਨੀ ਜਰਮਨ-ਭਾਸ਼ਾ ਦੇ ਗੀਤਾਂ ਅਤੇ ਕਹਾਣੀਆਂ ਵਿਚ ਬਹੁਤ ਮਸ਼ਹੂਰ ਹੋਈ ਸੀ।
ਹਵਾਲੇ
ਸੋਧੋ- ↑ Kafka, Franz. The Complete Stories. New York City: Schocken Books, 1995. 442-443.
- ↑ Menninghaus, Winfried. Disgust: The Theory and History of a Strong Sensation. 2003, page 442.
- ↑ Anderson, Wayne. Freud, Leonardo Da Vinci, and The Vulture's Tail: A Refreshing Look At Leonardo's Sexuality. 2001, page 6.