ਗੁਰਦੁਆਰਾ ਮਨੀਕਰਨ ਸਾਹਿਬ
ਗੁਰਦੁਆਰਾ ਮਨੀਕਰਨ ਸਾਹਿਬ ਹਿਮਾਚਲ ਪ੍ਰਦੇਸ਼ ਵਿਚ ਸਥਿਤ ਹੈ। ਇਹ ਗੁਰਦੁਆਰਾ ਅੱਜ ਵੀ ਦੋ ਧਰਮਾਂ ਦੀ ਸਾਂਝੀਵਾਲਤਾ ਦਾ ਪ੍ਰਤੀਕ ਹੈ।
ਇਤਿਹਾਸ
ਸੋਧੋਇੱਕ ਹਿੰਦੂਮਤ ਅਨੁਸਾਰ ਇਹ ਜਗ੍ਹਾ ਮਾਤਾ ਪਾਰਵਤੀ ਨੂੰ ਬਹੁਤ ਪਸੰਦ ਸੀ। ਸ਼ੇਸ਼ਨਾਗ ਮਾਤਾ ਨੂੰ ਇਕ ਮਨੀ ਦਿੱਤੀ ਸੀ। ਇੱਕ ਦਿਨ ਮਾਤਾ ਪਾਰਵਤੀ ਇਸ਼ਨਾਨ ਕਰ ਰਹੀ ਸੀ ਤਾਂ ਮਨੀ ਪਾਣੀ ਵਿਚ ਡਿੱਗ ਗਈ ਅਤੇ ਪਤਾਲ ਲੋਕ ਵਿਚ ਦੁਬਾਰਾ ਸ਼ੇਸ਼ਨਾਗ ਕੋਲ ਪਹੁੰਚ ਗਈ। ਮਨੀ ਗਾਇਬ ਹੋਣ ਕਾਰਨ ਮਾਤਾ ਪਾਰਵਤੀ ਬਹੁਤ ਉਦਾਸ ਜੀ ਜਦੋਂ ਸ਼ਿਵਜੀ ਮਹਾਰਾਜ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਮਾਤਾ ਨੈਣਾ ਦੇਵੀ ਨੂੰ ਪੁੱਛਿਆ ਕਿ ਮਨੀ ਕਿਥੇ ਹੈ ਤਾਂ ਨੈਣਾ ਦੇਵੀ ਨੇ ਦੱਸਿਆ ਕਿ ਮਨੀ ਸੇਸ਼ਨਾਗ ਕੋਲ ਵਾਪਿਸ ਚਲੀ ਗਈ। ਫਿਰ ਸੇਸ਼ਨਾਗ ਨੇ ਫੁੰਕਾਰਾ ਮਾਰਿਆ ਅਤੇ ਕਿਹਾ ਕਿ ਮਾਤਾ ਮੇਰੇ ਕੋਲ ਬਹੁਤ ਸਾਰੀਆਂ ਮਣੀਆਂ ਹਨ ਤੁਹਾਡੀ ਜੋ ਹੈ ਉਹ ਪਛਾਣ ਕੇ ਲੈ ਲਉ। ਕਿਹਾ ਜਾਂਦਾ ਹੈ ਕਿ ਸ਼ੇਸ਼ਨਾਗ ਦੇ ਫੁੰਕਾਰੇ ਨਾਲ ੩ ਕਿਲੋਮੀਟਰ ਧਰਤੀ ਫਟ ਗਈ। ਜਿਸ ਨਾਲ ਇਸ ਜਗ੍ਹਾ ਤੋਂ ਗਰਮ ਪਾਣੀ ਦਾ ਚਸ਼ਮਾ ਫੁੱਟਿਆ।