ਗੀਤਾ ਮੁਖਰਜੀ (8 ਜਨਵਰੀ 1924 – 4 ਮਾਰਚ 2000) ਸੀ, ਇੱਕ ਸਿਆਸੀ ਅਤੇ ਸਮਾਜਿਕ ਵਰਕਰ ਅਤੇ ਪਨਸਕੂਰਾ ਪੂਰਬ ਤੋਂ 1967 ਤੋਂ 1977 ਤੱਕ ਚਾਰ ਵਾਰ ਵਿਧਾਇਕ, ਅਤੇ ਭਾਰਤੀ ਰਾਜ ਪੱਛਮ ਬੰਗਾਲ ਦੇ ਪਨਸਕੂਰਾ ਨਿਰਵਾਚਨ ਖੇਤਰ ਤੋਂ  1980 ਵਲੋਂ 2000 ਤੱਕ ਸੱਤ ਵਾਰ ਸੰਸਦ ਮੈਂਬਰ ਚੁਣੀ ਗਈ ਸੀ। ਉਹ ਭਾਰਤੀ ਕਮਿਉਨਿਸਟ ਪਾਰਟੀ (ਭਾਕਪਾ) ਦੇ ਉਮੀਦਵਾਰ ਦੇ ਰੂਪ ਵਿੱਚ ਜਿੱਤੀ।[1] ਉਹ ਭਾਰਤੀ ਕਮਿਉਨਿਸਟ ਪਾਰਟੀ ਦੀ ਇਸਤਰੀ ਸ਼ਾਖਾ ਭਾਰਤੀ ਇਸਤਰੀ ਨੈਸ਼ਨਲ ਫੇਡਰੇਸ਼ਨ ਦੀ ਪ੍ਰਧਾਨ ਰਹੀ। ਉਸ ਨੇ ਭਾਰਤ ਵਿੱਚ ਸੰਸਦੀ ਚੋਣਾਂ ਵਿੱਚ ਔਰਤਾਂ ਲਈ 1/3ਹਾਈ ਰਾਖਵੇਂਕਰਨ ਦੀ ਮੰਗ ਦੀ ਅਗਵਾਈ ਕੀਤੀ।

ਮਹਾਮਹਿਮ ਮਾਣਯੋਗ ਲੋਕ ਨੇਤਾ
ਗੀਤਾ ਮੁਖਰਜੀ
গীতা মুখোপাধ্যায়
ਤਸਵੀਰ:Geeta Mukherjee image.jpg
ਭਾਰਤੀ ਸੰਸਦ ਮੈਂਬਰ 
ਪਨਸਕੂਰਾ 
ਦਫ਼ਤਰ ਵਿੱਚ
1980–2000
ਤੋਂ ਪਹਿਲਾਂਅਭਾ ਮੈਤੀ
ਤੋਂ ਬਾਅਦਗੁਰੂਦਾਸ ਦਾਸਗੁਪਤਾ
ਐਮਐਲਏ
ਤੋਂ ਪਹਿਲਾਂਰਜਨੀ ਕਾਂਤਾ ਪ੍ਰਮਾਣਿਕ
ਤੋਂ ਬਾਅਦਸਵਦੇਸ਼ ਰੰਜਨ ਮਾਜੀ
ਹਲਕਾਪਨਸਕੂਰਾ ਪੂਰਬ
ਨਿੱਜੀ ਜਾਣਕਾਰੀ
ਜਨਮ
ਗੀਤਾ ਰਾਏ ਚੌਧਰੀ

( 1924-01-08)8 ਜਨਵਰੀ 1924
ਦੱਖਣੀ ਕਲਕੱਤਾ, ਬੰਗਾਲ ਪ੍ਰੈਜੀਡੈਂਸੀ, ਬਰਤਾਨਵੀ ਭਾਰਤ
ਮੌਤ4 ਮਾਰਚ 2000(2000-03-04) (ਉਮਰ 76)
ਨਵੀਂ ਦਿੱਲੀ, ਭਾਰਤ
ਕੌਮੀਅਤਭਰਤੀ
ਸਿਆਸੀ ਪਾਰਟੀਭਾਰਤੀ ਕਮਿਊਨਿਸਟ ਪਾਰਟੀ
ਜੀਵਨ ਸਾਥੀਬਿਸਵਨਾਥ ਮੁਖਰਜੀ
ਰਿਹਾਇਸ਼Flat-12, Block-D, 18, Bow Street, Calcutta-700012
ਧਕੂਰੀਆ, ਕੋਲਕਾਤਾ
ਅਲਮਾ ਮਾਤਰਕਲਕੱਤਾ ਆਸ਼ੂਤੋਸ਼ ਕਾਲਜ
ਪੇਸ਼ਾਸਿਆਸੀ ਅਤੇ ਸਮਾਜਿਕ ਵਰਕਰ, ਲੇਖਕ 

ਮੁਢਲਾ ਜੀਵਨ ਅਤੇ ਸਿੱਖਿਆ

ਸੋਧੋ

ਉਹ 8 ਜਨਵਰੀ 1924 ਵਿੱਚ ਕਲਕੱਤਾ, ਪੱਛਮ ਬੰਗਾਲ ਵਿੱਚ ਪੈਦਾ ਹੋਈ ਸੀ। ਉਸਦਾ ਵਿਆਹ ਬਿਸ਼ਵਨਾਥ ਮੁਖਰਜੀ ਦੇ ਨਾਲ 8 ਅਗਸਤ 1942 ਨੂੰ ਹੋਇਆ।

ਮੁਖਰਜੀ ਨੇ ਬੰਗਾਲੀ ਸਾਹਿਤ ਵਿੱਚ ਬੈਚਲਰ ਆਫ ਆਰਟਸ ਆਸ਼ੁਤੋਸ਼ ਕਾਲਜ, ਕਲਕੱਤਾ ਤੋਂ ਕੀਤੀ। ਉਹ 1947 ਤੋਂ 1951 ਤੱਕ ਬੰਗਾਲ ਸੂਬਾਈ ਵਿਦਿਆਰਥੀ ਸੰਘ ਦੀ ਸਕੱਤਰ ਰਹੀ।

ਕੈਰੀਅਰ

ਸੋਧੋ

ਉਹ ਪਹਿਲਾਂ ਬੰਗਾਲ ਵਿੱਚ 1946 ਵਿੱਚ, ਕਮਿਊਨਿਸਟ ਪਾਰਟੀ ਆਫ ਇੰਡੀਆ (ਸੀਪੀਆਈ) ਰਾਜ ਕਮੇਟੀ ਮੈਂਬਰ ਦੇ ਤੌਰ 'ਤੇ ਚੁਣੀ ਗਈ।  ਗੀਤਾਦੀ ਦੇ ਤੌਰ 'ਤੇ ਜਾਣੀ ਜਾਂਦੀ, ਗੀਤਾ ਮੁਖਰਜੀ ਨੇ ਹਰ ਲੋਕ ਸਭਾ ਚੋਣ ਪੰਸਕੁਰਾ, ਪੱਛਮੀ ਬੰਗਾਲ ਤੋਂ ਜਿੱਤੀ ਅਤੇ 2000 ਵਿੱਚ ਉਸ ਦੀ ਮੌਤ ਤੱਕ ਜਿੱਤਦੀ ਰਹੀ।[2]

ਉਹ 7ਵੀਂ ਲੋਕ ਸਭਾ ਲਈ 1980 ਵਿੱਚ ਚੁਣੀ ਗਈ ਅਤੇ 1980-84 ਦੇ ਦੌਰਾਨ ਉਸ ਨੇ ਹੇਠਲੀਆਂ ਕਮੇਟੀਆਂ ਵਿੱਚ ਸੇਵਾ ਕੀਤੀ।

  • ਮੈਂਬਰ, ਪਬਲਿਕ ਅੰਡਰਟੇਕਿੰਗ ਕਮੇਟੀ
  • ਮੈਂਬਰ, ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਦੀ ਭਲਾਈ ਬਾਰੇ ਕਮੇਟੀ 
  • ਮੈਂਬਰ, ਅਪਰਾਧਿਕ ਕਾਨੂੰਨ (ਸੋਧ) ਬਿੱਲ, 1980 ਬਾਰੇ ਸੰਯੁਕਤ ਕਮੇਟੀ

1981 ਤੋਂ ਲੈ ਕੇ, ਉਹ  ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕਾਰਜਕਾਰਨੀ ਕਮੇਟੀ ਦੀ ਮੈਂਬਰ ਸੀ।  

ਹਵਾਲੇ

ਸੋਧੋ
  1. "Biographical Sketch Member of Parliament 13th Lok Sabha". Archived from the original on 8 ਮਾਰਚ 2014. Retrieved 8 March 2014. {{cite web}}: Unknown parameter |dead-url= ignored (|url-status= suggested) (help)
  2. "Geeta Mukherjee passes away". The Hindu. 5 March 2000. Archived from the original on 8 ਮਾਰਚ 2014. Retrieved 8 March 2014. {{cite web}}: Unknown parameter |dead-url= ignored (|url-status= suggested) (help)