ਗੁਰਦੁਆਰਾ ਚੋਆ ਸਾਹਿਬ

ਗੁਰਦੁਆਰਾ ਚੋਆ ਸਾਹਿਬ ( Urdu: گردوارہ چوآ صاحب ਪਾਕਿਸਤਾਨ ਦੇ ਜੇਹਲਮ ਦੇ ਨੇੜੇ, ਰੋਹਤਾਸ ਕਿਲੇ ਦੇ ਉੱਤਰੀ ਕਿਨਾਰੇ 'ਤੇ ਸਥਿਤ ਇੱਕ ਮੁਰੰਮਤ ਕਰਵਾਇਆ ਗੁਰਦੁਆਰਾ ਹੈ। ਚਾਰ ਕੁ ਕਿਲੋਮੀਟਰ ਦੇ ਘੇਰੇ ਦੀ ਮਜ਼ਬੂਤ ਫਸੀਲ ਵਾਲਾ ਇਹ ਕਿਲ੍ਹਾ ਸ਼ੇਰ ਸ਼ਾਹ ਸੂਰੀ ਨੇ 1541 ਵਿਚ ਹਿਮਾਯੂ ਨੂੰ ਹਰਾਉਣ ਤੋਂ ਬਾਅਦ ਬਣਵਾਇਆ ਸੀ। ਇਸ ਦੇ ਤਲਕੀ ਦਰਵਾਜ਼ੇ ਦੇ ਨੇੜੇ ਸਥਿਤ, ਗੁਰਦੁਆਰਾ ਉਸ ਥਾਂ ਦੀ ਯਾਦ ਦਿਵਾਉਂਦਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਇੱਕਉਦਾਸੀ ਦੌਰਾਨ ਪਾਣੀ ਦਾ ਝਰਨਾ ਚਲਾਇਆ ਸੀ। ਇਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ। [1] [2] [3]

ਗੁਰਦੁਆਰੇ ਦੀ ਬਾਉਲੀ ਦਾ ਦ੍ਰਿਸ਼।

ਹਵਾਲੇ ਸੋਧੋ

  1. Qaisar, Iqbal (2001). پاكستان وچ سكھاں دياں تواريخى پوتر تھاواں. Punjabi History Board. p. 412. Retrieved 26 May 2017.
  2. The Sikh Courier; Volumes 9-12. Sikh Cultural Society of Great Britain. 1977.
  3. Singh, Kirapala; Kapur, Prithipala (2004). Janamsakhi tradition: an analytical study. Singh Brothers. p. 174. ISBN 9788172053116. Retrieved 27 May 2017.