ਗਿਰਿਧਰ ਕਵਿਰਾਯ (ਉਨੀਵੀਂ ਸਦੀ) ਨੇ ਅਵਧੀ ਅਤੇ ਹਿੰਦੀ ਵਿੱਚ ਨੀਤੀ, ਵੈਰਾਗ ਤੇ ਰੂਹਾਨੀ ਵਿਸ਼ਿਆਂ ਤੇ ਕੁੰਡਲੀਆਂ ਦੀ ਰਚਨਾ ਕੀਤੀ ਹੈ। ਇਹ ਮੰਨਿਆਂ ਜਾਂਦਾ ਹੈ ਕਿ ਉਹ ਪੰਜਾਬ ਦੇ ਰਹਿਣ ਵਾਲੇ ਸਨ ਪਰੰਤੂ ਬਾਦ ਵਿੱਚ ਇਲਾਹਾਬਾਦ ਦੇ ਨੇੜੇ ਤੇੜੇ ਰਹਿਣ ਲੱਗ ਪਏ। ਦਰਅਸਲ ਉਹਨਾਂ ਦੇ ਸਮੇਂ ਅਤੇ ਜੀਵਨ ਦੇ ਸੰਬੰਧ ਵਿੱਚ ਪ੍ਰਮਾਣਿਕ ਤੌਰ 'ਤੇ ਕੁੱਝ ਵੀ ਨਹੀਂ ਮਿਲਦਾ। ਅਨੁਮਾਨ ਹੈ ਕਿ ਉਹ ਅਯੁੱਧਿਆ ਦੇ ਕਿਸੇ ਸਥਾਨ ਦੇ ਨਿਵਸੀ ਸਨ ਅਤੇ ਕ ਦਾਚਿਤ ਜਾਤੀ ਦੇ ਭੱਟ ਸਨ। ਇੱਕ ਮੱਤ ਅਨੁਸਾਰ ਉਹਨਾਂ ਦਾ ਜਨਮ 1770 ਵਿੱਚ ਹੋਇਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹਨਾਂ ਕੁੰਡਲੀਆਂ ਵਿੱਚ ਸਾਈਂ ਦੀ ਛਾਪ ਹੈ, ਉਹ ਉਹਨਾਂ ਦੀ ਪਤਨੀ ਦੀ ਰਚਨਾ ਹਨ।

ਕਾਵਿ-ਨਮੂਨਾ ਸੋਧੋ

ਦੌਲਤ ਪਾਇ ਨ ਕੀਜਿਏ ਸਪਨੇ ਮੇਂ ਅਭਿਮਾਨ
ਚੰਚਲ ਜਲ ਦਿਨ ਚਾਰ ਕੋ ਠਾਂਵ ਨ ਰਹਤ ਨਿਦਾਨ

ਠਾਂਵ ਨ ਰਹਤ ਨਿਦਾਨ ਜਿਯਤ ਜਗ ਮੇਂ ਜਸ ਲੀਜੈ
ਮੀਠ ਵਚਨ ਸੁਨਾਯ ਵਿਨਯ ਸਬ ਹੀ ਕੀ ਕੀਜੈ

ਕਹ ਗਿਰਧਰ ਕਵਿਰਾਯ ਅਰੇ ਯਹ ਸਬ ਘਟ ਤੌਲਤ
ਪਾਹੁਨ ਨਿਸਿ ਦਿਨ ਚਾਰਿ, ਰਹਤ ਸਬਹੀ ਕੇ ਦੌਲਤ[1]

ਹਵਾਲੇ ਸੋਧੋ