ਗੁਰਬਾਜ਼ ਦਾ ਜਨਮ 9 ਅਗਸਤ 1988 ਫਿਰੋਜ਼ਪੁਰ ਜਿਲ੍ਹੇ ਦੇ ਜ਼ੀਰਾ-ਮੱਖੂ ਰੋਡ ਉੱਤੇ ਪੈਂਦੇ ਪਿੰਡ ਮਲਸੀਆ ਕਲਾਂ ਵਿਖੇ ਹੋਇਆ। ਗੁਰਬਾਜ਼ ਇੱਕ ਭਾਰਤੀ ਹਾਕੀ ਖਿਡਾਰੀ ਹੈ। ਉਹ ਡਿਫੈਂਸ ਖੇਡਦਾ ਹੈ। 16 ਸਾਲਾਂ ਦੇ ਲੰਬੇ ਸਮੇ ਬਾਅਦ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਉਹ ਅਹਿਮ ਖਿਡਾਰੀ ਸੀ। ਸੈਮੀਫਾਈਨਲ ਅਤੇ ਫਾਈਨਲ ਮੈਚ ਵਿੱਚ ਉਹ ਵਿਰੋਧੀ ਫਾਰਵਰਡਾਂ ਲਈ ਚੀਨ ਦੀ ਦੀਵਾਰ ਸਾਬਤ ਹੋਇਆ।

ਖੇਡ ਜੀਵਨ

ਸੋਧੋ

ਗੁਰਬਾਜ਼ ਨੇ ਦੋ ਵਿਸ਼ਵ ਕੱਪ, ਇਕ ਓਲੰਪਿਕਸ ਅਤੇ ਦੋ ਵਾਰ ਏਸ਼ਿਆਈ ਖੇਡਾਂ ਅਤੇ ਦੋ ਵਾਰ ਹੀ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਇਸ ਤੋਂ ਅਹਿਮ ਉਸ ਨੇ ਦੋ ਵਾਰ ਹੀ ਸੁਲਤਾਨ ਅਜ਼ਲਾਨ ਸ਼ਾਹ ਕੱਪ ਦਾ ਚੈਂਪੀਅਨ, ਇਕ-ਇਕ ਵਾਰ ਏਸ਼ੀਆ ਕੱਪ ਤੇ ਏਸ਼ੀਅਨ ਚੈਂਪੀਅਨ ਟਰਾਫੀ ਦਾ ਚੈਂਪੀਅਨ ਬਣਾਇਆ। ਗੁਰਬਾਜ਼ ਇਕ ਵਾਰ ਸੁਲਤਾਨ ਅਜ਼ਲਾਨ ਸ਼ਾਹ ਕੱਪ ਦਾ ਸਰਵੋਤਮ ਖਿਡਾਰੀ, ਗੁਆਂਗਜ਼ੂ ਏਸ਼ੀਆਡ ਮੌਕੇ ਏਸ਼ੀਅਨ ਆਲ ਸਟਾਰ ਹਾਕੀ ਟੀਮ ਦਾ ਮੈਂਬਰ ਅਤੇ ਨਵੀਂ ਦਿੱਲੀ ਵਿਖੇ ਹੋਏ ਵਿਸ਼ਵ ਕੱਪ ਵਿੱਚ ਚਾਰ ਵਾਰੀ ‘ਮੈਨ ਆਫ ਦਾ ਮੈਚ’ ਖਿਤਾਬ ਹਾਸਲ ਕਰ ਚੁੱਕਾ ਹੈ।[1] ਗੁਰਬਾਜ਼ ਨੇ ਜੂਨੀਅਰ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਕਪਤਾਨੀ ਵੀ ਕੀਤੀ। 2012 ਵਿੱਚ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਕਾਰਨ ਗੁਰਬਾਜ਼ ਦੇ ਨਾਂ ਨਾਲ ਓਲੰਪੀਅਨ ਜੁੜ ਗਿਆ।

ਹਵਾਲੇ

ਸੋਧੋ
  1. "ਓਲੰਪੀਅਨ ਗੁਰਬਾਜ਼ ਸਿੰਘ". Retrieved 22 ਫ਼ਰਵਰੀ 2016.