ਗੁਰਦੁਆਰਾ ਜੰਡ ਸਾਹਿਬ

ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਪਾਤਸ਼ਾਹੀ 10ਵੀਂ, ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਉਸਾਰਿਆ ਸ਼ਾਨਦਾਰ ਗੁਰਦੁਆਰਾ ਹੈ। ਇਹ ਗੁਰਦੁਆਰਾ ਚਮਕੌਰ ਸਾਹਿਬ ਤੋਂ ਕਰੀਬ ਤਿੰਨ ਕਿਲੋਮੀਟਰ ਅਤੇ ਨਹਿਰ ਸਰਹਿੰਦ ਤੋਂ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

ਇਤਿਹਾਸ

ਸੋਧੋ

ਦਸਵੇਂ ਪਾਤਸ਼ਾਹ ਚਮਕੌਰ ਦੀ ਗੜੀ ਤੋਂ 7 ਪੋਹ ਬਿਕਰਮੀ 1761 ਦੀ ਠੰਢੀ ਰਾਤ ਨੂੰ ਮਾਛੀਵਾੜਾ ਵੱਲ ਤੁਰੇ ਸਨ। ਦਸੰਬਰ 1704 ਨੂੰ ਮੁਗ਼ਲ ਫ਼ੌਜਾਂ ਦਾ ਵਧ ਰਿਹਾ ਖ਼ਤਰਾ ਭਾਂਪਦਿਆਂ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਚਮਕੌਰ ਦੀ ਗੜੀ ਛੱਡ ਕੇ ਮਾਛੀਵਾੜਾ ਨੂੰ ਚਾਲੇ ਪਾ ਦੇਣ। ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਵਾਲੇ ਸਥਾਨ ’ਤੇ ਇੱਕ ਜੰਡ ਦਾ ਬਿਰਖ ਹੁੰਦਾ ਸੀ। ਗੁਰੂ ਜੀ ਨੇ ਇਸ ਬਿਰਖ ਦੇ ਹੇਠਾਂ ਆਰਾਮ ਕੀਤਾ।

ਸੰਬੰਧਿਤ ਜਾਣਕਾਰੀ

ਸੋਧੋ

ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਦੇ ਨਾਂ 74 ਕਿੱਲੇ ਜ਼ਮੀਨ ਹੈ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ। ਨੇੜਲੇ ਪੰਜ ਪਿੰਡਾਂ ਫ਼ਤਹਿਪੁਰ ਮਹਿਤੂਤਾਂ, ਖੋਖਰਾ, ਰਹੀਮਾਬਾਦ, ਖਾਨਪੁਰ ਅਤੇ ਬੀੜ ਗੁਰੂ ਫ਼ੌਜਾ ਵਿੱਚੋਂ ਚੁਣੀ ਗਈ ਸਥਾਨਕ ਕਮੇਟੀ ਇਸ ਗੁਰਦੁਆਰੇ ਦਾ ਪ੍ਰਬੰਧ ਅਤੇ ਦੇਖਰੇਖ ਕਰਦੀ ਹੈ। ਭਾਈ ਜਾਗੀਰ ਸਿੰਘ ਖੋਖਰਾ ਇਸ ਸਮੇਂ ਮੁੱਖ ਸੇਵਾਦਾਰ ਹਨ। ਗੁਰਦੇਵ ਸਿੰਘ, ਜਸਵੰਤ ਸਿੰਘ, ਬਲਬੀਰ ਸਿੰਘ, ਪਰਮਜੀਤ ਸਿੰਘ ਮੈਂਬਰ ਸੇਵਾਦਾਰ ਹਨ। ਲੰਗਰ ਸੇਵਾਦਾਰ ਰਘਬੀਰ ਸਿੰਘ ਤੇ ਹੋਰ ਸਿੰਘ ਹਨ। ਇਸ ਗੁਰਦੁਆਰੇ ਦੇ ਵਿਹੜੇ ਵਿੱਚ ਖਿੜੇ ਭਾਂਤ ਭਾਂਤ ਦੇ ਫੁੱਲ, ਗੁਰਦੁਆਰੇ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ। ਇੱਥੇ ਸਥਿਤ ਜੰਡ ਦਾ ਰੁੱਖ ਅੱਜ ਵੀ ਹਰਿਆ ਭਰਿਆ ਹੈ ਤੇ ਸੰਗਤਾਂ ਨੂੰ ਖ਼ੁਸ਼ਬੂ ਤੇ ਗੁਰੂ ਸਾਹਿਬ ਦੀ ਪਵਿੱਤਰ ਛੋਹ ਵੰਡ ਰਿਹਾ ਹੈ।[1]

ਹਵਾਲੇ

ਸੋਧੋ
  1. ਪ੍ਰੋ. ਹਮਦਰਦਵੀਰ ਨੌਸ਼ਹਿਰਵੀ (09 ਫ਼ਰਵਰੀ 2016). "ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ". ਪੰਜਾਬੀ ਟ੍ਰਿਬਿਊਨ. Retrieved 17 ਫ਼ਰਵਰੀ 2016. {{cite web}}: Check date values in: |date= (help)