ਗੁਰਜੀਤ ਸਿੰਘ ਖੁੱਡੀ

ਗੁਰਜੀਤ ਸਿੰਘ ਖੁੱਡੀ (ਜਨਮ 2 ਸਤੰਬਰ 1968) ਬਰਨਾਲਾ ਜ਼ਿਲ੍ਹਾ ਦੇ ਕਸਬਾ ਹੰਡਿਆਇਆ ਦੇ ਪ੍ਰੈੱਸ ਕਲੱਬ ਦਾ ਦੋ ਵਾਰ ਪ੍ਰਧਾਨ ਰਿਹਾ ਹੈ ਅਤੇ ਮੌਜੁਦਾ ਚੇਅਰਮੈਨ ਹੈ।[1]

ਗਰਜੀਤ ਸਿੰਘ ਖੁੱਡੀ
ਜਨਮ(1968-09-02)2 ਸਤੰਬਰ 1968
ਰਾਸ਼ਟਰੀਅਤਾਭਾਰਤੀ
ਸਿੱਖਿਆਪੱਤਰਕਾਰੀ
ਪੇਸ਼ਾਲੇਖਕ, ਪੱਤਰਕਾਰ
ਜੀਵਨ ਸਾਥੀਰਾਜਵਿੰਦਰ ਕੌਰ
ਬੱਚੇ1+1

ਜੀਵਨ

ਸੋਧੋ

ਉਸਦਾ ਜਨਮ ਪਿੰਡ ਖੁੱਡੀ ਸਰਦਾਰ ਗਿੰਦਰ ਸਿੰਘ ਗੁਰੂ ਦੇ ਘਰ, ਮਾਤਾ ਅਜਮੇਰ ਕੌਰ ਦੀ ਸੁਲੱਖਣੀ ਕੁੱਖੋ ਇਕ ਕਿਰਤੀ ਪਰਿਵਾਰ ਵਿੱਚ ਹੋਇਆ। ਉਸਦੇ ਘਰ ਇਕ ਧੀ ਦਮਨਦੀਪ ਕੌਰ, ਪੁੱਤਰ ਗੁਰਵਿੰਦਰਪਾਲ ਸਿੰਘ ਨੇ ਜਨਮ ਲਿਆ।

ਸਿੱਖਿਆ ਅਤੇ ਕਿੱਤਾ

ਸੋਧੋ

ਆਪ ਨੇ ਮੁੱਢਲੀ ਵਿੱਦਿਆ ਸਰਕਾਰੀ ਪ੍ਰਾਇਮਰੀ ਸਕੂਲ ਖੁੱਡੀ ਖ਼ੁਰਦ ਤੋਂ ਪਾਸ ਕੀਤੀ ਆਪਣੇ ਪਿੰਡ ਸਕੂਲ ਨਾ ਹੋਣ ਕਾਰਨ ਆਪ ਨੇ ਦਸਵੀਂ ਜਮਾਤ ਤੱਕ ਦੀ ਵਿਦਿਆ ਸਰਕਾਰੀ ਹਾਈ ਸਕੂਲ ਹੰਡਿਆਇਆ ਤੋਂ ਤੇ ਬਾਰ੍ਹਵੀਂ ਦੀ ਵਿੱਦਿਆ ਪ੍ਰਾਈਵੇਟ ਤੌਰ ’ਤੇ ਕੀਤੀ। ਆਪ ਨੇ 1990 ਤੋਂ ਮੈਡੀਕਲ ਦੇ ਖੇਤਰ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ। ਸੰਨ 2006 ਵਿਚ ਪੱਤਰਕਾਰੀ ਖੇਤਰ ’ਚ ‘ਅਜੀਤ’ ਅਖ਼ਬਾਰ ਵਿਚ ਪੱਤਰਕਾਰੀ ਤੌਰ ’ਤੇ ਪ੍ਰਵੇਸ਼ ਕੀਤਾ।

ਵਿਸ਼ੇਸ਼ ਕਾਰਜ

ਸੋਧੋ
  • ਸ਼ੇਰ-ਏ-ਪੰਜਾਬ ਬਾਸਕਟਬਾਲ ਸਪੋਰਟਸ ਕਲੱਬ ਹੰਡਿਆਇਆ ਦੇ ਨਿਰੰਤਰ ਸਰਪ੍ਰਸਤ ਹਨ।
  • ਵਾਤਾਵਰਨ ਦੀ ਸੁੱਧਤਾ ਲਈ ਬੂਟੇ ਲਾਉਣ ਤੇ ਸੰਭਾਲ ਕਰਨੀ।
  • ਬਿਜਲੀ-ਪਾਣੀ ਬੱਚਤ , ਵਾਤਾਵਰਨ ਦੀ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰਨਾ ਆਪਣਾ ਮੁੱਢਲਾ ਫਰਜ਼ ਸਮਝਦੇ ਹਨ ਤੇ ਸਮਾਜ ਦੇ ਵਾਸੀਆਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ।
  • ਲੋੜਵੰਦ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੱਖ-ਵੱਖ ਬੈਂਕਾਂ ਤੋਂ ਕਰਜ਼ਾ (ਲੋਨ) ਸਬਸਿਡੀ ਦਿਵਾ ਦੇ ਪੈਰਾਂ ਸਿਰ ਖੜ੍ਹੇ ਕਰਨਾ।
  • ਇਸਤਰੀ ਸਸਕਤੀਕਰਨ ਲਈ ਸਮੇਂ-ਸਮੇਂ ’ਤੇ ਜਾਗਰੂਕ ਟਰੇਨਿੰਗ ਲਗਾਉਣਾ ਤੇ ਸਿਲਾਈ ਮਸ਼ੀਨਾਂ ਦਿਵਾਉਣੀਆਂ। * ਬੁਢਾਪਾ, ਵਿਧਵਾ, ਆਸਰਿਤਾ ਨੂੰ ਪੈਨਸ਼ਨਾਂ ਲਗਾਉਣੀਆਂ।
  • ਗ਼ਰੀਬ ਵਰਗ ਦੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਨਾ ਤੇ ਨੌਕਰੀਆਂ ਲਈ ਜਾਗਰੂਕ ਕਰਨ ਵਰਗੇ ਸਮਾਜ ਭਲਾਈ ਦੇ ਕਾਰਜ ਵੀ ਕਰ ਰਹੇ ਹਨ।

ਸਾਹਿਤਕ

ਸੋਧੋ

ਆਪ ਨੇ ਵੱਖ-ਵੱਖ ਅਖ਼ਬਾਰਾਂ ਵਿਚ ਲੇਖ ਲਿਖਣੇ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜ਼ਿਲ੍ਹਾ ਬਰਨਾਲਾ ਵਿਚ ਬਾਰਾਂ ਧਾਰਮਿਕ ਅਸਥਾਨਾਂ ਬਾਰੇ ਕਿਤਾਬ ਪ੍ਰਕਾਸ਼ਿਤ ਕਰਵਾਈ। ਆਪ ਨੂੰ ਵੱਖ-ਵੱਖ ਸੰਸਥਾਵਾਂ ਵਲੋਂ ਸਨਮਾਨ ਕੀਤਾ ਗਿਆ ਹੈ।

ਹਵਾਲੇ

ਸੋਧੋ