ਗਿਰੀ ਇੱਕ ਬੀਜ ਅਤੇ ਛਿਲਕੇ ਦੀ ਬਣੀ ਹੁੰਦੀ ਹੈ। ਵਨਸਪਤੀ ਵਿਗਿਆਨ ਵਿੱਚ ਇਹ ਜ਼ਰੂਰੀ ਹੁੰਦਾ ਹੈ ਕੀ ਛਿਲਕਾ ਬੰਦ ਰਹੇ ਅਤੇ ਆਪਣੇ ਅੰਦਰ ਬੀਜ ਨੂੰ ਸੰਭਾਲ ਕੇ ਰੱਖੇ। ਆਮ ਤੌਰ ਤੇ ਕਈ ਤਰ੍ਹਾਂ ਦੇ ਸੁੱਕੇ ਬੀਜਾਂ ਨੂੰ ਗਿਰੀ ਕਿਹਾ ਜਾਂਦਾ ਹੈ, ਪਰ ਵਨਸਪਤੀ ਵਿਗਿਆਨ ਵਿੱਚ ਸਿਰਫ ਅਸਫੁੱਟਨਸ਼ੀਲ ਫਲਾਂ ਨੂੰ ਹੀ ਸਹੀ ਤੌਰ ਤੇ ਗਿਰੀ ਮੰਨਿਆ ਜਾਂਦਾ ਹੈ। ਕਈ ਬੀਜ ਫਲ ਤੋਂ ਕੁਦਰਤੀ ਤਰੀਕੇ ਨਾ ਛਿਲਕੇ ਦੇ ਅਲਗ ਹੋਣ ਨਾਲ ਬਣਦੇ ਹਨ। ਕੁਝ ਗਿਰੀਆਂ ਦੇ ਛਿਲਕੇ ਬਹੁਤ ਸਖ਼ਤ ਹੁੰਦੇ ਹਨ ਜਿਵੇਂ ਕਿ ਪਹਾੜੀ ਬਦਾਮ, ਕੁਮੈਤ ਅਤੇ ਸ਼ਾਹਬਲਤ ਅਤੇ ਕੁਝ ਹੋਰ ਵੀ ਗਿਰੀਆਂ ਹਨ ਜਿਵੇਂ ਕਿ ਬਦਾਮ, ਪਿਸਤਾ, ਅਖਰੋਟ ਆਦਿ ਨੂੰ ਵਨਸਪਤੀ ਵਿਗਿਆਨ ਵਿੱਚ ਗਿਰੀਆਂ ਨਹੀਂ ਮੰਨਿਆ ਜਾਂਦਾ। [1]

ਗਿਰੀ

ਵਨਸਪਤੀ ਵਿਗਿਆਨ ਪਰਿਭਾਸ਼ਾ ਸੋਧੋ

ਇੱਕ ਗਿਰੀ ਇੱਕ ਸੁੱਕਾ ਫ਼ਲ ਹੈ ਜਿਸ ਵਿੱਚ ਆਮ ਤੌਰ ਤੇ ਇੱਕ ਬੀਜ ਹੁੰਦਾ ਹੈ (ਕਦੀ ਕਦਾਈੰ ਦੋ ਬੀਜ) ਜਿਸ ਵਿੱਚ ਓਵਰੀ ਦੀ ਬਾਹਰਲੀ ਛਿਲਤ ਮਿਆਦ ਪੂਰੀ ਹੋਣ ਤੇ ਸਖ਼ਤ ਹੋ ਜਾਂਦੀ ਹੈ ਅਤੇ ਬੀਜ ਇਸ ਸਖ਼ਤ ਛਿਲਕੇ ਵਿੱਚ ਬਿਨਾ ਜੁੜੇ ਸੁਰੱਖਿਅਤ ਰਹਿੰਦਾ ਹੈ। ਜਿਆਦਾਤਰ ਗਿਰੀਆਂ ਪਿਸਤਿੰਸ ਅਤੇ ਘੱਟ ਦਰਜੇ ਦੀਆਂ ਓਵਰੀਜ਼ ਤੋਂ ਬਣਦੀਆਂ ਹਨ ਅਤੇ ਅਸਫੁੱਟਨਸ਼ੀਲ ਹੁੰਦੀਆਂ ਹਨ। ਕੁਝ ਪੌਦੇ ਜੋ ਕਿ ਪ੍ਰਮਾਣਿਤ ਗਿਰੀਆਂ ਬਣਾਉਂਦੇ ਹਨ ਉਹ ਹੇਠ ਲਿਖੇ ਅਨੁਸਾਰ ਹਨ-

ਫੈਮਲੀ- ਫੈਗੇਸੀ ਸੋਧੋ

  • ਸ਼ਾਹਬਲੂਤ
  • ਬਲੂਤ
  • ਪੱਥਰ- ਬਲੂਤ

ਰਸੋਈ ਸੰਬੰਧੀ ਪਰਿਭਾਸ਼ਾ ਅਤੇ ਇਸਤੇਮਾਲ ਸੋਧੋ

ਗਿਰੀਆਂ ਖਾਣੇ ਵਿੱਚ ਬਹੁਤ ਤਰ੍ਹਾਂ ਦੇ ਪਕਵਾਨਾਂ ਵਿੱਚ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦੀ ਪਰਿਭਾਸ਼ਾ ਖਾਣੇ ਵਿੱਚ ਵਨਸਪਤੀ ਵਿਗਿਆਨ ਵਾਂਗ ਜਟਿਲ ਨਹੀਂ ਹੁੰਦੀ। ਕੋਈ ਵੀ ਵੱਡੀ ਅਤੇ ਤੇਲ ਵਾਲੀ ਛਿਲਕੇ ਵਿਚਲੀ ਗੁਠਲੀ ਨੂੰ ਗਿਰੀ ਕਿਹਾ ਜਾਂਦਾ ਹੈ। ਕਾਫੀ ਗਿਰੀਆਂ ਇਨਸਾਨ ਲਈ ਖਾਣ ਯੋਗ ਵੀ ਹੁੰਦੀਆਂ ਹਨ- ਇਨ੍ਹਾਂ ਨੂੰ ਪਕਵਾਨਾਂ ਵਿੱਚ, ਕੱਚਾ, ਪੁੰਗਾਰ ਕੇ ਜਾਂ ਭੁੰਨ ਕੇ ਵੀ ਖਾਇਆ ਜਾਂਦਾ ਹੈ। ਗਿਰੀਆਂ ਪੋਸ਼ਣ ਵੀ ਪ੍ਰਦਾਨ ਕਰਦੀਆਂ ਹਨ। ਗਿਰੀਆਂ ਵਿੱਚ ਤੇਲ ਦੀ ਮਾਤਰਾ ਕਾਫੀ ਹੋਣ ਕਰਕੇ ਇਹ ਕਾਫੀ ਮਹਿੰਗੇ ਖਾਦ ਪਦਾਰਥ ਅਤੇ ਊਰਜਾ ਸਰੋਤ ਹੁੰਦੇ ਹਨ। ਕੁਝ ਫਲ ਅਤੇ ਬੀਜ ਜੋ ਵਨਸਪਤੀ ਵਿਗਿਆਨ ਵਿੱਚ ਤਾਂ ਨਹੀਂ ਪਰ ਪਕਵਾਨਾਂ ਵਿੱਚ ਗਿਰੀਆਂ ਵਜੋਂ ਜਾਣੇ ਜਾਂਦੇ ਹਨ-

ਪੋਸ਼ਣ ਸੋਧੋ

ਹਿੱਸੇ ਸੋਧੋ

ਗਿਰੀਆਂ ਇੱਕ ਨਵੇਂ ਪੌਦੇ ਨੂੰ ਪੋਸ਼ਣ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਵਿੱਚ ਬਹੁਤ ਮਾਤਰਾ ਵਿੱਚ ਕੈਲੋਰੀ, ਜ਼ਰੂਰੀ ਅਨ- ਸੈਚੂਰੇਟਿਡ ਫੈਟ੍ਸ ਅਤੇ ਮੋਨੋ-ਸੈਚੂਰੇਟਿਡ ਫੈਟ੍ਸ, ਲਿਨੋਲੇਇਕ ਅਤੇ ਲਿਨੋਲਿਨਿਕ ਐਸਿਡ, ਵਿਟਾਮਿਨ, ਮਿਨਰਲ ਅਤੇ ਜ਼ਰੂਰੀ ਅਮੀਨੋ ਐਸਿਡ ਹੁੰਦੇ ਹਨ। ਕਈ ਗਿਰੀਆਂ ਵਿਟਾਮਿਨ- ਈ, ਬੀ-2, ਫੋਲੋਟੇਟ, ਰੇਸ਼ੇ ਅਤੇ ਜ਼ਰੂਰੀ ਮਿਨਰਲ ਜਿਵੇਂ ਕਿ ਮੈਗਨੀਸ਼ੀਅਮ, ਪੋਟਾਸ਼ੀਅਮ, ਕੌਪਰ ਅਤੇ ਸਿਲਿਨੀਅਮ ਦਾ ਚੰਗਾ ਸਰੋਤ ਹੁੰਦੀਆਂ ਹਨ। ਇਹ ਟੇਬਲ ਚਾਰ ਬਿਨਾ ਭੁੰਨੀਆਂ ਗਿਰੀਆਂ ਵਿੱਚ ਪੋਸ਼ਣ ਦੀ ਮਾਤਰਾ ਦਰਸ਼ਾਉਂਦਾ ਹੈ.

ਨਾਮ ਪ੍ਰੋਟੀਨ ਕੁੱਲ ਫ਼ੈਟ ਸੈਚੂਰੇਟਿਡ ਫੈਟ੍ਸ ਪੌਲੀਅਨ- ਸੈਚੂਰੇਟਿਡ ਫੈਟ੍ਸ ਮੋਨੋ-ਸੈਚੂਰੇਟਿਡ ਫੈਟ੍ਸ ਕਾਰਬੋਹਾਇਡਰੇਟ
ਬਦਾਮ 21.26 50.64 3.881 12.214 32.155 28.1
ਅਖਰੋਟ 15.23 65.21 6.126 47.174 8.933 19.56
ਮੂਫ਼ਲੀ 23.68 49.66 6.893 15.694 24.64 26.66
ਪਿਸਤਾ 20.61 44.44 5.44 13.455 23.319 34.95

ਲਾਭ ਸੋਧੋ

ਜੋ ਲੋਕ ਆਮ ਤੌਰ ਤੇ ਗਿਰੀਆਂ ਖਾਂਦੇ ਹਨ ਉਨ੍ਹਾਂ ਵਿੱਚ ਦਿਲ ਦੀਆਂ ਬਿਮਾਰੀਆਂ ਅਤੇ ਟਾਈਪ-2 ਮਧੂਮੇਹ ਰੋਗ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਕਹਿੰਦੇ ਹਨ ਕਿ ਅਖਰੋਟ ਖਾਣ ਨਾਲ ਕਲੈਸਟਰੋਲ ਘਟਦਾ ਹੈ | ਬਦਾਮਾਂ ਵਿੱਚ ਕੈਲਸ਼ੀਅਮ ,ਲੋਹਾ, ਫਾਸਫੋਰਸ ਹੁੰਦਾ ਹੈ ਜੋ ਹੱਡੀਆਂ ਨੂੰ ਮਜਬੂਤ ਕਰਦਾ ਹੈ | ਕਹਿੰਦੇ ਸੁੱਕੀ ਖੰਘ ਤੋਂ ਮੁੰਹ ਵਿੱਚ ਬਦਾਮ ਰੱਖਣ ਨਾਲ ਗਲਾ ਤਰ ਰਹਿੰਦਾ ਹੈ | ਗੋਡਿਆਂ ਤੇ ਪਿੰਜਣੀਆਂ ਦੇ ਦਰਦ ਤੋਂ ਕਾਜੂ ਖਾਣੇ ਚਾਹੀਦੇ ਹਨ ਇਹਨਾਂ ਵਿੱਚ ਵਿਟਾਮਿਨ ਬੀ ਬਹੁਤ ਹੁੰਦਾ ਹੈ | ਯਾਦ ਸ਼ਕਤੀ ਕਮਜੋਰ ਹੋਣ ਤੇ ਪਿਸਤੇ ਦੀ ਵਰਤੋ ਕਰਨੀ ਚੰਗੀ ਮੰਨੀ ਗਈ ਹੈ | ਕਹਿੰਦੇ ਹਰ ਰੋਜ ਮੂੰਗਫਲੀ ਖਾਣ ਨਾਲ ਦੁੱਧ ਪਿਲਾਉਣ ਵਾਲੀਆਂਮਾਵਾਂ ਦਾ ਦੁੱਧ ਵੱਧਦਾ ਹੈ \

  1. Alasalvar, Cesarettin; Shahidi, Fereidoon. Tree Nuts: Composition, Phytochemicals, and Health Effects (Nutraceutical Science and Technology). CRC. p. 143. ISBN 978-0-8493-3735-2.