ਗਿਰਾਲਡ ਅਰਲੀ

(ਗਿਰਾਲ੍ਡ ਅਰਲੀ ਤੋਂ ਰੀਡਿਰੈਕਟ)

ਗਿਰਾਲਡ ਅਰਲੀ ਇੱਕ ਅਮਰੀਕਨ ਨਿਬੰਧਕਾਰ ਅਤੇ ਅਮਰੀਕਨ ਸਭਿਆਚਾਰਕ ਆਲੋਚਕ ਹਨ। ਉਹ ਹੁਣ ਮਸੂਰੀ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਅੰਗਰੇਜ਼ੀ, ਅਫਰੀਕਨ ਅਧਿਐਨ, ਅਫਰੀਕਨ ਅਮਰੀਕਨ ਅਧਿਐਨ, ਅਮਰੀਕਨ ਸਭਿਆਚਾਰਕ ਅਧਿਐਨ ਦੇ ਪ੍ਰੋਫ਼ੇੱਸਰ ਅਤੇ ਕਲਾ ਤੇ ਸਮਾਜ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਹਨ।[1]

ਗਿਰਾਲਡ ਐਲ. ਅਰਲੀ
ਜਨਮ (1952-04-21) ਅਪ੍ਰੈਲ 21, 1952 (ਉਮਰ 71)
ਅਲਮਾ ਮਾਤਰਕੋਰਨੇਲ ਯੂਨੀਵਰਸਿਟੀ
ਯੂਨੀਵਰਸਿਟੀ ਆਫ਼ ਪੇਨਸੇਲਵਾਨੀਆ
ਪੇਸ਼ਾਪ੍ਰੋਫ਼ੈਸਰ
ਲੇਖਕ
ਮਾਲਕਸੈਂਟ ਲੁਇਸ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ
ਲਈ ਪ੍ਰਸਿੱਧਅਮਰੀਕੀ ਸਾਹਿਤ; ਅਫ਼ਰੀਕੀ-ਅਮਰੀਕੀ ਸਭਿਆਚਾਰ; ਗੈਰ-ਕਾਲਪਨਿਕ ਵਾਰਤਕ, ਬੇਸਬਾਲ, ਜੈਜ਼ ਸੰਗੀਤ, ਪ੍ਰਾਇਜ਼ਫਾਈਟਿੰਗ, ਮੋਟਾਉਣ
ਜੀਵਨ ਸਾਥੀIda Early (1977–present)
ਵੈੱਬਸਾਈਟFaculty page for Gerald Early at Washington University in St. Louis

ਉਹ ਕੈਨ ਬਰਨਸ ਦੀਆਂ ਕਈ ਡਾਕੂਮੈਂਟਰੀ ਫਿਲਮਾਂ ਜਿਵੇਂ ਬੇਸਬਾਲ, ਜੈਜ਼, ਅਨਫਾਰਗਿਵੇਬਲ ਬਲੈਕਨੈਸ: ਦਾ ਰਾਈਸ ਐਂਡ ਫਾਲ ਆਫ ਜੈਕ ਜਾਨਸਨ ਅਤੇ ਦਾ ਵਾਰ ਵਿੱਚ ਸਲਾਹਕਾਰ ਵਜੋਂ ਕੰਮ ਕੀਤਾ ਹੈ। ਉਹ ਨੈਸ਼ਨਲ ਪਬਲਿਕ ਰੇਡੀਓ ਦੇ ਪ੍ਰੋਗਰਾਮ ਫ੍ਰੈਸ਼ ਏਅਰ ਵਿੱਚ ਰੋਜਾਨਾ ਦੇ ਕਮੈਂਟੇਟਰ ਰਹੇ ਹਨ। ਉਸਦੇ ਲੇਖ ਬੈਸਟ ਅਮਰੀਕਨ ਐਸੇਸ ਲੜੀ ਦੇ ਕਈ ਅੰਕਾਂ ਵਿੱਚ ਛਪ ਚੁੱਕੇ ਹਨ। ਉਹਨਾਂ ਨੇ ਅੱਲਗ ਅੱਲਗ ਤਰ੍ਹਾਂ ਦੇ ਵਿਸ਼ਿਆ ਉੱਤੇ ਲਿਖਿਆ ਜਿਨ੍ਹਾਂ ਵਿਚੋਂ ਅਮਰੀਕਨ ਸਾਹਿਤ, ਕੋਰੀਅਨ ਜੰਗ, ਅਫਰੀਕਨ ਅਮਰੀਕਨ ਸਭਿਆਚਾਰ, ਅਫਰੀਕੀ-ਅਮਰੀਕਨ ਸਵੈ-ਜੀਵਨੀ, ਗੈਰ-ਗਲਪੀ ਵਾਰਤਕ, ਬੇਸਬਾਲ, ਜੈਜ਼, ਪ੍ਰਾਇਜ਼ਫਾਇਟਿੰਗ, ਮੋਟੋਨ, ਮਾਇਲਸ ਡੇਵਿਸ, ਮੁਹੰਮਦ ਅਲੀ ਅਤੇ ਸੈਮੀ ਡੇਵਿਸ ਜੂਨੀਅਰ ਮੁੱਖ ਹਨ।[2]

ਪਿਛੋਕੜ ਅਤੇ ਸਿੱਖਿਆ ਸੋਧੋ

ਗਿਰਾਲਡ ਅਰਲੀ ਦਾ ਜਨਮ 21 ਅਪਰੈਲ 1952 ਫ਼ਿਲਾਡੈਲਫ਼ੀਆ ਵਿਖੇ ਹੋਇਆ। ਇਸਦੇ ਪਿਤਾ ਦਾ ਨਾਮ ਹੈਨਰੀ ਅਰਲੀ ਅਤੇ ਮਾਤਾ ਦਾ ਨਾਮ ਫਲੋਰੈਂਸ ਫਰਨਾਈਂਡਸ ਓਗਲੇਸਬੀ ਸੀ। ਉਸਦੇ ਪਿਤਾ ਦੀ ਮੌਤ ਹੋ ਗਈ ਜਦ ਉਹ ਸਿਰਫ ਨੌਂ ਮਹੀਨਿਆਂ ਦਾ ਸੀ। ਇਸ ਪਿਛੋਂ ਉਸਦੀ ਮਾਂ, ਜੋ ਇੱਕ ਸਕੂਲ ਵਿੱਚ ਅਧਿਆਪਕਾ ਸਨ, ਅਤੇ ਦੋ ਭੈਣਾਂ ਨਾਲ ਉਹ ਪਰਿਵਾਰ ਵਿੱਚ ਇਕੱਲਾ ਰਹਿ ਗਿਆ। 1974 ਵਿੱਚ ਉਸਨੇ ਪੈਂਸਿਲਵੀਨੀਆ ਯੂਨੀਵਰਸਿਟੀ ਵਿੱਚ ਗਰੈਜੁਏਸ਼ਨ ਦੀ ਪੜ੍ਹਾਈ ਸ਼ੁਰੂ ਕੀਤੀ। ਇਹਨਾਂ ਮੁੱਢਲੇ ਵਰਿਆਂ ਵਿੱਚ ਉਹ ਅਮੀਰੀ ਬਰਾਕਾ ਦੀਆਂ ਲਿਖਤਾਂ ਦੇ ਸੰਪਰਕ ਵਿੱਚ ਆਇਆ। ਉਹਦੇ ਪਰਭਾਵ ਹੇਠ ਹੀ ਉਹ ਖੁਦ ਇੱਕ ਕਵੀ ਅਤੇ ਨਾਟਕਕਾਰ ਬਣਿਆ। ਅਰਲੀ ਨੇ ਯੂਨੀਵਰਸਿਟੀ ਦੇ ਨਿਜੀ ਅਖ਼ਬਾਰ ਵਿੱਚ ਲੇਖਨ ਰਾਹੀਂ ਆਪਣੀ ਸ਼ੈਲੀ ਨੂੰ ਬਹੁਤ ਸੁਧਾਰਿਆ। ਇਹਨੀਂ ਦਿਨੀਂ ਹੀ ਉਸਦਾ ਇੱਕ ਕਤਲ-ਕੇਸ ਉੱਪਰ ਇੱਕ ਲਿਖਿਆ ਇੱਕ ਅਖ਼ਬਾਰੀ ਲੇਖ ਸੀ।[3]

ਬੀ. ਏ. ਦੀ ਪੜ੍ਹਾਈ ਤੋਂ ਮਗਰੋਂ ਉਹ ਫ਼ਿਲਾਡੈਲਫ਼ੀਆ ਵਾਪਿਸ ਆ ਗਿਆ ਅਤੇ ਸਰਕਾਰੀ ਨੌਕਰੀ ਕਰਨ ਲੱਗ ਗਿਆ। ਉਸਨੇ ਕਾਰਨੇਲ ਯੂਨੀਵਰਸਿਟੀ ਵਿੱਚ ਛੇ ਮਹੀਨੇ ਨੌਕਰੀ ਕੀਤੀ ਜਿਥੋਂ ਬਾਅਦ ਵਿੱਚ ਉਸਨੇ ਅੰਗਰੇਜ਼ੀ ਸਾਹਿਤ ਵਿੱਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸਨੇ ਆਪਣੀ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਉਸਨੇ ਬਲੈਕ ਸਟਡੀਸ ਵਿਸ਼ੇ ਵਿੱਚ ਆਪਣੀ ਪਹਿਲੀ ਅਧਿਆਪਨ ਦੀ ਨੌਕਰੀ ਕੀਤੀ। 1990 ਵਿੱਚ ਉਸਨੂੰ ਅੰਗਰੇਜ਼ੀ ਅਤੇ ਅਫਰੀਕੀ-ਅਮਰੀਕਨ ਵਿਭਾਗ, ਦੋਹਾਂ ਵਿਭਾਗਾਂ ਵਿੱਚ ਪੱਕੀ ਪ੍ਰੋਫੈਸਰਸ਼ਿਪ ਮਿਲ ਗਈ।[3]

ਨਿਜੀ ਜੀਵਨ ਸੋਧੋ

ਅਗਸਤ 27, 1977 ਨੂੰ ਅਰਲੀ ਦਾ ਵਿਆਹ ਇਦਾ ਹੇਡਨ ਨਾਲ ਹੋ ਗਿਆ। ਉਹ ਇੱਕ ਕਾਲਜ ਦੀ ਪ੍ਰਬੰਧਕ ਸੀ। ਉਸਦੇ ਸੋ ਬੱਚੇ ਹੋਏ ਜਿਨ੍ਹਾਂ ਦੇ ਨਾਂ ਲਿਨੇਟ ਕ੍ਰਿਸਟੇਨ ਹਾਏਨਸ ਅਰਲੀ ਅਤੇ ਰੋਸਾਲੈਂਡ ਲਿਨੋਰਾ ਹਾਏਨਸ ਅਰਲੀ ਸਨ।

ਇਨਾਮ ਅਤੇ ਸਨਮਾਨ ਸੋਧੋ

ਇਹਨਾਂ ਨੂੰ 1988 ਵਿੱਚ ਵਾਈਟਿੰਗ ਅਵਾਰਡ ਮਿਲਿਆ। ਉਸਦੇ ਇੱਕ ਲੇਖ-ਸੰਗ੍ਰਹਿ ਦਾ ਕਲਚਰ ਆਫ ਬਰੂਸਿੰਗ: ਐਸੇਸ ਆਨ ਪ੍ਰਾਇਜ਼ਫਾਈਟਿੰਗ, ਲਿਟਰੇਚਰ ਐਂਡ ਮਾਡਰਨ ਅਮਰੀਕਨ ਕਲਚਰ, ਲਈ 1994 ਵਿੱਚ ਉਸਨੂੰ ਨੈਸ਼ਨਲ ਬੁਕ ਕ੍ਰਿਟਿਕਸ ਸਰਕਲ ਅਵਾਰਡ ਮਿਲਿਆ। ਉਹ 2001 ਅਤੇ 2002 ਵਿੱਚ ਦੋ ਵਾਰ ਗ੍ਰੈਮੀ ਅਵਾਰਡ ਬੈਸਟ ਐਲਬਮ ਨੋਟਸ ਲਈ ਨਾਮਜ਼ਦ,ਹੋਇਆ। 5 ਸਿਤੰਬਰ 2007 ਨੂੰ ਪ੍ਰੋਫੈਸਰ ਅਰਲੀ ਨੂੰ ਵਾਸ਼ਿੰਗਟਨ ਯੂਨੀਵਰਸਿਟੀ ਵਲੋਂ ਸਨਮਾਨਿਤ ਕੀਤਾ ਗਿਆ। 2013 ਵਿੱਚ ਗਿਰਾਲਡ ਅਰਲੀ ਨੂੰ ਸੇਂਟ ਲੁਇਸ ਵਾਲਕ ਆਫ ਫ੍ਰੇਮ ਨਾਲ ਨਵਾਜਿਆ ਗਿਆ।[4]

ਲਿਖਤਾਂ ਸੋਧੋ

  • ਟਕਸੀਡੋ ਜੰਕਸ਼ਨ: ਐਸੇਸ ਆਨ ਅਮਰੀਕਨ ਕਲਚਰ (1989)
  • ਲਾਈਫ ਵਿਦ ਡਾਟਰਸ: ਵਾਚਿੰਗ ਮਿਸ ਅਮਰੀਕਾ ਪੀਜੇਂਟ (1990)
  • ਦਾ ਕਲਚਰ ਆਫ ਬਰੂਸਿੰਗ: ਐਸੇਸ ਆਨ ਪ੍ਰਾਇਜ਼ਫਾਈਟਿੰਗ, ਲਿਟਰੇਚਰ ਐਂਡ ਮਾਡਰਨ ਅਮਰੀਕਨ ਕਲਚਰ (1994)
  • ਡਾਟਰਸ: ਆਨ ਫੈਮਿਲੀ ਐਂਡ ਫਾਦਰਹੁੱਡ (1994) (ਸੰਸਮਰਨ)
  • ਵਨ ਨੈਸ਼ਨ ਅੰਡਰ ਅ ਗਰੂਵ: ਮੋਟੋਨ ਐਂਡ ਅਮਰੀਕਨ ਕਲਚਰ (1994) (ਸੰਗੀਤ ਇਤਿਹਾਸ)
  • ਹਾਓ ਦਾ ਵਾਰ ਇਨ ਦਾ ਸਟਰੀਸ ਇਸ ਵੌਨ: ਪੋਇਮਸ ਆਨ ਦਾ ਕੁਇਸਟਸ ਆਫ ਲਵ ਐਂਡ ਫੇਥ (ਟਾਈਮ ਬੀ’ਅੰਗ ਬੁਕਸ, 1995) (poetry)
  • ਯੇਸ ਆਈ ਕੈਨ! ਦਾ ਸੈਮੀ ਡੇਵਿਸ ਜੂਨੀਅਰ ਸਟੋਰੀ (2001) ਗ੍ਰੈਮੀ ਅਵਾਰਡ ਬੈਸਟ ਐਲਬਮ ਨੋਟਸ ਲਈ ਨਾਮਜ਼ਦ
  • ਰਾਫਸੋਡੀਸ: ਮਿਉਸਿਕ ਐਂਡ ਵਰਡਸ ਫ੍ਰੌਮ ਦਾ ਹਾਰਲੇਮ ਰੈਨਿਸਾਂ (2002) ਗ੍ਰੈਮੀ ਅਵਾਰਡ ਬੈਸਟ ਐਲਬਮ ਨੋਟਸ ਲਈ ਨਾਮਜ਼ਦ

ਸੰਪਾਦਿਤ ਲਿਖਤਾਂ ਸੋਧੋ

  • ਲਿਉਰ ਐਂਡ ਲੋਥਿੰਗ: ਐਸੇਸ ਆਨ ਰੇਸ, ਆਈਡੈਂਟਿਟੀ ਐਂਡ ਦਾ ਅੰਬੀਵਲੈਂਸ ਆਫ ਅਸੀਮਿਲੇਸ਼ਨ (1993)
  • ਐਮਨ’ਟ ਬਟ ਅ ਪਲੇਸ: ਐਨ ਐਂਥੋਲੌਜੀ ਆਫ ਅਫਰੀਕਨ ਰਾਈਟਿੰਗਸ ਅਬਾਊਟ ਸੇਂਟ ਲੁਇਸ (1998)
  • ਬੌਡੀ ਲੈਂਗੁਏਜ: ਰਾਈਟਰਸ ਆਨ ਸਪੋਰਟ (1998)
  • ਦਾ ਮੁਹੰਮਦ ਅਲੀ ਰੀਡਰ (1998)
  • ਮਾਇਲਸ ਡੇਵਿਸ ਐਂਡ ਅਮਰੀਕਨ ਕਲਚਰ (2001)
  • ਦਾ ਸੈਮੀ ਡੇਵਿਸ, ਜੂਨੀਅਰ ਰੀਡਰ (2001)
  • ਬਲੈਕ ਅਮਰੀਕਾ ਇਨ 1960' (2003)
  • ਮਾਈ ਸੋਲ ਹਾਈ ਸੌਂਗ: ਦਾ ਕਲੈਕਟਿਡ ਰਾਈਟਿੰਗਸ ਆਫ ਕਾਉਂਟੀ ਕੂਲੀਨ(1991)
  • ਸਪੀਚ ਐਂਡ ਪਾਵਰ: ਦਾ ਅਫਰੀਕਨ-ਅਮਰੀਕਨ ਐਸੇਸ ਇਨ ਇਟਸ ਕਲਚਰਲ ਕੰਟੈਂਟ(1993)

ਹਵਾਲੇ ਸੋਧੋ

  1. Washington University Faculty Page: Gerald L. Early: Merle Kling Professor of Modern Letters. [1]
  2. Washington University Faculty Page. Ibid
  3. 3.0 3.1 Answers.com Profile of Gerald Early
  4. St. Louis Walk of Fame. "St. Louis Walk of Fame Inductees". stlouiswalkoffame.org. Archived from the original on 31 ਅਕਤੂਬਰ 2012. Retrieved 25 April 2013. {{cite web}}: Unknown parameter |dead-url= ignored (help)

ਬਾਹਰੀ ਕੜੀਆਂ ਸੋਧੋ