ਗੁਰਦੁਆਰਾ ਸ਼ਹੀਦ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ

ਗੁਰਦੁਆਰਾ ਸ਼ਹੀਦ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਤਰਨ ਤਾਰਨ ਵਿਖੇ ਇੱਕ ਗੁਰਦੁਆਰਾ ਹੈ।[1] ਇਸ ਅਸਥਾਨ ਤੋਂ ਬਾਬਾ ਗਰਜਾ ਸਿੰਘ ਅਤੇ ਬਾਬਾ ਬੋਤਾ ਸਿੰਘ ਜੀ ਨੇ ਮੁਗਲ਼ ਰਾਜ ਨੂੰ ਸਿੱਖ ਰਾਜ ਦੀ ਹੋਂਦ ਦਾ ਅਹਿਸਾਸ ਇਸ ਰਸਤੇ ਤੋਂ ਲੰਗਦੇ ਹਰ ਗੱਡੇ, ਰਿਹੜੇ ਆਦਿ ਉੱਪਰ ਚੂੰਗੀ ਲਗਾ ਕੇ ਦਿਵਾਇਆ ਸੀ। ਇਸ ਅਸਥਾਨ ਉੱਪਰ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਮੁਗਲਾਂ ਨਾਲ ਲ਼ੜਦੇ ਹੋਏ ਸ਼ਹੀਦ ਹੋ ਗਏ ਸਨ। ਇਸ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ, ਪਰਕਰਮਾਂ, ਚਾਰਦੀਵਾਰੀ ਅਤੇ ਲੰਗਰ ਹਾਲ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਨੇ 1983 ਤੋਂ 1988 ਤੱਕ ਸੰਗਤਾਂ ਦੇ ਸਹਿਯੋਗ ਨਾਲ ਸੰਪੂਰਨ ਕਰਵਾਈ। ਗੁਰੂ ਦੇ ਮਹਾਂਨ ਯੋਧੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦਾ ਹੈ। ਪਹਿਲਾ ਮੈ ਇੱਕ ਹੋਰ ਜਿਕਰ ਕਰ ਦੇਵਾਂ ਸਿੱਖ ਦਾ ਜਾਤ ਪਾਤ ਨਾਲ ਕੋਈ ਸੰਬਧ ਨਹੀਂ ਇਸ ਗੱਲ ਦੀ ਵੀ ਇਹ ਦੋਵੇ ਮਿਸਾਲ ਹਨ|ਔਖਤੀ ਬ੍ਰਾਹਮਣ ਅਨੁਸਾਰ ਜੋ ਜਾਤ ਪਾਤ ਮਨੁਖਤਾ ਨੂੰ ਖਤਮ ਕਰਨ ਲਈ ਬਣਾਈ ਗਈ ਹੈ|ਉਸ ਅਨੁਸਾਰ ਬਾਬਾ ਬੋਤਾ ਸਿੰਘ ਸੰਧੂ ਜੱਟ ਬਾਬਾ ਗਰਜਾ ਸਿੰਘ ਰੰਗਰੇਟਾ ਗੁਰੂ ਕਾ ਬੇਟਾ{ਭਾਵ ਮਜਬੀ ਸਿੰਘ}ਹੈ|[2]

ਹਵਾਲੇਸੋਧੋ