ਗੁਰਦੁਆਰਾ ਬੇਰ ਸਾਹਿਬ
ਗੁਰਦੁਆਰਾ ਬੇਰ ਸਾਹਿਬ ਪੰਜਾਬ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿੱਚ ਸਥਿਤ ਹੈ। ਇਹ ਗੁਰੂ ਘਰ ਸੁਲਤਾਨਪੁਰ ਲੋਧੀ ਦੇ ਲਹਿੰਦੇ ਪਾਸੇ ਵੱਲ ਸਥਿਤ ਹੈ। ਇਹ ਗੁਰੂ ਘਰ ਸਿੱਖ ਧਰਮ ਦੇ ਮੋਢੀ ਬਾਬਾ ਨਾਨਕ ਜੀ ਦੀ ਚਰਨ ਛੂਹ ਪ੍ਰਾਪਤ ਹੈ।[1]
ਇਤਿਹਾਸ
ਸੋਧੋਗੁਰੂਦੁਆਰਾ ਬੇਰ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਨਾਲ ਸੰਬੰਧਿਤ ਬੇਰੀ ਮੌਜੂਦ ਹੈ। ਇਸ ਜਗ੍ਹਾ ਉੱਪਰ ਗੁਰੂ ਜੀ ਨੇ 14 ਸਾਲ 9 ਮਹੀਨੇ ਅਤੇ 13 ਦਿਨ ਇਸ ਜਗ੍ਹਾ ਉੱਪਰ ਰਹੇ ਸਨ। ਇਸ ਗੁਰੂ ਘਰ ਦੀ ਮੌਜੂਦਾ ਇਮਾਰਤ ਮਹਾਰਾਜਾ ਜਗਤਜੀਤ ਸਿੰਘ ਕਪੂਰਥਲਾ ਦੁਆਰਾ 1941 ਵਿੱਚ ਬਣਵਾਈ ਗਈ ਸੀ। ਜਦੋਂ ਇਸ ਗੁਰੂ ਘਰ ਦੀ ਇਮਾਰਤ ਤਿਆਰ ਕੀਤੀ ਗਈ ਤਾਂ ਉਸ ਸਮੇਂ ਦੇ ਮਹਾਰਾਜਾ ਜਗਤਜੀਤ ਸਿੰਘ ਨੇ ਉਸ ਸਮੇਂ ਦੇ ਮਿਸਤਰੀਆਂ ਨੂੰ ਇਹ ਹੁਕਮ ਦਿੱਤਾ ਕਿ ਗੁਰੂ ਘਰ ਦੀ ਬਣਤਰ ਵਿੱਚ ਇੱਕ ਵੀ ਇੱਟ ਤੋੜ ਕੇ ਨਾ ਲਗਾਈ ਜਾਵੇ। ਇਸ ਲਈ ਜਿਹੋ ਜਿਹੇ ਅਕਾਰ ਦੀਆਂ ਇੱਟਾਂ ਉਸਾਰੀ ਲਈ ਜਰੂਰੀ ਸਨ ਉਨ੍ਹਾਂ ਅਕਾਰਾਂ ਵਾਲੀਆਂ ਇੱਟਾਂ ਤਿਆਰ ਕੀਤੀਆਂ ਗਾਈਆਂ। ਜਦੋਂ ਗੁਰੂ ਜੀ ਸਵੇਰੇ ਦਾਤਣ ਕਰਦੇ ਸਨ ਤਾਂ ਉਸ ਸਮੇਂ ਭਾਈ ਭਗੀਰਥ ਜੀ ਗੁਰੂ ਜੀ ਨੂੰ ਹਰ ਰੋਜ ਦਾਤਣ ਕਰਦੇ ਸਨ। ਇੱਕ ਦਿਨ ਭਗੀਰਥ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਇਸ ਸਥਾਨ ਉੱਪਰ ਆਪਣੇ ਹੱਥੋਂ ਕੋਈ ਨਿਸ਼ਾਨੀ ਬਖਸ਼ੋ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਉਹੀ ਦਾਤਣ ਇਸ ਜਗ੍ਹਾ ਉੱਪਰ ਗੱਡ ਦਿੱਤੀ ਹੈ ਅਤੇ ਇਹ ਦਾਤਣ ਹਰੀ ਹੋ ਕੇ ਬੇਰੀ ਲੱਗ ਗਈ।[2] ਇਹ ਗੁਰੂ ਘਰ ਵੇਈਂ ਨਦੀ ਦੇ ਕਿਨਾਰੇ ਸਥਿਤ ਹੈ।