ਗੁਰਦੁਆਰਾ ਪਾਹਿਨ ਸਾਹਿਬ ਸੱਚੀ ਮੰਜੀ
ਗੁਰਦੁਆਰਾ ਪਾਹਿਨ ਸਾਹਿਬ ਸੱਚੀ ਮੰਜੀ, ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਦੁਲਚੀ ਕੇ ਵਿਚ ਸਥਿਤ ਹੈ। ਇਹ ਗੁਰੂ ਘਰ ਗੁਰੂ ਅਮਰਦਾਸ ਜੀ ਦੀ ਚਰਨ ਛੋਹ ਪ੍ਰਾਪਤ ਹੈ।[1]
ਇਤਿਹਾਸ
ਸੋਧੋਗੁਰੂ ਅਮਰਦਾਸ ਜੀ ਦੀ ਸੋਭਾ ਸੁਣ ਬਾਬਾ ਸੱਚ-ਨਾ ਸੱਚ ਉਨ੍ਹਾਂ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਗਏ। ਗੁਰੂ ਜੀ ਦੇ ਦਰਸ਼ਨ ਕਰਨ ਨਾਲ ਬਾਬਾ ਜੀ ਦੇ ਸਰੀਰਕ ਦੁੱਖ ਦੂਰ ਹੋ ਗਏ। ਗੁਰੂ ਅਮਰਦਾਸ ਜੀ ਨੇ ਬਾਬਾ ਸੱਚ ਨਾ ਸੱਚ ਨੂੰ ਸੇਵਾ ਕਰਨ ਦਾ ਹੁਕਮ ਦਿੱਤਾ ਤਾਂ ਬਾਬਾ ਜੀ ਗੁਰੂ ਜੀ ਦਾ ਹੁਕਮ ਮੰਨਦੇ ਹੋਏ ਗੋਇੰਦਵਾਲ ਸਾਹਿਬ ਵਿੱਚ ਹੀ ਸੇਵਾ ਕਰਨ ਲੱਗੇ। ਇਨ੍ਹਾਂ ਦਿਨਾਂ ਵਿਚ ਰਾਜਾ ਹਰੀ ਸੈਨ ਹਰੀਪੁਰ ਮੰਡੀ ਤੋਂ (ਹਿਮਾਚਲ ਪ੍ਰਦੇਸ਼) ਤੋਂ ਆਪਣੇ ਪਰਿਵਾਰ ਨਾਲ ਗੁਰੂ ਜੀ ਦਰਸ਼ਨਾਂ ਲਈ ਆਇਆ। ਗੁਰੂ ਅਮਰਦਾਸ ਜੀ ਦਾ ਹੁਕਮ ਸੀ ਕਿ ਦਰਬਾਰ ਸਾਹਿਬ ਵਿਚ ਠਾਠ-ਬਾਠ ਲਗਾ ਕੇ ਅਤੇ ਹਾਰ ਸਿੰਗਾਰ ਕਰਕੇ ਨਹੀਂ ਆਉਣਾ। ਇਸ ਰਾਜੇ ਦੀ ਰਾਣੀ ਨਵੀਂ ਨਵੀਂ ਵਿਆਹੀ ਹੋਣ ਕਾਰਨ ਹਾਰ ਸਿੰਗਾਰ ਲਗਾ ਕੇ ਆਈ।[2]ਦਰਬਾਰ ਸਾਹਿਬ ਵਿਚ ਆਉਂਦੀਆਂ ਉਸ ਨੇ ਘੁੰਡ ਕੱਢ ਲਿਆ। ਗੁਰੂ ਜੀ ਨੇ ਉਸ ਨੂੰ ਦੇਖ ਕਿਹਾ ਕਿ ਇਹ ਕਮਲੀ ਕਿਉਂ ਲਿਆਏ ਹੋ ਤਾਂ ਪਾਗਲ ਹੋ ਗਈ ਜੰਗਲ ਵੱਲ ਚਲੀ ਗਈ। ਜੰਗਲ ਵਿਚ ਬਾਬਾ ਸੱਚ ਨ ਸੱਚ ਲੱਕੜਾਂ ਇਕੱਠੀਆਂ ਕਰਦੇ ਤੇ ਕਮਲੀ ਖਿਲਾਰ ਦਿੰਦੀ। ਬਾਬਾ ਸੱਚ ਨਾ ਸੱਚ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਅਤੇ ਕਮਲੀ ਬਾਰੇ ਦੱਸਿਆ। ਗੁਰੂ ਜੀ ਨੇ ਸੱਚ ਨ ਸੱਚ ਨੂੰ ਆਪਣਾ ਜੋੜਾ ਦਿੱਤਾ ਅਤੇ ਕਿਹਾ ਕਿ ਜਾ ਕੇ ਕਮਲੀ ਦੇ ਮੱਥੇ ਨੂੰ ਛੁਹਾ ਦੇਵੇ। ਜਦੋਂ ਬਾਬਾ ਜੀ ਨੇ ਜੋੜਾ ਕਮਲੀ ਰਾਣੀ ਦੇ ਮੱਥੇ ਨੂੰ ਛੁਹਾਇਆ ਤਾਂ ਕਮਲੀ ਠੀਕ ਹੋ ਗਈ। ਇਹ ਦੇਖ ਦੋਨੇ ਜਣੇ ਗੁਰੂ ਜੀ ਕੋਲ ਪਹੁੰਚੇ। ਇਹ ਦੇਖ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਦੋਵਾਂ ਦਾ ਵਿਆਹ ਕਰਵਾ ਦਿੱਤਾ। ਉਨ੍ਹਾਂ ਨੂੰ ਉਹ ਜੋੜਾ ਉਨ੍ਹਾਂ ਨੂੰ ਬਖਸ਼ਿਆ ਅਤੇ ਵਰ ਦਿੱਤਾ ਕਿ ਜੋ ਵੀ ਪਾਗਲ, ਹਜੀਰਾਂ ਵਾਲਾ ਅਤੇ ਹਲਕੇ ਕੁੱਤੇ ਦਾ ਕੱਟਿਆ ਜੋੜੇ ਦੇ ਦਰਸ਼ਨ ਕਰੇਗਾ। ਉਸ ਦੇ ਸਾਰੇ ਦੁੱਖ ਦੂਰ ਹੋ ਜਾਣਗੇ। ਇਹ ਜੋੜਾ ਬਾਬਾ ਸੱਚ-ਨ-ਸੱਚ ਦੀ ਔਲਾਦ, ਮੱਲ ਪਰਿਵਾਰ ਕੋਲ ਸੰਭਾਲਿਆ ਹੋਇਆ ਹੈ ਜੋ ਇਸਦੀ ਬੜੇ ਸਤਿਕਾਰ ਨਾਲ ਸੇਵਾ ਕਰਦੇ ਹਨ।[3]