ਗੁਰਦੁਆਰਾ ਸ੍ਰੀ ਬੇਰ ਸਾਹਿਬ

ਗੁਰੁਦਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ (ਕਪੂਰਥਲਾ, ਪੰਜਾਬ) ਵਿਖੇ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੌਲਤ ਖਾਂ ਲੋਦੀ ਦੇ ਮੋਦੀਖਾਨੇ ਵਿੱਚ ਮੋਦੀ ਵਜੋਂ ਨੌਕਰੀ ਕੀਤੀ ਸੀ। ਇਸ ਧਰਤ ਉਤੇ ਵੇਈਂ ਨਦੀ ਹੈ ਜਿਸ ਵਿੱਚ ਗੁਰੂ ਜੀ ਇਸ਼ਨਾਨ ਕਰਦੇ ਸਨ। ਇਸ ਸਥਾਨ ਤੇ ਗੁਰੂ ਸਾਹਿਬ ਨੇ ਰੱਬੀ ਚਿੰਤਨ ਤੇ ਸਾਧਨਾ ਕੀਤੀ। ਉਪਰੰਤ ਜਗਤ ਉਧਾਰ ਲਈ ਉਦਾਸੀਆਂ ਦਾ ਆਰੰਭ ਕਰਨ ਤੋਂ ਪਹਿਲਾਂ ਉਹਨਾਂ ਨੇ ਮੂਲ ਮੰਤਰ ਦਾ ਉਚਾਰਣ ਕੀਤਾ ਅਤੇ ਲੋਕਾਈ ਨੂੰ ਸੋਧਣ ਲਈ ਉਦਾਸੀਆਂ ਆਰੰਭ ਕੀਤੀਆਂ।[1][2]

ਬਾਬੇ ਦੇ ਬੇਰ ਗੁਰਦੁਆਰਾ
ਧਰਮ
ਮਾਨਤਾSikhism
ਜ਼ਿਲ੍ਹਾਕਪੂਰਥਲਾ ਜ਼ਿਲ੍ਹਾ
ਟਿਕਾਣਾ
ਟਿਕਾਣਾਸੁਲਤਾਨਪੁਰ ਲੋਧੀ
ਰਾਜਪੰਜਾਬ, ਭਾਰਤ
ਦੇਸ਼ ਭਾਰਤ
ਗੁਣਕ31°12′59″N 75°11′06″E / 31.2165°N 75.1850°E / 31.2165; 75.1850

ਇਤਿਹਾਸ

ਸੋਧੋ

ਗੁਰੂਦੁਆਰਾ ਬੇਰ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਨਾਲ ਸੰਬੰਧਿਤ ਬੇਰੀ ਮੌਜੂਦ ਹੈ। ਇਸ ਜਗ੍ਹਾ ਉੱਪਰ ਗੁਰੂ ਜੀ ਨੇ 14 ਸਾਲ 9 ਮਹੀਨੇ ਅਤੇ 13 ਦਿਨ ਇਸ ਜਗ੍ਹਾ ਉੱਪਰ ਰਹੇ ਸਨ। ਇਸ ਗੁਰੂ ਘਰ ਦੀ ਮੌਜੂਦਾ ਇਮਾਰਤ ਮਹਾਰਾਜਾ ਜਗਤਜੀਤ ਸਿੰਘ ਕਪੂਰਥਲਾ ਦੁਆਰਾ 1941 ਵਿੱਚ ਬਣਵਾਈ ਗਈ ਸੀ। ਜਦੋਂ ਇਸ ਗੁਰੂ ਘਰ ਦੀ ਇਮਾਰਤ ਤਿਆਰ ਕੀਤੀ ਗਈ ਤਾਂ ਉਸ ਸਮੇਂ ਦੇ ਮਹਾਰਾਜਾ ਜਗਤਜੀਤ ਸਿੰਘ ਨੇ ਉਸ ਸਮੇਂ ਦੇ ਮਿਸਤਰੀਆਂ ਨੂੰ ਇਹ ਹੁਕਮ ਦਿੱਤਾ ਕਿ ਗੁਰੂ ਘਰ ਦੀ ਬਣਤਰ ਵਿੱਚ ਇੱਕ ਵੀ ਇੱਟ ਤੋੜ ਕੇ ਨਾ ਲਗਾਈ ਜਾਵੇ। ਇਸ ਲਈ ਜਿਹੋ ਜਿਹੇ ਅਕਾਰ ਦੀਆਂ ਇੱਟਾਂ ਉਸਾਰੀ ਲਈ ਜਰੂਰੀ ਸਨ ਉਨ੍ਹਾਂ ਅਕਾਰਾਂ ਵਾਲੀਆਂ ਇੱਟਾਂ ਤਿਆਰ ਕੀਤੀਆਂ ਗਾਈਆਂ। ਜਦੋਂ ਗੁਰੂ ਜੀ ਸਵੇਰੇ ਦਾਤਣ ਕਰਦੇ ਸਨ ਤਾਂ ਉਸ ਸਮੇਂ ਭਾਈ ਭਗੀਰਥ ਜੀ ਗੁਰੂ ਜੀ ਨੂੰ ਹਰ ਰੋਜ ਦਾਤਣ ਕਰਦੇ ਸਨ। ਇੱਕ ਦਿਨ ਭਗੀਰਥ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਇਸ ਸਥਾਨ ਉੱਪਰ ਆਪਣੇ ਹੱਥੋਂ ਕੋਈ ਨਿਸ਼ਾਨੀ ਬਖਸ਼ੋ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਉਹੀ ਦਾਤਣ ਇਸ ਜਗ੍ਹਾ ਉੱਪਰ ਗੱਡ ਦਿੱਤੀ ਹੈ ਅਤੇ ਇਹ ਦਾਤਣ ਹਰੀ ਹੋ ਕੇ ਬੇਰੀ ਲੱਗ ਗਈ।[3] ਇਹ ਗੁਰੂ ਘਰ ਵੇਈਂ ਨਦੀ ਦੇ ਕਿਨਾਰੇ ਸਥਿਤ ਹੈ।

ਹਵਾਲੇ

ਸੋਧੋ
  1. ANI, PTI & (2019-11-09). "PM Modi pays obeisance at Ber Sahib Gurudwara in Punjab's Sultanpur Lodhi". The Hindu (in Indian English). ISSN 0971-751X. Retrieved 2024-05-23.
  2. "Gurdwara Sri Ber Sahib Sultanpur Lodhi | Discover Sikhism". www.discoversikhism.com. Retrieved 2024-05-23.
  3. "Gurudwara Ber sahib Sultanpur Lodhi".