ਗੁਰਪ੍ਰੀਤ (ਕਵੀ)
ਪੰਜਾਬੀ ਕਵੀ
(ਗੁਰਪ੍ਰੀਤ ਤੋਂ ਮੋੜਿਆ ਗਿਆ)
ਗੁਰਪ੍ਰੀਤ (ਜਨਮ 7 ਮਈ 1968) ਭਾਰਤੀ (ਪੰਜਾਬ) ਦੇ ਮਾਨਸਾ ਸ਼ਹਿਰ ਵਿੱਚ ਰਹਿੰਦਾ ਇੱਕ ਪੰਜਾਬੀ ਕਵੀ ਹੈ।
ਗੁਰਪ੍ਰੀਤ | |
---|---|
ਜਨਮ | ਮਾਨਸਾ, ਜ਼ਿਲ੍ਹਾ ਬਠਿੰਡਾ (ਹੁਣ ਮਾਨਸਾ), ਭਾਰਤੀ (ਪੰਜਾਬ) | 7 ਮਈ 1968
ਕਿੱਤਾ | ਲੇਖਕ, ਕਵੀ |
ਭਾਸ਼ਾ | ਪੰਜਾਬੀ |
ਕਾਲ | ਵਰਤਮਾਨ |
ਸ਼ੈਲੀ | ਨਜ਼ਮ |
ਵਿਸ਼ਾ | ਸਮਾਜਕ ਸਰੋਕਾਰ |
ਪ੍ਰਮੁੱਖ ਕੰਮ | ਸ਼ਬਦਾਂ ਦੀ ਮਰਜ਼ੀ, ਸਿਆਹੀ ਘੁਲ਼ੀ ਹੈ |
ਜ਼ਿੰਦਗੀ
ਸੋਧੋਗੁਰਪ੍ਰੀਤ ਦਾ ਜਨਮ 7 ਮਈ 1968 ਨੂੰ ਭਾਰਤੀ (ਪੰਜਾਬ) ਦੇ ਬਠਿੰਡਾ ਜ਼ਿਲ੍ਹੇ (ਹੁਣ ਮਾਨਸਾ ਜ਼ਿਲ੍ਹਾ, ਭਾਰਤ) ਵਿੱਚ ਹੋਇਆ ਸੀ। ਗੁਰਪ੍ਰੀਤ ਨੇ ਆਪਣੀ ਮੁੱਢਲੀ ਸਿੱਖਿਆ ਖ਼ਾਲਸਾ ਹਾਈ ਸਕੂਲ, ਮਾਨਸਾ ਤੋਂ ਪ੍ਰਾਪਤ ਕੀਤੀ ਅਤੇ ਉਸਨੇ ਆਪਣੀ ਗ੍ਰੈਜ਼ੂਏਸ਼ਨ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਤੋਂ ਪੂਰੀ ਕੀਤੀ ਸੀ। ਵਰਤਮਾਨ ਸਮੇਂ ਉਹ ਮਾਨਸਾ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ।
ਕਿਤਾਬਾਂ
ਸੋਧੋਕਾਵਿ
ਸੋਧੋ- ਸ਼ਬਦਾਂ ਦੀ ਮਰਜ਼ੀ (1996)
- ਅਕਾਰਨ (2001)
- ਸਿਆਹੀ ਘੁਲ਼ੀ ਹੈ
- ਸਮੇਂ ਦਾ ਦਰਿਆ (ਪਹਿਲੀਆਂ ਦੋ ਕਿਤਾਬਾਂ ਇੱਕੋ ਜਿਲਦ ਵਿੱਚ)
- ਓਕ (2016)
ਡਾਇਰੀ
ਸੋਧੋ- ਸਹਿਜ ਸੁਭਾਅ (2020)
ਹੋਰ
ਸੋਧੋ- ਦੋ ਕੱਪ ਚਾਹ (ਦੇਵਨੀਤ ਦਾ ਜੀਵਨ ਤੇ ਕਵਿਤਾ) - ਸੰਪਾਦਕ ਵਜੋਂ
- ਦੂਰ ਦੇ ਪੰਛੀ (ਵਿਸ਼ਵ ਦੇ ਅੱਠ ਕਵੀ) - ਅਨੁਵਾਦ
ਕਾਵਿ ਨਮੂਨਾ
ਸੋਧੋਮਾਂ ਨੂੰ
ਮੈਂ ਮਾਂ ਨੂੰ ਪਿਆਰ ਕਰਦਾ ਹਾਂ
ਇਸ ਕਰ ਕੇ ਨਹੀਂ
ਕਿ ਉਸਨੇ ਜਨਮ ਦਿੱਤਾ ਹੈ ਮੈਨੂੰ
ਕਿ ਉਸਨੇ ਪਾਲਿਆ ਪੋਸਿਆ ਹੈ ਮੈਨੂੰ
ਇਸ ਕਰ ਕੇ
ਕਿ ਉਸਨੂੰ
ਆਪਣੇ ਦਿਲ ਦੀ ਗੱਲ ਕਹਿਣ ਲਈ
ਸ਼ਬਦਾਂ ਦੀ ਲੋੜ ਨਹੀਂ ਪੈਂਦੀ ਮੈਨੂੰ
[1]